ਸਿੱਖਿਆ ਮੰਤਰਾਲਾ
azadi ka amrit mahotsav

ਅਸਾਧਾਰਣ ਸਹਿਯੋਗ ਨਾਲ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਅੰਮ੍ਰਿਤਸਰ ਵਿੱਚ ਜੀ20 ਸੈਮੀਨਾਰ ਆਯੋਜਨ


ਸੈਮੀਨਾਰ ਗਲੋਬਲ ਚੁਣੌਤੀਆਂ ਦੇ ਹਲ ਦੇ ਲਈ ਸਮਾਧਾਨ ਤਿਆਰ ਕਰਨ ਦੇ ਲਈ ਸਰਕਾਰ-ਸਿੱਖਿਆ-ਉਦਯੋਗ ਸਬੰਧਾਂ ਦੇ ਦਰਮਿਆਨ ਖਾਈ ਨੂੰ ਭਰਨ ‘ਤੇ ਕੇਂਦ੍ਰਿਤ

Posted On: 15 MAR 2023 5:28PM by PIB Chandigarh

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਖੇ  ਸਭ ਦਾ ਧਿਆਨ ਆਕਰਸ਼ਿਤ ਕੀਤਾ, ਜਿੱਥੇ ਸਿੱਖਿਆ ਮੰਤਰਾਲੇ ਦੇ ਅਧੀਨ ਆਈਆਈਟੀ ਰੋਪੜ ਨੇ ' ਅਸਾਧਾਰਣ ਸਹਿਯੋਗ ਨਾਲ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ’  ਬਾਰੇ ਇੱਕ ਸੈਮੀਨਾਰ ਦੀ ਮੇਜ਼ਬਾਨੀ ਕੀਤੀ।  ਇਸ ਪ੍ਰੋਗਰਾਮ  ਨਾਲ ਸਮਾਨ ਵਿਕਾਸ ਦੇ ਲਈ ਰਾਸ਼ਟਰ ਦੇ ਦਰਮਿਆਨ ਸੇਤੂ ਨਿਰਮਾਣ ‘ਤੇ ਧਿਆਨ ਦੇਣ ਦੇ ਨਾਲ, ਕੰਮ ਅਤੇ ਇਨੋਵੇਸ਼ਨ ਦੇ ਭਵਿੱਖ ‘ਤੇ ਚਰਚਾ ਕਰਨ ਦੇ ਲਈ G20 ਐਜੂਕੇਸ਼ਨ ਵਰਕਿੰਗ ਗਰੁੱਪ ਦੇ ਪ੍ਰਤੀਨਿਧੀ ਇੱਕ ਮੰਚ ’ਤੇ ਆਏ।

 

https://ci5.googleusercontent.com/proxy/HSU1ekpps7hdMZ0_tpt7mY6TPdN1jgrVoxCo-BfDAcbXACJhHxrFvieCYU3JVY4eWmPkZCmS5NQ2MIUCAZ0_SLDmIL5KdnvmNPGUAO7xiTKNKJ2BhZDKX6-dEw=s0-d-e1-ft#https://static.pib.gov.in/WriteReadData/userfiles/image/image001C2CS.jpg

 

ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ: ਰਾਜੀਵ ਆਹੂਜਾ ਨੇ ਭਾਗੀਦਾਰਾਂ ਦਾ ਸੁਆਗਤ ਕੀਤਾ ਅਤੇ ਵਿਸ਼ਵ ਪੱਧਰ 'ਤੇ ਰਿਸਰਚ ਅਤੇ ਇਨੋਵੇਸ਼ਨ ਵਿੱਚ ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਥਾਪਿਤ ਕਰਨ ਦੇ ਭਾਰਤ ਦੇ ਅਵਸਰ ’ਤੇ ਚਾਨਣਾ ਪਾਇਆ। 

