ਆਯੂਸ਼

ਆਯੁਸ਼ ਮੰਤਰਾਲੇ 7 ਅਪ੍ਰੈਲ ਨੂੰ ਡਿਬਰੂਗੜ੍ਹ ਵਿੱਚ ‘ਯੋਗ ਮਹੋਤਸਵ’ ਆਯੋਜਿਤ ਕਰੇਗਾ- ਸ਼੍ਰੀ ਸਰਬਾਨੰਦ ਸੋਨੋਵਾਲ


ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਰਾਜ ਦੇ ਸਿਹਤ ਮੰਤਰੀ ਸ਼੍ਰੀ ਕੇਸ਼ਵ ਮਹੰਤ ਦੇ ਨਾਲ ਡਿਬਰੂਗੜ੍ਹ ਯੂਨੀਵਰਸਿਟੀ ਦੇ ਪਰਿਸਰ ਵਿੱਚ ਸਥਿਤ ਸਮਾਗਮ ਸਥਲ ਦਾ ਦੌਰਾ ਕੀਤਾ

ਉਤਕ੍ਰਿਸ਼ਟ ਯੋਗ ਮਹੋਤਸਵ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਤੱਕ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਇਆ ਜਾਵੇਗਾ; ਡਿਬਰੂਗੜ੍ਹ ਮਹੋਤਸਵ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ 75 ਦਿਨ ਦਾ ਉਤਸਵ ਮਨਾਇਆ ਜਾਵੇਗਾ

ਸੋਨੋਵਾਲ ਨੇ ਡਿਬਰੂਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਸੰਵਾਦ ਵੀ ਕੀਤਾ ਅਤੇ ਉਨ੍ਹਾਂ ਨੂੰ ‘ਯੋਗ ਮਹੋਤਸਵ’ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ

