ਆਯੂਸ਼
azadi ka amrit mahotsav

ਯੋਗ ਮਹੋਤਸਵ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ 2023 ਦਾ 100ਵੇਂ ਦਿਨ ਦਾ ਕਾਉਂਟਡਾਊਨ ਸ਼ੁਰੂ

Posted On: 13 MAR 2023 5:58PM by PIB Chandigarh

ਇਸ ਮੌਕੇ ‘ਤੇ ਮਾਣਯੋਗ ਮੰਤਰੀ ਜੀ ਨੇ ਕਿਹਾ ਕਿ ,“ਯੋਗ ਦੇ ਪ੍ਰਚਾਰ ਅਤੇ ਇਸ ਦੀ ਵਿਆਪਕ ਮਨਜ਼ੂਰੀ ਨੇ ਭਾਰਤ ਨੂੰ ਗਲੋਬਲ ਸਿਹਤ ਅਤੇ ਭਲਾਈ ਦੇ ਖੇਤਰ ਵਿੱਚ ਇੱਕ ਸਸ਼ਕਤ ਅਗਵਾਈ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵੱਡੇ ਪੈਮਾਣੇ ‘ਤੇ ਜੀਵਨ ਸ਼ੈਲੀ ਵਿੱਚ ਯੋਗ ਨੂੰ ਸ਼ਾਮਲ ਕਰਨ ਦੇ ਲਈ “ਵਾਈ” ਬ੍ਰੇਕ ਯੋਗ ‘ਤੇ ਇੱਕ ਮਿੰਟ ਦੀ ਵੀਡੀਓ ਵੀ ਲਾਂਚ ਕੀਤੀ।

C:\Users\Balwant\Desktop\PIB-Chanchal-13.2.23\Ayush-1906470-Pic.jpeg

ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸੋਮਵਾਰ ਨੂੰ ਹੀ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਦੇ ਜ਼ਰੀਏ ਅਪੀਲ ਕੀਤੀ ਕਿ -“ਯੋਗ ਦਿਵਸ ਦੇ ਸੌ ਦਿਨਾਂ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਇਸ ਨੂੰ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕਰਦਾ ਹਾਂ ਅਤੇ, ਜੇਕਰ ਤੁਸੀਂ ਹੁਣ ਤੱਕ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਇਆ ਹੈ, ਤਾਂ ਜਲਦੀ ਤੋਂ ਜਲਦੀ ਇਸ ਨੂੰ ਅਪਣਾਓ ਤੇ ਜੀਵਨਸ਼ੈਲੀ ਦਾ ਹਿੱਸਾ ਬਣਾਓ।”

ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਉਦਘਾਟਨ ਸਮਾਗਮ ਵਿੱਚ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ.ਬੀਰੇਨ ਸਿੰਘ, ਕੇਂਦਰੀ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਤੇ ਕੇਂਦਰੀ ਰਾਜ ਮੰਤਰੀ, ਆਯੁਸ਼ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਡਾ. ਮੁੰਜਪਰਾ ਮਹੇਂਦਰਭਾਈ, ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਸਹਿਤ ਹੋਰ ਪਤਵੰਤੇ ਵਿਅਕਤੀਆਂ, ਅਧਿਕਾਰੀਆਂ ਆਦਿ ਦੀ ਵੀ ਮੌਜੂਦਗੀ ਰਹੀ।

ਇਸ ਸਮਾਗਮ ਵਿੱਚ ਡਾ. ਐੱਚ.ਆਰ.ਨਾਗੇਂਦਰ, ਚਾਂਸਲਰ, ਐੱਸਵਯਾਸਾ ਯੂਨੀਵਰਸਿਟੀ (SVYASA University), ਬੰਗਲੁਰੂ, ਮੁਨੀਸ਼੍ਰੀ ਕਮਲ ਕੁਮਾਰ, ਤੇਰਾਪੰਥ ਸਮਾਜ, ਰਾਜਸਥਾਨ ਅਤੇ ਸੁਸ਼੍ਰੀ ਹਿਮਾ ਦਾਸ, ਅੰਤਰਰਾਸ਼ਟਰੀ ਐਥਲੀਟ ਨੇ ਹਿੱਸਾ ਲਿਆ। 

