ਸੈਰ ਸਪਾਟਾ ਮੰਤਰਾਲਾ

ਟੂਰਿਸਟ ਮੰਤਰਾਲੇ ਨੇ ਦੇਸ਼ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਦੇ ਲਈ ਇੱਕ ਰਾਸ਼ਟਰੀ ਕਾਰਜਨੀਤੀ ਅਤੇ ਰੂਪ-ਰੇਖਾ ਤਿਆਰ ਕੀਤੀ

Posted On: 20 MAR 2023 5:57PM by PIB Chandigarh

 

ਟੂਰਿਸਟ ਮੰਤਰਾਲੇ ਨੇ ਦੇਸ਼ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਦੇ ਲਈ ਇੱਕ ਰਾਸ਼ਟਰੀ ਕਾਰਜਨੀਤੀ ਅਤੇ ਰੂਪ-ਰੇਖਾ ਤਿਆਰ ਕੀਤੀ ਹੈ। ਇਸ ਕਾਰਜਨੀਤੀ ਵਿੱਚ ਨਿਮਨਲਿਖਿਤ ਪ੍ਰਮੁੱਖ ਥੰਮ੍ਹਾਂ ਦੀ ਪਹਿਚਾਣ ਕੀਤੀ ਗਈ ਹੈ :

  1. ਇੱਕ ਵੈਲਨੈੱਸ ਡੈਸਟੀਨੇਸ਼ਨ ਦੇ ਰੂਪ ਵਿੱਚ ਭਾਰਤ ਦੇ ਲਈ ਇੱਕ ਬ੍ਰਾਂਡ ਵਿਕਸਿਤ ਕਰਨਾ

  2. ਮੈਡੀਕਲ ਤੇ ਵੈਲਨੈੱਸ ਟੂਰਿਜ਼ਮ ਦੇ ਲਈ ਈਕੋਸਿਸਟਮ ਨੂੰ ਮਜ਼ਬੂਤ ਬਣਾਉਣਾ

  3. ਔਨਲਾਈਨ ਮੈਡੀਕਲ ਵੈਲਿਊ ਟ੍ਰੈਵਲ (ਐੱਮਵੀਟੀ) ਪੋਰਟਲ ਦੀ ਸਥਾਪਨਾ ਦੇ ਦੁਆਰਾ ਡਿਜੀਟਲੀਕਰਨ ਵਿੱਚ ਸਮਰੱਥ ਬਣਾਉਣਾ

  4. ਮੈਡੀਕਲ ਵੈਲਿਊ ਟ੍ਰੈਵਲ ਦੇ ਲਈ ਪਹੁੰਚ ਵਿੱਚ ਵਾਧਾ

  5. ਵੈਲਨੈੱਸ ਟੂਰਿਜ਼ਮ ਨੂੰ ਹੁਲਾਰਾ ਦੇਣਾ

  6. ਸ਼ਾਸਨ ਤੇ ਸੰਸਥਾਗਤ ਫਰੇਮਵਰਕ

 

ਭਾਰਤ ਸਰਕਾਰ ਨੇ 30.11.2016 ਨੂੰ ਕੈਬਨਿਟ ਦੇ ਅਨੁਮੋਦਨ ਦੇ ਅਨੁਸਾਰ ਈ-ਟੂਰਿਸਟ ਵੀਜ਼ਾ ਸਕੀਮ ਨੂੰ ਉਦਾਰ ਬਣਾਇਆ ਤੇ ਈ-ਟੂਰਿਸਟ ਵੀਜ਼ਾ (ਈਟੀਵੀ) ਸਕੀਮ ਦਾ ਨਾਮ ਬਦਲ ਕੇ ਈ-ਵੀਜ਼ਾ ਸਕੀਮ ਕੀਤਾ ਗਿਆ ਅਤੇ ਵਰਤਮਾਨ ਵਿੱਚ ਇਸ ਵਿੱਚ ਈ-ਵੀਜ਼ਾ ਦੇ ਉਪ-ਵਰਗਾਂ ਦੇ ਰੂਪ ਵਿੱਚ ਈ-ਮੈਡੀਕਲ ਵੀਜ਼ਾ ਤੇ ਈ-ਮੈਡੀਕਲ ਅਟੈਂਡੈਂਟ ਵੀਜ਼ਾ ਹੈ।

 

ਈ-ਮੈਡੀਕਲ ਵੀਜ਼ਾ ਦੇ ਮਾਮਲੇ ਵਿੱਚ ਤੇ ਈ-ਮੈਡੀਕਲ ਅਟੈਂਡੈਂਟ ਵੀਜ਼ਾ ਦੇ ਲਈ, ਟ੍ਰਿਪਲ ਐਂਟਰੀ ਦੀ ਅਨੁਮਤੀ ਹੈ ਅਤੇ ਸਬੰਧਿਤ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ (ਐੱਫਆਰਆਰਓ)/ ਵਿਦੇਸ਼ੀ ਰਜਿਸਟ੍ਰੇਸ਼ਨ ਅਧਿਕਾਰੀ (ਐੱਫਆਰਓ) ਦੁਆਰਾ ਹਰੇਕ ਮਾਮਲੇ ਦੀ ਯੋਗਤਾ ਦੇ ਅਧਾਰ ‘ਤੇ 6 ਮਹੀਨੇ ਦਾ ਵਿਸਤਾਰ ਦਿੱਤਾ ਜਾ ਸਕਦਾ ਹੈ। ਮੈਡੀਕਲ ਅਟੈਂਡੈਂਟ ਵੀਜ਼ਾ ਮੂਲ ਈ-ਵੀਜ਼ਾ ਧਾਰਕ ਦੀ ਵੈਧਤਾ ਦੇ ਨਾਲ ਕੋ-ਟਰਮਿਨਸ ਸੀ।

 

ਇਸ ਦੇ ਇਲਾਵਾ, ਜਿਵੇਂ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਦੱਸਿਆ ਗਿਆ ਹੈ, ਇਹ ਦੇਸ਼ ਵਿੱਚ ਮੈਡੀਕਲ ਵੈਲਿਊ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਹੋਰ ਮੰਤਰਾਲਿਆਂ ਤੇ ਹਿਤਧਾਰਕਾਂ ਦੇ ਨਾਲ ਤਾਲਮੇਲ ਕਰ ਰਿਹਾ ਹੈ। ਸੈਕਟਰ ਵਿੱਚ ਚੁਣੌਤੀਆਂ ਤੇ ਅਵਸਰਾਂ ਦੀ ਪਹਿਚਾਣ ਕਰਨ ਦੇ ਲਈ ਸਬੰਧਿਤ ਮੰਤਰਾਲਿਆਂ, ਹਸਪਤਾਲਾਂ, ਐੱਮਟੀਵੀ ਸੁਗਮਕਰਤਾਵਾਂ, ਬੀਮਾ ਕੰਪਨੀਆਂ ਤੇ ਐੱਨਏਬੀਐੱਚ ਆਦਿ ਦੇ ਨਾਲ ਹਿਤਧਾਰਕ ਵਿਚਾਰ-ਵਟਾਂਦਰੇ ਦੇ ਕਈ ਦੌਰ ਆਯੋਜਿਤ ਕੀਤੇ ਗਏ ਹਨ।

ਟੂਰਿਜ਼ਮ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਅੱਜ ਲੋਕ ਸਭਾ ਵਿੱਚ ਇਹ ਜਵਾਬ ਦਿੱਤਾ ਗਿਆ।

 

*****

ਐੱਨਬੀ/ਐੱਸਕੇ



(Release ID: 1909090) Visitor Counter : 98