ਪੇਂਡੂ ਵਿਕਾਸ ਮੰਤਰਾਲਾ
ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ ਦੇ ਤਹਿਤ 31,000 ਤੋਂ ਅਧਿਕ ਰੋਜ਼ਗਾਰ ਜੁਟਾਏ ਜਾਣ ਨਾਲ ਗ੍ਰਾਮੀਣ ਰੋਜ਼ਗਾਰ ਨੂੰ ਬਹੁਤ ਹੁਲਾਰਾ ਮਿਲੇਗਾ
ਗ੍ਰਾਮੀਣ ਵਿਕਾਸ ਮੰਤਰਾਲੇ ਆਰਟੀਡੀ (ਭਰਤੀ, ਟ੍ਰੇਨਿੰਗ ਅਤੇ ਤੈਨਾਤੀ) ਮਾਡਲ ਦੇ ਤਹਿਤ 19 ਕੈਪਟਿਵ ਨਿਯੋਕਤਾਵਾਂ ਦੇ ਨਾਲ ਸਹਿਮਤੀ ਪੱਤਰ ‘ਤੇ ਕਲ੍ਹ ਹਸਤਾਖਰ ਕਰੇਗਾ
ਸ਼੍ਰੀ ਗਿਰੀਰਾਜ ਸਿੰਘ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ(ਡੀਡੀਯੂ-ਜੀਕੇਵਾਈ) ਦੇ ਤਹਿਤ ਇਸੇ ਪ੍ਰਕਾਰ ਦੀ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਕੁਝ ਉਮੀਦਾਵਾਰਾ ਨੂੰ ਨਿਯੁਕਤੀ ਪੱਤਰ ਵੰਡੇ
Posted On:
27 MAR 2023 3:05PM by PIB Chandigarh
ਗ੍ਰਾਮੀਣ ਰੋਜ਼ਗਾਰ ਨੂੰ ਅਧਿਕ ਹੁਲਾਰਾ ਦੇਣ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲੇ 19 ਕੈਪਟਿਵ ਨਿਯੋਕਤਾਵਾਂ ਦੇ ਨਾਲ ਸਹਿਮਤੀ ਪੱਤਰ (ਐੱਮਓਯੂ)‘ਤੇ ਹਸਤਾਖਰ ਕਰ ਰਿਹਾ ਹੈ ਜਿਸ ਦੇ ਤਹਿਤ ਇਨ੍ਹਾਂ ਨਿਯੋਕਤਾਵਾਂ ਨੂੰ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਦੇ ਤਹਿਤ 31,067 ਗ੍ਰਾਮੀਣ ਗ਼ਰੀਬ ਨੌਜਵਾਨਾਂ ਨੂੰ 6 ਮਹੀਨੇ ਦੀ ਨਿਊਨਤਮ ਮਿਆਦ ਦੇ ਲਈ ਘੱਟ ਤੋਂ ਘੱਟ 10,000 ਰੁਪਏ ਪ੍ਰਤੀ ਮਹੀਨਾ ਵੇਤਨ ਦੇ ਨਾਲ ਟ੍ਰੇਂਡ ਕਰਨ ਅਤੇ ਲਾਭਕਾਰੀ ਰੋਜ਼ਗਾਰ ਪ੍ਰਦਾਨ ਕਰਨ ਦਾ ਟੀਚਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਕਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਸਹਿਮਤੀ ਪੱਤਰ ਹਸਤਾਖਰ ਸਮਾਰੋਹ ਦੇ ਅਵਸਰ ‘ਤੇ ਮੁੱਖ ਮਹਿਮਾਨ ਹੋਣਗੇ। ਇਸ ਅਵਸਰ ‘ਤੇ ਉਹ ਕੁਝ ਅਜਿਹੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ, ਜਿਨ੍ਹਾਂ ਨੇ ਡੀਡੀਯੂ-ਜੀਕੇਵਾਈ ਦੇ ਤਹਿਤ ਇਸੇ ਪ੍ਰਕਾਰ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਦੀ ਕੈਪਟਿਵ ਨਿਯੋਕਤਾਵਾਂ ਦੇ ਇੱਥੇ ਨਿਯੁਕਤੀ ਹੋਣੀ ਹੈ।
