ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਰਾਮ ਨੌਮੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ
Posted On:
29 MAR 2023 6:21PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਾਮ ਨੌਮੀ ਦੀ ਪੂਰਵ ਸੰਧਿਆ ‘ਤੇ ਸਾਰੇ ਸਾਥੀ ਨਾਗਰਿਕਾਂ(ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ।
ਆਪਣੇ ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਰਾਮ ਨੌਮੀ ਦੇ ਪਾਵਨ ਅਵਸਰ ‘ਤੇ, ਮੈਂ ਆਪਣੇ ਸਾਰੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ।
ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਦੀ ਜਨਮ ਵਰ੍ਹੇਗੰਢ ਦੇ ਰੂਪ ਵਿੱਚ ਮਨਾਇਆ ਜਾਣ ਵਾਲਾ ਹਰਸ਼ ਅਤੇ ਸਮ੍ਰਿੱਧੀ ਦਾ ਇਹ ਪੂਰਬ ਸਾਨੂੰ ਨਿਰਸੁਆਰਥ ਸੇਵਾ ਦਾ ਸੰਦੇਸ਼ ਦਿੱਤਾ ਹੈ ਅਤੇ ਪ੍ਰੇਮ, ਕਰੁਣਾ, ਮਾਨਵਤਾ ਅਤੇ ਤਿਆਗ ਦੇ ਮਾਰਗ ‘ਤੇ ਚਲਣ ਦੀ ਪ੍ਰੇਰਣਾ ਦਿੱਤਾ ਹੈ। ਭਗਵਾਨ ਰਾਮ ਦਾ ਜੀਵਨ ਦਇਆ ਅਤੇ ਤਿਆਗ ਦੀ ਉਤਕ੍ਰਿਸ਼ਟ ਉਦਾਹਰਣ ਹੈ ਅਤੇ ਇਹ ਸਾਨੂੰ ਇੱਕ ਗਰਿਮਾਪੂਰਨ ਅਤੇ ਅਨੁਸ਼ਾਸਿਤ ਜੀਵਨ ਜੀਣ ਦੀ ਸਿੱਖਿਆ ਦਿੰਦਾ ਹੈ।
ਆਓ, ਅਸੀਂ ਸਾਰੇ ਆਪਣੇ ਜੀਵਨ ਦੇ ਹਰੇਕ ਖੇਤਰ ਵਿੱਚ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਤਮਸਾਤ ਕਰੀਏ ਅਤੇ ਭਾਰਤ ਨੂੰ ਇੱਕ ਗੌਰਵਸ਼ਾਲੀ ਰਾਸ਼ਟਰ ਬਣਾਉਣ ਦੇ ਲਈ ਖ਼ੁਦ ਨੂੰ ਅਰਪਿਤ ਕਰੀਏ”।
ਰਾਸ਼ਟਰਪਤੀ ਦੇ ਸੰਦੇਸ਼ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
*****
ਡੀਐੱਸ/ਬੀਐੱਮ
(Release ID: 1912186)
Visitor Counter : 111