ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਭਾਰਤੀ ਸੂਚਨਾ ਸੇਵਾ ਅਧਿਕਾਰੀਆਂ ਦੇ ਵੈਲੇਡਿਕਟਰੀ ਸੈਰੇਮਨੀ ਵਿੱਚ ਸ਼ਾਮਲ ਹੋਏ


"ਭਾਰਤੀ ਸੂਚਨਾ ਸੇਵਾ (ਇੰਡੀਅਨ ਇਨਫਰਮੇਸ਼ਨ ਸਰਵਿਸ) ਭਾਰਤ ਦੀ ਅਧਿਕਾਰਿਤ ਇਨਫਰਮੇਸ਼ਨ ਸਿਸਟਮ ਦੀ ਫਰੰਟਲਾਈਨ ਡਿਫੈਂਡਰ ਹੈ"

ਨਵੀਂ ਸੂਚਨਾ ਪ੍ਰਣਾਲੀ (ਨਿਊ ਇਨਫਰਮੇਸ਼ਨ ਆਰਡਰ) ਨੂੰ ਆਕਾਰ ਅਤੇ ਰੂਪ ਦੇਣ ਲਈ ਭਾਰਤ ਨੂੰ ਬਰਾਬਰ ਦੀ ਭੂਮਿਕਾ ਨਿਭਾਉਣੀ ਪਵੇਗੀ: ਸ਼੍ਰੀ ਅਨੁਰਾਗ ਠਾਕੁਰ

ਡਿਜੀਟਲ ਜਨਤਕ ਸਥਾਨਾਂ ਦੇ ਲੋਕਤੰਤਰੀਕਰਣ ਦੇ ਲਾਭਾਂ ਨੂੰ ਗ਼ਲਤ ਜਾਣਕਾਰੀ ਦੁਆਰਾ ਕਮਜ਼ੋਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ: ਸ਼੍ਰੀ ਠਾਕੁਰ

ਸ਼੍ਰੀ ਠਾਕੁਰ ਨੇ ਇੰਡੀਆ@2047 ਲਈ ਸੰਚਾਰ ਲਈ ਪੰਜ ‘ਸੀ’ ਦਾ ਮੰਤਰ ਪੇਸ਼ ਕੀਤਾ

Posted On: 31 MAR 2023 6:37PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਹੈ ਕਿ ਭਾਰਤੀ ਸੂਚਨਾ ਸੇਵਾ (ਇੰਡੀਅਨ ਇਨਫਰਮੇਸ਼ਨ ਸਰਵਿਸ) ਭਾਰਤ ਦੀ ਅਧਿਕਾਰਿਤ ਸੂਚਨਾ ਪ੍ਰਣਾਲੀ (ਇਨਫਰਮੇਸ਼ਨ ਸਿਸਟਮ) ਦੀ ਫਰੰਟਲਾਈਨ ਡਿਫੈਂਡਰ ਹੈ ਜੋ ਭਾਰਤ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਅਤੇ ਭਾਰਤ ਦੇ ਲੋਕਤੰਤਰੀ ਸ਼ਾਸਨ ਢਾਂਚੇ ਦੀ ਰੱਖਿਆ ਕਰਦੀ ਹੈ। ਨਵੀਂ ਦਿੱਲੀ ਵਿੱਚ 2018, 2019 ਅਤੇ 2020 ਬੈਚਾਂ ਦੇ ਭਾਰਤੀ ਸੂਚਨਾ ਸੇਵਾ ਅਧਿਕਾਰੀਆਂ ਦੇ ਵੈਲੇਡਿਕਟਰੀ ਸੈਰੇਮਨੀ ਵਿੱਚ ਸੰਬੋਧਨ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਇੰਡੀਅਨ ਇਨਫਰਮੇਸ਼ਨ ਸਰਵਿਸ (ਆਈਆਈਐੱਸ) ਸੰਚਾਰ (ਕਮਿਊਨੀਕੇਸ਼ਨ) ਅਤੇ ਪਹੁੰਚ (ਆਊਟਰੀਚ) ਦੀ ਭੂਮਿਕਾ ਨੂੰ ਮਾਣ ਨਾਲ ਅਤੇ ਬਹੁਤ ਹੀ ਢੁਕਵੇਂ ਢੰਗ ਨਾਲ ਨਿਭਾਉਂਦੀ ਹੈ।


