ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਸਮਰਪਿਤ ਕਰਨ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 MAR 2023 5:01PM by PIB Chandigarh

ਹਰ-ਹਰ ਮਹਾਦੇਵ!

ਆਪ ਸਬ ਲੋਗਨ ਕੇ ਹਮਾਰ ਪ੍ਰਣਾਮ ਬਾ..

ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਰਾਜ ਸਰਕਾਰ ਦੇ ਮੰਤਰੀਗਣ, ਵਿਧਾਇਕਗਣ, ਹੋਰ ਮਹਾਨੁਭਾਵ ਅਤੇ ਮੇਰੀ ਕਾਸ਼ੀ ਦੇ ਮੇਰੇ ਪ੍ਰਿਯ ਭਾਈਓ ਅਤੇ ਭੈਣੋਂ!

 

ਨਵਰਾਤ੍ਰ ਦਾ ਪੁਣਯ ਸਮਾਂ ਹੈ, ਅੱਜ ਮਾਂ ਚੰਦ੍ਰਘੰਟਾ ਦੀ ਪੂਜਾ ਦਾ ਦਿਨ ਹੈ। ਇਹ ਮੇਰਾ ਸੁਭਾਗ ਹੈ ਕਿ ਇਸ ਪਾਵਨ ਅਵਸਰ ‘ਤੇ ਅੱਜ ਮੈਂ ਕਾਸ਼ੀ ਦੀ ਧਰਤੀ ‘ਤੇ ਆਪ ਸਭ ਦੇ ਵਿੱਚ ਹਾਂ। ਮਾਂ ਚੰਦ੍ਰਘੰਟਾ ਦੇ ਅਸ਼ੀਰਵਾਦ ਨਾਲ ਅੱਜ ਬਨਾਰਸ ਦੀ ਸੁੱਖ-ਸਮ੍ਰਿੱਧੀ ਵਿੱਚ ਇੱਕ ਹੋਰ ਅਧਿਆਏ ਜੁੜ ਰਿਹਾ ਹੈ। ਅੱਜ ਇੱਥੇ ਪਬਲਿਕ ਟ੍ਰਾਂਸਪੋਰਟ ਰੋਪਵੇਅ ਦਾ ਸ਼ਿਲਾਨਯਾਸ ਕੀਤਾ ਗਿਆ ਹੈ। ਬਨਾਰਸ ਦੇ ਚੌਤਰਫਾ ਵਿਕਾਸ ਨਾਲ ਜੁੜੇ ਸੈਂਕੜੋਂ ਕਰੋੜ ਰੁਪਏ ਦੇ ਦੂਸਰੇ ਪ੍ਰੋਜੈਕਟਸ ਦਾ ਵੀ ਲੋਕ ਅਰਪਣ ਅਤੇ ਸ਼ਿਲਾਨਯਾਸ ਹੋਇਆ ਹੈ। ਇਨ੍ਹਾਂ ਵਿੱਚ ਪੀਣ ਦੇ ਪਾਣੀ, ਸਿਹਤ, ਸਿੱਖਿਆ, ਗੰਗਾ ਜੀ ਦੀ ਸਾਫ਼-ਸਫ਼ਾਈ, ਹੜ੍ਹ ਨਿਯੰਤ੍ਰਣ, ਪੁਲਿਸ ਸੁਵਿਧਾ, ਖੇਲ ਸੁਵਿਧਾ, ਅਜਿਹੇ ਅਨੇਕ ਪ੍ਰੋਜੈਕਟਸ ਸ਼ਾਮਲ ਹਨ। ਅੱਜ ਇੱਥੇ IIT BHU ਵਿੱਚ ‘Centre of Excellence on Machine Tools Design ਦਾ ਸ਼ਿਲਾਨਯਾਸ ਵੀ ਹੋਇਆ ਹੈ। ਯਾਨੀ ਬਨਾਰਸ ਨੂੰ ਇੱਕ ਹੋਰ ਵਿਸ਼ਵ ਪੱਧਰੀ ਸੰਸਥਾਨ ਮਿਲਣ ਜਾ ਰਿਹਾ ਹੈ। ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਬਨਾਰਸ ਦੇ ਲੋਕਾਂ ਨੂੰ, ਪੂਰਵਾਂਚਲ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।

 

