ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

9 ਰਾਜਾਂ ਵਿੱਚ 17 ਸਥਾਨਾਂ ‘ਤੇ ਦਿੱਵਿਯਾਂਗਜਨਾਂ ਨੂੰ ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਦੇ ਲਈ (ਡੀਈਪੀਡਬਲਿਊਡੀ) ਦੁਆਰਾ ਸਮਾਜਿਕ ਅਧਿਕਾਰ ਸ਼ਿਵਿਰਾਂ ਦਾ ਆਯੋਜਨ


13500 ਤੋਂ ਅਧਿਕ ਦਿੱਵਿਯਾਂਗਜਨਾਂ ਨੂੰ ਵੱਖ-ਵੱਖ ਪ੍ਰਕਾਰ ਦੀ ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣਾਂ ਦਾ ਵੇਰਵਾ


ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਮੱਧ ਪ੍ਰਦੇਸ਼ ਦੇ ਦਾਤੀਆ ਜ਼ਿਲ੍ਹੇ ਵਿੱਚ ਮੁੱਖ ਪ੍ਰੋਗਰਾਮ ਦਾ ਉਦਘਾਟਨ ਕੀਤਾ

Posted On: 25 MAR 2023 7:50PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੀ ਦਿੱਵਿਯਾਂਗਜਨਾਂ ਨੂੰ ਸਹਾਇਤਾ ਸਮੱਗਰੀ ਅਤੇ ਸਹਾਇਤਾ ਉਪਕਰਣ ਵੰਡ ਕਰਨ ਨਾਲ ਸਬੰਧਿਤ ਏਡਿਪ ਯੋਜਨਾ ਦੇ ਤਹਿਤ 13500 ਤੋਂ ਅਧਿਕ ਦਿੱਵਿਯਾਂਗਜਨਾਂ ਨੂੰ ਵਿਭਿੰਨ ਪ੍ਰਕਾਰ ਦੀ ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਦੇ ਲਈ ਦੇਸ਼ ਭਰ ਵਿੱਚ 9 ਰਾਜਾਂ ਵਿੱਚ 17 ਸਥਾਨਾਂ ‘ਤੇ ਸਮਾਜਿਕ ਅਧਿਕਾਰਿਤਾ ਸ਼ਿਵਿਰ’ ਲਗਾਏ ਗਏ। ਮੁੱਖ ਪ੍ਰੋਗਰਾਮ ਮੱਧ ਪ੍ਰਦੇਸ਼ ਦੇ ਦਾਤੀਆ ਜ਼ਿਲ੍ਹਾ ਦੇ ਸਟੇਡੀਅਮ ਗ੍ਰਾਉਂਡ ਵਿੱਚ ਆਯੋਜਿਤ ਕੀਤਾ ਗਿਆ ਜੋ ਇਸ ਮੈਗਾ ਆਯੋਜਨ ਦਾ ਕੇਂਦਰੀ ਬਿੰਦੂ ਸੀ ਅਤੇ ਵਿਭਿੰਨ ਸਥਾਨਾਂ ‘ਤੇ ਲਗਾਏ ਗਏ ਸਾਰੇ ਡਿਸਟੀਬਿਊਸ਼ਨ ਕੈਂਪਾਂ ਨੂੰ ਵੀਡਿਓ ਕਾਨਫਰੰਸਿੰਗ ਦੇ ਰਾਹੀਂ ਇਸ ਮੁੱਖ ਪ੍ਰੋਗਰਾਮ ਸਥਾਨ ਨੂੰ ਔਨਲਾਈਨ ਜੋੜਿਆ ਗਿਆ 

ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਮੱਧ ਪ੍ਰਦੇਸ਼ ਦੇ ਦਾਤੀਆ ਜ਼ਿਲ੍ਹੇ ਵਿੱਚ ਵੰਡ ਕੈਂਪ ਦੇ ਮੁੱਖ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਸ਼੍ਰੀਮਤੀ ਸੰਧਿਆ ਰਾਏ, ਸਾਂਸਦ, ਭਿੰਡ ਹਲਕੇ ਖੇਤਰ, ਸ਼੍ਰੀ ਸੁਰੇਸ਼ ਧਾਰੜ, ਲੋਕ ਨਿਰਮਾਣ ਰਾਜ ਮੰਤਰੀ, ਮੱਧ ਪ੍ਰਦੇਸ਼ ਸਰਕਾਰ ਅਤੇ ਮੰਤਰੀ (ਸੁਤੰਤਰ ਚਾਰਜ) ਦਾਤੀਆ, ਸ਼੍ਰੀਮਤੀ ਇੰਦ੍ਰਾ ਧੀਰੂ, ਪ੍ਰਧਾਨ,ਜ਼ਿਲ੍ਹਾ ਪੰਚਾਇਤੀ ਦਾਤੀਆ ਸਹਿਤ ਜ਼ਿਲੇ ਸਥਾਨ ਜਨ ਪ੍ਰਤੀਨਿਧੀ ਵੀ ਉਪਸਥਿਤ ਸਨ।

