ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਨਾਲ ਲੌਜਿਸਟਿਕਸ ਦਕਸ਼ਤਾ ਵਿੱਚ ਸੁਧਾਰ ‘ਤੇ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
04 MAR 2023 5:16PM by PIB Chandigarh
ਨਮਸਕਾਰ ਜੀ।
ਮੈਨੂੰ ਖੁਸ਼ੀ ਹੈ ਕਿ ਅੱਜ Infrastructure ’ਤੇ ਹੋ ਰਹੇ ਇਸ ਵੈਬੀਨਾਰ ਵਿੱਚ ਸੈਂਕੜੇਂ ਸਟੇਕਹੋਲਡਰਸ ਜੁੜੇ ਹਨ ਅਤੇ 700 ਤੋਂ ਜ਼ਿਆਦਾ ਤਾਂ MD ਅਤੇ CEO’s ਸਮਾਂ ਕੱਢ ਕਰਕੇ ਇਸ ਮਹੱਤਵਪੂਰਨ initiative ਦਾ ਮਹਾਤਮ ਸਮਝ ਕੇ value addition ਦਾ ਕੰਮ ਕੀਤਾ ਹੈ। ਮੈਂ ਸਭ ਦਾ ਸੁਆਗਤ ਕਰਦਾ ਹਾਂ। ਇਸ ਦੇ ਇਲਾਵਾ ਅਨੇਕਾਂ ਸੈਕਟਰ ਐਕਸਪਰਟਸ ਅਤੇ ਵਿਭਿੰਨ ਸਟੇਕਹੋਲਡਰਸ ਵੀ ਬਹੁਤ ਬੜੀ ਮਾਤਰਾ ਵਿੱਚ ਜੁੜ ਕਰਕੇ ਇਸ ਵੈਬੀਨਾਰ ਨੂੰ ਬਹੁਤ ਸਮ੍ਰਿੱਧ ਕਰਨਗੇ, ਪਰਿਣਾਮਕਾਰੀ ਕਰਨਗੇ, ਐਸਾ ਮੇਰਾ ਪੂਰਾ ਵਿਸ਼ਵਾਸ ਹੈ।
ਮੈਂ ਫਿਰ ਇੱਕ ਵਾਰ ਆਪ ਸਾਰਿਆਂ ਦਾ ਸਮਾਂ ਕੱਢਣ ਦੇ ਲਈ ਬਹੁਤ ਆਭਾਰੀ ਹਾਂ, ਅਤੇ ਹਿਰਦੇ ਤੋਂ ਤੁਹਾਡਾ ਸੁਆਗਤ ਕਰਦਾ ਹਾਂ। ਇਸ ਸਾਲ ਦਾ ਬਜਟ Infrastructure Sector ਦੀ Growth ਨੂੰ ਨਵੀਂ Energy ਦੇਣ ਵਾਲਾ ਹੈ। ਦੁਨੀਆ ਦੇ ਬੜੇ-ਬੜੇ ਐਕਸਪਰਟਸ ਅਤੇ ਕਈ ਪ੍ਰਤਿਸ਼ਠਿਤ media houses ਨੇ ਭਾਰਤ ਦੇ ਬਜਟ ਅਤੇ ਉਸ ਦੇ Strategic Decisions ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਹੁਣ ਸਾਡਾ capex, ਸਾਲ 2013-14 ਦੀ ਤੁਲਨਾ ਵਿੱਚ, ਯਾਨੀ ਮੇਰੇ ਆਉਣ ਤੋਂ ਪਹਿਲਾਂ ਜੋ ਸਥਿਤੀ ਸੀ ਉਸ ਦੀ ਤੁਲਨਾ ਵਿੱਚ 5 ਗੁਣਾ ਅਧਿਕ ਹੋ ਗਿਆ ਹੈ। National Infrastructure Pipeline ਦੇ ਤਹਿਤ ਸਰਕਾਰ ਆਉਣ ਵਾਲੇ ਸਮੇਂ ਵਿੱਚ 110 ਲੱਖ ਕਰੋੜ ਰੁਪਏ Invest ਕਰਨ ਦਾ ਲਕਸ਼ ਲੈ ਕੇ ਚਲ ਰਹੀ ਹੈ। ਅਜਿਹੇ ਵਿੱਚ ਹਰੇਕ ਸਟੇਕਹੋਲਡਰ ਦੇ ਲਈ ਇਹ ਨਵੀਂ ਜ਼ਿੰਮੇਵਾਰੀ ਦਾ, ਨਵੀਆਂ ਸੰਭਾਵਨਾਵਾਂ ਦਾ ਅਤੇ ਸਾਹਸਪੂਰਨ ਨਿਰਣੇ ਦਾ ਸਮਾਂ ਹੈ।
ਸਾਥੀਓ ,
ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ, ਸਥਾਈ ਵਿਕਾਸ ਵਿੱਚ, ਉੱਜਵਲ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਵਿੱਚ, ਇਨਫ੍ਰਾਸਟ੍ਰਕਚਰ ਦਾ ਮਹੱਤਵ ਹਮੇਸ਼ਾ ਤੋਂ ਹੀ ਰਿਹਾ ਹੈ। ਜੋ ਲੋਕ ਇਨਫ੍ਰਾਸਟ੍ਰਕਚਰ ਨਾਲ ਜੁੜੀ ਹਿਸਟਰੀ ਦਾ ਅਧਿਐਨ ਕਰਦੇ ਹਨ, ਉਹ ਇਸ ਨੂੰ ਭਲੀ-ਭਾਂਤ ਜਾਣਦੇ ਹਨ। ਜਿਵੇਂ ਸਾਡੇ ਇੱਥੇ ਕਰੀਬ ਢਾਈ ਹਜ਼ਾਰ ਸਾਲ ਪਹਿਲਾਂ ਚੰਦਰਗੁਪਤ ਮੌਰਯ ਨੇ ਉੱਤਰਾਪਥ ਦਾ ਨਿਰਮਾਣ ਕਰਵਾਇਆ ਸੀ। ਇਸ ਮਾਰਗ ਨੇ ਸੈਂਟਰਲ ਏਸ਼ੀਆ ਅਤੇ ਭਾਰਤੀ ਉਪਮਹਾਦ੍ਵੀਪ ਦੇ ਦਰਮਿਆਨ ਵਪਾਰ-ਕਾਰੋਬਾਰ ਨੂੰ ਵਧਾਉਣ ਵਿੱਚ ਬਹੁਤ ਮਦਦ ਕੀਤੀ। ਬਾਅਦ ਵਿੱਚ ਸਮਰਾਟ ਅਸ਼ੋਕ ਨੇ ਵੀ ਇਸ ਮਾਰਗ ’ਤੇ ਅਨੇਕ ਵਿਕਾਸ ਕਾਰਜ ਕਰਵਾਏ। ਸੋਲਹਵੀਂ ਸ਼ਤਾਬਦੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਵੀ ਇਸ ਮਾਰਗ ਦਾ ਮਹੱਤਵ ਸਮਝਿਆ ਅਤੇ ਇਸ ਵਿੱਚ ਨਵੇਂ ਸਿਰੇ ਤੋਂ ਵਿਕਾਸ ਕਾਰਜਾਂ ਨੂੰ ਪੂਰਾ ਕਰਾਵਾਇਆ। ਜਦੋਂ ਬ੍ਰਿਟਿਸ਼ਰਸ ਆਏ ਤਾਂ ਉਨ੍ਹਾਂ ਨੇ ਇਸ ਰੂਟ ਨੂੰ ਹੋਰ ਅੱਪਗ੍ਰੇਡ ਕੀਤਾ ਅਤੇ ਫਿਰ ਇਹ ਜੀ-ਟੀ ਰੋਡ ਕਹਿਲਾਈ(ਅਖਵਾਈ)। ਯਾਨੀ ਦੇਸ਼ ਦੇ ਵਿਕਾਸ ਦੇ ਲਈ ਹਾਈਵੇ ਦੇ ਵਿਕਾਸ ਦੀ ਅਵਧਾਰਨਾ ਹਜ਼ਾਰਾਂ ਸਾਲ ਪੁਰਾਣੀ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਅੱਜਕੱਲ੍ਹ ਰਿਵਰ ਫ੍ਰੰਟਸ ਅਤੇ ਵਾਟਰਵੇਜ ਦੀ ਇਤਨੀ ਚਰਚਾ ਹੈ। ਇਸੇ ਸੰਦਰਭ ਵਿੱਚ ਅਸੀਂ ਬਨਾਰਸ ਦੇ ਘਾਟਾਂ ਨੂੰ ਅਗਰ ਦੇਖੀਏ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਹਜ਼ਾਰਾਂ ਵਰ੍ਹੇ ਪਹਿਲਾਂ ਬਣੇ ਰਿਵਰ ਫ੍ਰੰਟ ਹੀ ਤਾਂ ਹਨ। ਕੋਲਕਾਤਾ ਨਾਲ ਸਿੱਧੀ ਵਾਟਰ ਕਨੈਕਟੀਵਿਟੀ ਦੀ ਵਜ੍ਹਾ ਨਾਲ ਕਿੰਨੀਆਂ ਹੀ ਸਦੀਆਂ ਤੋਂ ਬਨਾਰਸ, ਵਪਾਰ-ਕਾਰੋਬਾਰ ਦਾ ਵੀ ਕੇਂਦਰ ਰਿਹਾ ਸੀ। ਇੱਕ ਹੋਰ ਦਿਲਚਸਪ ਉਦਾਹਰਣ, ਤਮਿਲ ਨਾਡੂ ਦੇ ਤੰਜਾਵੁਰ ਵਿੱਚ ਕੱਲਣੈ ਡੈਮ ਹੈ। ਇਹ ਕੱਲਣੈ ਡੈਮ ਚੋਲ ਸਾਮਰਾਜ ਦੇ ਦੌਰਾਨ ਬਣਿਆ ਸੀ। ਇਹ ਡੈਮ ਕਰੀਬ-ਕਰੀਬ 2 ਹਜ਼ਾਰ ਸਾਲ ਪੁਰਾਣਾ ਹੈ ਅਤੇ ਦੁਨੀਆ ਦੇ ਲੋਕ ਇਹ ਜਾਣ ਕਰਕੇ ਹੈਰਾਨ ਰਹਿ ਜਾਣਗੇ ਕਿ ਇਹ ਡੈਮ ਅੱਜ ਵੀ Operational ਹੈ। 2 ਹਜ਼ਾਰ ਸਾਲ ਪਹਿਲਾਂ ਬਣਿਆ ਇਹ ਡੈਮ ਅੱਜ ਵੀ ਇਸ ਖੇਤਰ ਵਿੱਚ ਸਮ੍ਰਿੱਧੀ ਲਿਆ ਰਿਹਾ ਹੈ।
ਆਪ ਕਲਪਨਾ ਕਰ ਸਕਦੇ ਹੋ ਕਿ ਭਾਰਤ ਦੀ ਕੀ ਵਿਰਾਸਤ ਰਹੀ ਹੈ, ਕੀ ਮੁਹਾਰਤ ਰਹੀ ਹੈ, ਕੀ ਸਮਰੱਥਾ ਰਹੀ ਹੈ। ਦੁਰਭਾਗ ਨਾਲ ਆਜ਼ਾਦੀ ਦੇ ਬਾਅਦ ਆਧੁਨਿਕ ਇਨਫ੍ਰਾਸਟ੍ਰਕਚਰ ’ਤੇ ਉਤਨਾ ਬਲ ਨਹੀਂ ਦਿੱਤਾ ਗਿਆ, ਜਿਤਨਾ ਦਿੱਤਾ ਜਾਣਾ ਚਾਹੀਦਾ ਸੀ। ਸਾਡੇ ਇੱਥੇ ਦਹਾਕਿਆਂ ਤੱਕ ਇੱਕ ਸੋਚ ਹਾਵੀ ਰਹੀ ਕਿ ਗ਼ਰੀਬੀ ਇੱਕ ਮਨੋਭਾਵ ਹੈ- poverty is a virtue. ਇਸ ਸੋਚ ਦੀ ਵਜ੍ਹਾ ਨਾਲ ਦੇਸ਼ ਦੇ ਇਨਫ੍ਰਾਸਟ੍ਰਕਚਰ ’ਤੇ Invest ਕਰਨ ਵਿੱਚ ਪਹਿਲਾਂ ਦੀਆਂ ਸਰਕਾਰਾਂ ਨੂੰ ਦਿੱਕਤ ਹੁੰਦੀ ਸੀ। ਉਨ੍ਹਾਂ ਦੀ ਵੋਟਬੈਂਕ ਦੀ ਰਾਜਨੀਤੀ ਦੇ ਲਈ ਅਨੁਕੂਲ ਨਹੀਂ ਹੁੰਦਾ ਸੀ। ਸਾਡੀ ਸਰਕਾਰ ਨੇ ਨਾ ਸਿਰਫ਼ ਇਸ ਸੋਚ ਨਾਲ ਦੇਸ਼ ਨੂੰ ਬਾਹਰ ਕੱਢਿਆ ਹੈ ਬਲਕਿ ਉਹ ਆਧੁਨਿਕ ਇਨਫ੍ਰਾਸਟ੍ਰਕਚਰ ’ਤੇ ਰਿਕਾਰਡ Invest ਵੀ ਕਰ ਰਹੀ ਹੈ।
ਸਾਥੀਓ,
ਇਸ ਸੋਚ ਅਤੇ ਇਨ੍ਹਾਂ ਪ੍ਰਯਾਸਾਂ ਦਾ ਜੋ ਨਤੀਜਾ ਨਿਕਲਿਆ ਹੈ, ਉਹ ਵੀ ਅੱਜ ਦੇਸ਼ ਦੇਖ ਰਿਹਾ ਹੈ। ਅੱਜ ਨੈਸ਼ਨਲ ਹਾਈਵੇ ਦਾ average annual construction, 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਲਗਭਗ ਦੁੱਗਣਾ ਹੋ ਚੁੱਕਿਆ ਹੈ। ਉਸੇ ਪ੍ਰਕਾਰ ਨਾਲ 2014 ਤੋਂ ਪਹਿਲਾਂ ਹਰ ਸਾਲ 600 ਰੂਟ ਕਿਲੋਮੀਟਰ ਰੇਲ ਲਾਈਨ ਦਾ ਬਿਜਲੀਕਰਣ ਹੁੰਦਾ ਸੀ। ਅੱਜ ਇਹ ਲਗਭਗ 4 ਹਜ਼ਾਰ ਰੂਟ ਕਿਲੋਮੀਟਰ ਤੱਕ ਪਹੁੰਚ ਰਿਹਾ ਹੈ। ਅਗਰ ਅਸੀਂ ਏਅਰਪੋਰਟ ਦੀ ਤਰਫ਼ ਦੇਖੀਏ ਤਾਂ ਏਅਰਪੋਰਟਸ ਦੀ ਸੰਖਿਆ ਵੀ 2014 ਦੀ ਤੁਲਨਾ ਵਿੱਚ 74 ਤੋਂ ਵਧ ਕੇ ਡੇਢ ਸੌ ਦੇ ਆਸਪਾਸ ਪਹੁੰਚ ਚੁੱਕੀ ਹੈ, ਯਾਨੀ ਡਬਲ ਹੋ ਚੁੱਕੀ ਹੈ, ਯਾਨੀ 150 ਏਅਰਪੋਰਟ ਇਤਨੇ ਘੱਟ ਸਮੇਂ ਵਿੱਚ ਪੂਰੇ ਹੋਣਾ। ਉਸੇ ਪ੍ਰਕਾਰ ਨਾਲ ਅੱਜ ਜਦੋਂ ਗਲੋਬਲਾਇਜੇਸ਼ਨ ਦਾ ਯੁਗ ਹੈ ਤਾਂ ਸੀ-ਪੋਰਟ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਸਾਡੇ ਪੋਰਟਸ ਦੀ capacity augmentation ਵੀ ਪਹਿਲਾਂ ਦੀ ਤੁਲਨਾ ਵਿੱਚ ਅੱਜ ਲਗਭਗ ਦੁੱਗਣੀ ਹੋ ਚੁੱਕੀ ਹੈ।
