ਰੇਲ ਮੰਤਰਾਲਾ

ਵਿੱਤੀ ਸਾਲ 2022-23 ਵਿੱਚ ਭਾਰਤੀ ਰੇਲਵੇ ਦੀਆਂ ਪ੍ਰਮੁੱਖ ਉਪਲਬਧੀਆਂ


ਭਾਰਤੀ ਰੇਲਵੇ ਨੇ ਵਿੱਤੀ ਸਾਲ 2022-23 ਵਿੱਚ 1512 ਐੱਮਟੀ ਦੀ ਰਿਕਾਰਡ ਮਾਲ ਢੁਆਈ ਕੀਤੀ

ਵਿੱਤੀ ਸਾਲ 2022-23 ਦੇ ਦੌਰਾਨ 6542 ਆਰਕੇਐੱਮ ਦਾ ਰਿਕਾਰਡ ਬਿਜਲੀਕਰਣ ਕੀਤਾ, ਰਿਕਾਰਡ 5243 ਕਿਲੋਮੀਟਰ ਲੰਬੀ ਨਵੀਆ ਲਾਈਨਾਂ ਵਿਛਾਈਆਂ ਹੁਣ ਤੱਕ ਦੀ ਸਭ ਤੋ ਵੱਧ ਸਕ੍ਰੈਪ ਵਿਕਰੀ ਕੀਤੀ

Posted On: 02 APR 2023 5:44PM by PIB Chandigarh

ਭਾਰਤੀ ਰੇਲਵੇ (ਆਈਆਰ)  ਨੇ ਵਿੱਤੀ ਸਾਲ 2022-23 ਦੇ ਦੌਰਾਨ ਮਾਲ ਢੁਆਈ, ਬਿਜਲੀਕਰਣ, ਨਵੀਆਂ ਲਾਈਨਾਂ ਵਿਛਾਉਣਾ/ਦੁਹਰੀਕਰਣ/ਰਾਜ ਪਰਿਵਤਰਨ, ਲੋਕੋ ਉਤਪਾਦਨ ਅਤੇ ਇਸ ਦੇ ਨਾਲ ਹੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਟੈਕਨੋਲੋਜੀ ਦੇ ਏਕੀਕਰਣ ਸਹਿਤ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ।

ਵਿੱਤੀ ਸਾਲ 2022-23 ਵਿੱਚ ਭਾਰਤੀ ਰੇਲਵੇ (ਆਈਆਰ ) ਦੀ ਅਤਿਅੰਤ ਪ੍ਰਮੁੱਖ ਉਪਲਬਧੀਆਂ ਨੀਚੇ ਦਿੱਤੇ ਗਏ ਹਨ:

