ਆਯੂਸ਼

ਆਯੁਸ਼ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਗ੍ਰਾਮੀਣ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਮਹਿਲਾ ਸਸ਼ਕਤੀਕਰਣ ਦੇ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ


ਗ੍ਰਾਮੀਣ ਨੌਜਵਾਨਾਂ ਨੂੰ ਪੰਚਕਰਮਾ ਸਹਾਇਕ ਵਜੋਂ ਟ੍ਰੇਨਿਗ ਦੇਣ ਲਈ ਪ੍ਰਯੋਗਾਤਮਕ ਕੋਰਸ ਵੀ ਸ਼ੁਰੂ ਕੀਤੇ ਜਾਣਗੇ

Posted On: 16 MAR 2023 6:00PM by PIB Chandigarh

ਆਯੁਸ਼ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਅੱਜ ਦੀਨ ਦਿਆਲ ਉਪਾਧਿਆਏ-ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂਜੀਕੇਵਾਈ) ਦੇ ਤਹਿਤ ਆਯੁਸ਼ ਸੰਪੂਰਨ ਸਿਹਤ ਪ੍ਰਣਾਲੀ ਦੇ ਲਈ ਗ੍ਰਾਮੀਣ ਗ਼ਰੀਬ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਟ੍ਰੇਨਿਗ ਦੇ ਕੇ ਹੁਨਰਮੰਦ ਬਣਾਉਣ ਵਿੱਚ ਸਹਿਯੋਗ ਕਰਨ ਦੇ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ। ਇਸ ਤੋਂ ਇਲਾਵਾ ਗ੍ਰਾਮੀਣ ਨੌਜਵਾਨਾਂ ਨੂੰ ਪੰਜਕਰਮਾ ਟੈਕਨੀਸ਼ੀਅਨ/ਅਸਿਸਟੈਂਟ ਵਜੋਂ ਟ੍ਰੇਨਿਗ ਦੇਣ ਲਈ ਇੱਕ ਕੋਰਸ ਪ੍ਰਯੋਗਾਤਮਕ ਤੌਰ ’ਤੇ ਸ਼ੁਰੂ ਕੀਤਾ ਜਾਵੇਗਾ।

ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਆਯੁਸ਼ ਰਾਜ ਮੰਤਰੀ ਡਾ.ਮੁੰਜਪਾਰਾ ਮਹੇਂਦਰਭਾਈ ਦੀ ਮੌਜੂਦਗੀ ਵਿੱਚ ਤਿੰਨ ਵਰ੍ਹੇ ਦੇ ਲਈ ਵੈਧ ਸਹਿਮਤੀ ਪੱਤਰ ’ਤੇ ਆਯੁਸ਼ ਮੰਤਰਾਲੇ ਵਿੱਚ ਸਲਾਹਕਾਰ ਡਾ. ਮਨੋਜ ਨੇਸਾਰੀ, ਸਲਾਹਕਾਰ (ਆਯੁਰਵੇਦ) ਦੁਆਰਾ ਹਸਤਾਖਰ ਕੀਤੇ ਗਏ। ਆਯੁਸ਼ ਮੰਤਰਾਲੇ ਅਤੇ ਗ੍ਰਾਮੀਣ ਵਿਕਸ ਮੰਤਰਾਲੇ ਵਿੱਚ ਸੰਯੁਕਤ ਸਕੱਤਰ, (ਗ੍ਰਾਮੀਣ ਕੌਸ਼ਲ) ਸ਼੍ਰੀ ਕਰਮਾ ਜ਼ਿੰਪਾ ਭੂਟੀਆ ਨੇ ਹਸਤਾਖਰ ਕੀਤੇ।

https://static.pib.gov.in/WriteReadData/userfiles/image/image001NUAO.jpg

ਆਯੁਸ਼ ਮੰਤਰਾਲੇ ਵਿੱਚ ਸਕੱਤਰ ਵੈਦਯ ਰਾਜੇਸ਼ ਕੋਟੇਚਾ, ਆਯੁਸ਼ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਸ਼੍ਰੀ ਪੀ.ਕੇ. ਪਾਠਕ, ਏਆਈਆਈਏ, ਨਵੀਂ ਦਿੱਲੀ ਵਿੱਚ ਡਾਇਰੈਕਟਰ ਡਾ. ਤਨੁਜਾ ਨੇਸਾਰੀ, ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਅਤੇ ਦੋਨਾਂ ਮੰਤਰਾਲਿਆਂ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਦੋਵੇਂ ਮੰਤਰਾਲੇ ਸਵੈ-ਰੋਜਗਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਸਹਿਯੋਗ ਕਰਨਗੇ। ਇਸ ਨਾਲ ਗ੍ਰਾਮੀਣ ਨੌਜਵਾਨਾਂ ਅਤੇ ਮਹਿਲਾਵਾਂ ਦਾ ਸਸ਼ਕਤੀਕਰਣ ਹੋਵੇਗਾ। ਇਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਰੋਜਗਾਰ ਦੇ ਮੌਕੇ ਵਧਣਗੇ। ਮੈਨੂੰ ਉਮੀਦ ਹੈ ਕਿ ਦੋਵੇਂ ਮੰਤਰਾਲੇ ਅੱਗੇ ਵੀ ਇਸੇ ਤਰ੍ਹਾ ਕੰਮ ਕਰਨਾ ਜਾਰੀ ਰੱਖਣਗੇ, ਜਿੱਥੇ ਅਸੀਂ ਸਮਾਜ ਦੀ ਬਿਹਤਰੀ ਲਈ ਮਿਲ ਕੇ ਕੰਮ ਕਰ ਸਕਦੇ ਹਾਂ।”

