ਸੱਭਿਆਚਾਰ ਮੰਤਰਾਲਾ
ਜੀ20 ਦੇ ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਨੇ ਅੱਜ ਗਲੋਬਲ ਥੀਮੈਟਿਕ ਵੈਬੀਨਾਰ ਸੱਭਿਆਚਾਰਕ ਸੰਪਦਾ ਦੀ ਸੁਰੱਖਿਆ ਅਤੇ ਬਹਾਲੀ ਆਯੋਜਿਤ ਕੀਤਾ
Posted On:
28 MAR 2023 6:13PM by PIB Chandigarh
ਭਾਰਤ ਦੀ ਜੀ20 ਦੀ ਪ੍ਰਧਾਨਗੀ ਵਿੱਚ ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਨੇ ਗਿਆਨ ਭਾਗੀਦਾਰ ਦੇ ਰੂਪ ਵਿੱਚ ਯੂਨੈਸਕੋ ਦੇ ਸਹਿਯੋਗ ਨਾਲ ਅੱਜ ਗਲੋਬਲ ਥੀਮੈਟਿਕ ਵੈਬੀਨਾਰ “ਸੱਭਿਆਚਾਰਕ ਸੰਪਦਾ ਦਾ ਸੁਰੱਖਿਆ ਅਤੇ ਬਹਾਲੀ” ਆਯੋਜਿਤ ਕੀਤਾ।
ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਅਤੇ ਸੀਡਬਲਿਊਜੀ ਦੇ ਚੇਅਰ ਗੋਵਿੰਦ ਮੋਹਨ ਨੇ ਗਲੋਬਲ ਥੀਮੈਟਿਕ ਵੈਬੀਨਾਰ ਦੇ ਉਦਘਾਟਨ ਵਿੱਚ ਆਪਣੀ ਸ਼ੁਰੂਆਤੀ ਟਿੱਪਣੀਆਂ ਵਿੱਚ ਸੁਝਾਅ ਦਿੱਤਾ “.....ਅਵੈਧ ਤਸਕਰੀ, ਜੋ ਅੰਸ਼ਿਕ ਰੂਪ ਤੋਂ ਗ਼ਰੀਬੀ ਅਤੇ ਲਾਲਚ ਨਾਲ ਸੰਚਾਲਿਤ ਹੋ ਸਕਦੀ ਹੈ ਮੁੱਖ ਰੂਪ ਤੋਂ ਖਰਾਬ ਸਿੱਖਿਆ ਅਤੇ ਜਾਗਰੂਕਤਾ ਦੀ ਕਮੀ ਦੇ ਕਾਰਨ ਵਧਦੀ ਹੈ। ਕਾਰਨ ਚਾਹੇ ਜੋ ਵੀ ਹੋਣ ਅਵੈਧ ਤਸਕਰੀ ਲੋਕਾਂ ਅਤੇ ਸਮੁਦਾਏ ਦੀ ਸਮੂਹਿਕ ਸਮ੍ਰਿਤੀ ਨੂੰ ਘੱਟ ਕਰਦੀ ਹੈ ਉਨ੍ਹਾਂ ਦੀ ਪਹਿਚਾਣ ਦੀ ਭਾਵਨਾ ਨੂੰ ਕਮਜ਼ੋਰ ਕਰਦੀ ਹੈ ਅਤੇ ਉਨ੍ਹਾਂ ਦੇ ਸੱਭਿਆਚਾਰਕ ਅਧਿਕਾਰਾਂ ਦੇ ਪ੍ਰਯੋਗ ਨੂੰ ਕਮਜ਼ੋਰ ਕਰਦੀ ਹੈ।
ਵੈਬੀਨਾਰ ਵਿੱਚ ਅਵੈਧ ਤਸਕਰੀ ਅਤੇ ਸੱਭਿਆਚਾਰਕ ਸੰਪਤੀ ਦੀ ਬਹਾਲੀ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਮੁੱਦੇ ‘ਤੇ ਉਪਯੋਗੀ ਚਰਚਾਵਾਂ ਅਤੇ ਸਰਵਉੱਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕੀਤਾ ਗਿਆ ਜਿਸ ਵਿੱਚ ਜੀ20 ਮੈਂਬਰਾਂ ਅਤੇ ਮਹਿਮਾਨ ਰਾਸ਼ਟਰਾਂ ਦੇ ਨਾਲ-ਨਾਲ 12 ਅੰਤਰਰਾਸ਼ਟਰੀ ਸੰਗਠਨਾਂ ਸਹਿਤ 28 ਦੇਸ਼ਾਂ ਦੇ 40 ਮਾਹਰ ਸ਼ਾਮਲ ਹੋਏ।
ਵੈਬੀਨਾਰ ਦੇ ਦੌਰਾਨ ਇਸ ਗੱਲ ‘ਤੇ ਜੋਰ ਦਿੱਤਾ ਗਿਆ ਕਿ ਅਵੈਧ ਤਸਕਰੀ ਨੂੰ ਰੋਕਣ ਦੇ ਲਈ ਵਿਸਤ੍ਰਿਤ ਸੂਚੀ ਤਿਆਰ ਕਰਨ ਦਸਤਾਵੇਜੀਕਰਣ, ਜੋਖਿਮ ਪ੍ਰਬੰਧਨ ਅਤੇ ਐਂਮਰਜੈਸੀ ਯੋਜਨਾ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਦੀ ਮਹੱਤਵਪੂਰਨ ਜ਼ਰੂਰਤ ਹੈ। ਇਸ ਦੇ ਇਲਾਵਾ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਇੱਕ ਨੈਤਿਕ ਕਲਾ ਬਜ਼ਾਰ ਨੂੰ ਹੁਲਾਰਾ ਦੇਣਾ,
ਮੂਲ ਸੋਧ ਕਰਨਾ ਅਤੇ ਪਾਰਦਰਸ਼ਿਤਾ ਸੁਨਿਸ਼ਚਿਤ ਕਰਨਾ, ਵਿਸ਼ੇਸ਼ ਤੌਰ ‘ਤੇ ਸਭ ਤੋ ਵੱਡੇ ਕਲਾ ਬਜ਼ਾਰਾਂ ਵਾਲੇ ਜੀ20 ਮੈਂਬਰਾਂ ਵਿੱਚ ਅਤਿਅੰਤ ਮਹੱਤਵਪੂਰਨ ਹਨ। ਔਨਲਾਈਨ ਟ੍ਰੇਡਿੰਗ ਤੋਂ ਉਤਪੰਨ ਚੁਣੌਤੀਆਂ ਤੇ ਵੀ ਚਰਚਾ ਕੀਤੀ ਗਈ ਅਤੇ ਅਵੈਧ ਤਸਕਰੀ ਨੂੰ ਰੋਕਣ ਦੇ ਲਈ ਸੱਭਿਆਚਾਰਕ ਸੰਪਤੀ ਦੇ ਔਨਲਾਇਨ ਵਪਾਰ ਦੇ ਨਿਯਮਾਂ ਨੂੰ ਮਜ਼ਬੂਤ ਕਰਨ ਦੀ ਤੁਰੰਤ ਜ਼ਰੂਰਤ ਦਾ ਸੁਝਾਅ ਦਿੱਤਾ ਗਿਆ।
