ਸੈਰ ਸਪਾਟਾ ਮੰਤਰਾਲਾ

ਭਾਰਤ ਨੇ ਆਈਟੀਬੀ ਬਰਲਿਨ 2023 ਵਿੱਚ ਆਯੋਜਿਤ ਅੰਤਰਰਾਸ਼ਟਰੀ ‘ਗੋਲਡਨ ਸਿਟੀ ਗੇਟ ਟੂਰਿਜ਼ਮ ਐਵਾਰਡਸ 2023’ ਵਿੱਚ ਗੋਲਡਨ ਅਤੇ ਸਿਲਵਰ ਸਟਾਰ ਪੁਰਸਕਾਰ ਜੀਤਿਆ

Posted On: 09 MAR 2023 4:15PM by PIB Chandigarh

ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ਆਈਟੀਬੀ, ਬਰਲਿਨ 2023 ਵਿੱਚ ਆਯੋਜਿਤ ‘ਟੀਵੀ/ ਸਿਨੇਮਾ ਕਮਰਸ਼ੀਅਲਸ ਇੰਟਰਨੈਸ਼ਨਲ ਐਂਡ ਕੰਟ੍ਰੀ ਇੰਟਰਨੈਸ਼ਨਲ’ ਦੀ ਸ਼੍ਰੇਣੀ ਦੇ ਲਈ ਇੰਟਰਨੈਸ਼ਨਲ ‘ਗੋਲਡਨ ਸਿਟੀ ਗੇਟ ਟੂਰਿਜ਼ਮ ਐਵਾਰਡਸ 2023’ (Golden City Gate Tourism Awards 2023) ਵਿੱਚ ਗੋਲਡਨ ਅਤੇ ਸਿਲਵਰ ਸਟਾਰ ਪੁਰਸਕਾਰ ਪ੍ਰਾਪਤ ਕੀਤਾ ਹੈ।

ਇਹ ਪੁਰਸਕਾਰ ਸਕੱਤਰ (ਸੈਰ-ਸਪਾਟਾ) ਭਾਰਤ ਸਰਕਾਰ, ਸ਼੍ਰੀ ਅਰਵਿੰਦ ਸਿੰਘ ਦੁਆਰਾ 08 ਮਾਰਚ, 2023 ਨੂੰ ਆਈਟੀਬੀ ਬਰਲਿਨ ਵਿੱਚ 7 ਤੋਂ 9 ਮਾਰਚ, 2023 ਤੱਕ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਗ੍ਰਹਿਣ ਕੀਤੇ ਗਏ।

C:\Users\Balwant\Desktop\PIB-Chanchal-13.2.23\tourism.jpg

ਗੋਲਡਨ ਸਿਟੀ ਗੇਟ ਟੂਰਿਜ਼ਮ ਮਲਟੀ-ਮੀਡੀਆ ਐਵਾਰਡਸ ਹਰ ਵਰ੍ਹੇ ਸੈਰ-ਸਪਾਟਾ ਅਤੇ ਮੇਜ਼ਬਾਨੀ ਖੇਤਰਾਂ ਨਾਲ ਸਬੰਧਿਤ ਵਿਭਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। ‘ਗੋਲਡਨ ਸਿਟੀ ਗੇਟ’ ਦੇਸ਼ਾਂ, ਸ਼ਹਿਰਾਂ, ਖੇਤਰਾਂ ਅਤੇ ਹੋਟਲਾਂ ਦੇ ਲਈ ਇੱਕ ਰਚਨਾਤਮਕ ਬਹੁ-ਮੀਡੀਆ ਨਾਲ ਸਬੰਧਿਤ ਅੰਤਰਰਾਸ਼ਟਰੀ ਪ੍ਰਤੀਯੋਗਤਾ ਹੈ। ਪੁਰਸਕਾਰਾਂ ਦੇ ਲਈ ਪ੍ਰਾਪਤ ਹੋਈਆਂ ਐਂਟਰੀਆਂ ਨੂੰ ਇੱਕ ਅੰਤਰਰਾਸ਼ਟਰੀ ਜਿਊਰੀ ਦੁਆਰਾ ਪਰਖਿਆ ਜਾਂਦਾ ਹੈ, ਜਿਸ ਵਿੱਚ ਫਿਲਮ ਅਤੇ ਸੈਰ-ਸਪਾਟਾ ਖੇਤਰ ਨਾਲ ਜੁੜੇ ਹੋਏ ਮਾਹਿਰ ਸ਼ਾਮਿਲ ਹੁੰਦੇ ਹਨ। ਇਹ ਸਾਲਾਨਾ ਪੁਰਸਕਾਰ ਸਮਾਰੋਹ ਆਈਟੀਬੀ ਬਰਲਿਨ ਵਿੱਚ ਆਯੋਜਿਤ ਹੁੰਦਾ ਹੈ, ਜੋ ਕਿ ਦੁਨੀਆ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਵਪਾਰ ਸ਼ੋਅ ਹੈ।

