ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੀਬੀਆਈ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 03 APR 2023 3:41PM by PIB Chandigarh

ਕੇਂਦਰੀ ਮੰਤਰੀ ਮੰਡਲ  ਦੇ ਮੇਰੇ ਸਹਿਯੋਗੀ ਡਾਕਟਰ ਜਿਤੇਂਦਰ ਸਿੰਘ ਜੀਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜਿਤ ਡੋਭਾਲ ਜੀ,  ਕੈਬਨਿਟ ਸੈਕ੍ਰੇਟਰੀਡਾਇਰੈਕਟਰ ਸੀਬੀਆਈਹੋਰ ਅਧਿਕਾਰੀਗਣਦੇਵੀਓ ਅਤੇ ਸਜਣੋਂ! ਆਪ ਸਾਰਿਆਂ ਨੂੰ CBI  ਦੇ 60 ਸਾਲ ਪੂਰੇ ਹੋਣਹੀਰਕ ਜਯੰਤੀ ਦੇ ਇਸ ਅਵਸਰ ’ਤੇ ਬਹੁਤ-ਬਹੁਤ ਵਧਾਈ।

ਦੇਸ਼ ਦੀ ਪ੍ਰੀਮੀਅਮ ਇੰਵੈਸਟੀਗੇਸ਼ਨ ਏਜੰਸੀ ਦੇ ਰੂਪ ਵਿੱਚ 60 ਸਾਲ ਦਾ ਸਫ਼ਰ ਤੁਸੀਂ ਪੂਰਾ ਕੀਤਾ ਹੈ। ਇਹ ਦਸ਼ਕਨਿਸ਼ਚਿਤ ਰੂਪ ਨਾਲ ਅਨੇਕ ਉਪਲੱਬਧੀਆਂ ਦੇ ਰਹੇ ਹਨ। ਅੱਜ ਇੱਥੇ ਸੀਬੀਆਈ ਦੇ ਮਾਮਲਿਆਂ ਨਾਲ ਜੁੜੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਗਿਆ ਹੈ। ਇਹ ਸੀਬੀਆਈ ਦੇ ਬੀਤੇ ਵਰ੍ਹਿਆਂ ਦੇ ਸਫ਼ਰ ਨੂੰ ਦਿਖਾਉਂਦਾ ਹੈ।

ਕੁਝ ਸ਼ਹਿਰਾਂ ਵਿੱਚ ਸੀਬੀਆਈ ਦਾ ਨਵਾਂ ਦਫ਼ਤਰ ਹੋਵੇਟਵਿਟਰ ਹੈਂਡਲ ਹੋਣਹੋਰ ਵਿਵਸਥਾਵਾਂਜਿਨ੍ਹਾਂ ਦਾ ਅੱਜ ਸ਼ੁਭਾਰੰਭ ਹੋਇਆ ਹੈਉਹ ਨਿਸ਼ਚਿਤ ਰੂਪ ਨਾਲ ਸੀਬੀਆਈ ਨੂੰ ਹੋਰ ਸਸ਼ਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।  ਸੀਬੀਆਈ ਨੇ ਆਪਣੇ ਕੰਮ ਨਾਲਆਪਣੇ ਕੌਸ਼ਲ (ਹੁਨਰ) ਨਾਲ ਆਮ ਲੋਕਾਂ ਨੂੰ ਇੱਕ ਵਿਸ਼ਵਾਸ ਦਿੱਤਾ ਹੈ। ਅੱਜ ਵੀ ਜਦੋਂ ਕਿਸੇ ਨੂੰ ਲੱਗਦਾ ਹੈ ਕਿ ਕੋਈ ਕੇਸ ਅਸਾਧਯ ਹੈਤਾਂ ਆਵਾਜ਼ ਉੱਠਦੀ ਹੈ ਕਿ ਮਾਮਲਾ ਸੀਬੀਆਈ ਨੂੰ ਦੇ ਦੇਣਾ ਚਾਹੀਦਾ ਹੈ।

ਲੋਕ ਅੰਦੋਲਨ ਕਰਦੇ ਹਨ ਕਿ ਕੇਸ ਉਨ੍ਹਾਂ ਤੋਂ ਲੈ ਕੇ ਸੀਬੀਆਈ ਨੂੰ ਦੇ ਦਿਓ। ਇੱਥੋਂ ਤੱਕ ਕਿ ਪੰਚਾਇਤ ਪੱਧਰ ’ਤੇ ਵੀ ਕੋਈ ਮਾਮਲਾ ਆਉਂਦਾ ਹੈਤਾਂ ਲੋਕ ਕਹਿੰਦੇ ਹਨ - ਅਰੇ ਭਈਇਸ ਨੂੰ ਤਾਂ ਸੀਬੀਆਈ ਦੇ ਹਵਾਲੇ ਕਰਨਾ ਚਾਹੀਦਾ ਹੈ। ਨਿਆਂ ਦੇਇਨਸਾਫ਼ ਦੇ ਇੱਕ ਬ੍ਰਾਂਡ ਦੇ ਰੂਪ ਵਿੱਚ ਸੀਬੀਆਈ ਹਰ ਜ਼ੁਬਾਨ ’ਤੇ ਹੈ।

ਸਾਧਾਰਣ ਜਨ ਦਾ ਐਸਾ ਭਰੋਸਾ ਜਿੱਤਣਾ ਕੋਈ ਸਧਾਰਣ ਉਪਲੱਬਧੀ ਨਹੀਂ ਹੈ। ਅਤੇ ਇਸ ਦੇ ਲਈ ਪਿਛਲੇ 60 ਵਰ੍ਹਿਆਂ ਵਿੱਚ ਜਿਨ੍ਹਾਂ- ਜਿਨ੍ਹਾਂ ਨੇ ਯੋਗਦਾਨ ਦਿੱਤਾ ਹੈ ਇਸ ਸੰਗਠਨ ਵਿੱਚ ਰਹੇ ਸਾਰੇ ਅਧਿਕਾਰੀਸਾਰੇ ਕਰਮਚਾਰੀ ਬਹੁਤ-ਬਹੁਤ ਵਧਾਈ  ਦੇ ਪਾਤਰ ਹਨ।  ਹਾਲੇ ਇੱਥੇ ਕਈ ਸਾਥੀਆਂ ਨੂੰ ਉਤਕ੍ਰਿਸ਼ਠ ਸੇਵਾ ਦੇ ਲਈ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਦਾ ਸਨਮਾਨ‍ ਕਰਨ ਦਾ ਮੈਨੂੰ ਅਵਸਰ ਮਿਲਿਆ ਹੈਜਿਨ੍ਹਾਂ ਨੂੰ ਸਨਮਾਨ‍ ਪ੍ਰਾਪ‍ਤ ਹੋਇਆ ਹੈਉਨ੍ਹਾਂ ਨੂੰਉਨ੍ਹਾਂ ਦੇ  ਪਰਿਵਾਰਜਨਾਂ ਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ।