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ, “ਇਹ ਸਹਿਮਤੀ ਪੱਤਰ ਮਹਿਲਾ ਸੈਲਫ ਹੈਲਪ ਗਰੁੱਪ ਅਤੇ ਗ੍ਰਾਮੀਣ ਗਰੀਬ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਸ਼ੁਰੂਆਤੀ ਟੀਚਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਟ੍ਰੇਨਿਗ ਦੇਣਾ ਹੈ ਜਿਸ ਨੂੰ ਅੱਗੇ ਚੱਲ ਕੇ ਵਧਾਇਆ ਜਾਵੇਗਾ। ਅਸੀਂ ਸੈਲਫ ਹੈਲਪ ਗਰੁੱਪ ਨੂੰ ਪ੍ਰਾਥਮਿਕਤਾ ਦੇਵਾਂਗੇ।

https://static.pib.gov.in/WriteReadData/userfiles/image/image0027YDL.jpg

ਇਸ ਸਹਿਮਤੀ ਪੱਤਰ ਦੇ ਤਹਿਤ ਸ਼ੁਰੂ ਕੀਤੇ ਗਏ ਟ੍ਰੇਨਿਗ ਪ੍ਰੋਗਰਾਮ ਨੂੰ ਡੀਡੀਯੂ-ਜੀਕੇਵਾਈ ਲਾਗਤ ਮਾਪਦੰਡਾਂ ਦੇ ਅਨੁਸਾਰ ਸਹਾਇਤਾ ਦੇਵੇਗਾ।ਐੱਨਆਰਐੱਲਐੱਮ ਅਤੇ ਡੀਡੀਯੂ-ਜੀਕੇਵਾਈ ਆਯੁਸ਼ ਮੰਤਰਾਲੇ ਦੇ ਸੰਸਥਾਵਾਂ ਦੁਆਰਾ ਕੋਰਸਾਂ ਅਤੇ ਉਨ੍ਹਾਂ ਦੀ ਟ੍ਰੇਨਿਗ ਦੇ ਬਾਰੇ ਵਿੱਚ ਇੱਛੁਕ ਸਵੈ ਸਹਾਇਤਾ ਸਮੂਹ ਦੇ ਮੈਬਰਾਂ ਅਤੇ ਗ੍ਰਾਮੀਣ ਗਰੀਬ ਨੌਜਵਾਨਾਂ ਨੂੰ ਸੂਚੀਬੱਧ ਕਰਨ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕਰਨਗੇ। ਜਦ ਕਿ, ਆਯੁਸ਼ ਮੰਤਰਾਲਾ ਚਾਹਵਾਨਾਂ/ਉਮੀਦਵਾਰਾਂ ਦੇ ਕੋਰਸ, ਟ੍ਰੇਨਿਗ ਅਤੇ ਪ੍ਰਮਾਣੀਕਰਣ ਲਈ ਆਪਣੀਆਂ ਸੰਸਥਾਵਾਂ ਪ੍ਰਦਾਨ ਕਰੇਗਾ। ਮੰਤਰਾਲਾ ਦੇਸ਼ ਭਰ ਵਿੱਚ ਨੌਡਲ ਏਜੰਸੀਆਂ ਨੂੰ ਵੀ ਤਾਇਨਾਤ ਕਰੇਗਾ, ਜੋ ਆਪਣੇ ਸੰਬੰਧਿਤ ਰਾਜਾਂ ਵਿੱਚ ਡੀਡੀਯੂ-ਜੀਕੇਵਾਈ ਮਾਪਦੰਡਾਂ ਦੇ ਅਨੁਸਾਰ ਉਮੀਦਵਾਰਾਂ ਨੂੰ ਸੰਗਠਿਤ ਕਰਨ ਦੇ ਨਾਲ ਕਾਉਂਸਲਿੰਗ, ਟ੍ਰੇਨਿਗ, ਪਲੇਸਮੈਂਟ ਅਤੇ ਟ੍ਰੈਕਿੰਗ ਸੁਨਿਸ਼ਚਿਤ ਕਰੇਗੀ।