ਸ਼੍ਰੀ ਗਿਰੀਰਾਜ ਸਿੰਘ ਦੇ ਨਿਰਦੇਸ਼ ‘ਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਡੀਡੀਯੂ-ਜੀਕੇਵਾਈ ਦੇ ਤਹਿਤ ਕੈਪਟਿਵ ਰੋਜ਼ਗਾਰ (ਇਨ ਹਾਊਸ) ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਮੀਦਵਾਰਾਂ ਨੂੰ ਉਦਯੋਗ ਦੀ ਜ਼ਰੂਰਤ ਦੇ ਅਨੁਸਾਰ ਟ੍ਰੇਂਡ ਕੀਤਾ ਜਾ ਸਕੇ ਅਤੇ ਉਨ੍ਹਾਂ ਨੇ ਰੋਜ਼ਗਾਰ ਮਿਲ ਸਕੇ। ਕੈਪਟਿਵ ਰੋਜ਼ਗਾਰ ਮਾਡਲ ਨਿਯੋਕਤਾਵਾਂ ਨੂੰ ਗ੍ਰਾਮੀਣ ਨੌਜਵਾਨਾਂ ਦਾ ਚੋਣ ਕਰਨ, ਉਨ੍ਹਾਂ ਨੇ ਕੌਸ਼ਲ ਪ੍ਰਦਾਨ ਕਰਨ ਅਤੇ ਉਨ੍ਹਾਂ ਨੇ ਆਪਣੇ ਪ੍ਰਤੀਸ਼ਠਾਨ/ਆਪਣੀ ਹੋਰ ਸੰਸਥਾ/ਸਹਾਇਕ ਕੰਪਨੀਆਂ ਵਿੱਚ ਤੈਨਾਤ ਕਰਨ ਦੀ ਅਨੁਮਤੀ ਪ੍ਰਦਾਨ ਕਰਦਾ ਹੈ।
ਆਰਟੀਡੀ (ਭਰਤੀ ਟ੍ਰੇਨਿੰਗ ਅਤੇ ਤੈਨਾਤੀ) ਮਾਡਲ ਨੂੰ ਇੱਕ ਤਰ੍ਹਾਂ ਉਦਯੋਗ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਦੂਜੀ ਵੱਲ ਗ੍ਰਾਮੀਣ ਨੌਜਵਾਨਾਂ ਦੇ ਲਈ ਸਥਾਈ ਨੌਕਰੀ ਸੁਨਿਸ਼ਚਿਤ ਕਰਨ ਦੇ ਲਈ ਵਿਕਸਿਤ ਕੀਤਾ ਗਿਆ ਹੈ। ਇਹ ਮਾਡਲ ਉਦਯੋਗ , ਸਰਕਾਰ ਅਤੇ ਗ੍ਰਾਮੀਣ ਗ਼ਰੀਬ ਨੌਜਵਾਨਾਂ ਦੇ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ। ਉਦਯੋਗ ਆਪਣੀਆਂ ਜ਼ਰੂਰਤਾ ਦੇ ਅਨੁਸਾਰ ਆਪਣੇ ਕਾਰਜ ਸਥਾਨ ‘ਤੇ ਹੀ ਇਨ੍ਹਾਂ ਨੌਜਵਾਨਾਂ ਨੂੰ ਅਧਿਕ ਵਿਵਹਾਰਿਕ ਟ੍ਰੇਨਿੰਗ ਉਪਲਬਧ ਕਰਵਾਉਣ ਵਿੱਚ ਸਮਰੱਥ ਹੋਵੇਗਾ, ਜਦਕਿ ਸਰਕਾਰ ਗ੍ਰਾਮੀਣ ਗ਼ਰੀਬ ਨੌਜਵਾਨਾਂ ਦੇ ਲਈ ਅਧਿਕ ਮਿਆਦ ਤੱਕ ਰੋਜ਼ਗਾਰ (ਨਿਊਨਤਮ 6 ਮਹੀਨੇ) ਸੁਨਿਸ਼ਚਿਤ ਕਰੇਗੀ।
ਕੈਪਟਿਵ ਰੋਜ਼ਗਾਰ (ਇਨ ਹਾਊਸ) ਦੇ ਦਿਸ਼ਾ-ਨਿਰਦੇਸ਼ ਡੀਡੀਯੂ-ਜੀਕੇਵਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਦਿੱਤੇ ਜਾ ਰਹੇ ਲਾਭਾਂ ਦੇ ਕਾਰਨ ਇਸ ਯੋਜਨਾ ਵਿੱਚ ਉਦਯੋਗ ਦੀ ਸਿੱਧੀ ਭਾਗੀਦਾਰੀ ਵਧਾਉਏਗੇ ਜਿਸ ਵਿੱਚ ਗ੍ਰਾਮੀਣ ਨੌਜਵਾਨਾਂ ਦੇ ਲਈ ਵੱਡੀ ਮਾਤਰਾ ਵਿੱਚ ਰੋਜ਼ਗਾਰ ਸੁਨਿਸ਼ਚਿਤ ਹੋਵੇਗਾ। ਕੈਪਟਿਵ ਨਿਯੋਕਤਾਵਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਕੁਝ ਲਾਭ ਇਸ ਪ੍ਰਕਾਰ ਹਨ:ਟੀਚੇ ਵੰਡ ਵਿੱਚ ਸਰਬਉੱਚ ਪ੍ਰਾਥਮਿਕਤਾ, ਪ੍ਰਦਰਸ਼ਨ ਬੈਂਕ ਗਰੰਟੀ ਦੀ ਛੂਟ, ਗੁਣਵੱਤਾ ਮੁਲਾਂਕਣ ਪ੍ਰਕਿਰਿਆ ਅਤੇ ਸ਼ੁਲਕ ਦੀ ਛੂਟ, ਉਦਯੋਗ ਦੇ ਸੰਚਾਲਨ ਨੂੰ ਅਸਾਨ ਬਣਾਉਣ ਦੇ ਲਈ ਟ੍ਰੇਨਿੰਗ ਕੇਂਦਰਾਂ ਦੀ ਲਗਨ ਅਤੇ ਡੀਡੀਯੂ-ਜੀਕੇਵਾਈ ਦੇ ਕੁਝ ਹੋਰ ਜਨਾਦੇਸ਼ ਦੇ ਪ੍ਰਤੀ ਦਿਲਚਸਪੀ, ਤਿੰਨ ਸਾਲ ਦੀ ਮਿਆਦ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ ਉਦਯੋਗ ਨੂੰ ਆਪਣੇ ਕਾਰਜ ਦੇ ਲਈ ਟ੍ਰੇਨਿੰਗ ਜਨਸ਼ਕਤੀ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਨੁਕਸਾਨ ਘੱਟ ਹੋਵੇਗਾ, ਕਾਰਜ ਪ੍ਰਦਰਸ਼ਨ ਬਿਹਤਰ ਹੋਵੇਗਾ ਅਤੇ ਸਰਕਾਰ ਦੀ ਟ੍ਰੇਨਿੰਗ ਲਾਗਤ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ।
ਹਾਲਾਂਕਿ ਬਦਲੇ ਵਿੱਚ ਕੈਪਟਿਵ ਨਿਯੋਕਤਾਵਾਂ ਨੂੰ ਸਾਰੇ ਟ੍ਰੇਂਡ ਉਮੀਦਵਾਰਾਂ ਨੂੰ ਕੈਪਟਿਵ (ਇਨ-ਹਾਊਸ) ਰੋਜ਼ਗਾਰ ਦੇਣ ਅਤੇ 6 ਮਹੀਨੇ ਦੀ ਮਿਆਦ ਦੇ ਲਈ ਨਿਊਨਤਮ 70% ਟ੍ਰੇਂਡ ਉਮੀਦਵਾਰਾਂ ਨੂੰ 10,000 ਰੁਪਏ ਦੇ ਨਿਊਨਤਮ ਵੇਤਨ ‘ਤੇ ਰੋਜ਼ਗਾਰ ਉਪਲਬਧ ਕਰਵਾਉਣਾ ਹੈ। ਇਸ ਦੇ ਇਲਾਵਾ 6 ਮਹੀਨੇ ਤੋਂ ਅਧਿਕ ਦੇ ਟ੍ਰੇਨਿੰਗ ਕੋਰਸਾਂ ਦੇ ਲਈ 12,000 ਰੁਪਏ ਦਾ ਰੋਜ਼ਗਾਰ ਦੇਣ ਦੀ ਜ਼ਰੂਰਤ ਪੈਂਦੀ ਹੈ।
ਡੀਡੀਯੂ-ਜੀਕੇਵਾਈ ਦਾ ਮੂਲ ਉਦੇਸ਼ ਕੌਸ਼ਲ ਪ੍ਰਾਪਤ ਕਰਨ ਦੇ ਬਾਅਦ ਗ੍ਰਾਮੀਣ ਨੌਜਵਾਨਾਂ ਨੂੰ ਸਥਾਈ ਰੂਪ ਤੋਂ ਲਾਭਕਾਰੀ ਰੋਜ਼ਗਾਰ ਪ੍ਰਦਾਨ ਕਰਨਾ ਹੈ ਇਸ ਲਈ ਸਾਲ 2020 ਵਿੱਚ ਅੰਤੋਦਿਆ ਦਿਵਸ ਦੇ ਅਵਸਰ ‘ਤੇ ਕੈਪਟਿਵ ਰੋਜ਼ਗਾਰ ਦੀ ਧਾਰਨਾ ਦੀ ਪਰਿਕਲਪਨਾ ਕੀਤੀ ਗਈ ਅਤੇ ਇਸ ਦੀ ਸ਼ੁਰੂਆਤ ਕੀਤੀ ਗਈ।
****
ਪੀਕੇ
(Release ID: 1911450)
Visitor Counter : 161