ਇਹ ਕੈਂਪ ਦੇਸ਼ ਦੇ 16 ਹੋਰ ਸਥਾਨਾਂ ‘ਤੇ ਵੀ ਲਗਾਏ ਗਏ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਕੁਮਾਰੀ ਪ੍ਰਤਿਮਾ ਭੌਮਿਕ ਨੇ ਵੀ ਅਸਾਮ ਦੇ ਦਾਰੰਗ ਜ਼ਿਲ੍ਹੇ ਵਿੱਚ ਆਯੋਜਿਤ ਡਿਸਟੀਬਿਊਸ਼ਨ ਕੈਂਪ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੇ ਮੰਤਰ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦਾ ਪਾਲਨ ਕਰਦੇ ਹੋਏ ਮੰਤਰਾਲੇ ਦਾ ਦਿੱਵਿਯਾਂਗਜ ਸਸ਼ਕਤੀਕਰਣ ਵਿਭਾਗ ਦਿੱਵਿਯਾਂਗਜਨਾਂ ਦੇ ਸਮਾਜਿਕ, ਸੱਭਿਆਚਾਰਕ, ਵਿਦਿਆ ਅਤੇ ਅਰਥਿਕ ਸਸ਼ਕਤੀਕਰਣ ਦੇ ਲਈ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਇੱਕ ਸਮਾਵੇਸ਼ੀ ਅਤੇ ਸੁਲਭ ਵਾਤਾਵਰਣ ਤਿਆਰ ਕਰਨ ਦੇ ਲਈ ਵਿਭਿੰਨ ਕੇਂਦ੍ਰੀਕ੍ਰਿਤ ਯੋਜਨਾਵਾਂ ਨੂੰ ਲਾਗੂ ਕਰ ਰਿਹਾ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ‘ਅਰਜੁਨ ਪੋਰਟਲ’ ਵਿਕਸਿਤ ਕੀਤਾ ਹੈ ਜੋ ਦਿੱਵਿਯਾਂਜਨਾਂ ਨੂੰ ਸਹਾਇਕ ਉਪਕਰਣਾਂ ਦੇ ਲਈ ਔਨਲਾਈਨ ਰਾਹੀਂ ਅਪਲਾਈ ਕਰਨ ਵਿੱਚ ਮਦਦ ਕਰੇਗਾ ਅਤੇ ਉਹ ਕਿਸੇ ਵੀ ਉਪਕਰਣ ਦੀ ਮੁਰੰਮਤ ਦੇ ਲਈ ਸ਼ਿਕਾਇਤ ਵੀ ਦਰਜ ਕਰਾ ਸਕਣਗੇ। ਦੇਸ਼ ਵਿੱਚ ਭਾਰਤ ਸੰਕੇਤਿਕ ਭਾਸ਼ਾ ਵਿੱਚ ਰਿਸਰਚ ਅਤੇ ਟ੍ਰੇਨਿੰਗ ਦੇ ਲਈ ਦਿੱਲੀ ਵਿੱਚ ਇੱਕ ਅਲਗ ਸੰਸਥਾਨ ਦੀ ਸਥਾਪਨਾ ਕੀਤੀ ਗਈ ਹੈ। ਕੁਲ 10000 ਸ਼ਬਦਾਂ ਦਾ ਇੱਕ ਆਈਐੱਸਐੱਲ ਸ਼ਬਦਕੋਸ਼ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸੁਣਨ ਅਤੇ ਬੋਲਣ ਵਿੱਚ ਅਸਮਰਥ ਲੋਕ ਲਾਭਾਵਿਤ ਹੋ ਰਹੇ ਹਨ।

ਭਿੰਡ ਦੀ ਸਾਂਸਦ ਸ਼੍ਰੀਮਤੀ ਸੰਧਿਆ ਰਾਏ ਨੇ ਆਪਣੇ ਚੋਣ ਖੇਤਰ ਦੇ ਦਿੱਵਿਯਾਂਗਜਨਾਂ ਦੇ ਕਲਿਆਣ ਦੇ ਲਈ ਏਡਿਪ ਯੋਜਨਾ ਲਾਗੂ ਕਰਨ ਦੇ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਮੰਤਰੀ ਨੇ ਪ੍ਰਤੀ ਅਭਾਰ ਵਿਅਕਤ ਕੀਤਾ। ਲੋਕ ਨਿਰਮਾਣ ਰਾਜ ਮੰਤਰੀ, ਮੱਧ ਪ੍ਰਦੇਸ਼ ਸਰਕਾਰ ਅਤੇ ਮੰਤਰੀ (ਸੁਤੰਤਰ ਚਾਰਜ) ਦਾਤੀਆ ਸ਼੍ਰੀ ਸੁਰੇਸ਼ ਧਾਕੜ ਨੇ ਦਿੱਵਿਯਾਂਗਜਨਾਂ ਦੇ ਪ੍ਰਤੀ ਕੇਂਦਰ ਸਰਕਾਰ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਇਸੇ ਤਰ੍ਹਾਂ ਦੇ ਹੋਰ ਕੈਂਪ ਆਯੋਜਿਤ ਕੀਤੇ ਜਾਣ ਦੀ ਕਾਮਨਾ ਕੀਤੀ।

ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਉਦੇਸ਼ ਦਿੱਵਿਯਾਂਗਜਨਾਂ ਦੀ ਤਸੱਕੀ ਅਤੇ ਵਿਕਾਸ ਦੇ ਲਈ ਸਮਾਨ ਅਵਸਰ ਪ੍ਰਦਾਨ ਕਰਨ ਵਾਲੇ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਦਾ ਵਿਜ਼ਨ ਤਿਆਰ ਕਰਨਾ ਹੈ ਤਾਕਿ ਉਹ ਸਮਾਜ ਵਿੱਚ ਉਪਯੋਗੀ ਸੁਰੱਖਿਅਤ ਅਤੇ ਸਨਮਾਨਤਿ ਜੀਵਨ ਜੀਅ ਸਕੇ।

ਭਾਰਤੀ ਬਨਵਟੀ ਅੰਗ ਨਿਰਮਾਣ ਨਿਗਮ (ਐਲੀਮਕੋ) ਨੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਦਿੱਵਿਯਾਂਗਜਨ) ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਦੇਸ਼ ਦੇ 17 ਸਥਾਨਾਂ ‘ਤੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਸਹਿਯੋਗ ਸਥਾਨਾਂ ‘ਤੇ ਡਿਸਟੀਬਿਊਸ਼ਨ ਕੈਂਪਾਂ ਦਾ ਆਯੋਜਨ ਕੀਤਾ।

ਦਾਤੀਆ ਵਿੱਚ ਮੁੱਖ ਸਮਾਰੋਹ ਦੇ ਇਲਾਵਾ ਹੋਰ 16 ਸਥਾਨਾਂ ‘ਤੇ ਡਿਸਟੀਬਿਊਸ਼ਨ ਕੈਂਪ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਮੱਧ ਪ੍ਰਦੇਸ਼ ਵਿੱਚ ਧਾਰ, ਅਲੀਰਾਜਪੁਰ, ਝਾਰਖੰਡ ਵਿੱਚ ਸਿਮਡੇਗਾ, ਮਹਾਰਾਸ਼ਟਰ ਵਿੱਚ ਭੰਡਾਰਾ, ਉੱਤਰ ਪ੍ਰਦੇਸ਼ ਵਿੱਚ ਲਾਲਗੰਜ (ਆਜਮਗੜ੍ਹ), ਮਹੋਬਾ, ਚਿਤ੍ਰਕੂਟ ਅਤੇ ਕਾਨਪੁਰ, ਅਸਾਮ ਵਿੱਚ ਦਾਰੰਗ , ਗੁਜਰਾਤ ਵਿੱਚ ਵਡੋਦਰਾ, ਛੋਟਾ ਉਧੈਪੁਰ ਅਤੇ ਸੂਰਤ, ਹਰਿਆਣਾ ਵਿੱਚ ਨੂੰਹ ਅਤੇ ਪਾਨੀਪਤ, ਕਰਨਾਟਕ ਵਿੱਚ ਕਲਬੁਰਗੀ ਅਤੇ ਛੱਤੀਸਗੜ੍ਹ ਵਿੱਚ ਕਾਂਕੇਰ ਸ਼ਾਮਲ ਰਹੇ।

ਸ਼੍ਰੀ ਰਾਜੇਸ਼ ਕੁਮਾਰ ਯਾਦਵ, ਸੰਯੁਕਤ ਸਕੱਤਰ, ਡੀਈਪੀਡਬਲਿਊਡੀ, ਭਾਰਤ ਸਰਕਾਰ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਇਸ ਮੈਗਾ ਪ੍ਰੋਗਰਾਮ ਦੀ ਰੂਪਰੇਖਾ ਅਤੇ ਦੇਸ਼ ਭਰ ਵਿੱਚ ਦਿੱਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਦੀਆਂ ਉਪਲਬਧੀਆਂ ਅਤੇ ਰੋਡ ਮੈਪ ਬਾਰੇ ਜਾਣਕਾਰੀ ਦਿੱਤੀ। ਐਲੀਮਕੋ ਦੇ ਸੀਐੱਮਡੀ ਸ਼੍ਰੀ ਪ੍ਰਵੀਣ ਕੁਮਾਰ ਨੇ ਧੰਨਵਾਦ ਪੱਤਰ ਪੇਸ਼ ਕੀਤਾ। ਇਸ ਅਵਸਰ ‘ਤੇ ਸ਼੍ਰੀ ਸੰਜੈ ਕੁਮਾਰ, ਜ਼ਿਲ੍ਹਾ ਕਲੈਕਟਰ, ਦਾਤੀਆ ਸਹਿਤ ਸਥਾਨਕ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

****

MG/RNM



(Release ID: 1911452) Visitor Counter : 105