ਇਸ ਤੋਂ ਇਲਾਵਾ ਦੋਵੇਂ ਮੰਤਰਾਲੇ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਪ੍ਰਾਸੰਗਿਕ ਯੋਜਨਾਵਾਂ ਦੇ ਤਹਿਤ ਆਮਦਨ ਦੇ ਲਈ ਵਾਧੂ ਸਰੋਤ ਪੈਦਾ ਕਰਨ ਲਈ ਮਨਜ਼ੂਰਸ਼ੁਦਾ ਚਿਕਿਤਸਕ ਪੌਦੇ ਲਗਾਉਣ ਦੇ ਕਾਰਜਾਂ,ਪੌਦਿਆਂ ਦੀ ਸੁਰੱਖਿਆ, ਅੰਤਰ ਫਸਲਾਂ ਦੀ ਪਹਿਚਾਣ ਕਰਨ ਲਈ ਟੈਕਨੀਕਲ ਸਹਾਇਤਾ ਪ੍ਰਦਾਨ ਕਰਨ ਦੀ ਪ੍ਰਣਾਲੀ ਤਿਆਰ ਕਰਨ ’ਤੇ ਕੰਮ ਕਰਨਗੇ। ਮੰਤਰਾਲਾ ਪੌਦੇ ਲਗਾਉਣ ਦੇ ਲਾਭਾਂ ਅਤੇ ਵੱਖ-ਵੱਖ ਕਮਿਊਨਿਟੀ ਪੱਧਰ ਦੇ ਆਜੀਵਕਾ ਕਰਮਚਾਰੀਆਂ ਦੀ ਟ੍ਰੇਨਿਗ ਅਤੇ ਦਿਸ਼ਾ-ਨਿਰਦੇਸ਼ ਦਾ ਵੀ ਪ੍ਰਬੰਧ ਕਰੇਗਾ।

ਦੀਨ ਦਿਆਲ ਉਪਾਧਿਆਏ-ਗ੍ਰਾਮੀਣ ਕੌਸ਼ਲਿਆ ਯੋਜਨਾ (ਡੀਡੀਯੂ-ਜੀਕੇਵਾਈ) ਗ੍ਰਾਮੀਣ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਰਾਸ਼ਟਰੀ ਗ੍ਰਾਮੀਣ ਆਜੀਵਕਾ ਮਿਸ਼ਨ (ਐੱਨਆਰਐੱਲਐੱਮ) ਦੇ ਇੱਕ ਹਿੱਸੇ ਦੇ ਰੂਪ ਵਿੱਚ, ਡੀਡੀਯੂ-ਜੀਕੇਵਾਈ ਦਾ ਉਦੇਸ਼ ਗ੍ਰਾਮੀਣ ਗਰੀਬ ਨੌਜਵਾਨਾਂ ਨੂੰ ਆਰਥਿਕ ਰੂਪ ਨਾਲ ਆਤਮ ਨਿਰਭਰ ਬਣਾਉਣਾ ਅਤੇ ਵਿਸ਼ਵ ਪੱਧਰ  ’ਤੇ ਢੁਕਵਾਂ ਕਾਰਜਬਲ ਤਿਆਰ ਕਰਨਾ ਹੈ।

ਇਸ ਐੱਮਓਯੂ ਦੇ ਰਾਹੀਂ ਦੋਵਾਂ ਮੰਤਰਾਲਿਆਂ ਦੇ ਵਿੱਚ ਤਾਲਮੇਲ, ਮਿਲ ਕੇ ਕੰਮ ਕਰਨ ਅਤੇ ਗ੍ਰਾਮੀਣ ਖੇਤਰਾਂ ਵਿੱਚ ਭਾਈਚਾਰਕ ਵਿਕਾਸ ਅਤੇ ਗਰੀਬੀ ਦੂਰ ਕਰਨ ਦੇ ਵੱਡੇ ਟੀਚੇ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣ ਦੀ ਉਮੀਦ ਹੈ। ਦੋਵੇਂ ਧਿਰਾਂ ਇੱਕ ਸੰਯੁਕਤ ਕਾਰਜ ਸਮੂਹ ਸਥਾਪਿਤ ਕਰਨ ’ਤੇ ਵੀ ਸਹਿਮਤ ਹੋਈਆਂ, ਜਿਸ ਦੇ ਰਾਹੀਂ ਆਪਸੀ ਹਿਤਾਂ ਦੇ ਹੋਰ ਕੰਮਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਸੰਯੁਕਤ ਰੂਪ ਨਾਲ ਕੰਮ ਕਰ ਸਕਦੇ ਹਨ।

*****


ਐੱਸਕੇ



(Release ID: 1908039) Visitor Counter : 65