ਸਾਥੀਓ

ਇਸ ਮਹੱਤਵਪੂਰਣ ਪੜਾਅ ’ਤੇ ਅਤੀਤ ਦੀਆਂ ਉਪਲੱਬਧੀਆਂ ਦੇ ਨਾਲ ਹੀਆਉਣ ਵਾਲੇ ਸਮੇਂ ਦੀਭਵਿੱਖ ਦੀਆਂ ਚੁਣੌਤੀਆਂ ’ਤੇ ਮੰਥਨ ਵੀ ਉਤਨਾ ਹੀ ਜ਼ਰੂਰੀ ਹੈ। ਤੁਸੀਂ ਇਹ ਜੋ ਚਿੰਤਨ ਸ਼ਿਵਿਰ ਕੀਤਾ ਹੈਇਸ ਦਾ ਉਦੇਸ਼ ਵੀ ਆਪਣੇ-ਆਪ ਨੂੰ ਅਪਗ੍ਰੇਟ ਰੱਖਣਾਆਪਣੇ- ਤੁਹਾਨੂੰ ਅਪਡੇਟ ਕਰਨਾ ਅਤੇ ਇਸ ਵਿੱਚ ਪੁਰਾਣੇ ਅਨੁਭਵਾਂ ਤੋਂ ਸੀਖ ਲੈਂਦੇ ਹੋਏਭਵਿੱਖ ਦੇ ਰਸਤੇ ਕੱਢਣੇ ਹਨਨਿਰਧਾਰਿਤ ਕਰਨੇ ਹਨ।  ਇਹ ਵੀ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੇਸ਼ ਨੇ ਅੰਮ੍ਰਿਤਕਾਲ ਦੀ ਯਾਤਰਾ ਦਾ ਆਰੰਭ ਕੀਤਾ ਹੈ। ਕੋਟਿ-ਕੋਟਿ ਭਾਰਤੀਆਂ ਨੇ ਆਉਣ ਵਾਲੇ 25 ਸਾਲਾਂ ਵਿੱਚ ਭਾਰਤ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਅਤੇ ਵਿਕਸਿਤ ਭਾਰਤ ਦਾ ਨਿਰਮਾਣ, professional ਅਤੇ efficient institutions ਦੇ ਬਿਨਾਂ ਸੰਭਵ ਨਹੀਂ ਹੈ। ਅਤੇ ਇਸ ਲਈ ਸੀਬੀਆਈ ’ਤੇ ਬਹੁਤ ਬੜੀ ਜ਼ਿੰਮੇਦਾਰੀ ਹੈ।

ਸਾਥੀਓ

ਪਿਛਲੇ ਦਹਾਕਿਆਂ ਵਿੱਚ ਸੀਬੀਆਈ ਨੇ multi-dimensional ਅਤੇ ਮਲਟੀ-ਡਿਸਿਪਲਿਨਰੀ ਜਾਂਚ ਏਜੰਸੀ ਦੇ ਤੌਰ ’ਤੇ ਆਪਣੀ ਪਹਿਚਾਣ ਬਣਾਈ ਹੈ। ਅੱਜ ਸੀਬੀਆਈ ਦਾ ਦਾਇਰਾ ਕਾਫ਼ੀ ਵੱਡਾ ਹੋ ਚੁੱਕਿਆ ਹੈ। ਬੈਂਕ ਫ੍ਰੌਡ ਤੋਂ ਲੈ ਕੇਵਾਇਲਡ ਲਾਈਫ਼ ਨਾਲ ਜੁੜੇ ਹੋਏ ਅਪਰਾਧਾਂਯਾਨੀ ਇੱਥੇ ਤੋਂ ਇੱਥੇ ਤੱਕਮਹਾਨਗਰ ਤੋਂ ਲੈ ਕੇ ਜੰਗਲ ਤੱਕ ਹੁਣ ਸੀਬੀਆਈ ਨੂੰ ਦੌੜਨਾ ਪੈ ਰਿਹਾ ਹੈ।  ਔਰਗੇਨਾਈਜਡ ਕ੍ਰਾਈਮ ਤੋਂ ਲੈ ਕੇਸਾਈਬਰ ਕ੍ਰਾਈਮ ਤੱਕ ਦੇ ਮਾਮਲੇਸੀਬੀਆਈ ਦੇਖ ਰਹੀ ਹੈ।

ਲੇਕਿਨ ਮੁੱਖ ਰੂਪ ਤੋਂ ਸੀਬੀਆਈ ਦੀ ਜ਼ਿੰਮੇਦਾਰੀ ਭ੍ਰਿਸ਼ਟਾਚਾਰ ਤੋਂ ਦੇਸ਼ ਨੂੰ ਮੁਕਤ ਕਰਨ ਦੀ ਹੈ। ਭ੍ਰਿਸ਼ਟਾਚਾਰਕੋਈ ਸਾਧਾਰਣ ਅਪਰਾਧ ਨਹੀਂ ਹੁੰਦਾ। ਭ੍ਰਿਸ਼ਟਾਚਾਰਗ਼ਰੀਬ ਤੋਂ ਉਸ ਦਾ ਹੱਕ ਛਿਨਦਾ (ਖੋਂਹਦਾ) ਹੈਭ੍ਰਿਸ਼‍ਟਾਚਾਰ ਅਨੇਕ ਅਪਰਾਧਾਂ ਦਾ ਸਿਲਸਿਲਾ ਸ਼ੁਰੂ ਕਰਦਾ ਹੈਅਪਰਾਧਾਂ ਨੂੰ ਜਨਮ ਦਿੰਦਾ ਹੈ। ਭ੍ਰਿਸ਼ਟਾਚਾਰਲੋਕਤੰਤਰ ਅਤੇ ਨਿਆਂ ਦੇ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਹੁੰਦਾ ਹੈ। ਵਿਸ਼ੇਸ਼ ਰੂਪ ਨਾਲ ਜਦੋਂ ਸਰਕਾਰੀ ਤੰਤਰ ਵਿੱਚ ਭ੍ਰਿਸ਼ਟਾਚਾਰ ਹਾਵੀ ਰਹਿੰਦਾ ਹੈਤਾਂ ਉਹ ਲੋਕਤੰਤਰ ਨੂੰ ਫਲਣ-ਫੂਲਨ ਨਹੀਂ ਦਿੰਦਾ। 

ਜਿੱਥੇ ਭ੍ਰਿਸ਼ਟਾਚਾਰ ਹੁੰਦਾ ਹੈਉੱਥੇ ਸਭ ਤੋਂ ਪਹਿਲਾਂ ਨੌਜਵਾਨਾਂ ਦੇ ਸੁਪਨੇ ਬਲੀ (ਕੁਰਬਾਨੀ) ਚੜ੍ਹ ਜਾਂਦੇ ਹਨਨੌਜਵਾਨਾਂ ਨੂੰ ਉੱਚਿਤ ਅਵਸਰ ਨਹੀਂ ਮਿਲਦੇ ਹਨ। ਉੱਥੇ ਸਿਰਫ਼ ਇੱਕ ਵਿਸ਼ੇਸ਼ ਈਕੋਸਿਸਟਮ ਹੀ ਫਲਦਾ-ਫੂਲਦਾ ਹੈ। ਭ੍ਰਿਸ਼ਟਾਚਾਰ,  ਪ੍ਰਤਿਭਾ ਦਾ ਸਭ ਤੋਂ ਵੱਡਾ ਦੁਸ਼ਮਨ ਹੁੰਦਾ ਹੈਅਤੇ ਇੱਥੋਂ ਹੀ ਭਾਈ-ਭਤੀਜਾਵਾਦਪਰਿਵਾਰਵਾਦ ਪਨਪਦਾ ਰਹਿੰਦਾ ਹੈ ਅਤੇ ਆਪਣਾ ਸ਼ਿਕੰਜਾ ਮਜ਼ਬੂਤ ਕਰਦਾ ਰਹਿੰਦਾ ਹੈ। 

ਜਦੋਂ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਵਧਦਾ ਹੈਤਾਂ ਸਮਾਜ ਦਾਰਾਸ਼ਟਰ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ। ਅਤੇ ਜਦੋਂ ਰਾਸ਼ਟਰ ਦੀ ਸਮਰੱਥਾ ਘੱਟ ਹੁੰਦੀ ਹੈਤਾਂ ਵਿਕਾਸ ਜ਼ਰੂਰ ਪ੍ਰਭਾਵਿਤ ਹੋ ਜਾਂਦਾ ਹੈ। ਦੁਰਭਾਗ ਨਾਲਗੁਲਾਮੀ ਦੇ ਕਾਲਖੰਡ ਤੋਂਕਰਪਸ਼ਨ ਦੀ ਇੱਕ legacy ਸਾਨੂੰ ਮਿਲੀ ਹੈ। ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਆਜ਼ਾਦੀ ਦੇ ਬਾਅਦ ਦੇ ਅਨੇਕ ਦਹਾਕਿਆਂ ਤੱਕ ਇਸ legacy ਨੂੰ ਹਟਾਉਣ ਦੇ ਬਜਾਇ ਕਿਸੇ ਨਾ ਕਿਸੇ ਰੂਪ ਵਿੱਚ ਕੁਝ ਲੋਕ ਉਸ ਨੂੰ ਸਸ਼ਕਤ ਕਰਦੇ ਰਹੇ।

ਸਾਥੀਓ

ਤੁਸੀਂ ਯਾਦ ਕਰੋ, 10 ਸਾਲ ਪਹਿਲਾਂਜਦੋਂ ਤੁਸੀਂ ਗੋਲਡਨ ਜੁਬਲੀ ਮਨਾ ਰਹੇ ਸੀਤਦ ਦੇਸ਼ ਕੀ ਸਥਿਤੀ ਸੀਤਦ ਦੀ ਸਰਕਾਰ ਦੇ ਹਰ ਫ਼ੈਸਲੇਹਰ ਪ੍ਰੋਜੈਕਟਸਵਾਲਾਂ ਦੇ ਘੇਰੇ ਵਿੱਚ ਸਨ। ਕਰਪਸ਼ਨ ਦੇ ਹਰ ਕੇਸ ਵਿੱਚਪਹਿਲਾਂ ਦੇ ਕੇਸ ਤੋਂਵੱਡਾ ਹੋਣ ਦੀ ਹੋੜ ਲੱਗੀ ਹੋਈ ਸੀਤੁਸੀਂ ਇਤਨਾ ਕੀਤਾ ਤਾਂ ਮੈਂ ਇਤਨਾ ਕਰਕੇ ਦਿਖਾਵਾਂਗਾ। ਅੱਜ ਦੇਸ਼ ਵਿੱਚ ਇਕੌਨੌਮੀ  ਦੇ ਸਾਇਜ ਦੇ ਲਈ ਲੱਖ ਕਰੋੜ ਯਾਨੀ ਟ੍ਰਿਲਿਅਨ ਡੌਲਰ ਦੀ ਚਰਚਾ ਹੁੰਦੀ ਹੈ।

ਲੇਕਿਨ ਤਦਘੋਟਾਲਿਆਂ ਦੀ ਸਾਇਜ ਦੇ ਲਈ ਲੱਖ ਕਰੋੜ ਦੀ ਟਰਮ ਮਸ਼ਹੂਰ ਹੋਈ ਸੀ। ਇਤਨੇ ਵੱਡੇ-ਵੱਡੇ ਘੋਟਾਲੇ ਹੋਏਲੇਕਿਨ ਅਰੋਪੀ ਨਿਸ਼ਚਿੰਤ ਸਨ। ਉਨ੍ਹਾਂ ਨੂੰ ਪਤਾ ਸੀ ਕਿ ਤਦ ਦਾ ਸਿਸਟਮ ਉਨ੍ਹਾਂ ਦੇ ਨਾਲ ਖੜ੍ਹਾ ਹੈ। ਅਤੇ ਇਸ ਦਾ ਅਸਰ ਕੀ ਹੋਇਆਦੇਸ਼ ਦਾ ਵਿਵਸਥਾ ’ਤੇ ਭਰੋਸਾ ਟੁੱਟ ਰਿਹਾ ਸੀ। ਪੂਰੇ ਦੇਸ਼ ਵਿੱਚ ਕਰਪਸ਼ਨ ਦੇ ਖਿਲਾਫ਼ ਆਕ੍ਰੋਸ਼ ਲਗਾਤਾਰ ਵੱਧ ਰਿਹਾ ਸੀ। ਇਸ ਨਾਲ ਪੂਰਾ ਤੰਤਰ ਛਿੰਨ-ਭਿੰਨ ਹੋਣ ਲਗਿਆਲੋਕ ਫ਼ੈਸਲਾ ਲੈਣ ਤੋਂ ਬਚਣ ਲੱਗੇਪੌਲਿਸੀ ਪੈਰਾਲਿਸਿਸ ਦਾ ਮਾਹੌਲ ਬਣ ਗਿਆ ।  ਇਸ ਨੇ ਦੇਸ਼ ਦਾ ਵਿਕਾਸ ਠਪ ਕਰ ਦਿੱਤਾ। ਦੇਸ਼ ਵਿੱਚ ਆਉਣ ਨਾਲ ਨਿਵੇਸ਼ਕ ਡਰਨ ਲੱਗੇ। ਕਰਪਸ਼ਨ ਦੇ ਉਸ ਕਾਲਖੰਡ ਨੇ ਭਾਰਤ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ।

