ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ 6ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
10 MAR 2023 1:38PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (10 ਮਾਰਚ, 2023) ਨਵੀਂ ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੀ 6ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਉਸ ਨੂੰ ਸੰਬੋਧਨ ਕੀਤਾ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਭਾਰਤ ਦੇ ਵਿਦਿਆਰਥੀ ਜੇਐੱਨਯੂ ਵਿੱਚ ਪੜ੍ਹਦੇ ਹਨ। ਇਹ ਯੂਨੀਵਰਸਿਟੀ ਵਿਵਿਧਾਤਾਵਾਂ ਦੇ ਦਰਮਿਆਨ ਭਾਰਤ ਦੀ ਸੱਭਿਆਚਾਰਕ ਏਕਤਾ ਦਾ ਜੀਵੰਤ ਪ੍ਰਤੀਬਿੰਬ ਪ੍ਰਸਤੁਤ ਕਰਦੀ ਹੈ। ਇਸ ਯੂਨੀਵਰਸਿਟੀ ਵਿੱਚ ਅਨੇਕ ਦੇਸ਼ਾਂ ਦੇ ਵਿਦਿਆਰਥੀ ਵੀ ਅਧਿਐਨ ਕਰਦੇ ਹਨ। ਇਸ ਤਰ੍ਹਾਂ ਇੱਕ ਸੈਂਟਰ ਆਵ੍ ਲਰਨਿੰਗ ਦੇ ਰੂਪ ਵਿੱਚ ਜੇਐੱਨਯੂ ਦਾ ਆਕਰਸ਼ਣ ਭਾਰਤ ਤੋਂ ਬਾਹਰ ਵੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜੇਐੱਨਯੂ ਆਪਣੀ ਪ੍ਰਗਤੀਸ਼ੀਲ ਗਤੀਵਿਧੀਆਂ ਅਤੇ ਸਮਾਜਿਕ ਸੰਵੇਦਨਸ਼ੀਲਤਾ , ਸਮਾਵੇਸ਼ਨ ਅਤੇ ਮਹਿਲਾ ਸਸ਼ਕਤੀਕਰਣ ਦੇ ਸਬੰਧ ਵਿੱਚ ਸਮ੍ਰਿੱਧ ਯੋਗਦਾਨ ਦੇ ਲਈ ਜਾਣੀ ਜਾਂਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜੇਐੱਨਯੂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਿੱਖਿਆ ਅਤੇ ਖੋਜ , ਰਾਜਨੀਤੀ, ਸਿਵਲ ਸੇਵਾ, ਕੂਟਨੀਤੀ, ਸਮਾਜਿਕ ਕਾਰਜ, ਵਿਗਿਆਨ ਅਤੇ ਟੈਕਨੋਲੋਜੀ, ਮੀਡੀਆ, ਸਾਹਿਤ , ਕਲਾ ਅਤੇ ਸੰਸਕ੍ਰਿਤੀ ਜਿਹੇ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਅੱਗੇ ਇਸ ‘ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਕਿ ਜੇਐੱਨਯੂ ‘ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫ੍ਰੇਮਵਰਕ’ ਦੇ ਤਹਿਤ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਦਰਮਿਆਨ ਸਾਲ 2017 ਤੋਂ ਲਗਾਤਾਰ ਦੂਸਰੇ ਸਥਾਨ ‘ਤੇ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜੇਐੱਨਯੂ ਦੀ ਸੋਚ, ਮਿਸ਼ਨ ਅਤੇ ਉਦੇਸ਼ਾਂ ਨੂੰ ਇਸ ਦੇ ਸੰਸਥਾਪਕ ਵਿਧਾਨਾਂ ਵਿੱਚ ਵਿਅਕਤ ਕੀਤਾ ਗਿਆ। ਇਨ੍ਹਾਂ ਬੁਨਿਆਦੀ ਆਦਰਸ਼ਾਂ ਵਿੱਚ ਰਾਸ਼ਟਰੀ ਏਕਤਾ, ਸਮਾਜਿਕ ਨਿਆਂ, ਧਰਮ-ਨਿਰਪੱਖਤਾ, ਲੋਕਤੰਤਰੀ ਜੀਵਨਸ਼ੈਲੀ, ਅੰਤਰਰਾਸ਼ਟਰੀ ਸਮਝ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਗਿਆਨਕ ਦ੍ਰਿਸ਼ਟੀਕੋਣ ਸ਼ਾਮਲ ਹਨ। ਉਨ੍ਹਾਂ ਨੇ ਯੂਨੀਵਰਸਿਟੀ ਕਮਿਊਨਿਟੀ ਨੂੰ ਇਨ੍ਹਾਂ ਮੁੱਢਲੇ ਸਿਧਾਤਾਂ ਦੇ ਅਨੁਪਾਲਨ ਦੇ ਸਬੰਧ ਵਿੱਚ ਅਟਲ ਰਹਿਣ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਚਰਿੱਤਰ ਨਿਰਮਾਣ ਵੀ ਸਿੱਖਿਆ ਦੇ ਪ੍ਰਮੁੱਖ ਉਦੇਸ਼ਾਂ ਵਿੱਚੋ ਇੱਕ ਹੈ। ਤਤਕਾਲੀ ਵਹਾਅ ਵਿੱਚ ਆ ਕੇ ਚਰਿੱਤਰ ਨਿਰਮਾਣ ਦੇ ਅਮੁੱਲ ਅਵਸਰਾਂ ਨੂੰ ਕਦੇ ਨਹੀਂ ਗੁਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਵਿਦਿਆਰਥੀਆਂ ਵਿੱਚ ਜਗਿਆਸਾ, ਪ੍ਰਸ਼ਨ ਕਰਨ ਅਤ ਤਰਕ ਦੇ ਉਪਯੋਗ ਦੀ ਇੱਕ ਸਹਿਜ ਪ੍ਰਵਿਰਤੀ ਹੁੰਦੀ ਹੈ। ਇਸ ਪ੍ਰਵਿਰਤੀ ਨੂੰ ਸਦਾ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਯੁਵਾ ਪੀੜ੍ਹੀ ਦੁਆਰਾ ਗ਼ੈਰ-ਵਿਗਿਆਨਕ ਧਾਰਨਾਵਾਂ ਦੇ ਵਿਰੋਧ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਵਿਚਾਰਾਂ ਨੂੰ ਸਵੀਕਾਰ ਕਰਨਾ ਜਾਂ ਖਾਰਜ ਕਰਨਾ, ਵਾਦ-ਵਿਵਾਦ ਅਤੇ ਸੰਵਾਦ ‘ਤੇ ਅਧਾਰਿਤ ਹੋਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੂਰੇ ਵਿਸ਼ਵ ਸਮੁਦਾਇ ਬਾਰੇ ਚਿੰਤਨ ਕਰਨਾ ਹੁੰਦਾ ਹੈ। ਜਲਵਾਯੂ ਪਰਿਵਤਰਨ, ਪ੍ਰਦੂਸ਼ਣ, ਯੁੱਧ ਅਤੇ ਅਸ਼ਾਂਤੀ, ਆਤੰਕਵਾਦ, ਮਹਿਲਾਵਾਂ ਦੀ ਅਸੁਰੱਖਿਆ ਅਤੇ ਅਸਮਾਨਤਾ ਜਿਹੇ ਅਨੇਕ ਮੁੱਦੇ ਮਾਨਵਤਾ ਦੇ ਸਾਹਮਣੇ ਚੁਣੌਤੀਆਂ ਪ੍ਰਸਤੁਤ ਕਰ ਰਹੇ ਹਨ। ਪ੍ਰਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਵਿਸ਼ਵ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੇ ਵਿਅਕਤੀ ਅਤੇ ਸਮਾਜ ਦੀਆਂ ਸਮੱਸਿਆਵਾਂ ਦੇ ਸਮਾਧਾਨ ਖੋਜੇ ਹਨ ਅਤੇ ਸਮਾਜ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਤਰਕ(ਚੌਕਸ) ਅਤੇ ਸਰਗਰਮ ਰਹਿਣਾ ਯੂਨੀਵਰਸਿਟੀਆਂ ਦੀ ਜ਼ਿੰਮੇਦਾਰੀ ਹੈ।
ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜੇਐੱਨਯੂ ਜਿਹੀਆਂ ਯੂਨੀਵਰਸਿਟੀਆਂ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ਨੂੰ ਬਣਾਈ ਰੱਖਣ, ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੀ ਸੰਭਾਲ਼ ਕਰਨ ਅਤੇ ਰਾਸ਼ਟਰ ਨਿਰਮਾਣ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਆਪਣਾ ਪ੍ਰਭਾਵੀ ਯੋਗਦਾਨ ਦੇਣਗੀਆਂ।
Please click here to see the President's Speech -
*******
ਡੀਐੱਸ/ਏਕੇ
(Release ID: 1905611)