ਨਵੀਂ ਦਿੱਲੀ ਵਿੱਚ ਇੰਡੀਅਨ ਇੰਸਟੀਟਿਊਟ ਆਵੑ ਮਾਸ ਕਮਿਊਨੀਕੇਸ਼ਨ ਵਿੱਚ ਟ੍ਰੇਨੀ ਅਧਿਕਾਰੀਆਂ ਦੇ ਨਾਲ-ਨਾਲ ਸਰਵਿਸ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਜਲਦੀ ਹੀ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਵਿਭਿੰਨ ਮਾਧਿਅਮਾਂ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਦੀ ਅਹਿਮ ਭੂਮਿਕਾ ਸੌਂਪੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਅਜਿਹੇ ਸਮੇਂ ਵਿੱਚ ਸੇਵਾ ਵਿੱਚ ਦਾਖਲ ਹੋ ਰਹੇ ਹਨ ਜਦੋਂ ਸਿਰਫ 280 ਅੱਖਰਾਂ ਦਾ ਟਵੀਟ ਦੁਨੀਆ ਭਰ ਵਿੱਚ 8 ਅਰਬ ਦੀ ਆਬਾਦੀ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦਾ ਹੈ। ਇਸ ਟੈਕਨੋਲੋਜੀ ਸੰਚਾਲਿਤ ਯੁੱਗ ਵਿੱਚ, ਅਧਿਕਾਰੀ ਵਧੇਰੇ ਭਰੋਸੇਮੰਦ ਅਤੇ ਸੁਅਸਥ ਜਾਣਕਾਰੀ ਪ੍ਰਦਾਨ ਕਰਨ ਲਈ ਗੈਰ-ਸਰਕਾਰੀ ਜਾਣਕਾਰੀ ਪ੍ਰਸਾਰਕਾਂ ਨਾਲ ਮੁਕਾਬਲਾ ਕਰਨਗੇ। ਮੀਡੀਆ ਲੈਂਡਸਕੇਪ ਨੂੰ ਲਗਾਤਾਰ ਰੂਪ ਦੇਣ ਵਾਲੀਆਂ ਉਭਰਦੀਆਂ ਤਕਨੀਕਾਂ ਦੇ ਨਾਲ ਉਨ੍ਹਾਂ ਅਧਿਕਾਰੀਆਂ ਨੂੰ ਦਰਸ਼ਕਾਂ ਨਾਲ ਪ੍ਰਭਾਵੀ ਢੰਗ ਨਾਲ ਜੁੜਨ ਅਤੇ ਸਾਡੇ ਸੰਦੇਸ਼ਾਂ ਨੂੰ ਸੰਚਾਰਿਤ ਕਰਨ ਲਈ ਅਤਿ-ਆਧੁਨਿਕ ਸਾਧਨਾਂ, ਰੁਝਾਨਾਂ ਅਤੇ ਤਕਨੀਕਾਂ ਨਾਲ ਚੰਗੀ ਤਰ੍ਹਾਂ ਜਾਣੂ ਹੋਣ ਲਈ ਉਤਸ਼ਾਹਿਤ ਕੀਤਾ।  ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰਗਰਮੀ ਨਾਲ ਨਾਗਰਿਕਾਂ ਨਾਲ ਜੁੜਨ ਦੇ ਨਵੇਂ ਮੌਕੇ ਤਲਾਸ਼ਣ ਅਤੇ ਖੋਜਣ ਲਈ ਪ੍ਰੇਰਿਤ ਕੀਤਾ। 

 

ਸ਼੍ਰੀ ਠਾਕੁਰ ਨੇ ਉਜਾਗਰ ਕੀਤਾ ਕਿ ਅੱਗੇ ਦਾ ਕੰਮ ਚੁਣੌਤੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਇੱਕ 5’ਸੀ ਮੰਤਰ ਦੀ ਪੇਸ਼ਕਸ਼ ਕੀਤੀ ਜੋ ਇੰਡੀਆ@2047 ਲਈ ਸੰਚਾਰ ਦੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਉਹ 5’ਸੀ ਹਨ:


