ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 16 ਤੋਂ 21 ਮਾਰਚ ਤੱਕ ਕੇਰਲ, ਤਮਿਲ ਨਾਡੂ ਅਤੇ ਲਕਸ਼ਦ੍ਵੀਪ ਦੀ ਯਾਤਰਾ ’ਤੇ ਰਹਿਣਗੇ

Posted On: 15 MAR 2023 6:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 16 ਤੋਂ 21 ਮਾਰਚ, 2023 ਤੱਕ ਕੇਰਲ, ਤਮਿਲ ਨਾਡੂ ਅਤੇ ਲਕਸ਼ਦ੍ਵੀਪ ਦੇ ਦੌਰੇ ’ਤੇ ਰਹਿਣਗੇ।

ਮਿਤੀ 16, 2023 ਨੂੰ ਰਾਸ਼ਟਰਪਤੀ ਆਈਐੱਨਐੱਸ ਵਿਕ੍ਰਾਂਤ ਦਾ ਦੌਰਾ ਕਰਨਗੇ ਅਤੇ ਕੋਚੀ ਵਿੱਚ ਆਈਐੱਨਐੱਸ ਦ੍ਰੌਣਾਚਾਰੀਆ ਨੂੰ ਪ੍ਰੈਜ਼ੀਡੈਟਸ ਕਲਰ ਪ੍ਰਦਾਨ ਕਰਨਗੇ।

ਮਿਤੀ 17 ਮਾਰਚ, 2023 ਨੂੰ ਰਾਸ਼ਟਰਪਤੀ ਕੋਲਮ ਵਿੱਚ ਮਾਤਾ ਅੰਮ੍ਰਿਤਾਨੰਦਮਯੀ ਮਠ ਜਾਣਗੇ। ਇਸੇ ਦਿਨ, ਉਹ ਤਿਰੂਵਨੰਤਪੁਰਮ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਹੋਣ ਵਾਲੇ ਨਾਗਰਿਕ ਸੁਆਗਤ ਸਮਾਰੋਹ ਵਿੱਚ ਹਿੱਸੇ ਲੈਣਗੇ। ਨਾਗਰਿਕ ਸੁਆਗਤ ਸਮਾਰੋਹ ਵਿੱਚ, ਰਾਸ਼ਟਰਪਤੀ ‘ਰਚਨਾ ਦੇ ਜ਼ਰੀਏ ਕੁਦੁੰਬਸ਼੍ਰੀ@25: ਕੇਰਲ ਵਿੱਚ ਮਹਿਲਾਵਾਂ ਦੀਆਂ ਸਮਕਾਲੀਨ ਕਹਾਣੀਆਂ” ਅਤੇ ਅਨੁਸੂਚਿਤ ਜਨਜਾਤੀ ਦੇ ਵਿਆਪਕ ਵਿਕਾਸ ਨਾਲ ਜੁੜੀ ਯੋਜਨਾ, ‘ਉੱਨਤੀ’ ਦਾ ਵੀ ਉਦਘਾਟਨ ਕਰਨਗੇ।

ਮਿਤੀ 18 ਮਾਰਚ, 2023 ਨੂੰ ਰਾਸ਼ਟਰਪਤੀ ਵਿਵੇਕਾਨੰਦ ਸਮਾਰਕ ਅਤੇ ਤਿਰੁਵੱਲੁਵਰ ਦੀ ਪ੍ਰਤਿਮਾ ’ਤੇ ਸ਼ਰਧਾਂਜਲੀ ਅਰਪਿਤ ਕਰਨਗੇ ਅਤੇ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਕੇਂਦਰ ਜਾਣਗੇ। ਉਸੇ ਸ਼ਾਮ, ਉਹ ਕਵਰੱਤੀ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਹੋਣ ਵਾਲੇ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲੈਣਗੇ।

ਮਿਤੀ 19 ਮਾਰਚ, 2023 ਨੂੰ ਰਾਸ਼ਟਰਪਤੀ ਕਵਰੱਤੀ ਵਿੱਚ ਸੈਲਫ ਹੈਲਪ ਗਰੁੱਪਸ ਦੇ ਮੈਂਬਰਾਂ ਦੇ ਨਾਲ ਸੰਵਾਦ ਕਰਨਗੇ।

 

 

***

ਡੀਐੱਸ/ਏਕੇ


(Release ID: 1907557)