ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹੀਰਾਨਗਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਰਾਜ ਸੰਸਥਾਨਾਂ ਦੇ ਪ੍ਰਤੀਨਿਧੀਆਂ ਦੇ ਨਾਲ ‘ਜਨਤਾ ਦਰਬਾਰ’ ਆਯੋਜਿਤ ਕੀਤਾ, ਲੋਕਾਂ ਦੀਆਂ ਸਮੱਸਿਆਨਾਂ ਸੁਣੀਆਂ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਮੌਕੇ ‘ਤੇ ਹੀ ਜਲਦੀ ਨਿਪਟਾਨ ਕਰਨ ਦੇ ਨਿਰਦੇਸ਼ ਦਿੱਤੇ
ਡਾ. ਸਿੰਘ ਨੇ ‘ਜਨਤਾ ਦਰਬਾਰ’ ਦੇ ਦੌਰਾਨ ਆਮ ਲੋਕਾਂ ਦੀ ਸੁਵਿਧਾ ਦੇ ਲਈ ਉਠਾਏ ਗਏ ਦਿੱਲੀ-ਕਟਰਾ ਐਕਸਪ੍ਰੈੱਸ ਹਾਈਵੇਅ ਨਾਲ ਸਬੰਧਿਤ ਵੱਖ-ਵੱਖ ਮੁੱਦੇ ਜਿਵੇਂ ਭੂਮੀ ਮੁਆਵਜੇ, ਵਿਸ਼ੇਸ਼ ਸਥਾਨਾਂ ‘ਤੇ ਕ੍ਰੌਸਿੰਗ ਅਤੇ ਫਲਾਈਓਵਰ ਦੇ ਨਿਰਮਾਣ ‘ਤੇ ਜ਼ੋਰ ਦਿੱਤਾ, ਉਨ੍ਹਾਂ ਨੇ ਐੱਨਐੱਚਏਆਈ ਨੂੰ ਐਕਸਪ੍ਰੈੱਸ ਕਾਰੀਡੋਰ ‘ਤੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ
20 ਸਾਲ ਵਿੱਚ ਪਹਿਲੀ ਵਾਰ ਸੈਕੜੇ ਏਕੜ ਸੀਮਾ ਭੂਮੀ ਨੂੰ ਖੇਤੀ ਦੇ ਤਹਿਤ ਲਿਆਇਆ ਗਿਆ ਜਿਸ ਵਿੱਚ ਕਠੂਆ ਵਿੱਚ ਸੀਮਾਵਰਤੀ ਨਿਵਾਸੀਆਂ ਦੇ ਚਿਹਰੇ ‘ਤੇ ਖੋਈ ਹੋਈ ਮੁਸਕਾਰ ਵਾਪਸ ਆਈ: ਡਾ. ਜਿਤੇਂਦਰ ਸਿੰਘ
ਸ਼ਾਸਨ ਨੂੰ ਅੰਤਿਮ ਕਤਾਰ ਵਿੱਚ ਖੜੇ ਅੰਤਿਮ ਵਿਅਕਤ ਦੇ ਦਰਬਾਰ ਤੱਕ ਲਿਆਉਣਾ ਕੇਵਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੰਭਵ ਹੈ: ਡਾ. ਜਿਤੇਂਦਰ ਸਿੰਘ
ਇਤਿਹਾਸ ਵਿੱਚ ਪਹਿਲੀ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ‘ਜਨਤਾ ਦਰਵਾਜੇ’ ਦਾ ਆਯੋਜਨ ਜ਼ਿਲ੍ਹਾ ਹੈੱਡਕੁਆਟਰ ਦੇ ਬਾਹਰ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਸਮਾਧਾਨ ਕਰਨ ਦੇ ਲਈ ਕੀਤਾ ਜਾ ਰਿਹਾ ਹੈ: ਡਾ. ਜਿਤੇਂਦਰ ਸਿੰਘ
ਕਠੂਆ ਦੇਸ਼ ਵਿੱਚ ਵਿਕਾਸ ਅਤੇ ਸੁਸ਼ਾਸਨ ਦਾ ਪ੍ਰਤੀਕ : ਡਾ. ਜਿਤੇਂਦਰ ਸਿੰਘ
