ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੀ ਰਾਸ਼ਟਰਪਤੀ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸੈਲਾਨੀਆਂ ਦੇ ਲਈ ਰਾਸ਼ਟਰਪਤੀ ਨਿਲਯਮ ਦੇ ਉਦਘਾਟਨ ਪ੍ਰੋਗਰਾਮ ਦੀ ਸ਼ੋਭਾ ਵਧਾਈ


ਸੈਲਾਨੀ http://visit.rashtrapatibhavan.gov.in ‘ਤੇ ਆਪਣਾ ਸਲੋਟ ਔਨਲਾਈਨ ਮਾਧਿਅਮ ਨਾਲ ਬੁੱਕ ਕਰ ਸਕਦੇ ਹਨ

Posted On: 22 MAR 2023 1:07PM by PIB Chandigarh

ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਮਾਰਚ, 2023) ਰਾਸ਼ਟਰਪਤੀ ਨਿਲਯਮ ਵਿੱਚ ਸੈਲਾਨੀਆਂ ਦੁਆਰਾ ਦੌਰੇ ਦੀ ਸ਼ੁਰੂਆਤ ਕਰਨ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਿਤ ਕਰਕੇ ਉਸ ਦੀ ਸ਼ਾਨ ਵਧਾਈ। ਇਸ ਦੌਰਾਨ ਤੇਲੰਗਾਨਾ ਦੀ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ, ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ, ਤੇਲੰਗਾਨਾ ਦੇ ਗ੍ਰਹਿ ਮੰਤਰੀ, ਸ਼੍ਰੀ ਮੋਹਮੰਦ ਮਹਮੂਦ ਅਲੀ ਅਤੇ ਹੋਰ ਪਤਵੰਤੇ ਮੌਜੂਦ ਸਨ।

 

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਜੈ ਹਿੰਦ ਰੈਂਪ ਦੀ ਬਹਾਲੀ ਤੇ ਸੰਭਾਲ਼ ਅਤੇ ਇਤਿਹਾਸਿਕ ਫਲੈਗ ਪੋਸਟ ਦੀ ਪ੍ਰਤੀਕ੍ਰਿਤੀ ਦੀ ਨੀਂਹ ਵੀ ਰੱਖੀ। ਜੈ ਹਿੰਦ ਰੈਂਪ ਅਤੀਤ ਵਿੱਚ ਪਰਿਸਰ ਦੀ ਜਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਇੱਕ ਇਤਿਹਾਸਿਕ ਬਾਵੜੀ ਨਾਲ ਜੁੜਿਆ ਹੋਇਆ ਹੈ। ਉੱਥੇ, ਇਤਿਹਾਸਿਕ ਫਲੈਗ ਪੋਸਟ ਦੇ ਮਾਧਿਅਮ ਨਾਲ 1948 ਵਿੱਚ ਹੈਦਰਾਬਾਦ ਰਾਜ ਦੇ ਭਾਰਤੀ ਸੰਘ ਵਿੱਚ ਏਕੀਕਰਣ ਨੂੰ ਚਿਨ੍ਹਿਤ ਕੀਤਾ ਗਿਆ ਹੈ।

 

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਹਰ ਇੱਕ ਭਾਰਤੀ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਰਿਟ੍ਰੀਟ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਣ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਨ। ਸਾਡਾ ਪ੍ਰਯਤਨ ਹੈ ਕਿ ਸਾਰੇ ਨਾਗਰਿਕ, ਖਾਸ ਤੌਰ ‘ਤੇ ਸਾਡੀ ਯੁਵਾ ਪੀੜ੍ਹੀ, ਸੁਤੰਤਰਤਾ ਸੈਨਾਨੀਆਂ ਬਾਰੇ ਜਾਣੋ ਅਤੇ ਸਾਡੇ ਸੁਤੰਤਰਤਾ ਸੰਗ੍ਰਾਮ ਨਾਲ ਜੁੜੀ ਵੈਲਿਊ ਦਾ ਸਨਮਾਨ ਕਰਨ। ਇਸ ਵਿਚਾਰ ਦੇ ਨਾਲ ਰਾਸ਼ਟਰਪਤੀ ਨਿਲਯਮ ਵਿੱਚ ਇੱਕ ਨੌਲੇਜ ਗੈਲਰੀ ਦੀ ਸਥਾਪਨਾ ਕੀਤੀ ਗਈ ਹੈ। ਇਹ ਰਾਸ਼ਟਰਪਤੀ ਭਵਨ ਤੇ ਨਿਲਯਮ ਦੇ ਇਤਿਹਾਸ ਅਤੇ ਸਾਡੇ ਸੁਤੰਤਰਤਾ ਦੇ ਗੁੰਮਨਾਮ ਨਾਇਕਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਉਨ੍ਹਾਂ ਨੇ ਲੋਕਾਂ, ਖਾਸ ਤੌਰ ‘ਤੇ ਬੱਚਿਆਂ ਤੇ ਨੌਜਵਾਨਾਂ ਨੂੰ ਨਿਲਯਮ ਆਉਣ ਅਤੇ ਆਪਣੀ ਵਿਰਾਸਤ ਨਾਲ ਖ਼ੁਦ ਨੂੰ ਜੋੜਨ ਦੀ ਤਾਕੀਦ ਕੀਤੀ।

