ਬਿਜਲੀ ਮੰਤਰਾਲਾ

ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ ਨੇ ਆਪਣੇ ਗ੍ਰੀਨ ਅਮੋਨੀਆ ਪਲਾਂਟ ਦੇ ਲਈ 1,300 ਮੈਗਾਵਾਟ ਸਮਰੱਥਾ ਦੀ ਚੌਬੀਸੌ ਘੰਟੇ ਆਰਈ ਬਿਜਲੀ ਸਪਲਾਈ ਕਰਨ ਦੇ ਲਈ ਗ੍ਰੀਨਕੋ ਜ਼ੀਰੋਸੀ ਪ੍ਰਾਈਵੇਟ ਲਿਮਿਟਿਡ ਦੇ ਨਾਲ ਟਰਮ ਸ਼ੀਟ ‘ਤੇ ਹਸਤਾਖਰ ਕੀਤੇ


ਦੋਨਾਂ ਕੰਪਨੀਆਂ ਦੇ ਦਰਮਿਆਨ ਹੋਇਆ ਇਹ ਸਮਝੌਤਾ ਕਿਸੇ ਉਦਯੋਗਿਕ ਗ੍ਰਾਹਕ ਦੇ ਲਈ 24 ਘੰਟੇ ਨਵਿਆਉਣਯੋਗ ਊਰਜਾ ਦੀ ਸਪਲਾਈ ਦੇ ਲਈ ਦੁਨੀਆ ਦੇ ਸਭ ਤੋਂ ਵੱਡੇ ਇਕਰਾਰਨਾਮੇ ਵਿੱਚੋਂ ਇੱਕ ਹੈ

Posted On: 29 MAR 2023 3:33PM by PIB Chandigarh

ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ, ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ ਦੀ ਪੂਰਣ ਮਲਕੀਅਤ ਵਾਲੀ ਸਹਾਇਕ ਕੰਪਨੀ ਨੇ ਗ੍ਰੀਨਕੋ ਜ਼ੀਰੋਸੀ ਪ੍ਰਾਈਵੇਟ ਲਿਮਿਟਿਡ (ਗ੍ਰੀਨਕੋ ਸਮੂਹ ਦੀ ਇੱਕ ਕੰਪਨੀ) ਦੇ ਨਾਲ ਭਾਰਤ ਦੇ ਕਾਕੀਨਾਡਾ ਵਿੱਚ ਗ੍ਰੀਨਕੋ ਕੰਪਨੀ ਦੇ ਮੋਹਰੀ ਗ੍ਰੀਨ ਅਮੋਨੀਆ ਪਲਾਂਟ ਨੂੰ ਬਿਜਲੀ ਪ੍ਰਦਾਨ ਕਰਨ ਦੇ ਲਈ 1,300 ਮੈਗਾਵਾਟ ਸਮਰੱਥਾ ਦੀ ਚੌਬੀਸੌ ਘੰਟੇ ਆਰਈ ਬਿਜਲੀ ਸਪਲਾਈ ਦੇ ਲਈ ਟਰਮ ਸ਼ੀਟ ‘ਤੇ ਹਸਤਾਖਰ ਕੀਤੇ ਹਨ। ਦੋਨਾਂ ਕੰਪਨੀਆਂ ਦੇ ਦਰਮਿਆਨ ਕੀਤਾ ਗਿਆ ਇਹ ਸਮਝੌਤਾ ਕਿਸੇ ਉਦਯੌਗਿਕ ਗ੍ਰਾਹਕ ਦੇ ਲਈ 24 ਘੰਟੇ ਨਵਿਆਉਣਯੋਗ ਊਰਜਾ ਦੀ ਸਪਲਾਈ ਦੇ ਲਈ ਦੁਨੀਆ ਦੇ ਸਭ ਤੋਂ ਵੱਡੇ ਇਕਰਾਰਨਾਮੇ ਵਿੱਚੋਂ ਇੱਕ ਹੈ। 

ਇਸ ਟਰਮ ਸ਼ੀਟ ‘ਤੇ ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ ਦੇ ਚੀਫ ਜਨਰਲ ਮੈਨੇਜਰ, ਸ਼੍ਰੀ ਰਾਜੀਵ ਗੁਪਤਾ ਅਤੇ ਗ੍ਰੀਨਕੋ ਗਰੁੱਪ ਦੇ ਸੰਸਥਾਪਕ ਅਤੇ ਸੰਯੁਕਤ ਮੈਨੇਜਿੰਗ ਡਾਇਰੈਕਟਰ, ਸ਼੍ਰੀ ਮਹੇਸ਼ ਕੋਲਲੀ ਨੇ ਕਲ੍ਹ ਨਵੀਂ ਦਿੱਲੀ ਵਿੱਚ ਐੱਨਟੀਪੀਸੀ ਦਫ਼ਤਰ ਵਿੱਚ ਹਸਤਾਖਰ ਕੀਤੇ। ਇਸ ਅਵਸਰ ‘ਤੇ ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ ਦੇ ਸੀਈਓ, ਸ਼੍ਰੀ ਮੋਹਿਤ ਭਾਰਗਵ, ਗ੍ਰੀਨਕੋ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਅਨਿਲ ਚਲਾਮਲਾਸੇਟੀ ਅਤੇ ਐੱਨਟੀਪੀਸੀ ਆਰਈਐੱਲ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਰਹੇ।

*****

ਏਐੱਮ



(Release ID: 1912316) Visitor Counter : 77


Read this release in: English , Urdu , Hindi , Telugu