ਸਾਥੀਓ

ਸਾਲ 2014 ਦੇ ਬਾਅਦ ਸਾਡਾ ਪਹਿਲਾ ਦਾਇਤਵ (ਫਰਜ਼)ਵਿਵਸਥਾ ਵਿੱਚ ਭਰੋਸੇ ਨੂੰ ਫਿਰ ਕਾਇਮ ਕਰਨ ਦਾ ਰਿਹਾ ਅਤੇ ਇਸ ਲਈ ਅਸੀਂ ਕਾਲੇ ਧਨ ਨੂੰ ਲੈ ਕੇਬੇਨਾਮੀ ਸੰਪਤੀ ਨੂੰ ਲੈ ਕੇਮਿਸ਼ਨ ਮੋੜ ’ਤੇ ਐਕਸ਼ਨ ਸ਼ੁਰੂ ਕੀਤਾ। ਅਸੀਂ ਭ੍ਰਿਸ਼ਟਾਚਾਰਿਆਂ ਦੇ ਨਾਲ-ਨਾਲਭ੍ਰਿਸ਼ਟਾਚਾਰ ਨੂੰ ਹੁਲਾਰਾ ਦੇਣ ਵਾਲੇ ਕਾਰਣਾਂ ’ਤੇਪ੍ਰਹਾਰ ਕਰਨਾ ਸ਼ੁਰੂ ਕੀਤਾ। ਤੁਸੀਂ ਯਾਦ ਕਰੋਸਰਕਾਰੀ ਟੈਂਡਰ ਪ੍ਰਕਿਰਿਆਵਾਂਸਰਕਾਰੀ ਠੇਕੇਇਹ ਸਵਾਲਾਂ ਦੇ ਸਭ ਤੋਂ ਵੱਡੇ ਘੇਰੇ ਵਿੱਚ ਸਨ।

ਅਸੀਂ ਇਨ੍ਹਾਂ ਵਿੱਚ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦਿੱਤਾ। ਅੱਜ ਜਦੋਂ ਅਸੀਂ 2G ਅਤੇ 5G ਸਪੈਕਟ੍ਰਮ ਦ ਵੰਡ ਦੀ ਤੁਲਨਾ ਕਰਦੇ ਹਾਂ,  ਤਾਂ ਅੰਤਰ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਤੁਸੀਂ ਵੀ ਜਾਣਦੇ ਹੋ ਹੁਣ ਕੇਂਦਰ ਸਰਕਾਰ ਦੇ ਹਰ ਵਿਭਾਗ ਵਿੱਚ ਖਰੀਦਦਾਰੀ ਦੇ ਲਈ GeM ਯਾਨੀ ਗਵਰਨਮੈਂਟ ਈ-ਮਾਰਕਿਟ ਪਲੇਸ ਦੀ ਸਥਾਪਨਾ ਕੀਤੀ ਗਈ ਹੈ। ਅੱਜ ਹਰ ਵਿਭਾਗ ਟ੍ਰਾਂਸਪੇਰੇਂਸੀ ਦੇ ਨਾਲ ਇਸ ਡਿਜੀਟਲ ਪਲੇਟਫਾਰਮ ’ਤੇ ਅਧਿਕ ਤੋਂ ਅਧਿਕ ਖਰੀਦਦਾਰੀ ਕਰ ਰਿਹਾ ਹੈ।

ਸਾਥੀਓ

ਅੱਜ ਅਸੀਂ ਇੰਟਰਨੈੱਟ ਬੈਂਕਿੰਗ ਦੀ ਗੱਲ ਕਰਦੇ ਹਾਂ, UPI ਤੋਂ ਰਿਕਾਰਡ ਟ੍ਰਾਂਜੈਕਸ਼ਨ ਦੀ ਗੱਲ ਕਰਦੇ ਹਾਂ। ਲੇਕਿਨ ਅਸੀਂ 2014 ਤੋਂ ਪਹਿਲਾਂ ਦਾ ਫੋਨ ਬੈਂਕਿੰਗ ਵਾਲਾ ਦੌਰ ਵੀ ਦੇਖਿਆ ਹੈ। ਇਹ ਉਹ ਦੌਰ ਸੀਜਦੋਂ ਦਿੱਲੀ ਵਿੱਚ ਪ੍ਰਭਾਵਸ਼ਾਲੀ ਰਾਜਨੀਤਕ ਦਲਾਂ ਨਾਲ ਜੁੜੇ ਲੋਕਾਂ ਦੇ ਫੋਨ ’ਤੇ ਹਜ਼ਾਰਾਂ ਕਰੋੜ ਰੁਪਏ ਦੇ ਬੈਂਕ ਲੋਨ ਮਿਲਿਆ ਕਰਦੇ ਸਨ। ਇਸ ਨੇ ਸਾਡੀ ਅਰਥਵਿਵਸਥਾ ਦੇ ਆਧਾਰਸਾਡੇ ਬੈਂਕਿੰਗ ਸਿਸਟਮ ਨੂੰ ਬਰਬਾਦ ਕਰ ਦਿੱਤਾ ਸੀ। 

ਬੀਤੇ ਵਰ੍ਹਿਆਂ ਵਿੱਚ ਅਸੀਂ ਬਹੁਤ ਮਿਹਨਤ ਕਰਕੇ ਆਪਣੇ ਬੈਂਕਿੰਗ ਸੈਕਟਰ ਨੂੰ ਮੁਸ਼ਕਿਲਾਂ ਤੋਂ ਬਾਹਰ ਕੱਢ ਕਰਕੇ ਲਿਆਏ ਹਾਂ। ਫੋਨ ਬੈਂਕਿੰਗ ਦੇ ਉਸ ਦੌਰ ਵਿੱਚ ਕੁਝ ਲੋਕਾਂ ਨੇ 22 ਹਜ਼ਾਰ ਕਰੋੜ ਰੁਪਏ ਦੇਸ਼ ਦੇ ਬੈਂਕਾਂ ਦੇ ਲੁੱਟ ਲਏ ਅਤੇ ਵਿਦੇਸ਼ ਭੱਜ ਗਏ। ਅਸੀਂ Fugitive Economic Offenders ਕਾਨੂੰਨ ਬਣਾਇਆ। ਹਾਲੇ ਤੱਕ ਵਿਦੇਸ਼ ਭੱਜੇ ਇਨ੍ਹਾਂ ਆਰਥਿਕ ਅਪਰਾਧੀਆਂ ਦੀ, 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਸੰਪਤੀ ਜ਼ਬਤ ਕੀਤੀ ਜਾ ਚੁੱਕੀ ਹੈ।

ਸਾਥੀਓ

ਭ੍ਰਿਸ਼ਟਾਚਾਰੀਆਂ ਨੇ ਦੇਸ਼ ਦਾ ਖਜ਼ਾਨਾ ਲੁੱਟਣ ਦਾ ਇੱਕ ਹੋਰ ਤਰੀਕਾ ਬਣਾ ਰੱਖਿਆ ਸੀਜੋ ਦਹਾਕਿਆਂ ਤੋਂ ਚਲਿਆ ਆ ਰਿਹਾ ਸੀ। ਇਹ ਸੀਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਤੋਂ ਲੁੱਟ। ਪਹਿਲਾਂ ਦੀਆਂ ਸਰਕਾਰਾਂ ਵਿੱਚ ਜੋ ਮਦਦ ਗ਼ਰੀਬ ਲਾਭਾਰਥੀਆਂ ਦੇ ਲਈ ਭੇਜੀ ਜਾਂਦੀ ਸੀਉਹ ਵਿੱਚ ਹੀ ਲੁੱਟ ਲਈ ਜਾਂਦੀ ਸੀ। ਰਾਸ਼ਨ ਹੋਵੇਘਰ ਹੋਵੇਸਕਾਲਰਸ਼ਿਪ ਹੋਵੇਪੈਨਸ਼ਨ ਹੋਵੇਅਜਿਹੀਆਂ ਅਨੇਕ ਸਰਕਾਰੀ ਸਕੀਮਾਂ ਵਿੱਚ ਅਸਲੀ ਲਾਭਾਰਥੀ ਖ਼ੁਦ ਨੂੰ ਠਗਾ ਹੋਇਆ ਮਹਿਸੂਸ ਕਰਦੇ ਸਨ। ਅਤੇ ਇੱਕ ਪ੍ਰਧਾਨ ਮੰਤਰੀ ਨੇ ਤਾਂ ਕਿਹਾ ਸੀਇੱਕ ਰੁਪਿਆ ਜਾਂਦਾ ਹੈ 15 ਪੈਸੇ ਪਹੁੰਚਦੇ ਹਨ, 85 ਪੈਸਿਆਂ ਦੀ ਚੋਰੀ ਹੁੰਦੀ ਸੀ। 

ਪਿਛਲੇ ਦਿਨਾਂ ਮੈਂ ਸੋਚ ਰਿਹਾ ਸੀ ਅਸੀਂ DBT ਦੇ ਦੁਆਰਾ ਕਰੀਬ 27 ਲੱਖ ਕਰੋੜ ਰੁਪਏ ਹੇਠਾਂ ਲੋਕਾਂ ਨੇ ਪਹੁੰਚਾਇਆ ਹੈ। ਅਗਰ ਉਸ ਹਿਸਾਬ ਨਾਲ ਦੇਖਦਾ ਤਾਂ 27 ਲੱਖ ਕਰੋੜ ਵਿੱਚੋਂ ਕਰੀਬ-ਕਰੀਬ 16 ਲੱਖ ਕਰੋੜ ਕਿਤੇ ਚਲੇ ਗਏ ਹੁੰਦੇ। ਅੱਜ ਜਨ ਧਨਆਧਾਰ,  ਮੋਬਾਈਲ ਦੀ ਟ੍ਰਿਨਿਟੀ ਨਾਲ ਹਰ ਲਾਭਾਰਥੀ ਨੂੰ ਉਸ ਦਾ ਪੂਰਾ ਹੱਕ ਮਿਲ ਰਿਹਾ ਹੈ। ਇਸ ਵਿਵਸਥਾ ਨਾਲ ਕਰੋੜ ਤੋਂ ਅਧਿਕ ਫਰਜ਼ੀ ਲਾਭਾਰਥੀ ਸਿਸਟਮ ਤੋਂ ਬਾਹਰ ਹੋਏ ਹਨ। ਜੋ ਬੇਟੀ ਪੈਦਾ ਨਹੀਂ ਹੋਈ ਉਹ ਵਿਧਵਾ ਹੋ ਜਾਂਦੀ ਸੀ ਅਤੇ ਵਿਧਵਾ ਪੈਨਸ਼ਨ ਚਲਦਾ ਸੀ।  DBT ਤੋਂ ਦੇਸ਼ ਦੇ ਕਰੀਬ ਸਵਾ ਲੱਖ ਕਰੋੜ ਰੁਪਏ ਗ਼ਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ।

ਸਾਥੀਓ

ਇੱਕ ਸਮਾਂ ਸੀ ਜਦੋਂ ਸਰਕਾਰੀ ਨੌਕਰੀਆਂ ਵਿੱਚ ਇੰਟਰਵਿਊ ਪਾਸ ਕਰਾਉਣ ਦੇ ਲਈ ਵੀ ਜਮ ਕਰਕੇ ਭ੍ਰਿਸ਼ਟਾਚਾਰ ਹੁੰਦਾ ਸੀ। ਅਸੀਂ ਕੇਂਦਰੀ ਭਰਤੀਆਂ ਦੀ ਗਰੁੱਪ-ਸੀਗਰੁੱਪ-ਡੀ ਭਰਤੀਆਂ ਤੋਂ ਇੰਟਰਵਿਊ ਖ਼ਤਮ ਕਰ ਦਿੱਤੇ। ਇੱਕ ਸਮੇਂ ਵਿੱਚ ਯੂਰੀਆ ਦੇ ਵੀ ਘੋਟਾਲੇ ਹੁੰਦੇ ਸਨ। ਅਸੀਂ ਯੂਰੀਆ ਵਿੱਚ ਨਿੰਮ ਕੋਟਿੰਗ ਕਰ ਇਸ ’ਤੇ ਵੀ ਲਗਾਮ ਲਗਾ ਦਿੱਤੀ। ਡਿਫ਼ੈਂਸ ਡੀਲਸ ਵਿੱਚ ਵੀ ਘੋਟਾਲੇ ਆਮ ਸਨ।  ਬੀਤੇ ਵਰ੍ਹਿਆਂ ਵਿੱਚ ਡਿਫੈਂਸ ਡੀਲਸ ਪੂਰੀ ਪਾਰਦਰਸ਼ਿਤਾ ਦੇ ਨਾਲ ਕੀਤਾ ਗਿਆ ਹੈ। ਹੁਣ ਤਾਂ ਅਸੀਂ ਭਾਰਤ ਵਿੱਚ ਹੀ ਆਪਣੀ ਜ਼ਰੂਰਤ ਦਾ ਰੱਖਿਆ ਸਾਮਾਨ ਬਣਾਉਣ ’ਤੇ ਬਲ ਦੇ ਰਹੇ ਹਾਂ।

ਸਾਥੀਓ

ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਨੂੰ ਲੈ ਕੇ ਐਸੇ ਅਨੇਕ ਕਦਮ ਤੁਸੀਂ ਵੀ ਦੱਸ ਸਕਦੇ ਹੋਮੈਂ ਵੀ ਗਿਣਾ ਸਕਦਾ ਹਾਂ। ਲੇਕਿਨ ਅਤੀਤ ਦੇ ਹਰ ਅਧਿਆਏ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਦੀ ਜ਼ਰੂਰਤ ਹੈ। ਦੁਰਭਾਗ ਨਾਲਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਰ੍ਹਿਆਂ ਤੱਕ ਖਿੱਚਦੇ ਚਲੇ ਜਾਂਦੇ ਹਨ। ਅਜਿਹੇ ਮਾਮਲੇ ਵੀ ਆਏ ਹਨਜਿਸ ਵਿੱਚ FIR ਹੋਣ ਦੇ 10 ਸਾਲ ਬਾਅਦ ਵੀਸਜਾ ਦੀਆਂ ਧਾਰਾਵਾਂ ’ਤੇ ਚਰਚਾ ਚਲਦੀ ਰਹਿੰਦੀ ਹੈ। ਅੱਜ ਵੀ ਜਿਨ੍ਹਾਂ ਮਾਮਲਿਆਂ ’ਤੇ ਐਕਸ਼ਨ ਹੋ ਰਹੇ ਹਨਉਹ ਕਈ-ਕਈ ਸਾਲ ਪੁਰਾਣੇ ਹਨ।

 

ਜਾਂਚ ਵਿੱਚ ਦੇਰੀ ਦੋ ਤਰੀਕੇ ਨਾਲ ਸਮੱਸਿਆ ਨੂੰ ਜਨਮ ਦਿੰਦੀ ਹੈ। ਇੱਕ ਤਰਫ਼ਭ੍ਰਿਸ਼ਟਾਚਾਰੀ ਨੂੰ ਸਜਾ ਦੇਰ ਨਾਲ ਮਿਲਦੀ ਹੈਤਾਂ ਦੂਸਰੀ ਤਰਫ਼ ਨਿਰਦੋਸ਼ ਪਰੇਸ਼ਾਨ ਹੁੰਦਾ ਰਹਿੰਦਾ ਹੈ। ਸਾਨੂੰ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਵੇਂ ਅਸੀਂ ਇਸ ਪ੍ਰੋਸੈੱਸ ਨੂੰ ਤੇਜ਼ ਬਣਾਈਏ ਅਤੇ ਭ੍ਰਿਸ਼ਟਾਚਾਰ ਵਿੱਚ ਦੋਸ਼ੀ ਨੂੰ ਸਜਾ ਮਿਲਣ ਦਾ ਰਸਤਾ ਸਾਫ਼ ਹੋ ਪਾਵੇ। ਸਾਨੂੰ Best international practices ਨੂੰ ਸਟੱਡੀ ਕਰਨਾ ਹੋਵੇਗਾ। ਜਾਂਚ ਅਧਿਕਾਰੀਆਂ ਦੀ Capacity building ’ਤੇ ਫੋਕਸ ਕਰਨਾ ਹੋਵੇਗਾ।

ਅਤੇ ਸਾਥੀਓਤੁਹਾਡੇ ਵਿੱਚਮੈਂ ਇੱਕ ਗੱਲ ਫਿਰ ਸਪੱਸ਼ਟ ਕਰਨਾ ਚਾਹੁੰਦਾ ਹਾਂ। ਅੱਜ ਦੇਸ਼ ਵਿੱਚ ਕਰਪਸ਼ਨ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਰਾਜਨੀਤੀ ਦੀ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ। ਤੁਹਾਨੂੰ ਕਿਤੇ ਵੀ ਹਿਚਕਨਕਿਤੇ ਰੁਕਣ ਦੀ ਜ਼ਰੂਰਤ ਨਹੀਂ ਹੈ।

ਮੈਂ ਜਾਣਦਾ ਹਾਂ ਕਿ ਜਿਨ੍ਹਾਂ ਦੇ ਖ਼ਿਲਾਫ਼ ਤੁਸੀਂ ਐਕਸ਼ਨ ਲੈ ਰਹੇ ਹੋਉਹ ਬਹੁਤ ਤਾਕਤਵਰ ਲੋਕ ਹਨ। ਬਰਸੋਂ-ਬਰਸ (ਵਰ੍ਹਿਆਂ-ਵਰ੍ਹੇ) ਤੱਕ ਉਹ ਸਰਕਾਰ ਦਾਸਿਸਟਮ ਦਾ ਹਿੱਸਾ ਰਹੇ ਹਨ। ਸੰਭਵ ਹੈ ਕਈ ਜਗ੍ਹਾਕਿਸੇ ਰਾਜ ਵਿੱਚ ਅੱਜ ਵੀ ਉਹ ਸੱਤਾ ਦਾ ਹਿੱਸਾ ਹੋਣ। ਬਰਸੋਂ-ਬਰਸ (ਵਰ੍ਹਿਆਂ-ਵਰ੍ਹੇ) ਤੱਕ ਉਨ੍ਹਾਂ ਨੇ ਵੀ ਇੱਕ ਈਕੋਸਿਸਟਮ ਬਣਾਇਆ ਹੈ। ਇਹ ਈਕੋਸਿਸਟਮ ਅਕਸਰ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਕਵਰ ਦੇਣ ਦੇ ਲਈਆਪ ਜਿਹੀਆਂ ਸੰਸਥਾਵਾਂ ਦੀ ਛਵੀ ਵਿਗਾੜਣ ਦੇ ਲਈਐਕਟਿਵ ਹੋ ਜਾਂਦਾ ਹੈ। ਏਜੰਸੀ ’ਤੇ ਹੀ ਹਮਲਾ ਬੋਲਦਾ ਹੈ।