ਭਾਰਤ ਵਿੱਚ ਮੌਕੇ ਮੁੜ ਤੋਂ ਖੋਲ੍ਹਣ ਦੇ ਸਿਲਸਿਲੇ ਵਿੱਚ ਕੋਵਿਡ ਤੋਂ ਬਾਅਦ ਵਾਲੇ ਸਮੇਂ ਵਿੱਚ ਇਸ਼ਤਿਹਾਰ-ਸਬੰਧੀ ਗਲੋਬਲ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਮੰਤਰਾਲੇ ਦੁਆਰਾ ਤਿਆਰ ਪ੍ਰਚਾਰ ਫਿਲਮਾਂ/ਟੈਲੀਵਿਜਨ ਇਸ਼ਤਿਹਾਰਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਸੈਰ-ਸਪਾਟਾ ਮੰਤਰਾਲੇ ਨੇ ਕੋਵਿਡ ਮਹਾਮਾਰੀ ਤੋਂ ਬਾਅਦ ਦੇਸ਼ ਵਿੱਚ ਵਿਦੇਸ਼ੀ ਸੈਲਾਨੀਆਂ ਦੇ ਸਵਾਗਤ ਦੇ ਲਈ ਨਵੀਂ ਅਤੁਲਯ ਭਾਰਤ ਬ੍ਰਾਂਡ ਫਿਲਮ ਤਿਆਰ ਕੀਤੀ ਹੈ। ਪ੍ਰਚਾਰ ਅਤੇ ਵੰਡ ਟੀਚਿਆਂ ਦੀ ਪੂਰਤੀ ਦੇ ਲਈ ਵਿਆਪਕ ਵਰਤੋ ਵਾਸਤੇ ਇਨ੍ਹਾਂ ਬ੍ਰਾਂਡ ਫਿਲਮਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਟ੍ਰੈਵਲ ਉਦਯੋਗ ਵਿੱਚ ਵਿਆਪਕ ਰੂਪ ਨਾਲ ਪ੍ਰਸਾਰਿਤ ਕੀਤਾ ਗਿਆ ਹੈ।

C:\Users\Balwant\Desktop\PIB-Chanchal-13.2.23\tourism-1.jpg

ਮੰਤਰਾਲੇ ਦੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਵੀ ਇਨ੍ਹਾਂ ਪ੍ਰਚਾਰ ਫਿਲਮਾਂ ਨੂੰ ਵਿਆਪਕ ਰੂਪ ਨਾਲ ਪ੍ਰਸਾਰਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਬਹੁਤ ਚੰਗੀ ਪ੍ਰਤੀਕਿਰਿਆ ਮਿਲੀ ਹੈ। ਇਸ਼ਤਿਹਾਰਾਂ ਨੂੰ 9 ਅੰਤਰਰਾਸ਼ਟਰੀ ਭਾਸ਼ਾਵਾਂ ਜਿਵੇਂ ਜਰਮਨੀ, ਫ੍ਰੈਂਚ, ਸਪੇਨਿਸ਼, ਇਤਾਲਵੀ, ਰੂਸੀ, ਚੀਨੀ, ਜਾਪਾਨੀ, ਕੋਰਿਆਈ ਅਤੇ ਅਰਬੀ ਵਿੱਚ ਵੋਇਸ ਅੋਵਰ ਦੇ ਨਾਲ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ।

***********

ਐੱਨਬੀ/ਐੱਸਕੇ/ਐੱਚਐੱਨ



(Release ID: 1905647) Visitor Counter : 95