ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਫੂਡ ਕਾਰਪੋਰੇਸ਼ਨ ਆਵ੍ ਇੰਡੀਆ ਦੁਆਰਾ ਕਣਕ ਦੀ ਛੇਵੀਂ ਈ-ਨੀਲਾਮੀ ਆਯੋਜਿਤ ਕੀਤੀ ਗਈ।
23 ਖੇਤਰਾਂ ਦੇ 611 ਡਿਪੂਆਂ ਤੋਂ 10.69 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਕਣਕ ਬ੍ਰਿਕੀ ਦੇ ਲਈ ਪੇਸ਼ ਕੀਤੀ ਗਈ
ਛੇਵੀਂ ਈ-ਨੀਲਾਮੀ ਵਿੱਚ 970 ਬੋਲੀਕਾਰਾਂ ਨੂੰ 4.91 ਲੱਖ ਮੀਟ੍ਰਿਕ ਟਨ ਕਣਕ ਵੇਚੀ ਗਈ
प्रविष्टि तिथि:
16 MAR 2023 12:24PM by PIB Chandigarh
ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਨਿਯੰਤਰਣ ਕਰਨ ਦੇ ਉਪਾਅ ਦੇ ਰੂਪ ਵਿੱਚ ਭਾਰਤ ਸਰਕਾਰ ਦੀ ਇੱਕ ਪਹਿਲ ਦੇ ਤਹਿਤ ਕਣਕ ਦੀ ਹਫਤਾਵਾਰੀ ਈ-ਨੀਲਾਮੀ ਦੀ ਅਗਲੀ ਕੜੀ ਵਿੱਚ ਫੂਡ ਕਾਰਪੋਰੇਸ਼ਨ ਆਵ੍ ਇੰਡੀਆ (ਐੱਫਸੀਆਈ) ਦੁਆਰਾ ਮਿਤੀ 15 ਮਾਰਚ, 2023 ਨੂੰ ਛੇਵੀਂ ਈ-ਨੀਲਾਮੀ ਆਯੋਜਿਤ ਕੀਤੀ ਗਈ। ਐੱਫਸੀਆਈ ਦੇ 23 ਖੇਤਰਾਂ ਵਿੱਚ 611 ਡਿਪੂਆਂ ਤੋਂ ਕੁੱਲ 10.69 ਲੱਖ ਮੀਟ੍ਰਿਕ ਟਨ ਕਣਕ ਬ੍ਰਿਕੀ ਦੇ ਲਈ ਪੇਸ਼ ਕੀਤੀ ਗਈ ਅਤੇ 970 ਬੋਲੀਕਾਰਾਂ ਨੂੰ 4.91 ਲੱਖ ਮੀਟ੍ਰਿਕ ਟਨ ਕਣਕ ਵੇਚੀ ਗਈ।
ਛੇਵੀਂ ਈ-ਨੀਲਾਮੀ ਵਿੱਚ ਅਖਿਲ ਭਾਰਤੀ ਮੱਧਮਾਨ ਔਸਤਨ ਰਿਜ਼ਰਵ ਕੀਮਤ 2140.46 ਰੁਪਏ ਪ੍ਰਤੀ ਕਵਿੰਟਲ ਦੀ ਤੁਲਨਾ ਵਿੱਚ ਮੱਧਮਾਨ ਔਸਤਨ ਬ੍ਰਿਕੀ ਕੀਮਤ 2214.32 ਰੁਪਏ ਪ੍ਰਤੀ ਕਵਿੰਟਲ ਪ੍ਰਾਪਤ ਹੋਈ। ਛੇਵੀਂ ਨੀਲਾਮੀ ਵਿੱਚ ਸਭ ਤੋਂ ਵਧ ਮੰਗ 100 ਤੋਂ 499 ਮੀਟ੍ਰਿਕ ਟਨ ਤੱਕ ਦੀ ਰਹੀ, ਜਿਸ ਤੋਂ ਬਾਅਦ 500 ਤੋਂ 999 ਮੀਟ੍ਰਿਕ ਟਨ ਦੀ ਅਤੇ ਉਸ ਦੇ ਬਾਅਦ 50 ਤੋਂ 100 ਮੀਟ੍ਰਿਕ ਟਨ ਮਾਤਰਾ ਦੀ ਰਹੀ।