ਕੇਂਦਰੀ ਆਯੁਸ਼ ਅਤੇ ਬੰਦਰਗਾਹ, ਜਹਾਜਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਯੋਗ ਦੇ ਪ੍ਰਚਾਰ ਅਤੇ ਇਸ ਦੀ ਵਿਆਪਕ ਮਨਜ਼ੂਰੀ ਦੇ ਜ਼ਰੀਏ, ਭਾਰਤ ਖੁਦ ਨੂੰ ਗਲੋਬਲ ਸਿਹਤ ਅਤੇ ਭਲਾਈ ਦੇ ਖੇਤਰ ਵਿੱਚ ਇੱਕ ਅਗਵਾਈਕਰਤਾ ਦੇ ਰੂਪ ਵਿੱਚ ਸਥਾਪਿਤ ਕਰ ਰਿਹਾ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਮੈਂ ਕਾਰਪੋਰੇਟ ਸੈਕਟਰ ਤੋਂ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੇ ਦਫ਼ਤਰ ਪਰਿਸਰ ਵਿੱਚ ਯੋਗ ਸੈੱਲ ਦੀ ਸਥਾਪਨਾ ਕਰੋ। ਇਸ ਨਾਲ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੋਵੇਗਾ।

ਉਨ੍ਹਾਂ ਨੇ ਕਿਹਾ, ਇਹ ਸਮਾਵੇਸ਼ੀ ਅਤੇ ਵਿਵਹਾਰਿਕ ਵਿਕਾਸ ਦੇ ਲਈ ਭਾਰਤ ਦੀ G20 ਪ੍ਰਾਥਮਿਕਤਾਵਾਂ ‘ਤੇ ਵੀ ਫੋਕਸ ਹੈ। ਇਹ ਦੁਨੀਆ ਭਰ ਵਿੱਚ ਮਾਰਗ-ਦਰਸ਼ਕ ਸਿਧਾਂਤ ਦੇ ਰੂਪ ਵਿੱਚ “ਵਸੂਧੈਵ ਕੁਟੁੰਬਕਮ” ਦੇ ਪ੍ਰਤੀ ਭਾਰਤ ਦੀ ਪ੍ਰਤੀਬਧਤਾ ਨੂੰ ਰੇਖਾਂਕਿਤ ਕਰਦਾ ਹੈ। ਯੋਗ ਦੇ ਆਧੁਨਿਕ ਵਿਗਿਆਨਕ ਪੱਖ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ਹੁਣ ਤੱਕ ਯੋਗ ਨਾਲ ਜੁੜੇ 12 ਹਜ਼ਾਰ ਤੋਂ ਵਧ ਸੋਧ ਪੱਤਰ ਇੰਡੈਕਸਡ ਜਰਨਲਸ ਵਿੱਚ ਛਪ ਚੁੱਕੇ ਹਨ। ਇਸ ਦੇ ਪੱਖ ਵਿੱਚ ਵਿਗਿਆਨਕ ਖੋਜ-ਅਧਾਰਿਤ ਸਬੂਤ ਵੀ ਹਨ। ਕਲੀਨਿਕਲ ਟ੍ਰਾਇਲ, ਰੈਂਡਮ ਕੰਟਰੋਲ ਟ੍ਰਾਇਲ, ਯੋਜਨਾਬੱਧ ਸਮੀਖਿਆ ਅਤੇ ਮੈਟਾ ਵਿਸ਼ਲੇਸ਼ਣ, ਮੌਲਿਕ ਸਮੀਖਿਆ ਆਦਿ ਦੇ ਖੇਤਰ ਵਿੱਚ ਭਾਰਤ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵਿਆਪਕ ਖੋਜ ਕੀਤੀ ਗਈ ਹੈ। ਕਲੀਨਿਕਲ ਟ੍ਰਾਇਲ ਵਿੱਚ ਸ਼ੁਗਰ, ਹਾਈ ਬਲੱਡਪ੍ਰੈਸ਼ਰ, ਦਿਲ ਦੇ ਰੋਗ, ਕੈਂਸਰ, ਅਸਥਮਾ ਅਤੇ ਪੀਸੀਓਡੀ ਆਦਿ ਜਿਹੀਆਂ ਬਿਮਾਰੀਆਂ ਸ਼ਾਮਲ ਹਨ।