ਭਾਈਓ ਅਤੇ ਭੈਣੋਂ,

ਕਾਸ਼ੀ ਦੇ ਵਿਕਾਸ ਦੀ ਚਰਚਾ ਅੱਜ ਪੂਰੇ ਦੇਸ਼ ਅਤੇ ਦੁਨੀਆ ਵਿੱਚ ਹੋ ਰਹੀ ਹੈ। ਜੋ ਵੀ ਕਾਸ਼ੀ ਆ ਰਿਹਾ ਹੈ, ਉਹ ਇੱਥੋਂ ਨਵੀਂ ਊਰਜਾ ਲੈ ਕੇ ਜਾ ਰਿਹਾ ਹੈ। ਤੁਸੀਂ ਯਾਦ ਕਰੋ, 8-9 ਵਰ੍ਹੇ ਪਹਿਲਾਂ ਜਦੋਂ ਕਾਸ਼ੀ ਦੇ ਲੋਕਾਂ ਨੇ ਆਪਣੇ ਸ਼ਹਿਰ ਦੇ ਕਾਇਆਕਲਪ ਦਾ ਸੰਕਲਪ ਲਿਆ ਸੀ, ਤਾਂ ਬਹੁਤ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਆਸ਼ੰਕਾਵਾਂ ਸਨ। ਕਈ ਲੋਕਾਂ ਨੂੰ ਲਗਦਾ ਸੀ ਕਿ ਬਨਾਰਸ ਵਿੱਚ ਕੁਝ ਬਦਲਾਅ ਨਹੀਂ ਹੋ ਪਾਵੇਗਾ, ਕਾਸ਼ੀ ਦੇ ਲੋਕ ਸਫ਼ਲ ਨਹੀਂ ਹੋ ਪਾਣਗੇ। ਲੇਕਿਨ ਕਾਸ਼ੀ ਦੇ ਲੋਕਾਂ ਨੇ, ਆਪ ਸਭ ਨੇ ਅੱਜ ਆਪਣੀ ਮਿਹਨਤ ਨਾਲ ਹਰ ਆਸ਼ੰਕਾ ਨੂੰ ਗਲਤ ਸਾਬਤ ਕਰ ਦਿੱਤਾ ਹੈ।

 

ਸਾਥੀਓ,

ਅੱਜ ਕਾਸ਼ੀ ਵਿੱਚ ਪੁਰਾਤਨ ਅਤੇ ਨੂਤਨ ਦੋਨੋਂ ਰੂਪਾਂ ਦੇ ਦਰਸ਼ਨ ਇਕੱਠੇ ਹੋ ਰਹੇ ਹਨ। ਮੈਨੂੰ ਦੇਸ਼-ਵਿਦੇਸ਼ ਵਿੱਚ ਮਿਲਣ ਵਾਲੇ ਲੋਕ ਦੱਸਦੇ ਹਨ ਕਿ ਉਹ ਕਿਸ ਤਰ੍ਹਾਂ ਵਿਸ਼ਵਨਾਥ ਧਾਮ ਦੇ ਮੁੜ-ਨਿਰਮਾਣ ਤੋਂ ਮੰਤਰਮੁਗਧ ਹਨ। ਲੋਕ ਗੰਗਾ ਘਾਟ ‘ਤੇ ਹੋਏ ਕੰਮ ਤੋਂ ਪ੍ਰਭਾਵਿਤ ਹਨ। ਇੱਕ ਸਮਾਂ ਸੀ, ਜਦੋਂ ਗੰਗਾ ਜੀ ਵਿੱਚ ਇਸ ਬਾਰੇ ਸੋਚਣਾ ਵੀ ਅਸੰਭਵ ਸੀ। ਲੇਕਿਨ ਬਨਾਰਸ ਦੇ ਲੋਕਾਂ ਨੇ ਇਹ ਵੀ ਕਰਕੇ ਦਿਖਾਇਆ। ਆਪ ਲੋਕਾਂ ਨੇ ਇਨ੍ਹਾਂ ਪ੍ਰਯਾਸਾਂ ਦੀ ਵਜ੍ਹਾ ਨਾਲ ਇੱਕ ਸਾਲ ਦੇ ਅੰਦਰ 7 ਕਰੋੜ ਤੋਂ ਅਧਿਕ ਟੂਰਿਸਟ ਕਾਸ਼ੀ ਆਏ। ਅਤੇ ਤੁਸੀਂ ਮੈਨੂੰ ਦੱਸੋ, ਇਹ ਜੋ 7 ਕਰੋੜ ਲੋਕ ਇੱਥੇ ਆ ਰਹੇ ਹਨ, ਉਹ ਬਨਾਰਸ ਵਿੱਚ ਹੀ ਤਾਂ ਠਹਿਰ ਰਹੇ ਹਨ, ਉਹ ਕਦੇ ਪੂੜੀ ਕਚੌੜੀ ਖਾ ਰਹੇ ਹਨ, ਕਦੇ ਜਲੇਬੀ-ਲੌਂਗਲਤਾ ਦਾ ਆਨੰਦ ਲੈ ਰਹੇ ਹਨ, ਉਹ ਕਦੇ ਲੱਸੀ ਦੇ ਖਿਡੌਣੇ, ਇਹ ਬਨਾਰਸੀ ਸਾੜੀ, ਕਾਲੀਨ ਦਾ ਕੰਮ, ਇਨ੍ਹਾਂ ਸਭ ਦੇ ਲਈ ਹਰ ਮਹੀਨੇ 50 ਲੱਖ ਤੋਂ ਜ਼ਿਆਦਾ ਲੋਕ ਬਨਾਰਸ ਆ ਰਹੇ ਹਨ। ਮਹਾਦੇਵ ਦੇ ਅਸ਼ੀਰਵਾਦ ਨਾਲ ਇਹ ਬਹੁਤ ਬੜਾ ਕੰਮ ਹੋਇਆ ਹੈ। ਬਨਾਰਸ ਆਉਣ ਵਾਲੇ ਇਹ ਲੋਕ ਆਪਣੇ ਨਾਲ ਬਨਾਰਸ ਦੇ ਹਰ ਪਰਿਵਾਰ ਦੇ ਲਈ ਆਮਦਨ ਦੇ ਸਾਧਨ ਲਿਆ ਰਹੇ ਹਨ। ਇੱਥੇ ਆਉਣ ਵਾਲੇ ਟੂਰਿਸਟ ਰੋਜ਼ਗਾਰ ਦੇ, ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਬਣਾ ਰਹੇ ਹਨ।

