ਆਯੂਸ਼
ਯੋਗ ਮਹੋਤਸਵ- 2023 ਦੇ ਦੂਸਰੇ ਦਿਨ ਯੋਗ ਦੇ ਪ੍ਰਚਾਰ ਸਬੰਧੀ ਵਿਭਿੰਨ ਗਤੀਵਿਧੀਆਂ ਦਾ ਆਯੋਜਨ
ਅਕਾਦਮਿਕ ਗਤੀਵਿਧੀਆਂ, ਖੋਜ ਅਤੇ ਟ੍ਰੇਨਿੰਗ ਤੇ ਮਾਹਿਰਤਾ ਸਾਝਾ ਕਰ ਕੇ ਯੋਗ ਨੂੰ ਹੁਲਾਰਾ ਦੇਣ ਦੇ ਲਈ ਐੱਮਡੀਐੱਨਆਈਵਾਈ ਅਤੇ ਐੱਮਆਈਐੱਮਸੀ ਨੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕੀਤੇ
Posted On:
14 MAR 2023 5:21PM by PIB Chandigarh
ਤਾਲਕਟੋਰਾ ਇੰਡੋਰ ਸਟੇਡੀਅਮ, ਨਵੀਂ ਦਿੱਲੀ ਵਿੱਚ ਯੋਗ ਮਹੋਤਸਵ- 2023 ਦੇ ਦੂਸਰੇ ਦਿਨ ਐਕਸ਼ਨ ਨਾਲ ਭਰਪੂਰ ਯੋਗ ਪ੍ਰਦਰਸ਼ਨ, ਸਹਿਮਤੀ ਪੱਤਰ ‘ਤੇ ਹਸਤਾਖ਼ਰ, ਮੰਨੀਆਂ-ਪ੍ਰਮੰਣੀਆਂ ਹਸਤੀਆਂ ਦੇ ਪ੍ਰਵਚਨ, ਕੁਇਜ਼ ਮੁਕਾਬਲਾ, ਭਾਸ਼ਣ, ਸੱਭਿਆਚਾਰਕ ਪ੍ਰੋਗਰਾਮ ਅਤੇ ਯੋਗ ਪ੍ਰਦਰਸ਼ਨ ਦੇਖਣ ਨੂੰ ਮਿਲੇ।
ਐੱਮਡੀਐੱਨਆਈਵਾਈ ਅਤੇ ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ (ਐੱਮਆਈਐੱਮਸੀ), ਲੇਹ, ਲੱਦਾਖ ਨੇ ਅਕਾਦਮਿਕ ਗਤੀਵਿਧੀਆਂ, ਖੋਜ ਅਤੇ ਟ੍ਰੇਨਿੰਗ ਤੇ ਮਾਹਿਰਤਾ ਨੂੰ ਸਾਝਾ ਕਰਕੇ ਯੋਗ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕੀਤੇ। ਇਸ ਸਮਝੌਤੇ ‘ਤੇ ਐੱਮਡੀਐੱਨਆਈਵਾਈ ਦੇ ਨਿਦੇਸ਼ਕ ਡਾ. ਈਸ਼ਵਰ ਵੀ. ਬਸਵਰਾੱਡੀ (Dr. Ishwar V. Basavaraddi) ਅਤੇ ਐੱਮਆਈਐੱਮਸੀ ਦੇ ਡਾਇਰੈਕਟਰ ਅਤੇ ਅਧਿਆਤਮਿਕ ਡਾਇਰੈਕਟਰ ਭਿੱਕੂ ਸੰਘਸੇਨਾ (Ven. Bhikku Sanghsena) ਨੇ ਹਸਤਾਖ਼ਰ ਕੀਤੇ।
ਕੇਂਦਰੀ ਆਯੁਸ਼ ਅਤੇ ਪੋਰਟਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੰਤਰਰਾਸ਼ਟਰੀ ਯੋਗ ਦਿਵਸ- 2023 ਦੇ ਲਈ 100 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਕਰਨ ਦੇ ਸਬੰਧ ਵਿੱਚ ਯੋਗ ਮਹੋਤਸਵ-2023 ਸਮਾਗਮ ਦਾ ਉਦਘਾਟਨ ਕੱਲ੍ਹ ਉੱਘੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕੀਤਾ।