  1. ਮਾਲ ਢੁਆਈ ਅਤੇ ਰੈਵੇਨਿਊ: ਭਾਰਤੀ ਰੇਲਵੇ ਨੇ ਵਿੱਤੀ ਸਾਲ 2021-22 ਦੇ 1418 ਐੱਮਟੀ ਦੀ ਤੁਲਨਾ ਵਿੱਚ ਵਿੱਤੀ ਸਾਲ 2022-23 ਦੇ ਦੌਰਾਨ 1512 ਐੱਮਟੀ ਦੀ ਮਾਲ ਢੁਆਈ ਕੀਤੀ ਹੈ, ਅਤੇ ਇਸ ਤਰ੍ਹਾਂ ਨਾਲ ਮਾਲ ਢੁਆਈ ਵਿੱਚ 6.63% ਦੀ ਜ਼ਿਕਰਯੋਗ ਵਾਧਾ ਦਰਜ ਕੀਤਾ ਹੈ। ਇਹ ਕਿਸੇ ਇੱਕ ਵਿੱਤੀ ਸਾਲ ਵਿੱਚ ਭਾਰਤੀ ਰੇਲਵੇ ਦੁਆਰਾ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵਧ ਮਾਲ ਢੁਆਈ ਹੈ। ਭਾਰਤੀ ਰੇਲਵੇ ਨੇ 2021-22 ਦੇ 1.91 ਲੱਖ ਕਰੋੜ ਰੁਪਏ ਦੀ ਤੁਲਨਾ ਵਿੱਚ ਵਿੱਤੀ ਸਾਲ 2022-23 ਦੇ ਦੌਰਾਨ 2.44 ਲੱਖ ਕਰੋੜ ਰੁਪਏ ਦਾ ਰੈਵੇਨਿਊ ਹਾਸਲ ਕੀਤਾ ਹੈ ਜੋ ਕਿ 27.75% ਦਾ ਵਾਧਾ ਦਰਸਾਉਂਦੀ ਹੈ। ਭਾਰਤੀ ਰੇਲਵੇ ਨੇ ‘ਹੰਗ੍ਰੀ ਫਾਰ ਕਾਰਗੋ’ ਦੇ ਮੂਲਮੰਤਰ ਨੂੰ ਅਪਣਾਉਂਦੇ ਹੋਏ ‘ਈਜ਼ ਆਵ੍ ਡੂਇੰਗ ਬਿਜ਼ਨਸ’ ਦੇ ਨਾਲ-ਨਾਲ ਮੁਕਾਬਲੇ ਦਰਾਂ ‘ਤੇ ਸੇਵਾ ਉਪਲਬਧਤਾ ਨੂੰ ਬਿਹਤਰ ਕਰਨ ਦੇ ਲਈ ਨਿਰੰਤਰ ਯਤਨ ਕੀਤੇ ਹਨ ਜਿਸ ਦੇ ਪਰਿਣਾਮਸਵਰੂਪ ਪਰੰਪਾਰਗਤ ਅਤੇ ਗੈਰ-ਪਰੰਪਾਰਗਤ ਕਮੋਡਿਟੀ ਦੋਨਾਂ ਨਾਲ ਹੀ ਜੁੜਿਆ ਨਵਾਂ ਕਾਰੋਬਾਰ ਰੇਲਵੇ ਨੂੰ ਪ੍ਰਾਪਤ ਹੋ ਰਿਹਾ ਹੈ। ਕਾਰੋਬਾਰ ਵਿਕਾਸ ਇਕਾਈਆਂ ਦੇ ਗ੍ਰਾਹਕ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਗਤੀਵਿਧੀਆਂ ਦੇ ਨਾਲ-ਨਾਲ ਅਤਿਅੰਤ ਪ੍ਰਭਾਵਕਾਰੀ ਨੀਤੀ ਨਿਰਮਾਣ ਨਾਲ ਰੇਲਵੇ ਨੂੰ ਇਹ ਇਤਿਹਾਸਿਕ ਉਪਲਬਧੀ ਹਾਸਿਲ ਕਰਨ ਵਿੱਚ ਕਾਫੀ ਮਦਦ ਮਿਲੀ ਹੈ।

  2. ਰਿਕਾਰਡ ਬਿਜਲੀਕਰਣ: ਭਾਰਤੀ ਰੇਲਵੇ ‘ਮਿਸ਼ਨ 100% ਬਿਜਲੀਕਰਣ’ ਨੂੰ ਪੂਰਾ ਕਰਨ ਦੇ ਲਈ ਬੜੀ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਇਸ ਦੀ ਬਦੌਲਤ ਦੁਨੀਆ ਵਿੱਚ ਸਭ ਤੋਂ ਵੱਡਾ ਹਰਿਤ ਰੇਲਵੇ ਨੈਟਵਰਕ ਬਣ ਗਿਆ ਹੈ। ਭਾਰਤੀ ਰੇਲਵੇ ਦੇ ਇਤਿਹਾਸ ਵਿੱਚ 2022-23 ਦੇ ਦੌਰਾਨ 6,542 ਆਰਕੇਐੱਮ ਦਾ ਰਿਕਾਰਡ ਬਿਜਲੀਕਰਣ ਕੀਤਾ ਗਿਆ ਹੈ। ਪਿਛਲਾ ਰਿਕਾਰਡ ਬਿਜਲੀਕਰਣ 2021-22 ਦੇ ਦੌਰਾਨ 6,366 ਆਰਕੇਐੱਮ ਦਾ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਨਾਲ 2.76% ਦਾ ਵਾਧਾ ਦਰਜ ਕੀਤਾ ਗਿਆ ।