 

ਸਾਥੀਓ,

8-9 ਵਰ੍ਹਿਆਂ ਦੇ ਵਿਕਾਸ ਕਾਰਜਾਂ ਦੇ ਬਾਅਦ, ਜਿਸ ਤੇਜ਼ੀ ਨਾਲ ਬਨਾਰਸ ਦਾ ਵਿਕਾਸ ਹੋ ਰਿਹਾ ਹੈ, ਹੁਣ ਉਸ ਨਵੀਂ ਨੀਤੀ ਦਾ ਵੀ ਸਮਾਂ ਆ ਗਿਆ ਹੈ। ਅੱਜ ਇੱਥੇ ਟੂਰਿਜ਼ਮ ਨਾਲ ਜੁੜੇ, ਸ਼ਹਿਰ ਦੇ ਸੁੰਦਰੀਕਰਣ ਨਾਲ ਜੁੜੇ ਕਈ ਪ੍ਰੋਜੈਕਟਸ ਦਾ ਲੋਕ ਅਰਪਣ ਅਤੇ ਸ਼ਿਲਾਨਯਾਸ ਹੋਇਆ ਹੈ। ਰੋਡ ਹੋਵੇ, ਪੁਲ਼ ਹੋਵੇ, ਰੇਲ ਹੋਵੇ, ਏਅਰਪੋਰਟ ਹੋਵੇ, ਕਨੈਕਟੀਵਿਟੀ ਦੇ ਤਮਾਮ ਨਵੇਂ ਸਾਧਨਾਂ ਨੇ ਕਾਸ਼ੀ ਆਉਣਾ-ਜਾਣਾ ਬਹੁਤ ਅਸਾਨ ਕਰ ਦਿੱਤਾ ਹੈ। ਲੇਕਿਨ ਹੁਣ ਸਾਨੂੰ ਇੱਕ ਕਦਮ ਹੋਰ ਅੱਗੇ ਵਧਣਾ ਹੈ। ਹੁਣ ਜੋ ਇਹ ਰੋਪਵੇਅ ਇੱਥੇ ਬਣ ਰਿਹਾ ਹੈ, ਇਸ ਨਾਲ ਕਾਸ਼ੀ ਦੀ ਸੁਵਿਧਾ ਅਤੇ ਕਾਸ਼ੀ ਦਾ ਆਕਰਸ਼ਣ ਦੋਨੋਂ ਵਧਣਗੇ। ਰੋਪਵੇਅ ਬਣਨ ਦੇ ਬਾਅਦ, ਬਨਾਰਸ ਕੈਂਟ ਰੇਲਵੇ ਸਟੇਸ਼ਨ ਅਤੇ ਕਾਸ਼ੀ ਵਿਸ਼ਵਨਾਥ ਕੌਰੀਡੋਰ ਦੇ ਵਿੱਚ ਦੀ ਦੂਰੀ ਬਸ ਕੁਝ ਮਿੰਟਾਂ ਦੀ ਰਹਿ ਜਾਵੇਗੀ। ਇਸ ਨਾਲ ਬਨਾਰਸ ਦੇ ਲੋਕਾਂ ਦੀ ਸੁਵਿਧਾ ਹੋਰ ਵਧ ਜਾਵੇਗੀ। ਇਸ ਨਾਲ ਕੈਂਟ ਸਟੇਸ਼ਨ ਤੋਂ ਗੌਦੋਲਿਆ ਦੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਬਹੁਤ ਘੱਟ ਹੋ ਜਾਵੇਗੀ।

 

ਸਾਥੀਓ,

ਵਾਰਾਣਸੀ ਵਿੱਚ ਆਸ-ਪਾਸ ਦੇ ਸ਼ਹਿਰਾਂ ਤੋਂ, ਦੂਸਰੇ ਰਾਜਾਂ ਤੋਂ ਲੋਕ ਅਲੱਗ-ਅਲੱਗ ਕੰਮ ਤੋਂ ਵੀ ਆਉਂਦੇ ਹਨ। ਵਰ੍ਹਿਆਂ ਤੋਂ ਉਹ ਵਾਰਾਣਸੀ ਦੇ ਕਿਸੇ ਇੱਕ ਇਲਾਕੇ ਵਿੱਚ ਆਉਂਦੇ ਹਨ, ਕੰਮ ਖ਼ਤਮ ਕਰਕੇ ਰੇਲਵੇ ਜਾਂ ਬਸ ਸਟੈਂਡ ਚਲੇ ਜਾਂਦੇ ਹਨ। ਉਨ੍ਹਾਂ ਦਾ ਮਨ ਹੁੰਦਾ ਹੈ ਬਨਾਰਸ ਘੁੰਮਣ ਦਾ। ਲੇਕਿਨ ਸੋਚਦੇ ਹਨ, ਇਤਨਾ ਜਾਮ ਹੈ, ਕੌਣ ਜਾਵੇਗਾ? ਉਹ ਬਚਾ ਹੋਇਆ ਸਮੇਂ ਸਟੇਸ਼ਨ ‘ਤੇ ਹੀ ਬਿਤਾਉਣਾ ਪਸੰਦ ਕਰਦੇ ਹਨ। ਇਸ ਰੋਪਵੇਅ ਨਾਲ ਅਜਿਹੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ।