Posted On:
26 MAR 2023 4:02PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸ਼ਾਸਨ ਨੂੰ ਲੋਕਾਂ ਦੇ ਦਰਵਾਜੇ ‘ਤੇ ਅੰਤਿਮ ਕਤਾਰ ਵਿੱਚ ਅੰਤਿਮ ਵਿਅਕਤ ਤੱਕ ਪਹੁੰਚਾਉਣਾ ਕੇਵਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਲੈਣ ਦੇ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ‘ਜਨਤਾ ਦਰਬਾਰ’ ਦੇ ਰਾਹੀਂ ਮੌਕੇ ‘ਤੇ ਲੋਕਾਂ ਦੇ ਮੁੱਦੇ ਦਾ ਸਮਾਧਾਨ ਕਰਨ ਦੇ ਯਤਨ ਕਰਦੇ ਰਹੇ ਹਨ। ਡਾ. ਜਿਤੇਂਦਰ ਸਿੰਘ ਨੇ ਕਠੂਆ ਦੇ ਜ਼ਿਲ੍ਹਾਂ ਹੈੱਡਕੁਆਟਰ ਦੇ ਬਾਹਰ ਹੀਰਾਨਗਰ ਵਿੱਚ ਆਯੋਜਿਤ ‘ਜਨਤਾ ਦਰਬਾਰ’ ਵਿੱਚ ਇਹ ਗੱਲਾਂ ਕਹੀਆ।

ਡਾ. ਜਿਤੇਂਦਰ ਸਿੰਘ ਨੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਨਾਲ ‘ਜਨਤਾ ਦਰਬਾਰ’ ਦੇ ਦੌਰਾਨ ਕਿਹਾ ਕਿ ਸ਼ਾਸਨ ਨੂੰ ਕੇਵਲ ਜ਼ਿਲ੍ਹਾ ਹੈਡਕੁਆਟਰ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਸਕਦਾ ਹੈ ਅਤੇ ਇਸ ਪ੍ਰਚਲਨ ਤੋਂ ਹਟਾਉਣਾ ਜ਼ਰੂਰੀ ਸੀ ਜਿਵੇਂ ਕਿ ਕਲ੍ਹ ਰਾਮਨਗਰ ਵਿੱਚ ਹੋਰ ਅੱਜ ਹੀਰਾਨਗਰ ਵਿੱਚ ਜਨਤਾ ਦੇ ਮੁੱਦੇ ਨੂੰ ਸਿੱਧੇ ਸੁਣਨ ਦੇ ਮਾਮਲੇ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਉਨ੍ਹਾਂ ਦਾ ਮੌਕੇ ‘ਤੇ ਹੀ ਸਮਾਧਾਨ ਕੀਤਾ ਜਾ ਸਕੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕਤਾਰ ਵਿੱਚ ਆਖਿਰੀ ਆਦਮੀ ਤੱਕ ਵਿਕਾ ਨੂੰ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਤਹਿਤ ਜੋ ਸੀਮਵਰਤੀ ਜ਼ਿਲ੍ਹੇ ਖੇਤਰ ਪਹਿਲਾਂ ਅਣਗੌਲਿਆ ਸੀ ਉਹ ਹੁਣ ਦੇਸ਼ ਦੇ ਲਈ ਰੋਲ ਮਾਡਲ ਬਣ ਗਏ ਹਨ। ਸਭ ਤੋਂ ਵਧੀਆ ਉਦਾਹਰਣ ਸੀਮਾਵਰਤੀ ਜ਼ਿਲ੍ਹਾ ਕਠੂਆ ਦਾ ਹੈ ਜਿਸ ਵਿੱਚ ਹੁਣ ਦੇਸ਼ ਵਿੱਚ ਵਿਕਾਸ ਅਤੇ ਸ਼ਾਸਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 20 ਸਾਲ ਵਿੱਚ ਪਹਿਲੀ ਵਾਰ ਸੈਕੜੇ ਏਕੜ ਸੀਮਾ ਭੂਮੀ ਨੂੰ ਖੇਤਰੀ ਦੇ ਤਹਿਤ ਲਿਆਇਆ ਗਿਆ ਜਿਸ ਨਾਲ ਕਠੂਆ ਵਿੱਚ ਸੀਮਾਵਰਤੀ ਨਿਵਾਸੀਆਂ ਦੇ ਚਿਹਰੇ ‘ਤੇ ਖੋਈ ਹੋਈ ਮੁਸਕਾਨ ਵਾਪਸ ਆਈ। ਇਹ ਵਰਤਮਾਨ ਸਰਕਾਰ ਦੇ ਤਹਿਤ ਹੀ ਸੰਭਵ ਹੋ ਪਾਇਆ ਹੈ ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ’ ‘ਤੇ ਵਿਸ਼ਵਾਸ ਕਰਦੀ ਹੈ।

ਕਠੂਆ ਵਿੱਚ ਕੀਤੇ ਗਏ ਵਿਭਿੰਨ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਠੂਆ ਨੂੰ ਹੁਣ ਦੇਸ਼ ਵਿੱਚ ਵਿਕਾਸ ਦਾ ਰੋਲ ਮਾਡਲ ਮੰਨਿਆ ਜਾਂਦਾ ਹੈ ਕਿਉਂਕਿ ਉੱਤਰ ਭਾਰਤ ਦਾ ਪਹਿਲਾ ਬਾਇਓਟੈੱਕ ਪਾਰਕ, 40 ਸਾਲਾਂ ਦੇ ਬਾਅਦ ਸ਼ਾਹਪੁਰ-ਕੰਡੀ ਪ੍ਰੋਜੈਕਟ ਦਾ ਮੁੜ ਬਹਾਲੀ, ਉੱਤਰ ਭਾਰਤ ਦਾ ਪਹਿਲਾ ਕੇਵਲ-ਸਥਿਰ ਪੁਲ ਅਟਲ ਸੇਤੂ, ਕੀਰੀਅਨ-ਗੰਦਿਆਲ ਵਿੱਚ ਜੰਮੂ-ਕਸ਼ਮੀਰ ਦਾ ਪਹਿਲਾ ਅੰਤਰਰਾਸ਼ਟਰੀ ਪੁਲ, ਕਠੂਆ ਹੁੰਦੇ ਹੋਏ ਦਿੱਲੀ ਤੋਂ ਕਟਰਾ ਤੱਕ ਉੱਤਰ ਭਾਰਤ ਦਾ ਪਹਿਲਾ ਐਕਸਪ੍ਰੈੱਸ ਰੋਡ ਕੌਰੀਡੌਰ, ਲਖਨਪੁਰ-ਬਨੀ-ਬਸੋਹਲੀ-ਡੋਡਾ ਤੋਂ ਛੱਤਰਗਲਾ ਸੁਰੰਗ ਦੇ ਰਸਤੇ ਨਵਾਂ ਰਾਸ਼ਟਰੀ ਰਾਜਮਾਰਗ, ਕੇਂਦਰੀ ਰੂਪ ਨਾਲ ਵਿੱਤ ਪੋਸ਼ਿਤ ਸਰਕਾਰੀ ਮੈਡੀਕਲ ਯੂਨੀਵਰਸਿਟੀ, ਕੇਂਦਰੀ ਰੂਪ ਨਾਲ ਵਿੱਤ ਪੋਸ਼ਿਤ ਇੰਜੀਨਿਅਰਿੰਗਾਂ ਕਾਲਜ, ਡਿਗਰੀ ਕਾਲਜ ਆਦਿ ਦੇ ਅਤਿਰਿਕਤ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਸਹਾਇਤਾ ਕਰਨ ਵਾਲੇ ਮੈਗਾ ਕੁਇੰਟਲ ਬੀਜ ਪ੍ਰੋਸੈੱਸਿੰਗ ਪਲਾਂਟ ਨੇ ਕਠੂਆ ਨੂੰ ਦੇਸ਼ ਵਿੱਚ ਵਿਕਾਸ ਦਾ ਪ੍ਰਤੀਕ ਬਣਾ ਦਿੱਤਾ ਹੈ।
