ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਪਣੀ ਆਉਣ ਵਾਲੀ ਕਰਨਾਟਕ ਫੇਰੀ ਦੀਆਂ ਹਾਈਲਾਈਟਸ ਸਾਂਝੀਆਂ ਕੀਤੀਆਂ

Posted On: 11 MAR 2023 10:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਭਲਕੇ ਕਰਨਾਟਕ ਵਿੱਚ ਹੋਣਗੇ।

 

ਉਨ੍ਹਾਂ ਟਵੀਟ ਕੀਤਾ:

"ਮੈਂ ਕੱਲ੍ਹ, 12 ਮਾਰਚ ਨੂੰ ਮਾਂਡਯਾ ਅਤੇ ਹੁਬਲੀ-ਧਾਰਵਾੜ ਵਿੱਚ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਕਰਨਾਟਕ ਵਿੱਚ ਰਹਾਂਗਾ। 16,000 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਜਾਂ ਤਾਂ ਉਦਘਾਟਨ ਕੀਤਾ ਜਾਵੇਗਾ ਜਾਂ ਉਨ੍ਹਾਂ ਦੇ ਨੀਂਹ ਪੱਥਰ ਰੱਖੇ ਜਾਣਗੇ।

 

 https://www.pib.gov.in/PressReleseDetail.aspx?PRID=1905535

"ਮਾਂਡਯਾ ਤੋਂ, ਕੱਲ੍ਹ, 12 ਮਾਰਚ ਨੂੰ, ਬੰਗਲੁਰੂ-ਮੈਸੂਰ ਐਕਸਪ੍ਰੈੱਸਵੇਅ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਮੈਸੂਰ-ਕੁਸ਼ਾਲਨਗਰ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਹ ਪ੍ਰੋਜੈਕਟ ਕਨੈਕਟੀਵਿਟੀ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।

 

"ਹੁਬਲੀ-ਧਾਰਵਾੜ ਵਿੱਚ ਵਿਕਾਸ ਕਾਰਜ ਵੱਖੋ-ਵੱਖ ਸੈਕਟਰਾਂ ਨੂੰ ਕਵਰ ਕਰਦੇ ਹਨ। ਆਈਆਈਟੀ ਧਾਰਵਾੜ ਅਤੇ ਸ਼੍ਰੀ ਸਿੱਧਾਰੂਢ ਸਵਾਮੀਜੀ ਹੁਬਲੀ ਸਟੇਸ਼ਨ 'ਤੇ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਪਲੈਟਫਾਰਮ ਜਿਹੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਇੱਕ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ ਜਾਵੇਗਾ।"

 

ਕਰਨਾਟਕ ਵਿੱਚ ਵਿਕਾਸ ਪ੍ਰੋਜੈਕਟਾਂ ਬਾਰੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੁਆਰਾ ਕੀਤੇ ਗਏ ਇੱਕ ਟਵੀਟ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਸਾਡੀ ਸਰਕਾਰ ਕਨੈਕਟੀਵਿਟੀ ਅਤੇ ਆਰਥਿਕ ਪ੍ਰਗਤੀ ਨੂੰ ਹੁਲਾਰਾ ਦੇਣ ਲਈ ਕੰਮ ਕਰ ਰਹੀ ਹੈ। ਮੈਸੂਰ ਅਤੇ ਬੰਗਲੁਰੂ ਦਰਮਿਆਨ ਐਕਸਪ੍ਰੈੱਸਵੇਅ ਉਸ ਦਿਸ਼ਾ ਵਿੱਚ ਇੱਕ ਕਦਮ ਹੈ।'

ਉਨ੍ਹਾਂ ਟਵੀਟ ਕੀਤਾ: 

ਪੁਨਰ ਵਿਕਸਿਤ ਹੋਸਪੇਟੇ ਰੇਲਵੇ ਸਟੇਸ਼ਨ 'ਤੇ ਡੀਡੀ ਨਿਊਜ਼ ਦੁਆਰਾ ਕੀਤੇ ਗਏ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

"ਹੋਸਪੇਟੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ। ਇੱਕ ਅਤਿਰਿਕਤ ਸੱਭਿਆਚਾਰਕ ਸਾਂਝ ਦੇ ਨਾਲ ਕਨੈਕਟੀਵਿਟੀ ਅਤੇ ਵਪਾਰ ਨੂੰ ਹੁਲਾਰਾ।"

 

 ਧਾਰਵਾੜ ਨਾਲ ਸਬੰਧਿਤ ਪ੍ਰੋਜੈਕਟਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ: "ਕੱਲ੍ਹ ਨਵੇਂ ਕੰਮ ਲਾਂਚ ਕੀਤੇ ਜਾਣਗੇ ਜੋ ਹੁਬਲੀ-ਧਾਰਵਾੜ ਦੇ ਲੋਕਾਂ ਲਈ 'ਈਜ਼ ਆਵੑ ਲਿਵਿੰਗ' ਨੂੰ ਹੁਲਾਰਾ ਦੇਣਗੇ।"

 

  

 *******

 

ਡੀਐੱਸ/ਏਕੇ



(Release ID: 1909962) Visitor Counter : 126