 

ਭਾਈਓ ਅਤੇ ਭੈਣੋਂ,

ਇਹ ਰੋਪਵੇਅ ਪ੍ਰੋਜੈਕਟ ਸਿਰਫ਼ ਆਵਾਜਾਈ ਦਾ ਪ੍ਰੋਜੈਕਟ ਭਰ ਨਹੀਂ ਹੈ। ਕੈਂਟ ਰੇਲਵੇ ਸਟੇਸ਼ਨ ਦੇ ਉੱਪਰ ਹੀ ਰੋਪਵੇਅ ਦਾ ਸਟੇਸ਼ਨ ਬਣੇਗਾ, ਤਾਕਿ ਆਪ ਲੋਕ ਇਸ ਦਾ ਸਿੱਧਾ ਲਾਭ ਲੈ ਸਕਣ। ਆਟੋਮੈਟਿਕ ਪੋੜ੍ਹੀਆਂ, ਲਿਫਟ, ਵ੍ਹੀਲ ਚੇਅਰਰੈਂਪ, ਰੈਸਟਰੂਮ ਅਤੇ ਪਾਰਕਿੰਗ ਜਿਹੀਆਂ ਸੁਵਿਧਾਵਾਂ ਵੀ ਉੱਥੇ ਉਪਲਬਧ ਹੋ ਜਾਣਗੀਆਂ। ਰੋਪਵੇਅ ਸਟੇਸ਼ਨਾਂ ਵਿੱਚ ਖਾਣ-ਪੀਣ ਦੀ ਸੁਵਿਧਾ, ਖਰੀਦਾਰੀ ਦੀ ਸੁਵਿਧਾ ਵੀ ਹੋਵੇਗੀ। ਇਹ ਕਾਸ਼ੀ ਵਿੱਚ ਬਿਜ਼ਨਸ ਅਤੇ ਰੋਜ਼ਗਾਰ ਦੇ ਇੱਕ ਹੋਰ ਸੈਂਟਰ ਦੇ ਰੂਪ ਵਿੱਚ ਵਿਕਸਿਤ ਹੋਣਗੇ।

 

ਸਾਥੀਓ,

ਅੱਜ ਬਨਾਰਸ ਦੀ ਏਅਰ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੀ ਬੜਾ ਕੰਮ ਹੋਇਆ ਹੈ। ਬਾਬਤਪੁਰ ਹਵਾਈ ਅੱਡੇ ਵਿੱਚ ਅੱਜ ਨਵੇਂ ਏਟੀਸੀ ਟਾਵਰ ਦਾ ਲੋਕ ਅਰਪਣ ਹੋਇਆ ਹੈ। ਹੁਣ ਤੱਕ ਇੱਥੇ ਦੇਸ਼-ਦੁਨੀਆ ਤੋਂ ਆਉਣ ਵਾਲੇ 50 ਤੋਂ ਅਧਿਕ ਵਿਮਾਨਾਂ (ਜਹਾਜ਼ਾਂ) ਨੂੰ ਹੈਂਡਲ ਕੀਤਾ ਜਾਂਦਾ ਹੈ। ਨਵਾਂ ਏਟੀਸੀ ਟਾਵਰ ਬਣਨ ਨਾਲ ਇਹ ਸਮਰੱਥਾ ਵਧ ਜਾਵੇਗੀ। ਇਸ ਨਾਲ ਭਵਿੱਖ ਵਿੱਚ ਏਅਰਪੋਰਟ ਦਾ ਵਿਸਤਾਰ ਕਰਨਾ ਅਸਾਨ ਹੋਵੇਗਾ।

 

ਭਾਈਓ ਅਤੇ ਭੈਣੋਂ,

ਕਾਸ਼ੀ ਵਿੱਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਜੋ ਕੰਮ ਹੋ ਰਹੇ ਹਨ, ਉਨ੍ਹਾਂ ਨਾਲ ਵੀ ਸੁਵਿਧਾਵਾਂ ਵਧਣਗੀਆਂ ਅਤੇ ਆਉਣ-ਜਾਣ ਦੇ ਸਾਧਨ ਬਿਹਤਰ ਹੋ ਜਾਣਗੇ। ਕਾਸ਼ੀ ਵਿੱਚ ਸ਼ਰਧਾਲੂਆਂ ਅਤੇ ਟੂਰਿਸਟਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਫਲੋਟਿੰਗਜੇੱਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਮਾਮਿ ਗੰਗੇ ਮਿਸ਼ਨ ਦੇ ਤਹਿਤ ਗੰਗਾ ਕਿਨਾਰੇ ਦੇ ਸ਼ਹਿਰਾਂ ਵਿੱਚ ਸੀਵੇਜ ਟ੍ਰੀਟਮੈਂਟ ਦਾ ਇੱਕ ਬਹੁਤ ਬੜਾ ਨੈੱਟਵਰਕ ਤਿਆਰ ਹੋਇਆ ਹੈ। ਪਿਛਲੇ 8-9 ਵਰ੍ਹਿਆਂ ਵਿੱਚ ਆਪ ਗੰਗਾ ਦੇ ਬਲਦੇ ਹੋਏ ਘਾਟਾਂ ਦੇ ਸਾਖੀ ਬਣੇ ਹੋ। ਹੁਣ ਗੰਗਾ ਦੇ ਦੋਨੋਂ ਤਰਫ਼ ਵਾਤਾਵਰਣ ਨਾਲ ਜੁੜਿਆ ਬੜਾ ਅਭਿਯਾਨ ਸ਼ੁਰੂ ਹੋਣ ਵਾਲਾ ਹੈ। ਸਰਕਾਰ ਦਾ ਪ੍ਰਯਾਸ ਹੈ ਕਿ ਗੰਗਾ ਦੇ ਦੋਨੋਂ ਤਰਫ਼ 5 ਕਿਲੋਮੀਟਰ ਦੇ ਹਿੱਸੇ ਵਿੱਚ ਕੁਦਰਤੀ ਖੇਤੀ ਨੂੰ ਹੁਲਾਰਾ ਦਿੱਤਾ ਜਾਵੇ। ਇਸ ਦੇ ਲਈ ਇਸ ਵਰ੍ਹੇ ਦੇ ਬਜਟ ਵਿੱਚ ਵੀ ਐਲਾਨ ਕੀਤੇ ਗਏ ਹਨ। ਚਾਹੇ ਖੁਰਾਕ ਹੋਵੇ ਜਾਂ ਫਿਰ ਕੁਦਰਤੀ ਖੇਤੀ ਨਾਲ ਜੁੜੀ ਦੂਸਰੀ ਮਦਦ ਇਸ ਦੇ ਲਈ ਨਵੇਂ ਕੇਂਦਰ ਬਣਾਏ ਜਾ ਰਹੇ ਹਨ।