  3. ਨਵੀਆਂ ਲਾਈਨਾਂ (ਨਵੀਆਂ ਲਾਈਨਾਂ ਵਿਛਾਉਣਾ /ਦੋਹਰੀਕਰਣ/ਰਾਜ ਪਰਿਵਤਰਨ) ਦੇ ਮਾਮਲੇ ਵਿੱਚ 2021-22 ਦੇ 2909 ਕਿਲੋਮੀਟਰ ਦੀ ਤੁਲਨਾ ਵਿੱਚ 2022-23 ਦੇ ਦੌਰਾਨ 5243 ਕਿਲੋਮੀਟਰ ਹਾਸਿਲ ਕੀਤਾ ਗਿਆ। ਇਸ ਪ੍ਰਕਾਰ ਹਰ ਦਿਨ ਔਸਤਨ 14.4 ਕਿਲੋਮੀਟਰ ਲੰਬਾ ਟ੍ਰੈਕ ਵਿਛਾ ਦਿੱਤਾ ਜਾਂਦਾ ਹੈ। ਇਹ ਹੁਣ ਤੱਕ ਦੀ ਸਭ ਤੋਂ ਵਧ ਕਮੀਸ਼ਨਿੰਗ ਵੀ ਹੈ।

  4. ਆਟੋਮੈਟਿਕ ਸਿਗਨਲਿੰਗ:  ਭਾਰਤੀ ਰੇਲਵੇ ਦੇ ਮੌਜੂਦਾ ਉੱਚ ਘਨਤਵ ਜਾਂ ਆਵਾਜਾਈ ਵਾਲੇ ਮਾਰਗਾਂ ‘ਤੇ ਹੋਰ ਵੀ ਅਧਿਕ ਟ੍ਰੇਨਾਂ ਚਲਾਉਣ ਲਈ ਲਾਈਨ ਸਮਰੱਥਾ ਵਧਾਉਣ ਦੇ ਲਈ ਆਟੋਮੈਟਿਕ ਸਿਗਨਲਿੰਗ ਇੱਕ ਕਿਫਾਇਤੀ ਸਮਾਧਾਨ ਜਾਂ ਵਿਵਸਥਾ ਹੈ। ਭਾਰਤੀ ਰੇਲਵੇ ਨੇ 2021-22 ਦੇ 218 ਕਿਲੋਮੀਟਰ ਦੀ ਤੁਲਨਾ ਵਿੱਚ 2022-23 ਦੇ ਦੌਰਾਨ ਆਟੋਮੈਟਿਕ ਸਿਗਨਲਿੰਗ ਦੇ ਜ਼ਰੀਏ 530 ਕਿਲੋਮੀਟਰ ਦਾ ਅੱਪਗ੍ਰੇਡ ਕੀਤਾ ਹੈ ਜਿਸ ਵਿੱਚ 143.12% ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਆਟੋਮੈਟਿਕ ਸਿਗਨਲਿੰਗ ਵਿੱਚ ਹਾਸਿਲ ਕੀਤੇ ਗਏ ਸਰਬਸ੍ਰੇਸ਼ਠ ਅੰਕੜੇ ਵੀ ਹਨ।