ਉੱਚ ਸਿੱਖਿਆ ਸਕੱਤਰ, ਸ਼੍ਰੀ ਕੇ. ਸੰਜੈ ਮੂਰਤੀ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਨਿਰੰਤਰ ਵਿਕਾਸ ਹਾਸਲ ਕਰਨ ਦੇ ਲਈ ਰਿਸਰਚ ਵਿੱਚ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਆਈਆਈਐੱਸਸੀ ਦੇ ਡਾਇਰੈਕਟਰ  ਪ੍ਰੋ. ਗੋਵਿੰਦ ਰੰਗਰਾਜਨ, ਨੇ ਡੋਮੇਨ ਦੀ ਇੱਕ ਦੂਸਰੇ ’ਤੇ ਨਿਰਭਰਤਾ ਅਤੇ ਸਮੱਸਿਆਵਾਂ ਨੂੰ ਹਲ ਕਰਨ ਦੇ ਲਈ ਅੰਤ ਵਿਸ਼ੇ ਕਾਰਵਾਈ ‘ਤੇ ਗਿਆਨਵਰਧਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਕਸਿਤ ਦੁਨੀਆ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਸਮਰੱਥਾ ਵਾਲੇ ਭਾਰਤ ਦੇ ਕਿਫਾਇਤੀ ਇਨੋਵੇਸ਼ਨ  ਅਤੇ ਜਮੀਨੀ ਪੱਧਰ ‘ਤੇ ਇਨੋਵੇਸ਼ਨ ਨੂੰ ਸਵੀਕਾਰ ਕਰਨ ਅਤੇ ਉਪਯੋਗ ਕਰਨ ਦੀਆਂ ਜ਼ਰੂਰਤਾ ‘ਤੇ ਵੀ ਪ੍ਰਕਾਸ਼ ਪਾਇਆ। 

 

ਆਈਆਈਟੀ ਹੈਦਰਾਬਾਦ ਦੇ ਡਾਇਰੈਕਟਰ ਪ੍ਰੋਫੈਸਰ ਬੁਦਰਾਜੂ ਸ਼੍ਰੀਨਿਵਾਸ ਮੂਰਤੀ ਨੇ ਵਿਸ਼ਵ ਦੀ ਸਮੱਸਿਆਵਾਂ ਨੂੰ ਹਲ ਕਰਨ ਦੇ ਲਈ ਸਰਕਾਰ-ਸਿੱਖਿਆ-ਉਦਯੋਗ ਦੇ ਦਰਮਿਆਨ ਤਾਲਮੇਲ ਦੀ ਜ਼ਰੂਰਤਾਂ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤ ਵਿੱਚ ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਧਾਰ ਲੈ ਕੇ ਆਈ ਹੈ ਅਤੇ ਦੇਸ਼ ਵਿੱਚ ਵੱਖ-ਵੱਖ ਪ੍ਰੋਗਰਾਮ ਇੱਕ ਸੰਗਠਨ ਦੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੇ ਨਾਲ ਇੱਕ ਸਾਂਝਾ ਟੀਚਾ ਹਾਸਲ ਕਰਨ ਜਿਵੇਂ ਆਈ-ਸਟੇਮ ਪੋਰਟਲ, ਇਵੇਂਟਿਵ ਆਈਆਈਟੀ-ਆਰ ਐਂਡ ਡੀ ਫੇਅਰ ਆਦਿ ਦੇ ਲਈ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਰਹੇ ਹਨ।

 

https://ci3.googleusercontent.com/proxy/3u5xAcdbCyFKyY7U4utl8aTK9-WNMJPzHHnk4hwHjwTK8u6kVi-iujGZmRVUjXvd-b9VnsapSZf6fYuas-Uz6FzYsMQegjfcrziWpFSQtKkdoeUICldEh9mSeg=s0-d-e1-ft#https://static.pib.gov.in/WriteReadData/userfiles/image/image002XC09.jpg

 

ਪ੍ਰੋ. ਅਨਿਲ ਗੁਪਤਾ ਦੁਆਰਾ ਸੰਚਾਲਿਤ ਅਤੇ ਪ੍ਰੋ. ਰਾਜੀਵ ਆਹੂਜਾ ਦੀ ਅਗਵਾਈ ਵਾਲੇ 'ਰਿਸਰਚ ਇਨ ਐਮਰਜਿੰਗ ਐਂਡ ਡਿਸਰਪਟਿਵ ਟੈਕਨੋਲੋਜੀਜ਼, ਇੰਡਸਟਰੀ -4.0' ਸਿਰਲੇਖ ਵਾਲੇ ਪਹਿਲੇ ਪੈਨਲ ਨੇ ਆਸਟ੍ਰੇਲੀਆ, ਫਰਾਂਸ, ਭਾਰਤ ਅਤੇ ਯੂਕੇ ਦੇ ਪੈਨਲਲਿਸਟ ਨੂੰ ਇੱਕ ਸਾਥ ਇੱਕ ਮੰਚ ‘ਤੇ ਆਏ ਜਿਨ੍ਹਾਂ ਨੇ ਉਭਰਦੇ ਇਨੋਵੇਸ਼ਨਾਂ ‘ਤੇ ਰਿਸਰਚ ਨੂੰ ਹੁਲਾਰਾ ਦੇਣ , ਸਿੱਖਿਆ ਪ੍ਰਣਾਲੀਆਂ ਅਤੇ ਆਮ ਰੂਪ ਤੋਂ ਸਮਾਜ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵੱਖ-ਵੱਖ ਹਿਤਧਾਰਕਾਂ ਦੀ ਭੂਮਿਕਾ ‘ਤੇ ਪ੍ਰਸੰਗਿਕ ਅੰਤਰਦ੍ਰਿਸ਼ਟ ਸਾਂਝੀ ਕੀਤੀ।