 

ਪਹਿਲੀ ਵਾਰ ਰਾਸ਼ਟਰਪਤੀ ਨਿਲਯਮ ਦੇ ਵਿਰਾਸਤ ਭਵਨ ਨੂੰ ਆਮ ਜਨਤਾ ਦੇ ਲਈ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ ਲੋਕ ਸੀਮਤ ਮਿਆਦ ਦੇ ਲਈ ਸਾਲ ਵਿੱਚ ਸਿਰਫ਼ ਇੱਕ ਵਾਰ ਨਿਲਯਮ ਦੇ ਬਾਗਾਂ ਦਾ ਦੌਰਾ ਕਰ ਸਕਦੇ ਸਨ।

 

ਨਿਲਯਮ ਦੇ ਦੌਰੇ ਦੇ ਦੌਰਾਨ ਸੈਲਾਨੀ ਰਾਸ਼ਟਰਪਤੀ ਭਵਨ, ਡਾਈਨਿੰਗ ਖੇਤਰ ਸਹਿਤ ਇਮਾਰਤ ਨੂੰ ਅੰਦਰ ਤੋਂ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਨਿਲਯਮ ਕਿਚਨ ਨੂੰ ਡਾਈਨਿੰਗ ਹੌਲ ਨਾਲ ਜੋੜਨ ਵਾਲੀ ਭੂਮੀਗਤ ਸੁਰੰਗ ਦੇ ਮਾਧਿਅਮ ਨਾਲ ਟਹਿਲਦੇ ਹੋਏ ਤੇਲੰਗਾਨਾ ਦੇ ਰਵਾਇਤੀ ਚੈਰੀਅਲ ਚਿੱਤਰਕਾਰੀ ਦਾ ਆਨੰਦ ਲੈ ਸਕਦੇ ਹਨ। ਸੈਲਾਨੀ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਨਿਲਯਮ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਇਲਾਵਾ ‘ਨੌਲੇਜ ਗੈਲਰੀ’ ਵਿੱਚ ਸੰਵਿਧਾਨ ਅਤੇ ਭਾਰਤ ਦੀ ਰਾਸ਼ਟਰਪਤੀ ਦੀ ਭੂਮਿਕਾ ਤੇ ਜ਼ਿੰਮੇਦਾਰੀਆਂ ਬਾਰੇ ਜਾਣ ਸਕਦੇ ਹਾਂ। ‘ਨੌਲੇਜ ਗੈਲਰੀ’ ਨੂੰ ਪਹਿਲਾਂ ਅਸਤਬਲ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਸੀ। ਨੌਲੇਜ ਗੈਲਰੀ ਦੇ ਵਿਹੜੇ ਵਿੱਚ ਸੈਲਾਨੀ ਬੱਗੀ ਅਤੇ ਰਾਸ਼ਟਰਪਤੀ ਦੀ ਲਿਮੋਜ਼ਿਨ ਦੇ ਨਾਲ ਸੈਲਫੀ ਲੈ ਸਕਦੇ ਹਨ।

 