 

ਸਾਥੀਓ,

ਮੈਨੂੰ ਇਹ ਵੀ ਖੁਸ਼ੀ ਹੈ ਕਿ ਬਨਾਰਸ ਦੇ ਨਾਲ ਪੂਰਾ ਪੂਰਬੀ ਉੱਤਰ ਪ੍ਰਦੇਸ਼, ਖੇਤੀਬਾੜੀ ਅਤੇ ਖੇਤੀਬਾੜੀ ਨਿਰਯਾਤ ਦਾ ਇੱਕ ਬੜਾ ਸੈਂਟਰ ਬਣ ਰਿਹਾ ਹੈ। ਅੱਜ ਵਾਰਾਣਸੀ ਵਿੱਚ ਫਲ-ਸਬਜ਼ੀਆਂ ਦੀ ਪ੍ਰੋਸੈੱਸਿੰਗ ਤੋਂ ਲੈ ਕੇ ਭੰਡਾਰਣ ਅਤੇ ਟ੍ਰਾਂਸਪੋਰਟੇਸ਼ਨ ਨਾਲ ਜੁੜੀ ਕਈ ਆਧੁਨਿਕ ਸੁਵਿਧਾਵਾਂ ਤਿਆਰ ਹੋਈਆਂ ਹਨ। ਅੱਜ ਬਨਾਰਸ ਦਾ ਲੰਗੜਾ ਅੰਬ, ਗਾਜ਼ੀਪੁਰ ਦੀ ਭਿੰਡੀ ਅਤੇ ਹਰੀ ਮਿਰਚ, ਜੌਨਪੁਰ ਦੀ ਮੂਲੀ ਅਤੇ ਖਰਬੁਜੇ, ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਣ ਲਗੇ ਹਨ। ਇਨ੍ਹਾਂ ਛੋਟੇ ਸ਼ਹਿਰਾਂ ਵਿੱਚ ਉਗਾਈਆਂ ਗਈਆਂ ਫਲ-ਸਬਜ਼ੀਆਂ ਲੰਦਨ ਅਤੇ ਦੁਬਈ ਦੇ ਬਜ਼ਾਰਾਂ ਤੱਕ ਪਹੁੰਚ ਰਹੀਆਂ ਹਨ। ਅਤੇ ਅਸੀਂ ਸਾਰੇ ਜਾਣਦੇ ਹਾਂ, ਜਿਤਨਾ ਜ਼ਿਆਦਾ ਐਕਸਪੋਰਟ ਹੁੰਦਾ ਹੈ, ਉਤਨਾ ਹੀ ਅਧਿਕ ਪੈਸਾ ਕਿਸਾਨ ਤੱਕ ਪਹੁੰਚਦਾ ਹੈ। ਹੁਣ ਕਰਖਿਯਾਂਵ ਫੂਡਪਾਰਕ ਵਿੱਚ ਜੋ ਇੰਟੀਗ੍ਰੇਟਿਡ ਪੈਕਹਾਉਸ ਬਣਿਆ ਹੈ, ਉਸ ਨਾਲ ਕਿਸਾਨਾਂ-ਬਾਗਬਾਨਾਂ ਨੂੰ ਬਹੁਤ ਮਦਦ ਮਿਲਣ ਜਾ ਰਹੀ ਹੈ। ਅੱਜ ਇੱਥੇ ਪੁਲਿਸ ਫੋਰਸ ਨਾਲ ਜੁੜੇ ਪ੍ਰੋਜੈਕਟਸ ਦਾ ਵੀ ਲੋਕ ਅਰਪਣ ਹੋਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਪੁਲਿਸਬਲ ਦਾ ਆਤਮਵਿਸ਼ਵਾਸ ਵਧੇਗਾ, ਕਾਨੂੰਨ-ਵਿਵਸਥਾ ਹੋਰ ਬਿਹਤਰ ਹੋਵੇਗੀ।