ਅਨੇਕ ਦੇਸ਼ਾਂ ਨੇ ਸੱਭਿਆਚਾਰਕ ਸੰਪਤੀ ਦੀ ਬਹਾਲੀ ਦੀ ਹਾਲੀਆ ਪ੍ਰਕਿਰਿਆਵਾਂ ਦੇ ਉਦਾਹਰਣ ਸਾਂਝਾ ਕੀਤਾ, ਜੋ ਨੈਤਿਕ ਸੰਗ੍ਰਿਹ ਪ੍ਰਬੰਧਨ ਦੀ ਦਿਸ਼ਾ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਗਤੀ ਨੂੰ ਦਰਸਾਉਂਦੇ ਹਨ ਨਾਲ ਹੀ ਆਮ ਜਨਤਾ ਦੇ ਵਧਦੇ ਧਿਆਨ ਨੂੰ ਵੀ ਉਜਾਗਰ ਕਰਦੇ ਹਨ। ਕੁਝ ਬੁਲਾਰਿਆ ਨੇ ਉਸ ਸਬੰਧ ਵਿੱਚ ਵਿਸ਼ਿਸ਼ਟ ਵਧੀਆ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕੀਤਾ, ਜਿਸ ਵਿੱਚ ਸੱਭਿਆਚਾਰਕ ਸੰਪਤੀਆਂ ਦੀ ਵਾਪਸੀ ਦੇ ਲਈ ਇੱਕ ਸਮਰਪਿਤ ਰਾਸ਼ਟਰੀ ਕਮੇਟੀ ਦਾ ਨਿਰਮਾਣ ਸ਼ਾਮਲ ਹੈ।
ਸੱਭਿਆਚਾਰਕ ਸੰਪਤੀ ਦੀ ਵਾਪਸੀ ਅਤੇ ਬਹਾਲੀ ‘ਤੇ ਸਹਿਯੋਗ ਦੇ ਉਦਾਹਰਣਾਂ ਨੂੰ ਸਾਂਝਾ ਕਰਨ ਦੇ ਲਈ ਸ੍ਰੋਤ ਰਿਸਰਚ ਦੇ ਰਾਸ਼ਟਰੀ ਸੰਸਥਾਨਾਂ ਦੇ ਨਿਰਮਾਣ ਜਾਂ ਨਿਯਮ ਪਲੈਟਫਾਰਮਾਂ ਦੇ ਨਿਰਮਾਣ ਸਹਿਤ ਜੀ20 ਮੈਂਬਰਾਂ ਦੇ ਧਿਆਨ ਵਿੱਚ ਲਿਆਉਣ ਦੇ ਲਈ ਅਨੇਕ ਸਿਫਾਰਿਸ਼ਾਂ ਤਿਆਰ ਕੀਤੀਆਂ ਗਈਆ।
ਕਰਨਾਟਕ ਦੇ ਹੰਪੀ ਵਿੱਚ 15 ਜੁਲਾਈ ਤੋਂ 18 ਜੁਲਾਈ 2023 ਤੱਕ ਹੋਣ ਵਾਲੀ ਤੀਜੀ ਸੀਡਬਲਿਊਜੀ ਮੀਟਿੰਗ ਵਿੱਚ ਚਾਰ ਗਲੋਬਲ ਥੀਮੈਟਿਕ ਵੈਬੀਨਾਰਾਂ ਦੀ ਇੱਕ ਏਕੀਕ੍ਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਜੀ20 ਮੈਂਬਰਾਂ, ਮਹਿਮਾਨ ਰਾਸ਼ਟਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ। ਇਸ ਰਿਪੋਰਟ ਦਾ ਉਦੇਸ਼ ਸਮੇਂ ਦੇ ਨਾਲ ਗਿਆਨ ਨਿਰਮਾਣ ਸੁਨਿਸ਼ਚਿਤ ਕਰਨ ਦੀ ਦ੍ਰਿਸ਼ਟੀ ਨਾਲ ਸੁੰਯੁਕਤ ਕਾਰਜ, ਵਿਚਾਰ-ਵਟਾਂਦਰਾ ਅਤੇ ਸੀਡਬਿਲਊਜੀ ਪ੍ਰਕਿਰਿਆ ਦੀ ਚਰਚਾ ਦਾ ਪਰੰਪਰਾ ਵਿੱਚ ਪ੍ਰਾਪਤ ਹੋਣਾ ਹੈ। ਪ੍ਰਾਥਮਿਕਤਾ ਦੋ ਤਿੰਨ ਅਤੇ ਚਾਰ ‘ਤੇ ਨਿਮਨਲਿਖਤ ਗਲੋਬਲ ਥੀਮੈਟਿਕ ਵੈਬੀਨਾਰ ਕ੍ਰਮਵਾਰ 13,19 ਅਤੇ 20 ਅਪ੍ਰੈਲ ਦੇ ਲਈ ਨਿਰਧਾਰਿਤ ਹਨ।
