ਰੇਲ ਮੰਤਰਾਲਾ

ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਨਵੀਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਉੱਤਰ-ਪੂਰਬ ਲਈ ਭਾਰਤ ਗੌਰਵ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਬਹੁਤ ਲੰਬੇ ਸਮੇਂ ਤੋਂ ਉਡੀਕੀ ਗਈ ਡੀਲਕਸ ਟੂਰਿਸਟ ਟ੍ਰੇਨ 15 ਦਿਨਾਂ ਦੀ ਯਾਤਰਾ ਦੇ ਲਈ ਉੱਤਰ-ਪੂਰਬ ਦੇ ਸਰਕਟ ‘ਤੇ ਸ਼ੁਰੂ ਕੀਤੀ ਗਈ ਹੈ

Posted On: 21 MAR 2023 5:07PM by PIB Chandigarh
  • ਇਹ ਵਿਸ਼ੇਸ਼ ਰੇਲ ਯਾਤਰਾ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਦਾ ਦੌਰਾ ਕਰਦੇ ਹੋਏ ਭਾਰਤ ਦੇ ਉੱਤਰ-ਪੂਰਬ ਖੇਤਰ ਵਿੱਚ ਦੌਰਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।

  • ਬਹੁਤ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਟ੍ਰੇਨ “ਨੋਰਥ ਈਸਟ ਡਿਸਕਵਰੀ: ਬਿਯਾਂਡ ਗੁਹਾਟੀ” ਅੱਜ ਤੋਂ 14 ਰਾਤਾਂ/15 ਦਿਨਾਂ ਦੀ ਯਾਤਰਾ ‘ਤੇ ਨਵੀਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤੀ ਗਈ।

  • ਏਸੀ I ਅਤੇ ਏਸੀ II ਕਲਾਸ ਵਾਲੀ ਏਅਰ-ਕੰਡੀਸ਼ਨਡ ਅਤੇ ਅਤਿ-ਆਧੁਨਿਕ ਟੂਰਿਸਟ ਟ੍ਰੇਨ ਕੁੱਲ 156 ਟੂਰਿਸਟਾਂ ਨੂੰ ਯਾਤਰਾ ਦੇ ਦੌਰਾਨ ਵਿਸ਼ੇਸ਼ ਮਹਿਮਾਨ ਨਿਵਾਜ਼ੀ ਦਾ ਅਨੁਭਵ ਪ੍ਰਦਾਨ ਕਰੇਗੀ।

  • ਇਸ ਰੇਲ ਯਾਤਰਾ ਵਿੱਚ ਦੌਰੇ ਲਈ ਸ਼ਾਮਲ ਕੀਤੇ ਗਏ ਸਥਾਨ ਅਸਾਮ ਵਿੱਚ ਗੁਹਾਟੀ, ਸ਼ਿਵਸਾਗਰ, ਜੋਰਹਾਟ ਤੇ ਕਾਜ਼ੀਰੰਗਾ, ਤ੍ਰਿਪੁਰਾ ਦੇ  ਉਨਾਕੋਟੀ, ਅਗਰਤਲਾ ਅਤੇ ਉਦੈਪੁਰ, ਨਾਗਾਲੈਂਡ ਵਿੱਚ ਦੀਮਾਪੁਰ ਅਤੇ ਕੋਹਿਮਾ ਅਤੇ ਮੇਘਾਲਿਆ ਵਿੱਚ ਸ਼ਿਲਾਂਗ ਅਤੇ ਚੇਰਾਪੁੰਜੀ ਹਨ।

ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਅੱਜ ਨਵੀਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਭਾਰਤ ਗੌਰਵ ਟ੍ਰੇਨ “ਨੋਰਥ ਈਸਟ ਡਿਸਕਵਰੀ: ਬਿਯਾਂਡ ਗੁਹਾਟੀ” ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਟ੍ਰੇਨ ਨੂੰ ਉੱਤਰ-ਪੂਰਬ ਭਾਰਤ ਦੀ ਸਰਹੱਦ ਵਿੱਚ ਆਉਣ ਵਾਲੇ ਰਾਜਾਂ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ।