ਇਸ ਦੇ ਇਲਾਵਾ ਸੈਲਾਨੀ ਰਾਸ਼ਟਰਪਤੀ ਨਿਲਯਮ ਦੇ ਪਰਿਸਰ ਵਿੱਚ ਜੈ ਹਿੰਦ ਰੈਂਪ ਅਤੇ ਫਲੈਗ ਪੋਸਟ ਪੋਇੰਟ ਦੇ ਨਾਲ-ਨਾਲ ਨੇਚਰ ਟ੍ਰੇਨ ਵੀ ਦੇਖ ਸਕਦੇ ਹਨ। ਨਿਲਯਮ ਗਾਰਡਨ ਦੇ ਵਿਭਿੰਨ ਖੰਡ ਜਿਹੇ ਕਿ ਰੌਕ ਗਾਰਡਨ, ਹਰਬਲ ਗਾਰਡਨ, ਬਟਰਫਲਾਈ ਅਤੇ ਨਕਸ਼ਤਰ ਗਾਰਡਨ ਜਨਤਾ ਦੇ ਲਈ ਖੁੱਲੇ ਰਹਿਣਗੇ। ਸੈਲਾਨੀ ਕਿਊਆਰ ਕੋਡ ਸਕੈਨ ਕਰਕੇ ਫਲਾਂ, ਰੁੱਖਾਂ ਅਤੇ ਫੁੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 

ਰਾਸ਼ਟਰਪਤੀ ਨਿਲਯਮ ਰਾਸ਼ਟਰਪਤੀ ਦੇ ਦੱਖਣ ਪ੍ਰਵਾਸ ਨੂੰ ਛੱਡ ਕੇ ਪੂਰੇ ਵਰ੍ਹੇ ਆਮ ਜਨਤਾ ਦੇ ਲਈ ਖੁੱਲ੍ਹਾ ਰਹੇਗਾ। ਸੈਲਾਨੀ http://visit.rashtrapatibhavan.gov.in ਦੇ ਮਾਧਿਅਮ ਨਾਲ ਆਪਣਾ ਸਲੋਟ ਔਨਲਾਈਨ ਬੁੱਕ ਕਰ ਸਕਦੇ ਹਨ। ਇਸ ਦੇ ਇਲਾਵਾ ਰਾਸ਼ਟਰਪਤੀ ਨਿਲਯਮ ਦੇ ਸੁਆਗਤ ਦਫ਼ਤਰ ਵਿੱਚ ਵੀ ਵਾਕ-ਇਨ ਬੁਕਿੰਗ ਸੁਵਿਧਾ ਉਪਲਬਧ ਹੋਵੇਗੀ। ਸੈਲਾਨੀ ਸਪਤਾਹ ਵਿੱਚ ਛੇ ਦਿਨ (ਸੋਮਵਾਰ ਅਤੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ) ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਨਿਲਯਮ ਦਾ ਦੌਰਾ ਕਰ ਸਕਦੇ ਹਨ। ਇਸ ਦੇ ਲਈ ਆਖਰੀ ਪ੍ਰਵੇਸ਼ ਸ਼ਾਮ 04:00 ਵਜੇ ਹੋਵੇਗਾ।

 

ਭਾਰਤੀ ਨਾਗਰਿਕਾਂ ਦੇ ਲਈ ਪ੍ਰਤੀ ਵਿਅਕਤੀ 50 ਰੁਪਏ ਅਤੇ ਵਿਦੇਸ਼ੀ ਨਾਗਰਿਕਾਂ ਦੇ ਲਈ ਪ੍ਰਤੀ ਵਿਅਕਤੀ 250 ਰੁਪਏ ਦਾ ਮਾਮੂਲੀ ਰਜਿਸਟ੍ਰੇਸ਼ਨ ਸ਼ੁਲਕ ਲਾਗੂ ਹੋਵੇਗਾ। ਟੂਰ ਗਾਈਡ ਦੇ ਇਲਾਵਾ ਸੈਲਾਨੀਆਂ ਦੇ ਲਈ ਪਾਰਕਿੰਗ, ਕਲੌਕਰੂਮ, ਵ੍ਹੀਲਚੇਅਰ, ਕੈਫੇ, ਸਮਾਰਿਕਾ ਦੁਕਾਨ, ਟੌਏਲਟ, ਪੇਅਜਲ ਅਤੇ ਫਰਸਟ ਏਡ ਜਿਹੀਆਂ ਬੁਨਿਆਦੀ ਸੁਵਿਧਾਵਾਂ ਉਪਲਬਧ ਹੋਣਗੀਆਂ।

ਰਾਸ਼ਟਰਪਤੀ ਦਾ ਅਭਿਭਾਸ਼ਣ ਪੜ੍ਹਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

************

ਡੀਐੱਸ/ਏਕੇ


(Release ID: 1909840) Visitor Counter : 130