ਵੈਬੀਨਾਰ ਮਾਰਚ ਅਤੇ ਅਪ੍ਰੈਲ 2023 ਵਿੱਚ ਚਾਰ ਗਲੋਬਲ ਥੀਮੈਟਿਕ ਵੈਬੀਨਾਰ ਦੀ ਲੜੀ ਵਿੱਚ ਪਹਿਲਾ ਹੈ। ਇਨ੍ਹਾਂ ਵੈਬੀਨਾਰਾਂ ਦਾ ਉਦੇਸ਼ ਇੱਕ ਸਮਾਵੇਸ਼ੀ ਸੰਵਾਦ ਨੂੰ ਹੁਲਾਰਾ ਦੇਣ ਅਤੇ ਸੀਡਬਲਿਊਜੀ ਦੁਆਰਾ ਵਿਅਕਤ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ‘ਤੇ ਮਾਹਰ ਸੰਚਾਲਿਤ ਦ੍ਰਿਸ਼ਟੀਕੋਣ ਨਾਲ ਗਹਿਨ ਚਰਚਾ ਦੀ ਸੁਵਿਧਾ ਕਰਨਾ ਹੈ।
ਹਾਲ ਦੇ ਵਰ੍ਹਿਆਂ ਵਿੱਚ ਅਵੈਧ ਰੂਪ ਤੋਂ ਪ੍ਰਾਪਤ ਸੱਭਿਆਚਾਰਕ ਸੰਪਤੀ ਦੀ ਵਾਪਸੀ ਅਤੇ ਬਹਾਲੀ ਦੇ ਮੁੱਦੇ ਨੇ ਵਿਸ਼ਵ ਦਾ ਧਿਆਨ ਆਕਰਸ਼ਿਤ ਕੀਤਾ ਹੈ। ਕਲਾਕ੍ਰਿਤੀਆਂ ਦੇ ਅਨੈਤਿਕ ਨਿਯੋਜਨ ਅਤੇ ਸੱਭਿਆਚਾਰਕ ਸੰਪਤੀ ਦੇ ਔਨਲਾਈਨ ਵਪਾਰ ਨਾਲ ਜੁੜੇ ਖਤਰਿਆਂ ਨੇ ਸਮੱਸਿਆ ਨੂੰ ਵਧਾ ਦਿੱਤਾ ਹੈ। ਨਵੇਂ ਸਿਰੇ ਤੋਂ ਧਿਆਨ ਉਨ੍ਹਾਂ ਇਤਿਹਾਸਿਕ ਬੇਇਨਸਾਫ਼ੀ ਬਾਰੇ ਵਧਦੀ ਜਾਗਰੂਕਤਾ ਨਾਲ ਵੀ ਪ੍ਰੇਰਿਤ ਹੈ, ਜਿਨ੍ਹਾਂ ਨੇ ਕਾਰਨ ਅਣਗਿਣਤ ਪ੍ਰਾਚੀਨ ਕਾਲੀਨ ਵਸਤੂਆਂ ਟ੍ਰਾਂਸਫਰ ਕਰ ਦਿੱਤਾ ਗਿਆ ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਦੇ ਦੇਸ਼ਾਂ ਨਾਲ।
ਪ੍ਰਾਚੀਨ ਕਾਲੀਨ ਵਸਤੂਆਂ ਦੀ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਵਾਪਸੀ ਅਤੇ ਬਹਾਲੀ ਦਾ ਸੱਦਾ ਸਦੀਆਂ ਤੋਂ ਉਕੇਰੀ ਗਈਆਂ ਕਹਾਣੀਆਂ ਇਤਿਹਾਸਾਂ ਅਤੇ ਪਹਿਚਾਨਾਂ ਨੂੰ ਮੁੜ ਪ੍ਰਾਪਤ ਕਰਨ ਦੀ ਇੱਛਾ ਵਿੱਚ ਨਿਹਿਤ ਹੈ ਅਤੇ ਸੱਭਿਆਚਾਰਕ ਵਿਰਾਸਤ ਦੀ ਬਹੁਪੱਧਰੀ ਸੰਪਤੀ ਦਾ ਨਿਰਮਾਣ ਕਰਦਾ ਹੈ ਜੋ ਸੱਭਿਆਚਾਕਰ ਸੰਪਤੀਆਂ ਦੇ ਅਨੈਤਿਕ ਨਿਯੋਜਨ ਤੋਂ ਰੁਕਾਵਟ ਜਾਂ ਅਸਪਸ਼ਟ ਹੋ ਗਏ ਹਨ।