Posted On: 01 APR 2023 7:10PM by PIB Chandigarh

ਆਯੁਸ਼ ਮੰਤਰਾਲਾ ਅੰਤਰਰਾਸ਼ਟਰੀ ਯੋਗ ਦਿਵਸ ਦੇ 75 ਦਿਨਾਂ ਤੱਕ ਦੇ ਟੀਚੇ ਵਿੱਚ 7 ਅਪ੍ਰੈਲ, 2023 ਨੂੰ ਡਿਬਰੂਗੜ੍ਹ ਯੂਨੀਵਰਸਿਟੀ ਦੇ ਪਰਿਸਰ ਵਿੱਚ ‘ਯੋਗ ਮਹੋਤਸਵ’ ਦਾ ਆਯੋਜਨ ਕਰੇਗਾ। ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਇਸ ਆਯੋਜਨ ਦੀ ਤਿਆਰੀ ਦਾ ਜਾਇਜਾ ਲੈਣ ਦੇ ਲਈ ਡਿਬਰੂਗੜ੍ਹ  ਯੂਨੀਵਰਸਿਟੀ ਵਿੱਚ ਮੌਜੂਦ ਸਮਾਗਮ ਸਥਲ ਦਾ ਦੌਰਾ ਕੀਤਾ। ਰਾਜ ਦੇ ਸਿਹਤ ਮੰਤਰੀ ਸ਼੍ਰੀ ਕੇਸ਼ਵ ਮਹੰਤ, ਆਯੁਸ਼ ਮੰਤਰਾਲੇ ਦੇ ਨਾਲ-ਨਾਲ ਡਿਬਰੂਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅੱਜ ਇੱਥੇ ਇਸ ਦੌਰੇ ਦੇ ਦੌਰਾਨ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ‘ਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, ‘ਇਹ ਬਹੁਤ ਮਾਣ ਵਾਲਾ ਪਲ ਹੈ ਕਿਉਂਕਿ ਸਾਡਾ ਸੋਹਣਾ ਡਿਬਰੂਗੜ੍ਹ  7 ਅਪ੍ਰੈਲ, 2023 ਨੂੰ ਦੇਸ਼ ਵਿੱਚ ਇੱਕ ਸਭ ਤੋਂ ਵੱਡੇ ਯੋਗ ਮਹੋਤਸਵ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਹ ਇੱਕ ਅਦਭੁੱਤ ਸਬੰਧ ਹੈ ਕਿ ਅਸੀਂ ਉਸੇ ਮਿਤੀ ਨੂੰ ‘ਵਿਸ਼ਵ ਸਿਹਤ ਦਿਵਸ’ ਵੀ ਮਨਾਉਂਦੇ ਹਾਂ, ਜੋ ਅਖੀਰਕਾਰ ਸਮੁੱਚੀ ਮਨੁੱਖਤਾ ਦੇ ਲਈ ਬਿਹਤਰ, ਸਿਹਤ ਅਤੇ ਖੁਸ਼ਹਾਲ ਜੀਵਨ ਜੀਉਣ ਲਈ ਇੱਕ ਬਿਹਤਰੀਨ ਜ਼ਰੀਆ ਬਣਾਉਂਦਾ ਹੈ। ਯੋਗ ਇਸ ਨੂੰ ਸੰਭਵ ਕਰ ਸਕਦਾ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਯੋਗ ਨੇ ਬਿਹਤਰ ਸਿਹਤ ਅਤੇ ਮਨ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਵਿਸ਼ਵਵਿਆਪੀ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ। ਆਪਣੀ ਵਿਰਾਸਤ ਦੇ ਅਨੁਰੂਪ ਭਾਰਤ ਯੋਗ ਦੀ ਇਸ ਯਾਤਰਾ ਨੂੰ ਅੱਗੇ ਵਧਾਉਣ ਦੇ ਹਰ ਸੰਭਵ ਕੋਸ਼ਿਸ਼ ਦੇ ਲਈ ਪ੍ਰਤੀਬੱਧ ਹੈ ਕਿਉਂਕਿ ਇਹ ਗੁਣਵੱਤਾਪੂਰਣ ਮਨੁੱਖੀ ਜੀਵਨ ਦੇ ਲਈ ਰਾਮਬਾਣ ਬਣ ਗਿਆ ਹੈ। ਯੋਗ ਨੇ ਪੂਰੀ ਦੁਨੀਆ ਨੂੰ ਬਿਹਤਰ ਕੱਲ੍ਹ ਦੇ ਲਈ ਇੱਕਜੁਟ ਕਰ ਦਿੱਤਾ ਹੈ। ਯੋਗ ਮਹੋਤਸਵ ਦਾ ਉਦੇਸ਼ ਸਿਹਤ ਨੂੰ ਬਿਹਤਰੀਨ ਕਰ ਦੇਣ ਵਾਲੀਆਂ ਗਤੀਵਿਧੀਆਂ ਵਿੱਚ ਸਮਾਜ ਦੇ ਭਿੰਨ-ਭਿੰਨ ਵਰਗਾਂ ਨੂੰ ਸ਼ਾਮਲ ਕਰਕੇ ਸਮਾਵੇਸ਼ ਨੂੰ ਹੁਲਾਰਾ ਦੇਣ ਅਤੇ ਵਿਭਿੰਨਤਾ ਦਾ ਉਤਸਵ ਮਨਾਉਣਾ ਹੈ। ਮੈਂ ਸਾਰਿਆਂ ਨੂੰ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾਉਣ ਅਤੇ ਆਪਣੇ-ਆਪਣੇ ਜੀਵਨ ਵਿੱਚ ਭਾਰਤ ਦੀ ਇਸ ਸਮ੍ਰਿੱਧ ਵਿਰਾਸਤ ਦੇ ਅਦਭੁਤ ਪਰਿਣਾਮਾਂ ਦਾ ਆਨੰਦ ਲੈਣ ਦੀ ਤਾਕੀਦ ਕਰਦਾ ਹਾਂ।’