 

ਸਾਥੀਓ,

ਵਿਕਾਸ ਦਾ ਜੋ ਰਸਤਾ ਅਸੀਂ ਚੁਣਿਆ ਹੈ, ਉਸ ਵਿੱਚ ਸੁਵਿਧਾ ਵੀ ਹੈ ਅਤੇ ਸੰਵੇਦਨਾ ਵੀ ਹੈ। ਇਸ ਖੇਤਰ ਵਿੱਚ ਇੱਕ ਚੁਣਔਤੀ ਪੀਣ ਦੇ ਪਾਣੀ ਦੀ ਰਹੀ ਹੈ। ਅੱਜ ਇੱਥੇ ਪੀਣ ਦੇ ਪਾਣੀ ਨਾਲ ਜੁੜੀ ਅਨੇਕ ਪਰਿਯੋਜਨਾਵਾਂ ਦਾ ਲੋਕ ਅਰਪਣ ਹੋਇਆ ਹੈ ਅਤੇ ਨਵੀਂ ਪਰਿਯੋਜਨਾਵਾਂ ‘ਤੇ ਕੰਮ ਵੀ ਸ਼ੁਰੂ ਹੋਇਆ ਹੈ। ਗ਼ਰੀਬ ਦੀ ਪਰੇਸ਼ਾਨੀ ਘੱਟ ਕਰਨ ਦੇ ਲਈ ਹੀ ਸਾਡੀ ਸਰਕਾਰ ਹਰ ਘਰ ਨਲ ਸੇ ਜਲ ਅਭਿਯਾਨ ਚਲਾ ਰਹੀ ਹੈ। ਬੀਤੇ ਤਿੰਨ ਸਾਲ ਵਿੱਚ ਦੇਸ਼-ਭਰ ਦੇ 8 ਕਰੋੜ ਘਰਾਂ ਵਿੱਚ ਨਲ ਸੇ ਜਲ ਪਹੁੰਚਣਾ ਸ਼ੁਰੂ ਹੋਇਆ ਹੈ। ਇੱਥੇ ਕਾਸ਼ੀ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਹਜ਼ਾਰਾਂ ਲੋਕਾਂ ਨੂੰ ਇਸ ਦਾ ਲਾਭ ਮਿਲਿਆ ਹੈ। ਉੱਜਵਲਾ ਯੋਜਨਾ ਦਾ ਵੀ ਬਹੁਤ ਲਾਭ ਬਨਾਰਸ ਦੇ ਲੋਕਾਂ ਨੂੰ ਹੋਇਆ ਹੈ। ਸੇਵਾਪੁਰੀ ਵਿੱਚ ਨਵਾਂ ਬੌਟਲਿੰਗ ਪਲਾਂਟ ਇਸ ਯੋਜਨਾ ਦੇ ਲਾਭਾਰਥੀਆਂ ਦੀ ਵੀ ਮਦਦ ਕਰੇਗਾ। ਇਸ ਨਾਲ ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬਿਹਾਰ ਵਿੱਚ ਗੈਸ ਸਿਲੰਡਰ ਦੀ ਸਪਲਾਈ ਸੁਗਮ ਹੋਵੇਗੀ।

 