ਇਸ ਮੌਕੇ ‘ਤੇ ਕੇਂਦਰੀ ਉੱਤਰ ਪੂਰਵੀ ਖੇਤਰ ਵਿਕਾਸ, ਟੂਰਿਜ਼ਮ ਤੇ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਯੋਗ ਸੈਰ-ਸਪਾਟਾ ਦਾ ਇੱਕ ਮਹੱਤਵਪੂਰਣ ਕੰਪੋਨੈਂਟ ਬਣ ਗਿਆ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਯੋਗ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਇੱਕਜੁਟ ਕਰਨ ਦੇ ਲਈ ਇਕ ਸੱਭਿਆਚਾਰਕ ਰਾਜਦੂਤ ਦੇ ਰੂਪ ਵਿੱਚ ਦੇਖਦੇ ਹਨ। ਯੋਗ ਦੀ ਵਧਦੀ ਹੋਈ ਪ੍ਰਸਿੱਧੀ ਦੇ ਨਾਲ ਸੈਰ-ਸਪਾਟਾ ਮੰਤਰਾਲੇ ਨੇ ਚਿਕਿਤਸਾ ਅਤੇ ਸਿਹਤ ਸੈਰ-ਸਪਾਟਾ ਸ਼ੁਰੂ ਕੀਤਾ ਹੈ, ਜੋ ਕਿ ਆਪਣੀ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਦੇ ਚਾਹਵਾਨ ਸੈਲਾਨੀਆਂ ਦੇ ਲਈ ਵਿਸ਼ੇਸ਼ ਯੋਗ ਅਤੇ ਭਲਾਈ ਪ੍ਰੋਗਰਾਮਾਂ ਦੀ ਪੇਸ਼ਕਸ਼ ‘ਤੇ ਕੇਂਦ੍ਰਿਤ ਹੈ।

ਕੇਂਦਰੀ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਯੋਗ ਸਾਡੀ ਜੀਵਨਸ਼ੈਲੀ ਦਾ ਇੱਕ ਅਣਿੱਖੜਵਾਂ ਅੰਗ ਬਣ ਗਿਆ ਹੈ। ਸਾਡੇ ਜੀਵਨ ਵਿੱਚ ਤਣਾਓ ਨੂੰ ਘੱਟ ਕਰਨ ਵਿੱਚ ਯੋਗ ਦਾ ਬਹੁਤ ਬੜਾ ਯੋਗਦਾਨ ਹੈ, ਇਸ ਦਾ ਨਿਯਮਿਤ ਅਭਿਆਸ ਸਿਹਤ ਅਤੇ ਰੋਗ ਮੁਕਤ ਜੀਵਨ ਵੱਲ ਕਦਮ ਹੈ, ਜਿਸ ਨਾਲ ਸਾਡਾ ਸ਼ਰੀਰਕ ਅਤੇ ਮਾਨਸਿਕ ਕਲਿਆਣ ਹੁੰਦਾ ਹੈ।

ਇਸ ਮੌਕੇ ‘ਤੇ ਮਣੀਪੁਰ ਦੇ ਮੁੱਖ ਮੰਤਰੀ, ਸ਼੍ਰੀ ਐੱਨ ਬੀਰੇਨ ਸਿੰਘ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਯੂਨੀਵਰਸਿਟੀਆਂ ਵਿੱਚ ਯੋਗ ਸਿੱਖਿਆ ਦੇ ਲਈ ਬਣੀ ਕਮੇਟੀ ਦੁਆਰਾ ਚੁਣੇ ਹੋਏ ਦੇਸ਼ ਦੀਆਂ 6 ਕੇਂਦਰੀ ਯੂਨੀਵਰਸਿਟੀਆਂ ਵਿੱਚ ਯੋਗ ਵਿਭਾਗ ਸ਼ੁਰੂ ਕਰਨ ਦੇ ਕ੍ਰਮ ਵਿੱਚ ਇੰਫਾਲ ਸਥਿਤ ਮਣੀਪੁਰ ਯੂਨੀਵਰਸਿਟੀ ਵੀ ਸ਼ਾਮਲ ਹੈ। ਇਸੇ ਲੜੀ ਵਿੱਚ ਮਣੀਪੁਰ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਨੇ ਯੋਗ ਵਿਭਾਗ ਖੋਲ੍ਹਣ ਲਈ 18 ਅਪ੍ਰੈਲ 2017 ਨੂੰ ਇੱਕ ਪ੍ਰਸਤਾਵ ਪਾਸ ਵੀ ਕੀਤਾ ਹੈ।

ਕੇਂਦਰੀ ਰਾਜ ਮੰਤਰੀ, ਆਯੁਸ਼ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਡਾ. ਮੁੰਜਪਰਾ  ਮਹੇਂਦਰਭਾਈ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਈਡੀਵਾਈ ਦੇ ਹਰੇਕ ਪਿਛਲੇ ਵਰਜ਼ਨ/ਸੰਸਕਰਣ ਨੇ ਅਤਿ ਅਧਿਕ ਪ੍ਰਸਿੱਧੀ, ਗਲੋਬਲ ਸਮਰਥਨ ਅਤੇ ਮਨਜ਼ੂਰੀ ਹਾਸਲ ਕੀਤੀ ਹੈ। ਯੋਗ ਮਹੋਤਸਵ 2023 ਦਾ ਉਤਸਵ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਲਈ 100-ਦਿਨੀਂ ਉਲਟੀ ਗਿਣਤੀ ਦੀ ਅਧਿਕਾਰਿਤ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਇਹ ਯੋਗ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੇ ਲਈ ਯੋਗ ਕੇਂਦ੍ਰਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਜਨਤਾ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਦਾ ਹੈ। 