 

  • ਨਾਗਰਿਕ-ਕੇਂਦਰਿਤ ਸੰਚਾਰ - ਸੰਚਾਰ ਨੂੰ ਨਾਗਰਿਕਾਂ ਦੀਆਂ ਲੋੜਾਂ ਅਤੇ ਹਿੱਤਾਂ 'ਤੇ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ, ਇਹ ਯਕੀਨੀ ਬਣਾਉਣਾ ਕਿ ਇਹ ਸਾਰਿਆਂ ਲਈ ਪਹੁੰਚਯੋਗ, ਸੰਮਲਿਤ ਅਤੇ ਸਮਝਣਯੋਗ ਹੈ।

  • ਟਾਰਗਿਟ ਔਡੀਐਂਸ ਦੇ ਨਾਲ ਸਹਿ-ਸਿਰਜਣ - ਸੰਚਾਰ ਅਤੇ ਮੈਸੇਜਿੰਗ ਦੀ ਸਿਰਜਣਾ ਅਤੇ ਡਿਜ਼ਾਈਨ ਵਿੱਚ ਟਾਰਗਿਟ ਦਰਸ਼ਕਾਂ ਨੂੰ ਸ਼ਾਮਲ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੰਬੰਧਿਤ ਹੈ ਅਤੇ ਉਨ੍ਹਾਂ ਨਾਲ ਸਹਿਜ ਹੈ।

  • ਸਹਿਯੋਗ - ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਅਤੇ ਇੱਕ ਦੂਸਰੇ ਦੀਆਂ ਸ਼ਕਤੀਆਂ ਅਤੇ ਮੁਹਾਰਤ ਦਾ ਲਾਭ ਉਠਾਉਣ ਲਈ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰੋ।

  • ਚਿੰਤਨ - ਲੋੜ ਅਨੁਸਾਰ ਸੁਧਾਰ ਅਤੇ ਸਮਾਯੋਜਨ ਕਰਨ ਲਈ ਸੰਚਾਰ ਰਣਨੀਤੀਆਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਣ ਅਤੇ ਮੁਲਾਂਕਣ ਕਰਨ ਲਈ ਸਮਾਂ ਕੱਢੋ।

  • ਸਮਰੱਥਾ ਨਿਰਮਾਣ - ਸੰਚਾਰ ਖੇਤਰ ਵਿੱਚ ਵਿਕਸਿਤ ਟੈਕਨੋਲੋਜੀਆਂ ਅਤੇ ਚੁਣੌਤੀਆਂ ਦੇ ਅਨੁਕੂਲ ਹੋਣ ਲਈ ਨਿਰੰਤਰ ਕੌਸ਼ਲ ਅਤੇ ਗਿਆਨ ਦਾ ਵਿਕਾਸ ਕਰੋ।

 