ਇਸ ਅਵਸਰ ‘ਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ, ਇਹ ਟ੍ਰੇਨ ਆਪਣਾ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਸ ਨੂੰ ਚੈਤਰ ਨਵਰਾਤ੍ਰੀ/ਗੁੜੀ ਪੜਵਾ ਜਿਹੇ ਮਹੱਤਵਪੂਰਨ ਅਵਸਰ ਦੀ ਪੂਰਵ ਸੰਧਿਆ ‘ਤੇ ਰਵਾਨਾ ਕੀਤਾ ਜਾ ਰਿਹਾ ਹੈ। ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਇਸ ਦੇ ਲਈ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਅਸਲ ਵਿੱਚ ਸਾਡੇ ਸਾਰਿਆਂ ਲਈ ਇੱਕ ਤੋਹਫ਼ੇ ਵਾਂਗ ਹੈ। ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਰੇਲਵੇ ਵਿੱਚ ਸੁਧਾਰ ਲਈ ਉਨ੍ਹਾਂ ਦੇ ਵਿਜ਼ਨ ਅਤੇ ਪਹਿਲ ਦੇ ਲਈ ਧੰਨਵਾਦ ਕੀਤਾ।

ਵਿਸ਼ੇਸ਼ ਟੂਰਿਸਟ ਟ੍ਰੇਨ ਦੀ ਯਾਤਰਾ ਅੱਜ ਨਵੀਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ਅਤੇ ਇਹ ਅੱਗਲੇ 15 ਦਿਨਾਂ ਵਿੱਚ ਅਸਾਮ ਦੇ ਗੁਹਾਟੀ, ਸ਼ਿਵਸਾਗਰ, ਜੋਰਹਾਟ ਅਤੇ ਕਾਜ਼ੀਰੰਗਾ, ਤ੍ਰਿਪੁਰਾ ਵਿੱਚ ਉਨਾਕੋਟੀ, ਅਗਰਤਲਾ ਅਤੇ ਉਦੈਪੁਰ, ਨਾਗਾਲੈਂਡ ਵਿੱਚ ਦੀਮਾਪੁਰ ਅਤੇ ਕੋਹਿਮਾ ਅਤੇ ਮੇਘਾਲਿਆ ਦੇ ਸ਼ਿਲਾਂਗ ਅਤੇ ਚੇਰਾਪੁੰਜੀ ਦੀ ਯਾਤਰਾ ਕਰੇਗੀ।

14 ਰਾਤਾਂ ਅਤੇ 15 ਦਿਨਾਂ ਤੱਕ ਸਫ਼ਰ ਕਰਨ ਵਾਲੀ ਇਸ ਟੂਰਿਸਟ ਟ੍ਰੇਨ ਦਾ ਪਹਿਲਾ ਪੜਾਅ ਗੁਹਾਟੀ ਹੈ, ਜਿੱਥੇ ਟੂਰਿਸਟ ਕਾਮਾਖਿਆ ਮੰਦਿਰ ਅਤੇ ਫਿਰ ਉਮਾਨੰਦ ਮੰਦਿਰ ਦਾ ਦੌਰਾ ਕਰਨਗੇ ਉਸ ਤੋਂ ਬਾਅਦ ਟੂਰਿਸਟ ਇੱਕ ਕਰੂਜ਼ ‘ਤੇ ਸਵਾਰ ਹੋ ਕੇ ਬ੍ਰਹਮਪੁੱਤਰ ਵਿੱਚ ਸੂਰਜ ਡੁੱਬਣ ਦੇਖਣ ਜਾਣਗੇ। ਇਹ ਟ੍ਰੇਨ ਨਾਹਰਲਾਗੁਨ ਰੇਲਵੇ ਸਟੇਸ਼ਨ ਦੇ ਲਈ ਰਾਤ ਭਰ ਦੀ ਯਾਤਰਾ ‘ਤੇ ਰਵਾਨਾ ਹੋ ਜਾਵੇਗੀ, ਜੋ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਵਿੱਚ ਅਗਲੀ ਮੰਜ਼ਿਲ ਤੋਂ 30 ਕਿਲੋਮੀਟਰ ਦੂਰ ਹੈ। ਯਾਤਰਾ ਦੇ ਤਹਿਤ ਕਵਰ ਕੀਤਾ ਜਾਣ ਵਾਲਾ ਅਗਲਾ ਸ਼ਹਿਰ ਸ਼ਿਵਸਾਗਰ ਹੈ। ਇਸ ਅਸਾਮ ਦੇ ਪੂਰਬੀ ਹਿੱਸੇ ਵਿੱਚ ਅਹੋਮ ਰਾਜ ਦੀ ਪੁਰਾਣੀ ਰਾਜਧਾਨੀ ਰਿਹਾ ਹੈ। ਸ਼ਿਵਸਾਗਰ, ਸ਼ਿਵਡੋਲ ਵਿੱਚ ਪ੍ਰਸਿੱਧ ਸ਼ਿਵ ਮੰਦਿਰ ਅਤੇ ਹੋਰ ਵਿਰਾਸਤੀ ਸਥਾਨਾਂ ਤੋਂ ਇਲਾਵਾ ਇਸ ਯਾਤਰਾ ਦਾ ਇੱਕ ਪ੍ਰਮੁੱਖ ਹਿੱਸਾ ਹੈ। ਇਸ ਤੋਂ ਬਾਅਦ ਯਾਤਰਾ ਦੇ ਅਗਲੇ ਪੜਾਅ ਵਿੱਚ ਟੂਰਿਸਟਾਂ ਨੂੰ ਜੋਰਹਾਟ ਵਿੱਚ ਚਾਹ ਦੇ ਬਾਗ ਦਿਖਾਏ ਜਾਣਗੇ ਅਤੇ ਫਿਰ ਕਾਜ਼ੀਰੰਗਾ ਵਿੱਚ ਰਾਤ ਭਰ ਅਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸਵੇਰ ਦੀ ਜੰਗਲ ਸਫਾਰੀ ਦਾ ਅਨੁਭਵ ਦਿਲਾਉਣ ਲਈ ਲਿਜਾਇਆ ਜਾਵੇਗਾ।