ਪਹਿਲੀ ਨੀਲਾਮੀ 1 ਅਤੇ 2 ਫਰਵਰੀ 2023 ਨੂੰ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ 9.13 ਲੱਖ ਮੀਟ੍ਰਿਕ ਟਨ ਕਣਕ 1016 ਬੋਲੀਕਾਰਾਂ ਨੂੰ 2474 ਰੁਪਏ ਪ੍ਰਤੀ ਕਵਿੰਟਲ ਦੇ ਮੱਧਮਾਨ ਔਸਤਨ ਕੀਮਤ ’ਤੇ ਵੇਚਿਆ ਗਿਆ। 15 ਫਰਵਰੀ 2023 ਨੂੰ ਦੂਜੀ ਨੀਲਾਮੀ ਵਿੱਚ 3.85 ਲੱਖ ਮੀਟ੍ਰਿਕ ਟਨ ਕਣਕ 1060 ਬੋਲੀਕਾਰਾਂ ਨੂੰ 2338 ਰੁਪਏ ਪ੍ਰਤੀ ਕਵਿੰਟਲ ਦੇ ਮੱਧਮਾਨ ਔਸਤਨ ਕੀਮਤ ’ਤੇ ਵੇਚਿਆ ਗਿਆ। ਤੀਜੀ ਈ-ਨੀਲਾਮੀ ਦੇ ਦੌਰਾਨ 875 ਸਫਲ ਬੋਲੀਕਾਰਾਂ ਨੂੰ 5.07 ਲੱਖ ਮੀਟ੍ਰਿਕ ਟਨ ਕਣਕ 2173 ਰੁਪਏ ਪ੍ਰਤੀ ਕਵਿੰਟਲ ਦੇ ਮੱਧਮਾਨ ਔਸਤਨ ਕੀਮਤ ’ਤੇ ਵੇਚਿਆ ਗਿਆ। ਚੌਥੀ ਈ-ਨੀਲਾਮੀ ਦੇ ਦੌਰਾਨ 5.40 ਲੱਖ ਮੀਟ੍ਰਿਕ ਟਨ ਕਣਕ 1049 ਸਫਲ ਬੋਲੀਕਾਰਾਂ ਨੂੰ 2193.82 ਰੁਪਏ ਪ੍ਰਤੀ ਕਵਿੰਟਲ ਦੇ ਮੱਧਮਾਨ ਔਸਤਨ ਕੀਮਤ ’ਤੇ ਵੇਚਿਆ ਗਿਆ। 5ਵੀਂ ਇ-ਨੀਲਾਮੀ ਵਿੱਚ 5.39 ਲੱਖ ਮੀਟ੍ਰਿਕ ਟਨ ਕਣਕ 1248 ਬੋਲੀਕਾਰਾਂ ਨੂੰ 2179.91 ਰੁਪਏ ਪ੍ਰਤੀ ਕਵਿੰਟਲ ਦੇ ਮੱਧਮਾਨ ਔਸਤਨ ਕੀਤਮ ’ਤੇ ਵੇਚਿਆ ਗਿਆ।
5ਵੀਂ ਈ-ਨੀਲਾਮੀ ਤੱਕ 28.86 ਲੱਖ ਮੀਟ੍ਰਿਕ ਟਨ ਕਣਕ ਦਾ ਸਟਾਕ ਵੇਚਿਆ ਜਾ ਚੁੱਕਿਆ ਹੈ, ਜਿਸ ਵਿੱਚ 14 ਮਾਰਚ, 2023 ਦੇ ਅਨੁਸਾਰ 23.30 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਹੋ ਗਈ ਹੈ।
ਛੇਵੀਂ ਈ-ਨੀਲਾਮੀ ਦੇ ਬਾਅਦ, ਓਐੱਮਐੱਸਐੱਸ (ਡੀ) ਦੇ ਤਹਿਤ ਕਣਕ ਦੀ ਸੰਚਤ ਬ੍ਰਿਕੀ 45 ਲੱਖ ਮੀਟ੍ਰਿਕ ਟਨ ਕਣਕ ਦੇ ਕੁੱਲ ਵੰਡ ਦੇ ਮੁਕਾਬਲੇ 33.77 ਲੱਖ ਮੀਟ੍ਰਕ ਟਨ ਤੱਕ ਪਹੁੰਚ ਗਈ ਹੈ। ਕਣਕ ਦੀ ਇਸ ਬ੍ਰਿਕੀ ਦਾ ਪੂਰੇ ਦੇਸ਼ ਵਿੱਚ ਕਣਕ ਅਤੇ ਆਟੇ ਦੀ ਕੀਮਤਾਂ ਨੂੰ ਘਟ ਕਰਨ ਵਿੱਚ ਕਾਫ਼ੀ ਪ੍ਰਭਾਵ ਪਿਆ ਹੈ। ਓਐੱਮਐੱਸਐੱਸ (ਡੀ) ਦੇ ਤਹਿਤ ਕਣਕ ਦੀ ਖੁਲ੍ਹੀ ਬ੍ਰਿਕੀ ਦੇ ਲਈ ਭਵਿੱਖ ਦੇ ਟੈਂਡਰਾਂ ਦੇ ਕਾਰਨ ਕੀਮਤਾਂ ਦੇ ਸਥਿਰ ਬਣੇ ਰਹਿਣ ਦੀ ਸੰਭਾਵਨਾ ਹੈ।
***
(रिलीज़ आईडी: 1907614)
आगंतुक पटल : 160