ਸੱਭਿਆਚਾਰਕ ਸੰਪਤੀ ਦੀ ਅਵੈਧ ਤਸਕਰੀ ਦਾ ਮੁੱਦਾ ਇੱਕ ਪ੍ਰਮੁੱਖ ਗਲੋਬਲ ਚਿੰਤਾ ਬਣਿਆ ਹੋਇਆ ਹੈ। ਸੀਮਿਤ ਜਨਤਕ ਜਾਗਰੂਕਤਾ ਅਤੇ ਦੁਰਲਭ ਡੇਟਾਬੇਸ ਚੋਰੀ ਦੀਆਂ ਵਸਤੂਆਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਅਤੇ ਉਨ੍ਹਾਂ ‘ਤੇ ਨਜ਼ਰ ਰੱਖਣਾ ਮੁਸ਼ਕਿਲ ਬਣਾ ਦਿੰਦੇ ਹਨ। ਰਾਸ਼ਟਰਮੰਡਲ ਖੇਲਾਂ ਦੀ ਪ੍ਰਾਥਮਿਕਤਾ ‘ਤੇ ਗਲੋਬਲ ਥੀਮੈਟਿਕ ਵੈਬੀਨਾਰ ਨੇ ਸੱਭਿਆਚਾਰਕ ਵਿਰਾਸਤ ਦੀ ਵਾਪਸੀ ਤੇ ਬਹਾਲੀ ਦੇ ਸੱਦੇ ਦੇ ਹਿੱਸੇ ਦੇ ਰੂਪ ਵਿੱਚ ਸੱਭਿਆਚਾਰਕ ਸੰਪਤੀ ਦੀ ਸੁਰੱਖਿਆ ਅਤੇ ਬਹਾਲੀ ‘ਤੇ ਸੰਵਾਦ ਨੂੰ ਅੱਗੇ ਵਧਾਇਆ ਜੋ ਗਲੋਬਲ ਸਮੁਦਾਏ ਦੀ ਸਾਂਝੀ ਪਹਿਚਾਣ ਨੂੰ ਪਿਰੋਉਂਦਾ ਹੈ।
ਵੈਬੀਨਾਰ ਵਿੱਚ ਤਿੰਨ ਆਡੀਓ ਹਿੱਸੇ ਸਨ ਅਤੇ ਮਾਹਿਰਾਂ ਨੇ ਇਨ੍ਹਾਂ ਹਿੱਸਿਆਂ ਨੂੰ ਉਨ੍ਹਾਂ ਦੇ ਸਬੰਧਿਤ ਸਮਾਂ ਖੇਤਰਾਂ ਦੇ ਅਧਾਰ ‘ਤੇ ਵੰਡ ਕੀਤਾ ਗਿਆ ਸੀ। ਵੈਬੀਨਾਰ ਦਾ ਸੰਚਾਲਨ ਯੂਨੈਸਕੋ, ਇੰਟਰਪੋਲ ਅਤੇ ਯੂਐੱਨਆਈਡੀਆਰਓਆਈਟੀ ਦੇ ਇਸ ਵਿਸ਼ੇ ‘ਤੇ ਮਾਹਿਰ ਪ੍ਰਤੀਨਿਧੀਆਂ ਨੇ ਕੀਤਾ। ਇਸ ਨੂੰ ਯੂਨੈਸਕੋ ਦੇ ਯੂਟਿਊ ਚੈਨਲ ‘ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ।
*****
ਐੱਨਬੀ/ਐੱਸਕੇ
(Release ID: 1911819)
Visitor Counter : 146