ਸਾਥੀਓ,

ਅੱਜ ਕੇਂਦਰ ਵਿੱਚ ਜੋ ਸਰਕਾਰ ਹੈ, ਇੱਥੇ ਯੂਪੀ ਵਿੱਚ ਜੋ ਸਰਕਾਰ ਹੈ, ਉਹ ਗ਼ਰੀਬ ਦੀ ਚਿੰਤਾ ਕਰਨ ਵਾਲੀ ਸਰਕਾਰ ਹੈ, ਗ਼ਰੀਬ ਦੀ ਸੇਵਾ ਕਰਨ ਵਾਲੀ ਸਰਕਾਰ ਹੈ। ਅਤੇ ਆਪ ਲੋਕ ਭਲੇ ਪ੍ਰਧਾਨ ਮੰਤਰੀ ਬੋਲੋ, ਸਰਕਾਰ ਬੋਲੋ, ਲੇਕਿਨ ਮੋਦੀ ਤਾਂ ਖ਼ੁਦ ਨੂੰ ਤੁਹਾਡਾ ਸੇਵਕ ਹੀ ਮੰਨਦਾ ਹੈ। ਇਸੇ ਸੇਵਾਭਾਵ ਨਾਲ ਮੈਂ ਕਾਸ਼ੀ ਦੀ, ਦੇਸ਼ ਦੀ, ਯੂਪੀ ਦੀ ਸੇਵਾ ਕਰ ਰਿਹਾ ਹਾਂ। ਥੋੜੀ ਦੇਰ ਪਹਿਲਾਂ ਮੇਰੀ ਸਰਕਾਰ ਦੀਆਂ ਅਨੇਕ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਬਾਤਚੀਤ ਹੋਈ ਹੈ। ਕਿਸੇ ਨੂੰ ਅੱਖਾਂ ਦੀ ਰੋਸ਼ਨੀ ਮਿਲੀ, ਤਾਂ ਕਿਸੇ ਨੂੰ ਸਰਕਾਰੀ ਮਦਦ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਮਿਲੀ। ਸਵਸਥ ਦ੍ਰਿਸ਼ਟੀ, ਸਮ੍ਰਿੱਧ ਕਾਸ਼ੀ ਅਭਿਯਾਨ ਅਤੇ ਹੁਣ ਮੈਂ ਇੱਕ ਸੱਜਣ ਨਾਲ ਮਿਲਿਆ ਤਾਂ ਉਹ ਕਹਿ ਰਹੇ ਸਨ – ਸਾਹਬ ਸਵਸਥ ਦ੍ਰਿਸ਼ਟੀ, ਦੂਰ-ਦ੍ਰਿਸ਼ਟੀ ਕਰੀਬ ਇੱਕ ਹਜ਼ਾਰ ਲੋਕਾਂ ਦਾ ਮੋਤੀਆਬਿੰਦ ਦਾ ਮੁਫ਼ਤ ਇਲਾਜ ਹੋਇਆ ਹੈ। ਮੈਨੂੰ ਸੰਤੋਸ਼ ਹੈ ਕਿ ਅੱਜ ਬਨਾਰਸ ਦੇ ਹਜ਼ਾਰਾਂ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਤੁਸੀਂ ਯਾਦ ਕਰੋ, 2014 ਤੋਂ ਪਹਿਲਾਂ ਦੇ ਉਹ ਦਿਨ ਜਦੋਂ ਬੈਂਕਾਂ ਵਿੱਚ, ਖਾਤਾ ਖੋਲ੍ਹਣ ਵਿੱਚ ਵੀ ਪਸੀਨੇ ਛੁੱਟ ਜਾਂਦੇ ਸਨ। ਬੈਂਕਾਂ ਤੋਂ ਲੋਣ ਲੈਣਾ, ਇਸ ਬਾਰੇ ਵਿੱਚ ਤਾਂ ਸਾਧਾਰਣ ਪਰਿਵਾਰ ਸੋਚ ਵੀ ਨਹੀਂ ਸਕਦਾ ਸੀ। ਅੱਜ ਗ਼ਰੀਬ ਤੋਂ ਗ਼ਰੀਬ ਦੇ ਪਰਿਵਾਰ ਦੇ ਪਾਸ ਵੀ ਜਨਧਨ ਬੈਂਕ ਖਾਤਾ ਹੈ। ਉਸ ਦੇ ਹੱਕ ਦਾ ਪੈਸਾ, ਸਰਕਾਰੀ ਮਦਦ, ਅੱਜ ਸਿੱਧਾ ਉਸ ਦੇ ਬੈਂਕ ਖਾਤੇ ਵਿੱਚ ਆਉਂਦਾ ਹੈ।

 

ਅੱਜ ਛੋਟਾ ਕਿਸਾਨ ਹੋਵੇ, ਛੋਟਾ ਵਪਾਰੀ ਹੋਵੇ, ਸਾਡੀਆਂ ਭੈਣਾਂ ਦੇ ਸਵੈ ਸਹਾਇਤਾ ਸਮੂਹ ਹੋਣ, ਸਭ ਨੂੰ ਮੁਦ੍ਰਾ ਜਿਹੀਆਂ ਯੋਜਨਾਵਾਂ ਦੇ ਤਹਿਤ ਅਸਾਨੀ ਨਾਲ ਲੋਣ ਮਿਲਦੇ ਹਨ। ਅਸੀਂ ਪਸ਼ੂਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਨਾਲ ਜੋੜਿਆ ਹੈ। ਰੇਹੜੀ, ਪਟਰੀ, ਫੁਟਪਾਥ ‘ਤੇ ਕੰਮ ਕਰਨ ਵਾਲੇ ਸਾਡੇ ਸਾਥੀਆਂ ਨੂੰ ਵੀ ਪਹਿਲੀ ਵਾਰ ਪੀਐੱਮ ਸਵਨਿਧੀ ਯੋਜਨਾ ਨਾਲ ਬੈਂਕਾਂ ਤੋਂ ਲੋਣ ਮਿਲਣਾ ਸ਼ੁਰੂ ਹੋਇਆ ਹੈ। ਇਸ ਵਰ੍ਹੇ ਦੇ ਬਜਟ ਵਿੱਚ ਵਿਸ਼ਵਕਰਮਾ ਸਾਥੀਆਂ ਦੀ ਮਦਦ ਦੇ ਲਈ ਵੀ ਪੀਐੱਮ ਵਿਸ਼ਵਕਰਮਾ ਯੋਜਨਾ ਲੈ ਕੇ ਆਏ ਹਨ। ਪ੍ਰਯਾਸ ਇਹੀ ਹੈ ਕਿ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਹਰ ਭਾਰਤੀ ਦਾ ਯੋਗਦਾਨ ਹੋਵੇ, ਕੋਈ ਵੀ ਪਿੱਛੇ ਨਾ ਛੁਟੇ (ਰਹਿ ਜਾਵੇ)।

 