  5. ਡਿਜੀਟਲੀ ਇੰਟਰਲੌਕਰ ਸਟੇਸ਼ਨ (ਇਲੈਕਟ੍ਰੌਨਿਕ ਇੰਟਰਲੌਕਿੰਗ) :ਪੁਰਾਣੇ ਲੀਵਰ ਫ੍ਰੇਮ ਨਾਲ ਤੋ ਲੈ ਕੇ ਕੰਪਿਊਟਰ ਅਧਾਰਿਤ ਆਪਰੇਟਿੰਗ ਸਿਸਟਮ ਤੱਕ ਵੱਡੀ ਸੰਖਿਆ ਵਿੱਚ ਡਿਜੀਟਲੀ ਇੰਟਰਲੌਕਡ ਸਟੇਸ਼ਨ ਬਣਾਏ ਗਏ ਹਨ। ਟ੍ਰੇਨਾਂ ਦੀ ਆਵਾਜਾਈ ਵਿੱਚ ਡਿਜੀਟਲ ਟੈਕਨੋਲੋਜੀਆਂ ਦਾ ਲਾਭ ਉਠਾਉਣ ਅਤੇ ਸੁਰੱਖਿਆ ਵਧਾਉਣ ਦੇ ਲਈ ਬੜੇ ਪੈਮਾਨੇ ‘ਤੇ ਇਲੈਕਟ੍ਰੌਨਿਕ ਇੰਟਰਲੌਕਿੰਗ ਨੂੰ ਅਪਣਾਇਆ  ਜਾ ਰਿਹਾ ਹੈ। 2021-22 ਦੇ 421 ਸਟੇਸ਼ਨਾਂ ਦੀ ਤੁਲਨਾ ਵਿੱਚ 2022-23 ਦੇ ਦੌਰਾਨ 538 ਸਟੇਸ਼ਨਾਂ ਨੂੰ ਇਲੈਕਟ੍ਰੌਨਿਕ ਇੰਟਰਲੌਕਿੰਗ ਪ੍ਰਦਾਨ ਕੀਤੇ ਗਏ ਜੋ ਕਿ 27.79% ਦੇ ਵਾਧੇ ਨੂੰ ਦਰਸਾਉਂਦੀ ਹੈ।

  6. ਫਲਾਈਓਵਰ/ਅੰਡਰਪਾਸ: ਸੜਕਾਂ ‘ਤੇ ਬਣੀਆਂ ਪਟਰੀਆਂ ਨੂੰ ਪਾਰ ਕਰਨ ਵਿੱਚ ਜਨਤਾ ਦੀ ਸਹੂਲੀਅਤ ਦੇ ਲਈ 2021-22 ਦੇ 994 ਫਲਾਈਓਵਰ/ਅੰਡਰਪਾਸ  ਦੀ ਤੁਲਨਾ ਵਿੱਚ 2022-23 ਦੇ ਦੌਰਾਨ 7.14% ਦਾ ਵਾਧਾ ਦਰਜ ਕਰਦੇ ਹੋਏ 1065 ਫਲਾਈਓਵਰ/ਅੰਡਰਪਾਸ ਅਸਾਨ ਕਰਵਾਏ ਗਏ।

  7. ਐੱਫਓਬੀ: ਯਾਤਰੀਆਂ /ਪੈਦਲ ਯਾਤਰੀਆਂ ਨੂੰ ਕ੍ਰੌਸ ਕਰਨ ਵਿੱਚ ਸਹੂਲੀਅਤ ਦੇ ਲਈ 2021-22 ਦੇ 373 ਐੱਫਓਬੀ ਦੀ ਤੁਲਨਾ ਵਿੱਚ 2022-23 ਦੇ ਦੌਰਾਨ 374 ਐੱਫਓਬੀ ਦਾ ਨਿਰਮਾਣ ਕੀਤਾ ਗਿਆ।

  8. ਸਮਪਾਰ ਫਾਟਕ ਹਟਾਏ ਗਏ: ਸਮਪਾਰ ਫਾਟਕਾਂ (ਲੇਵਲ ਕ੍ਰੌਸਿੰਗ ਜਾਂ ਐੱਲਸੀ ਗੇਟ)  ‘ਤੇ ਲੋਕਾਂ ਦੀ ਸੁਰੱਖਿਆ ਚਿੰਤਾ ਦਾ ਪ੍ਰਮੁੱਖ ਵਿਸ਼ਾ ਰਿਹਾ ਹੈ। 2021-22 ਦੇ 867 ਸਮਪਾਰ ਫਾਟਕਾਂ ਦੀ ਤੁਲਨਾ ਵਿੱਚ 2022-23 ਦੇ ਦੌਰਾਨ 880 ਸਮਪਾਰ ਫਾਟਕਾਂ ਨੂੰ ਹਟਾਇਆ ਗਿਆ।