ਐੱਮਡੀਐੱਨਆਈਵਾਈ ਦੇ ਅਰਧ ਸੈਨਿਕ ਬਲ ਦੇ ਵਿਦਿਆਰਥੀਆਂ ਦੇ ਇੱਕ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹ ਲਿਆ। ਅਰਧ ਸੈਨਿਕ ਬਲ ਦੇ ਜਵਾਨਾਂ ਨੇ ਸਾਰਿਆਂ ਨੂੰ ਭਾਰਤੀ ਸੈਨਾ ਦੁਆਰਾ ਨਿਯੰਤਰਣ ਰੇਖਾ ਦੇ ਪਾਰ 2016 ਵਿੱਚ ਕੀਤੇ ਗਏ ਬਹਾਦਰ ਅਪ੍ਰੇਸ਼ਨ ਨੂੰ ਯਾਦ ਕੀਤਾ।

ਵਾਈਸ ਚਾਂਸਲਰ ਤੇ ਉੱਘੇ ਮਾਹਿਰਾਂ ਦਾ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਐੱਮਆਈਐੱਮਸੀ, ਲੱਦਾਖ ਦੇ ਸੰਸਥਾਪਕ ਪ੍ਰਧਾਨ ਅਤੇ ਅਧਿਆਤਮਿਕ ਡਾਇਰੈਕਟਰ, ਮਾਣਯੋਗ ਭਿੱਕੂ ਸੰਘਸੇਨਾ, ਗੁਰੂਕੁੱਲ ਕਾਂਗੜੀ, ਯੂਨੀਵਰਸਿਟੀ, ਹਰਿਦੁਆਰ ਦੇ ਵਾਈਸ ਚਾਂਸਲਰ ਪ੍ਰੋਫੈਸਰ, ਸੋਮਦੇਵ ਸਤਾਂਸ਼ੁ, ਹਮੀਰਪੁਰ, ਹਿਮਾਚਲ ਪ੍ਰਦੇਸ਼ ਦੇ ਸੀਪੀਯੂ ਡਾ. ਸੰਜੀਵ ਸ਼ਰਮਾ, ਯੁਵਾ ਸਸ਼ਕਤੀਕਰਣ ਅਤੇ ਖੇਡ ਵਿਭਾਗ, ਕਰਨਾਟਕ ਸਰਕਾਰ ਦੇ ਡਾਇਰੈਕਟਰ ਸ਼੍ਰੀ ਮੁਲਈ ਮੁਹੀਲਨ ਅਤੇ ਏਕਤਾ ਬੌਡਰਲਿਕ, ਹਾਰਟਫੁਲਨੈੱਸ ਇੰਸਟੀਟਿਊਟ ਨੇ ਹਿੱਸਾ ਲਿਆ।
ਮਾਹਿਰਾਂ ਨੇ ਵੱਡੇ ਪੈਮਾਣੇ ‘ਤੇ ਯੋਗ ਦੇ ਮਹੱਤਵ ਅਤੇ ਇਹ ਕਿਵੇਂ ਮਾਨਵ ਜਾਤੀ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਰਿਹਾ ਹੈ, ਇਸ ‘ਤੇ ਚਾਨਣ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣ ਪਾਇਆ ਕਿ ਕਿਵੇਂ ਉਨ੍ਹਾਂ ਦੇ ਸੰਗਠਨ ਵਿਭਿੰਨ ਪ੍ਰੋਗਰਾਮਾਂ ਦੇ ਜ਼ਰੀਏ ਨਾਲ ਯੋਗ ਦੇ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ, ਸਮਿਟ, ਯੋਗ-ਇਸ ਦਾ ਅਤੀਤ/ਵਰਤਮਾਨ/ਭਵਿੱਖ ਵਿਸ਼ੇ ‘ਤੇ ਪ੍ਰਮੁੱਖ ਯੋਗ ਸੰਸਥਾਵਾਂ ਦੇ ਪ੍ਰਮੁੱਖਾਂ ਦੁਆਰਾ ਇੱਕ ਪ੍ਰੇਰਣਾਦਾਇਕ ਅਨੁਭਵ ਸਾਝਾ ਕੀਤਾ ਗਿਆ।
ਪਤੰਜਲੀ ਯੋਗ ਪੀਠ ਅਤੇ ਪਿਰਾਮਿਡ ਯੋਗ ਟੀਮ ਦੇ ਬੱਚਿਆਂ ਨੇ ਕੁਝ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋ ਕਾਫ਼ੀ ਸ਼ਲਾਘਾ ਮਿਲੀ।
ਇਸ ਤੋਂ ਇਲਾਵਾ, ਕੁਇਜ਼, ਭਾਸ਼ਣ ਅਤੇ ਪੋਸਟਰ ਪੇਸ਼ਕਾਰੀ ਜਿਹੀਆਂ ਪ੍ਰੋਤੀਯੋਗੀਤਾਵਾਂ ਵੀ ਹੋਈਆਂ। ਮਹੋਤਸਵ ਤੋਂ ਬਾਅਦ ਯੋਗ ਵਰਕਸ਼ਾਪ (15 ਮਾਰਚ 2023) ਐੱਮਡੀਐੱਨਆਈਵਾਈ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ।
******
ਐੱਸਕੇ
(Release ID: 1907150)