ਮੀਟਿੰਗ ਦੇ ਦੌਰਾਨ ਉਪਸਥਿਤ ਪੀਆਰਆਈ ਨੇ ਸਾਂਸਦ ਦੇ ਰੂਪ ਵਿੱਚ ਡਾ.ਜਿਤੇਂਦਰ ਸਿੰਘ ਦੁਆਰਾ ਆਪਣੇ ਚੋਣ ਖੇਤਰ ਦੇ ਵਿਕਾਸ ਲਈ ਕੀਤੇ ਗਏ ਕਾਰਜਾਂ ਦੀ ਸਰਾਹਨਾ ਕੀਤੀ ਚਾਹੇ ਉਹ ਕਠੂਆ ਜ਼ਿਲ੍ਹੇ ਦੇ ਸੀਮਾਵਰਤੀ ਖੇਤਰਾਂ ਵਿੱਚ ਸੀਮਾਵਰਤੀ ਸੜਕਾਂ ਦਾ ਨਿਰਮਾਣ ਹੋਵੇ, ਸੀਮਵਰਤੀ ਭੂਮੀ ਨੂੰ ਖੇਤੀ ਦੇ ਤਹਿਤ ਲਿਆਉਣ ਹੋਵੇ, ਕਠੂਆ ਜ਼ਿਲ੍ਹੇ ਦੇ ਰਾਹੀਂ ਰਾਜਮਾਰਗਾਂ (ਐਕਸਪ੍ਰੈੱਸ ਕੌਰੀਡੌਰ) ਦਾ ਨਿਰਮਾਣ ਹੋਵੇ, ਜ਼ਿਲ੍ਹੇ ਵਿੱਚ ਕੇਂਦਰੀ ਵਿਦਿਆਲਿਆ, ਜੀਐੱਸਸੀ, ਡਿਗਰੀ , ਕਾਲਜਾਂ ਦੀ ਸਥਾਪਨਾ ਹੋਵੇ, ਜੇਜੇਐੱਮ, ਗ੍ਰਾਮੀਣ ਵਿਕਾਸ, ਪੀਡਬਲਿਊਡੀ ਆਦਿ ਦੇ ਤਹਿਤ ਕੀਤੇ ਗਏ ਵੱਖ-ਵੱਖ ਕਾਰਜ ਹੋਵੇ।

‘ਜਨਤਾ ਦਰਬਾਰ’ ਦੇ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਦਿੱਲੀ-ਕਟਰਾ ਐਕਸਪ੍ਰੈੱਸ ਹਾਈਵੇਅ ਨਾਲ ਸਬੰਧਿਤ ਭੂਮੀ ਮੁਆਵਜੇ, ਜਨਤਕ ਸੁਵਿਧਾ ਦੇ ਲਈ ਕੁਝ ਬਿੰਦੂਆ ‘ਤੇ ਕ੍ਰੌਸਿੰਗ ਜਿਹੇ ਵੱਖ-ਵੱਖ ਮੁੱਦੇ ਨੂੰ ਤੁਰੰਤ ਨਿਪਟਾਰੇ ‘ਤੇ ਜ਼ੋਰ ਦਿੱਤਾ। ਡਾ. ਸਿੰਘ ਨੇ ਜਨਤਾ ਦਰਬਾਰ ਦੇ ਦੌਰਾਨ ਉਪਸਥਿਤ ਐੱਨਐੱਚਏਆਈ ਦੇ ਸਿਖਰ ਅਧਿਕਾਰੀਆਂ ਨੂੰ ਐਕਸਪ੍ਰੈੱਸ ਹਾਈਵੇਅ ‘ਤੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਜਨਤਾ ਦੁਆਰਾ ਉਠਾਏ ਗਏ ਵਾਸਤਵਿਕ ਮੁੱਦਿਆ ‘ਤੇ ਸਮਾਂਬੱਧ ਤਰੀਕੇ ਨਾਲ ਗੌਰ ਕਰਨ ਦਾ ਨਿਰਦੇਸ਼ ਦਿੱਤਾ।

ਪ੍ਰੋਗਰਾਮ ਦੇ ਦੌਰਾਨ ਉਪਸਥਿਤ ਹੋਰ ਲੋਕਾਂ ਵਿੱਚ ਕਠੂਆ ਦਾ ਡੀਡੀਸੀ ਚੇਅਰਮੈਨ ਕਰਨਲ ਮਹਾਨ ਸਿੰਘ, ਕਠੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਪਾਂਡੇ, ਕਠੂਆ ਦੇ ਡੀਡੀਸੀ ਵਾਈਸ ਚੇਅਰਮੈਨ ਰਘੁਨੰਦਨ ਸਿੰਘ ਬਬਲੁ, ਹੀਰਾਨਗਰ ਐੱਮਸੀ ਦੇ ਚੇਅਰਮੈਨ ਏਡੀਵੀ ਵਿਜੈ ਸ਼ਰਮਾ ਦੇ ਅਤਿਰਿਕਤ ਬੀਡੀਸੀ, ਡੀਡੀਸੀ ਮੈਂਬਰ, ਸਰਪੰਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ।
<><><><><>
ਐੱਸਐੱਨਸੀ/ਏਪੀ/ਐੱਮਏ
(Release ID: 1911179)