 

ਚੀਨ, ਓਮਾਨ, ਦੱਖਣੀ ਅਫਰੀਕਾ, ਯੂਏਈ ਅਤੇ ਯੂਨੀਸੇਫ ਦੀ ਨੁਮਾਇੰਦਗੀ ਕਰਨ ਵਾਲੇ ਪੈਨਲਲਿਸਟਾਂ ਦੇ ਨਾਲ ਪ੍ਰੋ. ਸ਼ਾਲਿਨੀ ਭਾਰਤ ਦੀ ਪ੍ਰਧਾਨਗੀ ਵਿੱਚ ‘ਰਿਸਰਚ ਇਨ ਸਸਟੇਨੇਬਲ ਡਿਵੈਲਪਮੈਂਟ ਗੋਲਸ’ ‘ਤੇ ਦੂਜੇ ਪੈਨਲ ਨੇ ਯੂਨੀਵਰਸਿਟੀਆਂ ਨੂੰ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਖੋਜ ਦਾ ਤੱਤ ਹੋਣ ‘ਤੇ ਮਹੱਤਵ ਦਿੱਤਾ।

ਪੈਨਲਲਿਸਟਾਂ ਵਿੱਚੋ ਇੱਕ ਆਸਟ੍ਰੇਲੀਆਈ ਸਰਕਾਰ ਸਿੱਖਿਆ ਵਿਭਾਗ ਵਿੱਚ ਸਹਾਇਕ ਸਕੱਤਰ ਸੁਸ਼੍ਰੀ ਐਲੀਸਨ ਡੇਲ ਨੇ,  ਉਨ੍ਹਾਂ ਦੇ ਦੇਸ਼ ਵਿੱਚ ਰਾਸ਼ਟਰੀ ਸਹਿਯੋਗਤਮਕ ਬੁਨਿਆਦੀ ਢਾਂਚਾ ਯੋਜਨਾ ਅਤੇ ਉਨ੍ਹਾਂ ਦੀ ਸਰਕਾਰ ਐਪਲਾਈਡ ਰਿਸਰਚ ਲਾਗੂਕਰਨ ਖੋਜ ਦੀ ਦਿਸ਼ਾ ਵਿੱਚ ਕੀ ਕਰ ਰਹੀ ਹੈ ਇਸ ਦੇ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਅਤੀਤ ਵਿੱਚ ਆਸਟ੍ਰੇਲੀਆਈ ਅਤੇ ਭਾਰਤੀ ਸੰਸਥਾਨਾਂ ਦੇ ਦਰਮਿਆਨ ਸਫਲ ਸਾਂਝੇਦਾਰੀ ‘ਤੇ ਚਾਨਣਾ ਪਾਉਂਦੇ ਹੋਏ ਖੋਜ ਅਤੇ ਇਨੋਵੇਸ਼ਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਤਰ੍ਹਾਂ ਦੇ ਸਹਿਯੋਗ ਦੋਨਾਂ ਦੇਸ਼ਾਂ ਦੇ ਨਿਰੰਤਰ ਵਿਕਾਸ ਵਿੱਚ ਵਧਦੇ ਰਹਿਣਗੇ ਅਤੇ ਯੋਗਦਾਨ ਦੇਣਗੇ। 

