ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

339.55 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਦੀਮਾਪੁਰ ਤੋਂ ਕੋਹੀਮਾ (ਪੈਕੇਜ ।।) ਤੱਕ 14.71 ਕਿਲੋਮੀਟਰ ਲੰਬੇ ਚਾਰ ਲੇਨ ਵਾਲੇ ਰਾਜਮਾਰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ - ਸ਼੍ਰੀ ਨਿਤਿਨ ਗਡਕਰੀ

Posted On: 06 MAR 2023 2:45PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਅਸੀਂ ਨਾਗਾਲੈਂਡ ਵਿੱਚ ਇੱਕ ਮਹਤੱਵਪੂਰਨ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਅਤੇ ਦੀਮਾਪੁਰ ਤੋਂ ਕੋਹੀਮਾ ਤੱਕ 14.71 ਕਿਲੋਮੀਟਰ ਲੰਬੇ ਚਾਰ-ਲੇਨ ਵਾਲੇ ਰਾਜਮਾਰਗ ਦਾ ਨਿਰਮਾਣ (ਪੈਕੇਜ ।।) ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 339.55 ਕਰੋੜ ਰੁਪਏ ਹੈ।

C:\Users\Balwant\Desktop\PIB-Chanchal-13.2.23\1904520-Road transport.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਢਲਾ ਉਦੇਸ਼ ਰਾਜਥਾਨੀ ਸ਼ਹਿਰ ਕੋਹੀਮਾ ਅਤੇ ਰਾਜ ਦੇ ਹੋਰ ਪ੍ਰਮੁੱਖ ਵਪਾਰਕ ਖੇਤਰਾਂ ਦੇ ਵਿਚਕਾਰ ਕਨੈਕਟਿਵਿਟੀ ਵਿੱਚ ਸੁਧਾਰ ਕਰਨਾ ਹੈ, ਜਿਸ ਨਾਲ ਤਰੱਕੀ ਅਤੇ ਸਮ੍ਰਿੱਧੀ ਦੇ ਲਈ ਲੋਕਾਂ ਅਤੇ ਸਮਾਨਾਂ ਦੀ ਤੇਜ਼ ਆਵਾਜਾਈ ਨੂੰ ਸਮਰੱਥ ਬਣਾਇਆ ਜਾ ਸਕੇ।

C:\Users\Balwant\Desktop\PIB-Chanchal-13.2.23\1904520-Road transport-1.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਾਡਾ ਟੀਚਾ ਸੜਕ ਦਾ ਇੱਕ ਅਜਿਹਾ ਬੁਨਿਆਦੀ ਢਾਂਚਾ ਉਪਲਬਧ ਕਰਵਾਉਣਾ ਹੈ, ਜੋ ਕਿ ਸਖ਼ਤ ਸਮੇਂ ਸੀਮਾ ਅਤੇ ਗੁਣਵੱਤਾ ਨਾਲ ਸਮਝੌਤਾ ਨਾ ਕਰਨ ਵਾਲੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸਸਤਾ ਅਤੇ ਟਿਕਾਊ ਦੋਵੇਂ ਹੋਵੇ।

C:\Users\Balwant\Desktop\PIB-Chanchal-13.2.23\1904520-Road transport-2.jpg

*****

ਐੱਮਜੇਪੀਐੱਸ



(Release ID: 1905000) Visitor Counter : 83