 

https://static.pib.gov.in/WriteReadData/userfiles/image/image001MSCH.jpg

 

ਅਸਾਮ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਇਹ ਬਹੁਤ ਲੰਬੇ ਸਮੇਂ ਤੋਂ ਉਡੀਕ ਕੀਤੀ ਗਈ ਡੀਲਕਸ ਟੂਰਿਸਟ ਟ੍ਰੇਨ ਤ੍ਰਿਪੁਰਾ ਰਾਜ ਦੇ ਫੁਰਕੇਟਿੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ, ਜਿੱਥੇ ਯਾਤਰੀਆਂ ਨੂੰ ਪ੍ਰਸਿੱਧ ਉਜਯੰਤ ਪੈਲੇਸ ਸਮੇਤ ਉਨਾਕੋਟੀ ਅਤੇ ਅਗਰਤਲਾ ਦੇ ਪ੍ਰਸਿੱਧ ਵਿਰਾਸਤੀ ਸਥਾਨਾਂ ਅਤੇ ਟੂਰਿਸਟ ਸਥਾਨਾਂ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ। ਇਸ ਦੇ ਅਗਲੇ ਦਿਨ ਉਦੈਪੁਰ ਵਿੱਚ ਨੀਰਮਹਿਲ ਪੈਲੇਸ ਅਤੇ ਤ੍ਰਿਪੁਰਾ ਸੁੰਦਰਮੰਦਿਰ ਦੀ ਯਾਤਰਾ ਦਾ ਪ੍ਰੋਗਰਾਮ ਹੋਵੇਗਾ। ਤ੍ਰਿਪੁਰਾ ਦਾ ਦੌਰਾ ਕਰਨ ਤੋਂ ਬਾਅਦ ਟ੍ਰੇਨ ਨਾਗਾਲੈਂਡ ਰਾਜ ਦਾ ਦੌਰਾ ਕਰਨ ਲਈ ਦੀਮਾਪੁਰ ਪਹੁੰਚੇਗੀ। ਬਦਰਪੁਰ ਸਟੇਸ਼ਨ ਤੋਂ ਲੈ ਕੇ ਲੁਮਡਿੰਗ ਜੰਕਸ਼ਨ ਦੇ ਵਿੱਚ ਦੀ  ਸੁੰਦਰ ਰੇਲ ਯਾਤਰਾ ਨੂੰ ਟੂਰਿਸਟ ਸਵੇਰ ਦੇ ਸਮੇਂ ਆਪਣੀ ਸੀਟ ਤੋਂ ਹੀ ਦੇਖ ਸਕਦੇ ਹਨ।

ਦੀਮਾਪੁਰ ਸਟੇਸ਼ਨ ਤੋਂ ਟੂਰਿਸਟਾਂ ਨੂੰ ਨਾਗਾ ਜੀਵਨ ਸ਼ੈਲੀ ਤੋਂ ਜਾਣੂ ਕਰਵਾਉਣ ਲਈ ਖੋਨੋਮਾ ਪਿੰਡ ਦੇ ਦੌਰੋ ਸਮੇਤ ਹੋਰ ਸਥਾਨਕ ਸਥਾਨਾਂ ‘ਤੇ ਲਿਜਾਣ ਲਈ ਬੱਸਾਂ ਰਾਹੀਂ ਕੋਹਿਮਾ ਲਿਆਂਦਾ ਜਾਵੇਗਾ। ਵਿਸ਼ੇਸ਼ ਟ੍ਰੇਨ ਦਾ ਅਗਲਾ ਸਟਾਪ ਗੁਹਾਟੀ ਹੋਵੇਗਾ ਅਤੇ ਟੂਰਿਸਟਾਂ ਨੂੰ ਸੜਕ ਰਾਹੀਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਤੱਕ ਪਹੁੰਚਾਇਆ ਜਾਵੇਗਾ, ਇਸ ਸਫ਼ਰ ਦੇ ਦੌਰਾਨ ਟੂਰਿਸਟਾਂ ਦੇ ਲਈ ਰਸਤੇ ਵਿੱਚ ਸੁੰਦਰ ਉਮੀਯਮ ਝੀਲ ‘ਤੇ ਇੱਕ ਪਿਟ ਸਟੋਪ ਹੋਵੇਗਾ।