ਸੈਮੀਨਾਰ ਨੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਸਮਾਧਾਨ ਤਿਆਰ ਕਰਨ ਲਈ ਸਰਕਾਰ-ਅਕਾਦਮਿਕ-ਉਦਯੋਗ ਦੇ ਸਬੰਧਾਂ ਵਿਚਕਾਰ ਖਾਈ ਨੂੰ ਪੁੱਟਣ 'ਤੇ ਕੇਂਦ੍ਰਿਤ ਕੀਤਾ ਗਿਆ।  ਸਿੱਖਿਆ ਵਿੱਚ ਬਹੁ-ਅਨੁਸ਼ਾਸਨੀਤਾ ਲਿਆਉਣ ਦੀ ਜ਼ਰੂਰਤ ਹੈ।  ਚਰਚਾ ਇੱਕ ਆਮ ਸਹਿਮਤੀ 'ਤੇ ਪਹੁੰਚੀ ਕਿ ਖੋਜ ਵਿੱਚ ਸਹਿਯੋਗ ਸਮੇਂ ਦੀ ਜ਼ਰੂਰਤ ਹੈ ਅਤੇ ਦੇਸ਼ਾਂ/ਸੰਸਥਾਵਾਂ ਨੂੰ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰਥਕ ਅਤੇ ਪ੍ਰਯੋਗ ਕਰਨ ਯੋਗ ਖੋਜ ਨੂੰ ਹੁਲਾਰਾ ਦੇਣ ਦੇ ਲਈ ਸਾਇਲਾਂ ਨੂੰ ਤੋੜਣ ਦੀ ਜ਼ਰੂਰਤ ਹੈ, ਜਿਵੇਂ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕੀਤਾ ਸੀ।  ਖੋਜ  ਦੇ ਅੰਕੜਿਆਂ ਅਤੇ ਉਤਪਾਦਾਂ ਨੂੰ ਸਾਂਝਾ ਕਰਨ ਲਈ ਫਰੇਮਵਰਕ ਸਥਾਪਿਤ ਕਰਨ ਦੀ ਵੀ ਜ਼ਰੂਰਤ ਹੈ।  G20 ਦੇਸ਼ਾਂ ਨੂੰ ਗਲੋਬਲ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਉਭਰਦੀ ਅਤੇ ਵਿਘਨਕਾਰੀ ਟੈਕਨੋਲੋਜੀਆਂ ਦਾ ਪ੍ਰਭਾਵੀ ਉਪਯੋਗ ਦੇ ਲਈ ਇੱਕ ਆਮ ਫ੍ਰੇਮਵਰਕ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰਨਾ ਚਾਹੀਦਾ ਹੈ।

ਸੈਮੀਨਾਰ ਦੀ ਸਮਾਪਤੀ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਸੰਬੋਧਨ ਦੇ ਨਾਲ ਹੋਈ।  ਉਨ੍ਹਾਂ ਨੇ ਡੈਲੀਗੇਟਸ ਦਾ ਸੁਆਗਤ ਕੀਤਾ ਅਤੇ ਸਿੱਖਿਆ ਅਤੇ ਇਨੋਵੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਭਾਗੀਦਾਰਾਂ ਨੂੰ ਪੰਜਾਬੀ ਭੋਜਨ ਦਾ ਸਵਾਦ ਅਜ਼ਮਾਉਣ ਅਤੇ ਰਾਜ ਦੀ ਸਮ੍ਰਿੱਧ ਸੱਭਿਆਚਾਰ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ।  ਸ਼੍ਰੀ ਮਾਨ ਨੇ ਜੀ-20 ਦੇ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਨੂੰ ਕਰਨ ਮੌਕਾ ਦੇਣ ਲਈ ਭਾਰਤ ਸਰਕਾਰ ਦਾ ਵੀ ਆਭਾਰ ਵਿਅਕਤ ਕੀਤਾ।

ਸੈਮੀਨਾਰ ਦੇ ਬਾਅਦ ਦੁਪਹਿਰ ਦੇ ਭੋਜਨ ਅਤੇ ਜੀ-20 ਡੈਲੀਗੇਟਸ ਨੂੰ ਆਕਰਸ਼ਿਤ ਕਰਨ ਲਈ  ਸੱਭਿਆਚਾਰਕ ਪ੍ਰਦਰਸ਼ਨ ਕੀਤਾ ਗਿਆ ।  ਉਦਯੋਗ, ਅਕਾਦਮਿਕ ਅਤੇ ਸਟਾਰਟ-ਅੱਪ ਪਹਿਲਾਂ ਨਾਲ ਭਾਗੀਦਾਰੀ ਨੂੰ ਵਿਸ਼ੇਸ਼ਤਾ ਵਾਲੀ ਮਲਟੀਮੀਡੀਆ ਪ੍ਰਦਰਸ਼ਨੀ ਵੀ ਆਯੋਜਨ ਕੀਤੀ ਜਾ ਰਹੀ ਹੈ।  ਇਹ  ਸਥਾਨਕ ਸੰਸਥਾਵਾਂ, ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜਕਰਤਾਵਾਂ  ਦੇ ਲਈ 16 ਅਤੇ 17 ਮਾਰਚ ਨੂੰ ਖੁੱਲ੍ਹੀ ਰਹੇਗੀ।

 

******

 

ਐੱਨਬੀ/ਏਕੇ


(Release ID: 1907554) Visitor Counter : 73