ਅੱਗੇ ਬੋਲਦੇ ਹੋਏ, ਸ਼੍ਰੀ ਠਾਕੁਰ ਨੇ ਉਸ ਸਮੇਂ ਦੇ ਨਾਲ ਸਮਾਨਤਾਵਾਂ ਨੂੰ ਦਰਸਾਇਆ ਜਦੋਂ ਇਸ ਸੇਵਾ ਦੀ ਸਥਾਪਨਾ ਕੀਤੀ ਗਈ ਸੀ ਜਦੋਂ ਯੁੱਧ ਤੋਂ ਬਾਅਦ ਦਾ ਗਲੋਬਲ ਇਨਫਰਮੇਸ਼ਨ ਆਰਡਰ ਆਕਾਰ ਲੈ ਰਿਹਾ ਸੀ ਅਤੇ ਕਿਹਾ ਕਿ “ਅਸੀਂ ਹੁਣ ਮਹਾਮਾਰੀ ਤੋਂ ਬਾਅਦ ਦੇ ਨਵੇਂ ਇਨਫਰਮੇਸ਼ਨ ਆਰਡਰ ਨੂੰ ਜਨਮ ਲੈਂਦਿਆਂ ਦੇਖ ਰਹੇ ਹਾਂ ਕਿਉਂਕਿ ਇਕਸਾਰਤਾ ਦੀਆਂ ਭੂ-ਰਾਜਨੀਤਿਕ ਲਾਈਨਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਅਤੇ ਭੂ-ਰਣਨੀਤਕ ਚਿੰਤਾਵਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਗਰੇਅ, ਹੇਜ਼ੀ (ਧੁੰਦਲੇ) ਐਲਗੋ-ਸੰਚਾਲਿਤ ਜਾਣਕਾਰੀ ਪ੍ਰਸਾਰਣ ਵਿੱਚ ਬਿਗ ਟੈੱਕ ਦਾ ਬਹੁਤ ਜ਼ਿਆਦਾ ਦਬਦਬਾ ਨਿਊ ਇਨਫਰਮੇਸ਼ਨ ਆਰਡਰ ਦੇ ਮੂਲ ਵਿੱਚ ਹੈ। ਇੱਕ ਵਾਰ ਫਿਰ, ਅਸੀਂ ਪੱਛਮ ਨੂੰ ਨਵੇਂ ਇਨਫਰਮੇਸ਼ਨ ਆਰਡਰ ਨੂੰ ਆਕਾਰ ਅਤੇ ਰੂਪ ਦਿੰਦੇ ਹੋਏ ਵੇਖ ਰਹੇ ਹਾਂ, ਬਿਗ ਟੈੱਕ ਉਨ੍ਹਾਂ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ।” ਮੰਤਰੀ ਨੇ ਸਾਵਧਾਨ ਕੀਤਾ ਕਿ ਇਹ ਰਾਸ਼ਟਰ-ਰਾਜਾਂ ਦੀ ਖੁਦਮੁਖਤਿਆਰੀ ਨੂੰ ਨਿਚੋੜ ਸਕਦਾ ਹੈ ਇਹ ਫੈਸਲਾ ਕਰਨ ਲਈ ਕਿ ਉਨ੍ਹਾਂ ਲਈ ਸਭ ਤੋਂ ਵਧੀਆ ਕੀ ਹੈ। ਇਸ ਵਿੱਚ, ਉਨ੍ਹਾਂ ਕਿਹਾ, ਅਫਸਰਾਂ ਲਈ ਇੱਕ ਭੂਮਿਕਾ ਹੈ ਜਿਨ੍ਹਾਂ ਨੂੰ ਬਾਹਰੀ ਤੌਰ 'ਤੇ ਲਾਗੂ ਕੀਤੇ ਇਨਫਰਮੇਸ਼ਨ ਆਰਡਰ ਦੇ ਵਿਰੁੱਧ ਇੱਕ ਬਚਾਅਕਰਤਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ "ਭਾਰਤ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ, ਨਵੇਂ ਇਨਫਰਮੇਸ਼ਨ ਆਰਡਰ ਨੂੰ ਆਕਾਰ ਅਤੇ ਰੂਪ ਦੇਣ ਵਿੱਚ ਬਰਾਬਰ ਭਾਗੀਦਾਰ ਹੋਣਾ ਚਾਹੀਦਾ ਹੈ।” 

ਮੰਤਰੀ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਦਾ ਮੁਢਲਾ ਕੰਮ ਮੁੱਦਿਆਂ ਦੀ ਸੁਚੱਜੀ ਸਮਝ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਤਾਂ ਜੋ ਜਨ-ਪ੍ਰਵਚਨ (ਪਬਲਿਕ ਡਿਸਕੋਰਸ) ਚੰਗੀ ਤਰ੍ਹਾਂ ਸੂਚਿਤ ਹੋਵੇ,