ਇਸ  ਯਾਤਰਾ ਦੇ ਅਗਲੇ ਦਿਨ ਦੀ ਸ਼ੁਰੂਆਤ ਪੂਰਬੀ ਖਾਸੀ ਹਿਲਸ ਵਿੱਚ ਸਥਿਤ ਚੇਰਾਪੁੰਜੀ ਦੀ ਯਾਤਰਾ ਨਾਲ ਹੋਵੇਗੀ। ਸ਼ਿਲਾਂਗ ਪੀਕ, ਐਲੀਫੈਂਟ ਫਾਲਸ, ਨਵਖਲਿਕਾਈ ਫਾਲਸ ਅਤੇ ਮਾਵਸਾਈ ਗੁਫਾਵਾਂ  ਦਿਨ ਦੇ ਸਮੇਂ ਵਿੱਚ ਘੁੰਮਣ ਵਾਲੇ ਮੁੱਖ ਟੂਰਿਸਟ ਸਥਾਨ ਹਨ। ਇਸ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਯਾਤਰੀਆਂ ਨੂੰ ਚੇਰਾਪੁੰਜੀ ਤੋਂ ਗੁਹਾਟੀ ਸਟੇਸ਼ਨ ਲੈ ਕੇ ਆਇਆ ਜਾਵੇਗਾ ਤਾਂ ਜੋ ਉਹ ਦਿੱਲੀ ਦੀ ਵਾਪਸੀ ਲਈ ਟ੍ਰੇਨ ਦੁਆਰਾ ਸਫ਼ਰ ਕਰਨ ਲਈ ਟ੍ਰੇਨ ਵਿੱਚ ਸਵਾਰ ਹੋ ਸਕਣ। ਇਸ ਪੂਰੀ ਯਾਤਰਾ ਦੇ ਦੌਰਾਨ ਟੂਰਿਸਟ ਟ੍ਰੇਨ ਰਾਹੀਂ ਕਰੀਬ 5800 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ।

ਇਸ ਆਧੁਨਿਕ ਅਤੇ ਵਾਤਾਨੁਕੂਲਿਤ ਡੀਲਕਸ ਟੂਰਿਸਟ ਟ੍ਰੇਨ ਵਿੱਚ ਭੋਜਨ ਕਰਨ ਦੇ ਲਈ ਦੋ ਵਧੀਆ ਰੈਸਟੋਰੈਂਟ, ਇੱਕ ਬਿਹਤਰੀਨ ਰਸੋਈਘਰ (ਕਿਚਨ), ਕੋਚਾਂ ਦੇ ਅੰਦਰ ਸ਼ਾਵਰ ਕਿਊਬਿਕਲਸ, ਸੈਂਸਰ ਅਧਾਰਿਤ ਵਾਸ਼ਰੂਮ ਫੰਕਸ਼ਨਸ, ਫੁੱਟ ਮਸਾਜਰ ਅਤੇ ਇੱਕ ਮਿੰਨੀ ਲਾਈਬ੍ਰੇਰੀ ਸਮੇਤ ਕਈ ਇੱਕ ਤੋਂ ਵਧ ਕੇ ਇੱਕ ਸੁਵਿਧਾਵਾਂ ਉਪਲਬਧ ਕਰਾਈਆਂ ਗਈਆਂ ਹਨ। ਪੂਰੀ ਤਰ੍ਹਾਂ ਨਾਲ ਵਾਤਾਨੁਕੂਲਿਤ ਟ੍ਰੇਨ ਵਿੱਚ ਆਰਾਮਦਾਇਕ ਯਾਤਰਾ ਦੇ ਲਈ ਦੋ ਪ੍ਰਕਾਰ ਦੇ ਸੀਟਿੰਗ ਅਰੇਂਜਮੈਂਟ ਹਨ, ਜਿਨ੍ਹਾਂ ਦੇ ਅਨੁਸਾਰ ਏਸੀ I ਅਤੇ ਏਸੀ II ਕਲਾਸ ਵਾਲੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਟ੍ਰੇਨ ਵਿੱਚ ਸੀਸੀਟੀਵੀ ਕੈਮਰੇ,ਇਲੈਕਟ੍ਰੌਨਿਕ ਸੇਫ਼ ਅਤੇ ਹਰੇਕ ਕੋਚ ਲਈ ਵਿਸ਼ੇਸ਼ ਤੌਰ ‘ਤੇ ਨਿਯੁਕਤ ਸੁਰੱਖਿਆ ਗਾਰਡ ਜਿਹੀਆਂ ਸੁਰੱਖਿਆ ਸੁਵਿਧਾਵਾਂ ਦੀ ਵਰਤੋਂ ਕੀਤੀ ਗਈ ਹੈ। 

