ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਰਾਂਚੀ, ਝਾਰਖੰਡ ਵਿੱਚ 9400 ਕਰੋੜ ਰੁਪਏ ਦੇ 21 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

Posted On: 23 MAR 2023 6:12PM by PIB Chandigarh

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਧੁਰਵਾ ਵਿੱਚ 9400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 532 ਕਿਲੋਮੀਟਰ ਦੇ 21 ਪ੍ਰੋਜੈਕਟਾਂ ਦਾ ਉਦਘਾਟਨ  ਕੀਤਾ ਅਤੇ ਨੀਂਹ ਪੱਥਰ ਰੱਖਿਆ।

https://static.pib.gov.in/WriteReadData/userfiles/image/image001SCQZ.jpg

ਸ਼੍ਰੀ ਗਡਕਰੀ ਨੇ ਕਿਹਾ ਕਿ 7000 ਕਰੋੜ ਰੁਪਏ ਦੀ ਲਾਗਤ ਨਾਲ ਰਾਂਚੀ ਤੋਂ ਵਾਰਾਣਸੀ ਤੱਕ 260 ਕਿਲੋਮੀਟਰ ਦੇ 4 ਲੇਨ ਵਾਲੇ ਇੰਟਰ ਕੌਰੀਡੋਰ ਦੇ ਨਿਰਮਾਣ ਨਾਲ 5 ਘੰਟਿਆਂ ਵਿੱਚ ਰਾਂਚੀ ਤੋਂ ਵਾਰਾਣਸੀ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 635 ਕਿਲੋਮੀਟਰ ਦਾ 4 ਲੇਨ ਵਾਲਾ ਰਾਏਪੁਰ-ਧਨਬਾਦ ਆਰਥਿਕ ਕੌਰੀਡੋਰ ਕੋਲੇ, ਸਟੀਲ, ਸੀਮਿੰਟ ਅਤੇ ਹੋਰ ਖਣਿਜਾਂ ਦੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ।

https://static.pib.gov.in/WriteReadData/userfiles/image/image002KRK3.jpg

 ***********

ਐੱਮਜੇਪੀਐੱਸ



(Release ID: 1910270) Visitor Counter : 87


Read this release in: English , Urdu , Marathi , Hindi