ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਡਿਜੀ ਯਾਤਰਾ ਦੇ ਤਹਿਤ ਯਾਤਰੀਆਂ ਦਾ ਡਾਟਾ ਉਨ੍ਹਾਂ ਦੇ ਆਪਣੇ ਡਿਵਾਈਸ ਵਿੱਚ ਸਟੋਰ ਕੀਤਾ ਜਾਂਦਾ ਹੈ ਨਾ ਕਿ ਕੇਂਦਰੀਕ੍ਰਿਤ ਸਟੋਰੇਜ ਵਿੱਚ
ਡਿਜੀ ਯਾਤਰਾ ਚਿਹਰੇ ਦੀ ਪਛਾਣ ਵਾਲੀ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਬਾਇਓਮੀਟ੍ਰਿਕ ਬੋਰਡਿੰਗ ਪ੍ਰਣਾਲੀ ਨਾਲ ਸਬੰਧਿਤ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੀ ਇੱਕ ਵਿਸ਼ੇਸ਼ ਪਹਿਲ ਹੈ।
Posted On:
16 MAR 2023 1:24PM by PIB Chandigarh
ਡਿਜੀ ਯਾਤਰਾ ਦੇ ਤਹਿਤ ਯਾਤਰੀਆਂ ਦਾ ਡਾਟਾ ਉਨ੍ਹਾਂ ਦੇ ਆਪਣੇ ਡਿਵਾਈਸਾਂ ਦੁਆਰਾ ਸਟੋਰ ਕੀਤਾ ਜਾਂਦਾ ਹੈ। ਇਹ ਕੇਂਦਰੀਕ੍ਰਿਤ ਸਟੋਰੇਜ ਵਿੱਚ ਡਿਜੀ ਯਾਤਰਾ ਪ੍ਰਕਿਰਿਆ ਦੇ ਦੌਰਾਨ ਸਟੋਰ ਨਹੀਂ ਕੀਤਾ ਜਾਂਦਾ ਹੈ। ਯਾਤਰੀਆਂ ਦੇ ਵਿਅਕਤੀਗਤ ਰੂਪ ਵਜੋਂ ਪਛਾਣ ਯੋਗ ਸੂਚਨਾ (ਪੀਆਈਆਈ) ਡਾਟਾ ਦਾ ਕੋਈ ਕੇਂਦਰੀਕ੍ਰਿਤ ਸਟੋਰੇਜ ਨਹੀਂ ਹੈ। ਸਾਰੇ ਯਾਤਰੀਆਂ ਨਾਲ ਸੰਬੰਧਿਤ ਜਾਣਕਾਰੀ ਨੂੰ ਐਨਕ੍ਰਿਪਟਡ ਕਰਕੇ ਉਨ੍ਹਾਂ ਦੇ ਸਮਾਰਟਫੋਨ ਵਾਲੇਟ ਵਿੱਚ ਸੁਰੱਖਿਅਤ ਕਰ ਦਿੱਤਾ ਜਾਂਦਾ ਹੈ। ਇਹ ਕੇਵਲ ਯਾਤਰੀ ਅਤੇ ਯਾਤਰਾ ਨਾਲ ਜੁੜੇ ਹਵਾਈ ਅੱਡੇ ਵਿਚਕਾਰ ਸਾਂਝਾ ਕੀਤਾ ਜਾਂਦਾ ਹੈ ਜਿੱਥੇ ਯਾਤਰੀ ਦੀ ਡਿਜੀ ਯਾਤਰਾ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਜ਼ਰੂਰਤ ਹੁੰਦੀ ਹੈ। ਫਲਾਈਟ ਰਵਾਨਗੀ ਦੇ 24 ਘੰਟਿਆਂ ਦੇ ਅੰਦਰ ਏਅਰਪੋਰਟ ਸਿਸਟਮ ਤੋਂ ਯਾਤਰੀਆਂ ਦਾ ਡਾਟਾ ਡਿਲੀਟ ਕਰ ਦਿੱਤਾ ਜਾਂਦਾ ਹੈ। ਅਸਲ ਵਿੱਚ ਜਾਣਕਾਰੀ ਅਤੇ ਅੰਕੜਿਆਂ ਨੂੰ ਯਾਤਰੀਆਂ ਦੁਆਰਾ ਸਿੱਧੇ ਤੌਰ 'ਤੇ ਮੂਲ ਹਵਾਈ ਅੱਡੇ ਤੱਕ ਸਾਂਝਾ ਕੀਤਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਉਹ ਯਾਤਰਾ ਕਰਦੇ ਹਨ।
ਐਨਕ੍ਰਿਪਟਡ ਹੋਣ ਦੇ ਬਾਅਦ ਯਾਤਰਾ ਡਾਟਾ ਦਾ ਉਪਯੋਗ ਕਿਸੇ ਹੋਰ ਸੰਸਥਾ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਇਹ ਪ੍ਰਕਿਰਿਆ ਸਵੈਇੱਛਤ ਹੈ। ਇਸ ਨਾਲ ਯਾਤਰੀਆਂ ਨੂੰ ਸਹਜ, ਨਿਰਵਿਘਨ ਅਤੇ ਸਿਹਤ ਦੇ ਜੋਖਿਮ ਮੁਕਤ ਯਾਤਰਾ ਪ੍ਰਦਾਨ ਕੀਤੀ ਜਾਂਦੀ ਹੈ।
ਸ਼ਹਿਰੀ ਹਵਾਬਾਜ਼ੀ ਅਤੇ ਇਸਪਾਤ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐਮ ਸਿੰਧੀਆ ਨੇ 15 ਮਾਰਚ 2023 ਨੂੰ ਇੱਕ ਟਵਿੱਟਰ ਹੈਂਡਲਰ ਨੂੰ ਜਵਾਬ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਯਾਤਰੀਆਂ ਦੀ ਨਿੱਜੀ ਜਾਣਕਾਰੀ ਦਾ ਡਾਟਾ ਕਿਸੇ ਕੇਂਦਰੀਕ੍ਰਿਤ ਸਟੋਰਜ ਜਾਂ ਡਿਜੀ ਯਾਤਰਾ ਫਾਉਂਡੇਸ਼ਨ ਦੁਆਰਾ ਸਟੋਰ ਨਹੀਂ ਕੀਤਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦਾ ਡਾਟਾ ਫਲਾਈਟ ਯਾਤਰੀ ਦੇ ਆਪਣੇ ਫੋਨ 'ਤੇ ਡਿਜੀ ਯਾਤਰਾ ਦੇ ਸੁਰੱਖਿਅਤ ਵਾਲੇਟ ਵਿੱਚ ਸਟੋਰ ਕੀਤਾ ਜਾਂਦਾ ਹੈ। ਨਿਸ਼ਚਿਤ ਰਹੇ ਕੋਈ ਵੀ ਕਿਤੇ ਹੋਰ ਇੱਕਠੀ ਜਾਣਕਾਰੀ ਜਾਂ ਸੰਕਲਿਤ ਨਹੀਂ ਕੀਤੀ ਜਾ ਰਹੀ ਹੈ।
***********
ਵਾਈਬੀ/ਡੀਐੱਨਐੱਸ/ਪੀਐੱਸ
(Release ID: 1907890)
Visitor Counter : 131