  9. ਗਤੀ ਸ਼ਕਤੀ ਫ੍ਰੇਟ ਟਰਮੀਨਲ: ਮਾਲ ਢੁਆਈ ਵਿੱਚ ਆਪਣੀ ਮਾਡਲ ਹਿੱਸੇਦਾਰੀ ਵਧਾਉਣ ਦੇ ਲਈ ਭਾਰਤੀ ਰੇਲਵੇ ਗਤੀ ਸ਼ਕਤੀ ਫ੍ਰੇਟ ਟਰਮੀਨਲਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ। 2021-22 ਦੇ 21 ਫ੍ਰੇਟ ਟਰਮੀਨਲਾਂ ਦੀ ਤੁਲਨਾ ਵਿੱਚ 2022-23 ਦੇ ਦੌਰਾਨ 30 ਫ੍ਰੇਟ ਟਰਮੀਨਲ ਬਣਾਏ ਗਏ।

  10. ਲਿਫਟ/ਐਸਕੇਲੇਟਰ: ‘ਆਸਾਨ ਭਾਰਤ ਅਭਿਯਾਨ’ ਦੇ ਤਹਿਤ ਰੇਲ ਪਲੈਟਫਾਰਮ ‘ਤੇ ਦਿਵਿਯਾਂਗਜਨਾਂ, ਬਜ਼ੁਰਗ ਅਤੇ ਬੱਚਿਆਂ ਦੀ ਆਵਾਜਾਈ ਨੂੰ ਆਸਾਨ ਬਣਾਉਣ ਦੇ ਲਈ ਭਾਰਤੀ ਰੇਲਵੇ ਦੇਸ਼ ਭਰ ਵਿੱਚ ਰੇਲਵੇ  ਸਟੇਸ਼ਨਾਂ ‘ਤੇ ਲਿਫਟ ਅਤੇ ਐਸਕੇਲੇਟਰ ਲਗਾ ਰਹੀ ਹੈ। 2021-22 ਦੇ 208 ਲਿਫਟ ਅਤੇ 182 ਐਸਕੇਲੇਟਰ ਦੀ ਤੁਲਨਾ ਵਿੱਚ 2022-23 ਦੇ ਦੌਰਾਨ 215 ਲਿਫਟ ਅਤੇ 184 ਐਸਕੇਲੇਟਰ ਲਗਾਏ ਗਏ।

  11. ਹੁਣ ਤੱਕ ਦੀ ਸਭ ਤੋਂ ਵਧ ਸਕ੍ਰੈਪ ਬਿਕਰੀ ਕੀਤੀ ਗਈ: ਭਾਰਤੀ ਰੇਲਵੇ ਸਕ੍ਰੈਪ ਸਮੱਗਰੀ ਜੁਟਾਕੇ ਅਤੇ ਈ-ਨਿਲਾਮੀ ਦੇ ਰਾਹੀਂ ਇਸ ਦੀ ਬਿਕਰੀ ਕਰਕੇ ਸੰਸਾਧਨਾਂ ਦਾ ਇਸ਼ਟਤਮ ਉਪਯੋਗ ਕਰਨ ਦੇ ਲਈ ਹਰ ਸੰਭਵ ਯਤਨ ਕਰਦੀ ਹੈ। 2021-22 ਦੇ 5316 ਕਰੋੜ ਰੁਪਏ ਦੀ ਤੁਲਨਾ ਵਿੱਚ 2022-23 ਦੇ ਦੌਰਾਨ 5736 ਕਰੋੜ ਰੁਪਏ ਦੀ ਸਕ੍ਰੈਪ ਬਿਕਰੀ ਕੀਤੀ ਗਈ ਜੋ ਕਿ 7.90 % ਦਾ ਵਾਧਾ ਦਰਸਾਉਂਦੀ ਹੈ।

  12. ਭਾਰਤੀ ਰੇਲਵੇ ਵਿੱਚ 2022-23 ਦੇ ਦੌਰਾਨ 414 ਸਟੇਸ਼ਨਾਂ ਵਿੱਚ ਯਾਰਡ ਰਿਮਾਡਲਿੰਗ ਕੀਤੀ ਗਈ।

****

ਵਾਈਬੀ



(Release ID: 1913373) Visitor Counter : 130