ਭਾਰਤ ਸਰਕਾਰ ਦੀ ਪਹਿਲ “ਏਕ ਭਾਰਤ ਸ਼੍ਰੇਸ਼ਠ ਭਾਰਤ” ਅਤੇ “ਦੇਖੋ ਅਪਨਾ ਦੇਸ਼” ਦੇ ਅਨੁਸਾਰ, ਭਾਰਤ ਗੌਰਵ ਡੀਲਕਸ ਟੂਰਿਸਟ ਟ੍ਰੇਨ ਦੀ ਸ਼ੁਰੂਆਤ ਘਰੇਲੂ ਟੂਰਿਸਟ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਦੌਰੇ ਦੇ ਲਈ ਵਾਤਾਨੁਕੂਲਿਤ 2 ਟੀਅਰ ਵਿੱਚ ਪ੍ਰਤੀ ਵਿਅਕਤੀ 1,06,990/- ਰੁਪਏ, ਵਾਤਾਨੁਕੂਲਿਤ 1 (ਕੈਬਿਨ) ਦੇ ਲਈ 1,31,990/- ਰੁਪਏ ਪ੍ਰਤੀ ਵਿਅਕਤੀ ਅਤੇ ਵਾਤਾਨੁਕੂਲਿਤ 1 (ਕੂਪਾ) ਦੇ ਲਈ ਪ੍ਰਤੀ ਵਿਅਕਤੀ 1,49,290/- ਰੁਪਏ ਤੋਂ ਸ਼ੁਰੂ ਹੋਏ ਕਿਰਾਏ ‘ਤੇ ਆਈਆਰਸੀਟੀਸੀ ਟੂਰਿਸਟ ਟ੍ਰੇਨ ਦਾ 15 ਦਿਨਾਂ ਦਾ ਸੰਪੂਰਨ ਸਮਾਵੇਸ਼ੀ ਟੂਰ ਪੈਕੇਜ ਹੋਵੇਗਾ।

ਟਿਕਟ ਦੀ ਇਸ ਕੀਮਤ ਵਿੱਚ ਸਬੰਧਿਤ ਕਲਾਸ ਵਿੱਚ ਰੇਲ ਯਾਤਰਾ, ਏਸੀ ਹੋਟਲਾਂ ਵਿੱਚ ਰਾਤ ਦਾ ਠਹਿਰਾਵ, ਭੋਜਨ (ਕੇਵਲ ਸ਼ਾਕਾਹਾਰੀ), ਬੱਸਾਂ ਵਿੱਚ ਸਾਰੇ ਟ੍ਰਾਂਸਫਰ ਅਤੇ ਟੂਰਿਸਟ ਸਥਾਨਾਂ ਦਾ ਦੌਰਾ, ਯਾਤਰਾ ਬੀਮਾ ਅਤੇ ਗਾਈਡ ਦੀਆਂ ਸੇਵਾਵਾਂ ਸ਼ਾਮਲ ਹੋਣਗੀਆਂ। ਦੌਰੇ ਦੇ ਦੌਰਾਨ ਸਾਰੀ ਜ਼ਰੂਰੀ ਸਿਹਤ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਆਈਆਰਸੀਟੀਸੀ ਆਪਣੇ ਮਹਿਮਾਨਾਂ ਨੂੰ ਇੱਕ ਸੁਰਖਿਅਤ ਅਤੇ ਯਾਦਗਾਰ ਯਾਤਰਾ ਅਨੁਭਵ ਪ੍ਰਦਾਨ ਕਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡੇਗਾ।

*********

 ਵਾਈਬੀ/ਡੀਐੱਨਐੱਸ



(Release ID: 1909555) Visitor Counter : 101