ਇਹ ਲੋਕ ਤੁਹਾਡਾ ਧਿਆਨ ਭਟਕਾਉਂਦੇ ਰਹਿਣਗੇਲੇਕਿਨ ਤੁਹਾਨੂੰ ਆਪਣੇ ਕੰਮ ’ਤੇ ਫੋਕਸ ਰੱਖਣਾ ਹੈ। ਕੋਈ ਵੀ ਭ੍ਰਿਸ਼ਟਾਚਾਰੀ ਬਚਨਾ ਨਹੀਂ ਚਾਹੀਦਾ ਹੈ। ਸਾਡੀਆਂ ਕੋਸ਼ਿਸ਼ਾਂ ਵਿੱਚ ਕੋਈ ਵੀ ਢਿੱਲ ਨਹੀਂ ਆਉਣੀ ਚਾਹੀਦੀ ਹੈ। ਇਹ ਦੇਸ਼ ਦੀ ਇੱਛਾ ਹੈਇਹ ਦੇਸ਼ਵਾਸੀਆਂ ਦੀ ਇੱਛਾ ਹੈ। ਅਤੇ ਮੈਂ ਤੁਹਾਨੂੰ ਭਰੋਸਾ ਦਿਲਾਉਂਦਾ ਹਾਂ ਦੇਸ਼ ਤੁਹਾਡੇ ਨਾਲ ਦੇਸ਼ ਹੈਕਾਨੂੰਨ ਤੁਹਾਡੇ ਨਾਲ ਹੈਦੇਸ਼ ਦਾ ਸੰਵਿਧਾਨ ਤੁਹਾਡੇ ਨਾਲ ਹੈ।

ਸਾਥੀਓ

ਬਿਹਤਰ ਪਰਿਣਾਮਾਂ (ਨਤੀਜਿਆਂ) ਦੇ ਲਈ ਅਲੱਗ-ਅਲੱਗ ਏਜੰਸੀਆਂ ਦੇ ਵਿੱਚ  ਦੇ silos ਨੂੰ ਵੀ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ।  Joint ਅਤੇ multidisciplinary investigation ਆਪਸੀ ਵਿਸ਼ਵਾਸ ਦੇ ਮਾਹੌਲ ਵਿੱਚ ਹੀ ਸੰਭਵ ਹੋਵੇਗਾ। ਹੁਣ ਦੇਸ਼ ਦੀ geographical boundaries ਉਸ ਤੋਂ ਬਾਹਰ ਵੀ ਪੈਸਿਆਂ ਦਾਲੋਕਾਂ ਦਾ, goods  &  services ਦਾ ਵੱਡੇ ਪੈਮਾਨੇ ’ਤੇ ਮੂਵਮੈਂਟ ਹੋ ਰਿਹਾ ਹੈ। ਜੈਸੇ-ਜੈਸੇ ਭਾਰਤ ਦੀ ਆਰਥਕ ਸ਼ਕਤੀ ਵਧ ਰਹੀ ਹੈ ਤਾਂ ਅੜਚਨਾਂ ਪੈਦਾ ਕਰਨ ਵਾਲੇ ਵੀ ਵਧ ਰਹੇ ਹਨ।

ਭਾਰਤ ਦੇ ਸਾਮਾਜਕ ਤਾਨੇਬਾਨੇ ’ਤੇਸਾਡੀ ਏਕਤਾ ਅਤੇ ਭਾਈਚਾਰੇ ’ਤੇਸਾਡੇ ਆਰਥਕ ਹਿੱਤਾਂ ’ਤੇਸਾਡੇ ਸੰਸਥਾਨਾਂ ਵੀ ਨਿਤ‍ਯ- ਪ੍ਰਤੀਦਿਨ ਪ੍ਰਹਾਰ ਵਧਦੇ ਚਲੇ ਜਾ ਰਹੇ ਹਨ। ਅਤੇ ਇਸ ਵਿੱਚ ਜ਼ਾਹਿਰ ਤੌਰ ’ਤੇ ਕਰਪਸ਼ਨ ਦਾ ਪੈਸਾ ਲੱਗਦਾ ਹੈ। ਇਸ ਲਈਸਾਨੂੰ ਕ੍ਰਾਈਮ ਅਤੇ ਕਰਪਸ਼ਨ ਦੇ ਮਲਟੀਨੈਸ਼ਨਲ ਨੇਚਰ ਨੂੰ ਵੀ ਸਮਝਣਾ ਹੋਵੇਗਾਸਟੱਡੀ ਕਰਣਾ ਹੋਵੇਗਾ। ਉਸ ਦੇ root cause ਤੱਕ ਪਹੁੰਚਣਾ ਹੋਵੇਗਾ। ਅੱਜ ਅਸੀਂ ਅਕਸਰ ਦੇਖਦੇ ਹਾਂ ਕਿ ਆਧੁਨਿਕ ਟੈਕਨੋਲੋਜੀ ਦੇ ਕਾਰਨ ਕ੍ਰਾਈਮ ਗਲੋਬਲ ਹੋ ਰਹੇ ਹਾਂ। ਲੇਕਿਨ ਇਹੀ ਟੈਕਨੋਲੋਜੀਇਹੀ ਇਨੋਵੇਸ਼ਨ ਸਮਾਧਾਨ ਵੀ ਦੇ ਸਕਦੇ ਹਨ। ਸਾਨੂੰ ਇੰਵੈਸਟੀਗੇਸ਼ਨ ਵਿੱਚ ਫੌਰੈਂਸਿੰਕ ਸਾਇੰਸ ਦੇ ਉਪਯੋਗ ਦਾ ਹੋਰ ਜ਼ਿਆਦਾ ਵਿਸਤਾਰ ਕਰਨਾ ਹੋਵੇਗਾ।

 

ਸਾਥੀਓ,

ਸਾਈਬਰ ਕ੍ਰਾਈਮ ਜਿਹੀਆਂ ਚੁਣੌਤੀਆਂ ਨਾਲ ਨਿਪੱਟਣ ਦੇ ਲਈ ਸਾਨੂੰ ਇਨੋਵੇਟਿਵ ਤਰੀਕੇ ਲੱਭਣੇ ਚਾਹੀਦੇ ਹਨ। ਅਸੀਂ tech enabled entrepreneurs ਅਤੇ youngsters ਨੂੰ ਆਪਣੇ ਨਾਲ ਜੋੜ ਸਕਦੇ ਹਨ। ਤੁਹਾਡੇ ਸੰਗਠਨ ਵਿੱਚ ਹੀ ਕਈ techno- savvy ਯੁਵਾ ਹੋਣਗੇਜਿਨ੍ਹਾਂ ਦਾ ਬਿਹਤਰ ਉਪਯੋਗ ਕੀਤਾ ਜਾ ਸਕਦਾ ਹੈ।