ਕਿਉਂਕਿ ਇੱਕ ਪਬਲਿਕ ਡਿਸਕੋਰਸ ਜੋ ਕਿ ਗਲਤ-ਜਾਣਕਾਰੀ ਤੋਂ ਪ੍ਰਭਾਵਿਤ ਹੁੰਦਾ ਹੈ, ਰਾਸ਼ਟਰ ਨੂੰ ਕਮਜ਼ੋਰ ਕਰਦਾ ਹੈ, ਇਸ ਦੀਆਂ ਸੰਸਥਾਵਾਂ ਨੂੰ ਗੰਧਲਾ ਕਰਦਾ ਹੈ ਅਤੇ ਚੁਣੇ ਹੋਈ ਸਰਕਾਰ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਬਲਿਕ ਡਿਸਕੋਰਸ ਜੋ ਕਿ ਗ਼ਲਤ ਜਾਣਕਾਰੀ ਤੋਂ ਪ੍ਰਭਾਵਿਤ ਹੁੰਦਾ ਹੈ, ਲੋਕਤੰਤਰ ਅਤੇ ਰਾਸ਼ਟਰੀ ਹਿੱਤਾਂ ਲਈ ਖਰਾਬ ਅਤੇ ਖਤਰਨਾਕ ਹੁੰਦਾ ਹੈ। ਇਸ ਇਨਫੋਡੈਮਿਕ ਦੇ ਖਤਰੇ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਹਾਲਾਂਕਿ ਟੈੱਕ ਪਲੈਟਫਾਰਮਾਂ ਦੁਆਰਾ ਪੇਸ਼ ਕੀਤੇ ਗਏ ਪਬਲਿਕ ਸਪੇਸਿਸ ਦੇ ਲੋਕਤੰਤਰੀਕਰਣ ਦਾ ਇੱਕ ਸਕਾਰਾਤਮਕ ਪ੍ਰਭਾਵ ਪਿਆ ਹੈ, ਜਿਸ ਨਾਲ ਲੋਕਪ੍ਰਿਆ ਬਹਿਸ ਅਤੇ ਡਿਸਕੋਰਸ ਵਿੱਚ ਹੇਠਾਂ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਭਾਗੀਦਾਰੀ ਦੀ ਇਜਾਜ਼ਤ ਮਿਲਦੀ ਹੈ, ਉਸੇ ਸਮੇਂ ਖਤਰਨਾਕ, ਹਥਿਆਰਾਂ ਨਾਲ ਭਰੀ ਗ਼ਲਤ ਜਾਣਕਾਰੀ, ਭਾਵੇਂ ਕਿ ਅੰਦਰੂਨੀ ਹੋਵੇ ਜਾਂ ਬਾਹਰੀ, ਨੇ ਪਬਲਿਕ ਸਪੇਸਿਸ ਦੇ ਇਸ ਲੋਕਤੰਤਰੀਕਰਣ ਦੇ ਸਕਾਰਾਤਮਕ ਲਾਭਾਂ ਦੇ ਵਿਰੁੱਧ ਕੰਮ ਕੀਤਾ ਹੈ। ਸ਼੍ਰੀ ਠਾਕੁਰ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਡਿਜੀਟਲ ਪਬਲਿਕ ਸਪੇਸਿਸ ਦੇ ਲੋਕਤੰਤਰੀਕਰਣ ਤੋਂ ਹੋਣ ਵਾਲੇ ਲਾਭਾਂ ਨੂੰ ਗ਼ਲਤ ਜਾਣਕਾਰੀ ਨਾਲ ਕਮਜ਼ੋਰ ਨਾ ਹੋਣ ਦਿੱਤਾ ਜਾਵੇ।

 

ਸ਼੍ਰੀ ਅਨੁਰਾਗ ਠਾਕੁਰ ਨੇ ਤਿੰਨ ਬੈਚਾਂ ਦੇ 52 ਅਫਸਰਾਂ ਨੂੰ ਵੱਕਾਰੀ ਸੇਵਾ ਵਿੱਚ ਸ਼ਾਮਲ ਹੋਣ 'ਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਹ ਇੰਨੇ ਸਾਰੇ ਨੌਜਵਾਨ, ਉਤਸ਼ਾਹੀ ਅਫਸਰਾਂ ਨੂੰ ਦੇਖ ਕੇ ਬਹੁਤ ਖੁਸ਼ ਹਨ - ਜੋ ਦੇਸ਼ ਦੀ ਸੇਵਾ ਲਈ ਆਪਣੀ ਊਰਜਾ ਸਮਰਪਿਤ ਕਰਨ ਲਈ ਉਤਸੁਕ ਅਤੇ ਤਿਆਰ ਹਨ।

 

 

 *********

 

ਸੌਰਭ ਸਿੰਘ


(Release ID: 1912937) Visitor Counter : 118