ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਦੇ ਲਈ ਗੇਮ ਚੇਂਜਰ ਦੇ ਰੂਪ ਵਿੱਚ ਟੈਕਨੋਲੋਜੀ ‘ਤੇ ਜ਼ੋਰ ਦਿੱਤਾ
ਸਿਹਤ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਹੈਲਥ ਟੈਕਨੋਲੋਜੀ ਅਸੈੱਸਮੈਂਟ ‘ਤੇ ਦੂਸਰੀ ਅੰਤਰਰਾਸ਼ਟਰੀ ਸੰਗੋਸ਼ਠੀ ਨੂੰ ਸੰਬੋਧਿਤ ਕੀਤਾ
Posted On:
10 MAR 2023 3:57PM by PIB Chandigarh
ਉਪਰਾਸ਼ਟਰੀ, ਸ਼੍ਰੀ ਜਗਦੀਪ ਧਨਖੜ ਨੇ ਹੈਲਥ ਟੈਕਨੋਲੋਜੀ ਅਸੈੱਸਮੈਂਟ (ਆਈਐੱਸਐੱਚਟੀਏ), 2023 ‘ਤੇ ਦੂਸਰੀ ਅੰਤਰਰਾਸ਼ਟਰੀ ਸੰਗੋਸ਼ਠੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ “ਭਾਰਤ ਵਿੱਚ ਜੋ ਸੁਵਿਧਾਵਾਂ ਕੁਝ ਦਹਾਕੇ ਪਹਿਲਾਂ ਤੱਕ ਘੱਟ ਪਾਈ ਜਾਂਦੀਆਂ ਸਨ, ਉਹ ਹੁਣ ਦੇਸ਼ ਵਿੱਚ ਪ੍ਰਭਾਗੀ ਪੱਧਰ ‘ਤੇ ਉਪਲਬਧ ਹਨ ਅਤੇ ਉੱਚਤਮ ਗੁਣਵੱਤਾ ਵਾਲੀਆਂ ਹਨ।” ਟੈਕਨੋਲੋਜੀ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦੇ ਲਈ ਗੇਮ ਚੇਂਜਰ ਦੱਸਦੇ ਹੋਏ ਸ਼੍ਰੀ ਧਨਖੜ ਨੇ ਕਿਹਾ ਕਿ ਭਾਰਤ ਨੇ ਦੁਨੀਆ ਵਿੱਚ ਇੱਕ ਉਦਾਹਰਣ ਪੇਸ਼ ਕੀਤੀ ਹੈ, ਜਿੱਥੇ ਲੋਕਾਂ ਨੂੰ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ।
ਉਪ ਰਾਸ਼ਟਰਪਤੀ ਨੇ ਸਭ ਦੇ ਲਈ ਗੁਣਵੱਤਾਪੂਰਨ ਸਿਹਤ ਦੇਖਭਾਲ਼ ਦੀ ‘ਉਪਲਬਧਤਾ, ਸਮਰੱਥਾ ਅਤੇ ਪਹੁੰਚ’ ਸੁਨਿਸ਼ਚਿਤ ਕਰਨ ਦੇ ਆਈਐੱਸਐੱਚਟੀਏ ਦੇ ਉਦੇਸ਼ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਦੀ ‘ਦੁਨੀਆ ਦੇ ਸਭ ਤੋਂ ਬੜੇ, ਅਤਿਅਧਿਕ ਪਾਰਦਰਸ਼ੀ ਅਤੇ ਪ੍ਰਭਾਵਸਾਲੀ ਤੰਤਰ’ ਦੇ ਰੂਪ ਵਿੱਚ ਸ਼ਲਾਘਾ ਕੀਤੀ, ਜਿਸ ਨੇ ‘ਆਰਥਿਕ ਤੌਰ ‘ਤੇ ਕਮਜ਼ੋਰ’ ਲੋਕਾਂ ਦੇ ਜੀਵਨ ਨੂੰ ਪ੍ਰਭਾਵੀ ਬਣਾਉਣ ਵਾਲੇ ਸਿਹਤ ਬੁਨਿਆਦੀ ਢਾਂਚੇ ਅਤੇ ਸੰਸਥਾਨਾਂ ਦੇ ਨਿਰਮਾਣ ਨੂੰ ਸਮਰੱਥ ਬਣਾਇਆ ਹੈ। ਸ਼੍ਰੀ ਧਨਖੜ ਨੇ ਜਨ ਔਸ਼ਧੀ ਕੇਂਦਰ, ਈ-ਸੰਜੀਵਨੀ ਅਤੇ ਸਵਛ ਭਾਰਤ ਮਿਸ਼ਨ ਜਿਹੀਆਂ ਹੋਰ ਪਹਿਲਾਂ ‘ਤੇ ਵੀ ਧਿਆਨ ਦਿਵਾਇਆ, ਜਿਨ੍ਹਾਂ ਨੇ ਬੜੇ ਪੈਮਾਨੇ ‘ਤੇ ਲੋਕਾਂ ਦੀ ਚੰਗੀ ਸਿਹਤ ਨੂੰ ਸੁਰੱਖਿਅਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਕੋਵਿਡ ਮਹਾਮਾਰੀ ਵਿੱਚ ਭਾਰਤ ਦੀ ਸਫ਼ਲ ਅਗਵਾਈ ਨੂੰ ਰੇਖਾਂਕਿਤ ਕਰਦੇ ਹੋਏ ਉਪ ਰਾਸ਼ਟਰਪਤੀ ਸ਼੍ਰੀ ਧਨਖੜ ਨੇ ਭਾਰਤ ਦੀ ਵੈਕਸੀਨ ਮੈਤ੍ਰੀ ਪਹਿਲ ਦੇ ਵੱਲ ਧਿਆਨ ਆਕਰਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ‘ਵਸੁਧੈਵ ਕੁਟੁੰਬਕਮ’ ਦੀ ਸਦੀਆਂ ਪੁਰਾਣੀ ਲੋਕਾਚਾਰ ਦੀ ਭਾਵਨਾ ਹੈ, ਜੋ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਦੀ ਹੈ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਅਤੇ ਆਲਮੀ ਨੇਤਾਵਾਂ ਨੂੰ ਸਿਹਤ ਤੇ ਖੁਸ਼ਹਾਲੀ ਦੀ ਆਲਮੀ ਵਿਵਸਥਾ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਦੇ ਲਈ ਉਸੇ ਭਰੋਸੇ ਅਤੇ ਵਿਸ਼ਵਾਸ ਦੇ ਨਾਲ ਇਕੱਠੇ ਆਉਣ ਦੀ ਤਾਕੀਦ ਕੀਤੀ।
ਆਈਐੱਸਐੱਚਟੀਏ-2023 ਦਾ ਆਯੋਜਨ ਸਿਹਤ ਖੋਜ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਵਰਲਡ ਹੈਲਥ ਔਰਗਨਾਈਜ਼ੇਸ਼ਨ (ਡਬਲਿਊਐੱਚਓ) ਅਤੇ ਗਲੋਬਲ ਵਿਕਾਸ ਕੇਂਦਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸੰਗੋਸ਼ਠੀ ਵਿੱਚ ਇੱਕ ਮਾਰਕਿਟ ਪਲੇਸ ਦੀ ਮੇਜਬਾਨੀ ਵੀ ਕੀਤੀ ਗਈ ਜਿਸ ਵਿੱਚ ਰਾਜ ਅਤੇ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੀ ਗਈ ਪ੍ਰਮੁੱਖ ਐੱਚਐੱਟਏ ਸਿਫ਼ਾਰਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ, ਮੈਂਬਰ (ਸਿਹਤ), ਨੀਤੀ ਆਯੋਗ, ਡਾ. ਵੀ. ਕੇ. ਪੌਲ, ਭਾਰਤ ਦੇ ਉਪ ਰਾਸ਼ਟਰਪਤੀ ਦੇ ਸਕੱਤਰ, ਸ਼੍ਰੀ ਸੁਨੀਲ ਕੁਮਾਰ ਗੁਪਤਾ, ਸਿਹਤ ਖੋਜ ਵਿਭਾਗ ਵਿੱਚ ਸਕੱਤਰ, ਡਾ. ਰਾਜੀਵ ਬਹਲ, ਭਾਰਤੀ ਮੈਡੀਕਲ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ, ਡਾ. ਰੋਡੇਰਿਕੋ ਓਫ੍ਰਿਨ ਤੇ ਭਾਰਤ ਵਿੱਚ ਵਰਲਡ ਹੈਲਥ ਔਰਗਨਾਈਜ਼ੇਸ਼ਨ ਦੇ ਪ੍ਰਤੀਨਿਧੀ ਅਤੇ 23 ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ।
ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਮੂਲ-ਪਾਠ ਪੜ੍ਹਣ ਦੇ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ:
https://www.pib.gov.in/PressReleasePage.aspx?PRID=1905543
***
ਐੱਮਐੱਸ/ਆਰਕੇ/ਆਰਸੀ
(Release ID: 1908858)