ਸਾਥੀਓ

ਮੈਨੂੰ ਦੱਸਿਆ ਗਿਆ ਹੈ ਕਿ ਸੀਬੀਆਈ ਨੇ 75 ਅਜਿਹੀਆਂ ਪ੍ਰਥਾਵਾਂ ਨੂੰ compile ਕੀਤਾ ਹੈਜਿਨ੍ਹਾਂ ਨੂੰ ਸਮਾਪਤ ਕੀਤਾ ਜਾ ਸਕਦਾ ਹੈ।  ਸਾਨੂੰ ਇੱਕ ਸਮਾਂਬੱਧ ਤਰੀਕੇ ਨਾਲ ਇਸ ’ਤੇ ਕੰਮ ਕਰਨਾ ਚਾਹੀਦਾ ਹੈ। ਬੀਤੇ ਵਰ੍ਹਿਆਂ ਵਿੱਚ ਸੀਬੀਆਈ ਨੇ ਖ਼ੁਦ ਨੂੰ evolve ਕੀਤਾ ਹੈ।  ਇਹ ਪ੍ਰਕਿਰਿਆਬਿਨਾਂ ਰੁਕੇਬਿਨਾਂ ਥਕੇਐਸੇ ਹੀ ਚਲਦੀ ਰਹਿਣੀ ਚਾਹੀਦੀ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਇਹ ਚਿੰਤਨ ਸ਼ਿਵਿਰ ਇੱਕ ਨਵੇਂ ਆਤ‍ਮਵਿਸ਼ਵਾਸ ਨੂੰ ਜਨ‍ਮ ਦੇਵੇਗਾਇਹ ਚਿੰਤਨ ਸ਼ਿਵਿਰ ਨਵੇਂ ਆਯਾਮਾਂ ਤੱਕ ਪਹੁੰਚਣ ਦੇ ਰਾਸ‍ਤੇ ਬਣਾਵੇਗਾਇਹ ਚਿੰਤਨ ਸ਼ਿਵਿਰ ਗੰਭੀਰ ਤੋਂ ਗੰਭੀਰਕਠਿਨ ਤੋਂ ਕਠਿਨ ਸਮੱਸਿਆਵਾਂ ਨੂੰ ਸੁਲਝਾਉਣ ਦੇ ਤੌਰ- ਤਰੀਕੇ ਵਿੱਚ ਆਧੁਨਿਕਤਾ ਲੈ ਆਵੇਗਾ। ਅਤੇ ਅਸੀਂ ਜ਼ਿਆਦਾ ਪ੍ਰਭਾਵੀ ਹੋਵਾਂਗੇਜ਼ਿਆਦਾ ਪਰਿਣਾਮਕਾਰੀ ਹੋਣਗੇ ਅਤੇ ਸਾਧਾਰਣ ਨਾਗਰਿਕ ਨਾ ਬੁਰਾ ਕਰਨਾ ਚਾਹੁੰਦਾ ਹੈ ਨਾ ਬੁਰਾ ਉਸ ਨੂੰ ਪਸੰਦ ਹੈ। ਅਸੀਂ ਉਸ ਦੇ ਭਰੋਸੇ ਅੱਗੇ ਵਧਣਾ ਚਾਹੁੰਦੇ ਹਾਂ ਜਿਸ ਦੇ ਦਿਲ ਵਿੱਚ ਸਚਾਈ ਜ਼ਿੰਦਾ ਹੈ। ਅਤੇ ਉਹ ਸੰਖਿਆ ਕੋਟਿ-ਕੋਟਿ ਜਨਾਂ ਦੀ ਹੈਕੋਟਿ-ਕੋਟਿ ਜਨਾਂ ਦੀ ਹੈ। ਇਤਨਾ ਬੜੀ ਸਮਰੱਥਾ ਸਾਡੇ ਨਾਲ ਖੜ੍ਹੀ ਹੈ।  ਸਾਡੇ ਵਿਸ਼ਵਾਸ ਵਿੱਚ ਕਿਤੇ ਕਮੀ ਦੀ ਗੁੰਜਾਇਸ਼ ਨਹੀਂ ਹੈ ਸਾਥੀਓ।

धन्यवाद !

ਇਸ ਹੀਰਕ ਮਹੋਤ‍ਸਵ ਦੇ ਮਹਤ‍ਵਪੂਰਣ ਅਵਸਰ ’ਤੇ ਮੈਂ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਆਪਣੇ ਲਈ 15 ਸਾਲ ਵਿੱਚ ਕੀ ਕਰੋਗੇਅਤੇ ਆਪਣੇ ਮਾਧਿਅਮ ਨਾਲ 2047 ਤੱਕ ਕੀ ਅਚੀਵ ਕਰੋਗੇਇਹ ਦੋ ਲਕਸ਼ ਤੈਅ ਕਰਕੇ ਅੱਗੇ ਵਧਨਾ ਚਾਹੀਦਾ ਹੈ। 15 ਸਾਲ ਇਸ ਲਈ ਕਿ ਜਦੋਂ ਤੁਸੀਂ 75 ਦੇ ਹੋਵੋਗੇ ਤਦ ਤੁਸੀਂ ਕਿਤਨੇ ਸਮਰੱਥਾਵਾਨਸਮਰਪਿਤਸੰਕਲ‍ਪਵਾਨ ਹੋਵੋਗੇਅਤੇ ਜਦੋਂ ਦੇਸ਼ 2047 ਵਿੱਚ ਸ਼ਤਾਬਦੀ ਮਨਾਉਂਦਾ ਹੋਵੇਗਾਤਦ ਇਸ ਦੇਸ਼ ਦੀ ਆਸ਼ਾ-ਅਪੇਖਿਆਵਾਂ ਦੇ ਅਨੁਰੂਪ ਤੁਸੀਂ ਕਿਸ ਉਚਾਈ ’ਤੇ ਪਹੁੰਚੇ ਹੋਵੋਗੇਉਹ ਦਿਨ ਦੇਸ਼ ਦੇਖਣਾ ਚਾਹੁੰਦਾ ਹੈ। 

ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। 

ਧੰਨਵਾਦ !

 

****

ਡੀਐੱਸ/ਵੀਜੇ/ਐੱਨਐੱਸ


(Release ID: 1913922) Visitor Counter : 145