ਕੇਂਦਰੀ ਮੰਤਰੀ ਨੇ ਸਿਹਤ ਮੰਤਰੀ ਅਤੇ ਡਿਬਰੂਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਤੇਨ ਹਜਾਰਿਕਾ ਦੇ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਆਯੁਸ਼  ਦੀ ਮਹਤੱਤਾ ਤੋਂ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਵਧਾਉਣ ਦੇ ਲਈ ਉਨ੍ਹਾਂ ਦੇ ਲਾਭ ਲਈ ਪੈਦਾ ਕੀਤੇ ਗਏ ਮੌਕਿਆਂ ਤੱਕ ਵਿਭਿੰਨ ਵਿਸ਼ਿਆਂ ਤੱਕ ਚਰਚਾਵਾਂ ਹੋਈਆਂ। ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਯੋਗ ਮਹੋਤਸਵ ਦੇ ਸਫ਼ਲ ਆਯੋਜਨ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਦੀ ਤਾਕੀਦ ਵੀ ਕੀਤੀ।

ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, ਵਿਦਿਆਰਥੀ ਸਾਡੇ ਭਵਿੱਖ ਦੀ ਰੀੜ ਹਨ। ਸਾਡੇ ਵਿਕਾਸ ਅਤੇ ਤਰੱਕੀ ਦੀ ਦਿਸ਼ਾ, ਗਤੀ ਅਤੇ ਉਚਿਤ ਸਮੇਂ ਵਿਦਿਆਰਥੀ ਸਮੁਦਾਇ ਦੇ ਨਾਲ ਅੰਦਰੂਨੀ ਰੂਪ ਨਾਲ ਜੁੜਿਆ ਹੋਇਆ ਹੈ। ਅਸੀਂ ਕਿਸਮਤ ਵਾਲੇ ਹਾਂ ਕਿ ਅੱਜ ਸਾਡੇ ਦੇਸ਼ ਵਿੱਚ ਇੱਕ ਜੀਵੰਤ ਅਤੇ ਉਤਸਾਹੀ ਵਿਦਿਆਰਥੀ ਸਮੁਦਾਇ ਹੈ ਜੋ ਕਿ ਰਾਸ਼ਟਰ ਨਿਰਮਾਣ ਦੇ ਲਈ ਅਭਿਲਾਸ਼ੀ ਅਤੇ ਪ੍ਰਤੀਬੱਧ ਹੈ। ਹੁਣ ਜਦਕਿ ਸਾਡੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਪ੍ਰਧਾਨ ਮੰਤਰੀ, ਮੋਦੀ ਜੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ ਭਾਰਤ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰ ਗਿਆ ਹੈ, ਤਾਂ ਮੈਨੂੰ ਰਾਸ਼ਟਰ ਨਿਰਮਾਣ ਦੇ ਲਈ ਵਿਦਿਆਰਥੀਆਂ ਦੇ ਸਮਰਪਣ, ਪ੍ਰਤੀਬੱਧਤਾ ਅਤੇ ਉਦੇਸ਼ ਨੂੰ ਦੇਖਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਡਿਬਰੂਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸਬੰਧਿਤ ਖੇਤਰਾਂ ਵਿੱਚ ਆਪਣੀਆਂ ਸ਼ਾਨਦਾਰ ਉਪਲਬਧੀਆਂ ਨਾਲ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣਾ ਜਾਰੀ ਰੱਖਣਗੇ ਜੋ ਕਿ ਬਿਹਤਰ ਕੱਲ੍ਹ ਦੇ ਲਈ ਬਿਹਤਰੀਨ ਸਮਾਧਾਨ ਤਿਆਰ ਕਰਨ ਵਿੱਚ ਸਹਾਇਕ ਸਾਬਿਤ ਹੋਣਗੇ।’

 

**********

ਐੱਸਕੇ/ਐੱਚਐੱਨ



(Release ID: 1913370) Visitor Counter : 94