ਭਾਈਓ ਅਤੇ ਭੈਣੋਂ,

ਹੁਣ ਤੋਂ ਕੁਝ ਦੇਰ ਪਹਿਲਾਂ ਮੇਰੀ ਖੇਲੋ ਬਨਾਰਸ ਪ੍ਰਤੀਯੋਗਿਤਾ ਦੇ ਜੇਤੂਆਂ ਨਾਲ ਵੀ ਬਾਤ ਹੋਈ ਹੈ। ਇਸ ਵਿੱਚ ਇੱਕ ਲੱਖ ਤੋਂ ਅਧਿਕ ਨੌਜਵਾਨਾਂ ਨੇ ਅਲੱਗ-ਅਲੱਗ ਖੇਡਾਂ ਵਿੱਚ ਹਿੱਸਾ ਲਿਆ। ਸਿਰਫ਼ ਇਹ ਆਪਣੇ ਬਨਾਰਸ ਸੰਸਦੀ ਖੇਤਰ ਵਿੱਚ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਨਾਰਸ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਣ ਦਾ ਮੌਕਾ ਮਿਲੇ, ਇਸ ਦੇ ਲਈ ਇੱਥੇ ਨਵੀਂ ਸੁਵਿਧਾਵਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਪਿਛਲੇ ਵਰ੍ਹੇ ਸਿਗਰਾ ਸਟੇਡੀਅਮ ਦੇ ਮੁੜ-ਵਿਕਾਸ ਦਾ ਫੇਜ਼-1 ਸ਼ੁਰੂ ਹੋਇਆ। ਅੱਜ ਫੇਜ਼-2 ਅਤੇ ਫੇਜ਼-3 ਦਾ ਵੀ ਸ਼ਿਲਾਨਯਾਸ ਕੀਤਾ ਗਿਆ ਹੈ। ਇਸ ਨਾਲ ਇੱਥੇ ਹੁਣ ਅਲੱਗ-ਅਲੱਗ ਖੇਡਾਂ ਦੀ, ਹੋਸਟਲ ਦੀ ਆਧੁਨਿਕ ਸੁਵਿਧਾਵਾਂ ਵਿਕਸਿਤ ਹੋਣਗੀਆਂ। ਹੁਣ ਤਾਂ ਵਾਰਾਣਸੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵੀ ਬਣਨ ਜਾ ਰਿਹਾ ਹੈ। ਜਦੋਂ ਇਹ ਸਟੇਡੀਅਮ ਬਣ ਕੇ ਤਿਆਰ ਹੋਵੇਗਾ, ਤਾਂ ਇੱਕ ਹੋਰ ਆਕਰਸ਼ਣ ਕਾਸ਼ੀ ਵਿੱਚ ਵੀ ਜੁੜ ਜਾਵੇਗਾ।

ਭਾਈਓ ਅਤੇ ਭੈਣੋਂ,

ਅੱਜ ਯੂਪੀ, ਵਿਕਾਸ ਦੇ ਹਰ ਖੇਤਰ ਵਿੱਚ ਨਵੇਂ ਆਯਾਮ ਸਥਾਪਿਤ ਕਰ ਰਿਹਾ ਹੈ। ਕੱਲ੍ਹ ਯਾਨੀ 25 ਮਾਰਚ ਨੂੰ ਯੋਗੀ ਜੀ ਦੀ ਦੂਸਰੀ ਪਾਰੀ ਦਾ ਇੱਕ ਵਰ੍ਹਾ ਪੂਰਾ ਹੋ ਰਿਹਾ ਹੈ। ਦੋ-ਤਿੰਨ ਦਿਨ ਪਹਿਲਾਂ ਯੋਗੀ ਜੀ ਨੇ ਲਗਾਤਾਰ ਸਭ ਤੋਂ ਜ਼ਿਆਦਾ ਸਮੇਂ ਤੱਕ ਯੂਪੀ ਦੇ ਮੁੱਖ ਮੰਤਰੀ ਹੋਣ ਦਾ ਰਿਕਾਰਡ ਵੀ ਬਣਾਇਆ ਹੈ। ਨਿਰਾਸ਼ਾ ਦੀ ਪੁਰਾਣੀ ਛਵੀ ਤੋਂ ਬਾਹਰ ਨਿਕਲ ਕੇ, ਯੂਪੀ, ਆਸ਼ਾ ਅਤੇ ਆਕਾਂਖਿਆ ਦੀ ਨਵੀਂ ਦਿਸ਼ਾ ਵਿੱਚ ਵਧ ਚਲਿਆ ਹੈ। ਸੁਰੱਖਿਆ ਅਤੇ ਸੁਵਿਧਾ ਜਿੱਥੇ ਵਧਦੀ ਹੈ, ਉੱਥੇ ਸਮ੍ਰਿੱਧੀ ਆਉਣਾ ਤੈਅ ਹੈ। ਇਹੀ ਅੱਜ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੋਇਆ ਦਿਖ ਰਿਹਾ ਹੈ। ਅੱਜ ਜੋ ਇਹ ਨਵੇਂ ਪ੍ਰੋਜੈਕਟਸ ਇੱਥੇ ਜ਼ਮੀਨ ‘ਤੇ ਉਤਰੇ ਹਨ, ਇਹ ਵੀ ਸਮ੍ਰਿੱਧੀ ਦੇ ਰਸਤੇ ਨੂੰ ਸਸ਼ਕਤ ਕਰਦੇ ਹਨ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਦੇ ਅਨੇਕ ਕੰਮਾਂ ਦੇ ਲਈ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਸ਼ੁਭਕਾਮਨਾਵਾਂ। ਹਰ-ਹਰ ਮਹਾਦੇਵ!

ਧੰਨਵਾਦ।

 *** *** ***

 

ਡੀਐੱਸ/ਐੱਸਟੀ/ਟੀਕੇ



(Release ID: 1910596) Visitor Counter : 85