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ, “ਮੰਤਰਾਲੇ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਯੋਗ ਦੇ ਸੰਦੇਸ਼ ਨੂੰ ਲਿਜਾਉਣ ਅਤੇ ਇਸ ਤੱਕ ਆਪਣੀ ਪਹੁੰਚ ਨੂੰ ਵਿਆਪਕ ਬਣਾਉਣ ਲਈ ਪਿਛਲੇ ਅੱਠ ਵਰ੍ਹਿਆਂ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦੇ ਨਿਰਮਾਣ ਦੇ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ।

ਯੋਗ ਮਹੋਤਸਵ 2023 ਸਮਾਗਮ ਵਿੱਚ ਅੰਤਰਰਾਸ਼ਟਰੀ ਐਥਲੀਟ ਸੁਸ਼੍ਰੀ ਹਿਮਾ ਦਾਸ ਨੇ ਕਿਹਾ ਕਿ ਉਹ ਨਿਯਮਿਤ ਰੂਪ ਨਾਲ ਯੋਗ ਦਾ ਅਭਿਆਸ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਇੱਕ ਐਥਲੀਟ ਦੇ ਰੂਪ ਵਿੱਚ ਸਖ਼ਤ ਅਭਿਆਸ ਕਰਨ ਵਿੱਚ ਸਹਾਇਤਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਫਿਟ ਰਹਿਣ ਲਈ ਯੋਗ ਅਤੇ ਪ੍ਰਣਾਯਾਮ ਸਾਡੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ।

ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾ (ਐੱਮਡੀਐੱਨਆਈਵਾਈ) ਦੇ ਨਾਲ ਆਯੁਸ਼ ਮੰਤਰਾਲਾ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ, ਨਵੀਂ ਦਿੱਲੀ ਵਿੱਚ 13 ਤੋਂ 14 ਮਾਰਚ, 2023 ਤੱਕ ਤਿੰਨ ਦਿਨੀਂ ਯੋਗ ਮਹੋਤਸਵ ਅਤੇ 15 ਮਾਰਚ, 2023  ਨੂੰ ਐੱਮਡੀਐੱਨਆਈਵਾਈ ਵਿੱਚ ਪੋਸਟ ਮਹੋਤਸਵ ਯੋਗ ਵਰਕਸ਼ਾਪਸ ਦਾ ਆਯੋਜਨ ਕਰ ਰਿਹਾ ਹੈ।

ਤਿੰਨ ਦਿਨੀਂ ਯੋਗ ਮਹੋਤਸਵ 2023 ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਗਤੀਵਿਧੀਆਂ ਹੋਣਗੀਆਂ, ਜਿਨ੍ਹਾਂ ਵਿੱਚ ਯੋਗ ਗੁਰੂਆਂ ਦੁਆਰਾ ਵਾਰਤਾ/ਪ੍ਰਵਚਨ, ਵਾਈਸ ਚਾਂਸਲਰ ਸਮਿਟ, ਜਿੱਥੇ ਮੋਹਰੀ ਸੰਸਥਾਵਾਂ ਦੇ ਪ੍ਰਮੁੱਖ ਆਪਣੇ ਤਜ਼ਰਬੇ ਸਾਂਝੇ ਕਰਨਗੇ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਯੁਸ਼ ਸਮਿਟ, ਯੋਗ ਫਿਊਜਨ/ਪ੍ਰਦਰਸ਼ਨ, ਯੋਗ ਸ਼ਾਮਲ ਹੋਣਗੇ। ਲੈਅਬੱਧ ਪ੍ਰਦਰਸ਼ਨ, ਕੁਇਜ਼/ਐਲੋਕਿਊਸ਼ਨ/ਪੋਸਟਰ ਪੇਸ਼ਕਾਰੀ ਅਤੇ ‘ਵਾਈ’ ਬ੍ਰੇਕ ਤੇ ਸੀਵਾਈਪੀ ਜਿਹੀਆਂ ਪ੍ਰਤੀਯੋਗਤਾਵਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

***********

ਐੱਸਕੇ/ਏਕੇ


(Release ID: 1906898) Visitor Counter : 150