ਸਾਥੀਓ,
ਅਸੀਂ ਇਨਫ੍ਰਾਸਟ੍ਰਕਚਰ ਨਿਰਮਾਣ ਨੂੰ ਦੇਸ਼ ਦੀ ਇਕੌਨਮੀ ਦਾ ਡਰਾਇਵਿੰਗ ਫੋਰਸ ਮੰਨਦੇ ਹਾਂ। ਇਸੇ ਰਸਤੇ ’ਤੇ ਚਲਦੇ ਹੋਏ ਭਾਰਤ, 2047 ਤੱਕ ਵਿਕਸਿਤ ਭਾਰਤ ਹੋਣ ਦੇ ਲਕਸ਼ ਨੂੰ ਪ੍ਰਾਪਤ ਕਰੇਗਾ। ਹੁਣ ਸਾਨੂੰ ਆਪਣੀ ਗਤੀ ਹੋਰ ਵਧਾਉਣੀ ਹੈ। ਹੁਣ ਸਾਨੂੰ ਟੌਪ ਗਿਅਰ ਵਿੱਚ ਚੱਲਣਾ ਹੈ। ਅਤੇ ਇਸ ਵਿੱਚ ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਬਹੁਤ ਬੜੀ ਭੂਮਿਕਾ ਹੈ। ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ, ਭਾਰਤ ਦੇ Infrastructure ਦਾ, ਭਾਰਤ ਦੇ Multimodal Logistics ਦਾ ਕਾਇਆਕਲਪ ਕਰਨ ਜਾ ਰਿਹਾ ਹੈ। ਇਹ economic ਅਤੇ infrastructure planning ਨੂੰ, development ਨੂੰ ਇੱਕ ਪ੍ਰਕਾਰ ਨਾਲ integrate ਕਰਨ ਦਾ ਇੱਕ ਬਹੁਤ ਬੜਾ Tool ਹੈ। ਆਪ ਯਾਦ ਕਰੋ, ਸਾਡੇ ਇੱਥੇ ਬੜੀ ਸਮੱਸਿਆ ਇਹ ਰਹੀ ਹੈ ਕਿ ਪੋਰਟ, ਏਅਰਪੋਰਟ ਬਣ ਜਾਂਦੇ ਸਨ, ਲੇਕਿਨ ਫਸਟ ਮਾਇਲ ਅਤੇ ਲਾਸਟ ਮਾਇਲ ਕਨੈਕਟੀਵਿਟੀ ’ਤੇ ਧਿਆਨ ਹੀ ਨਹੀਂ ਦਿੱਤਾ ਜਾਂਦਾ ਸੀ, ਪ੍ਰਾਥਮਿਕਤਾ ਨਹੀਂ ਹੁੰਦੀ ਸੀ। SEZ ਅਤੇ industrial township ਬਣ ਜਾਂਦੇ ਸਨ, ਲੇਕਿਨ ਉਨ੍ਹਾਂ ਦੀ ਕਨੈਕਟੀਵਿਟੀ ਅਤੇ ਬਿਜਲੀ, ਪਾਣੀ, ਗੈਸ ਪਾਇਪਲਾਈਨ ਜਿਹੇ ਇਨਫ੍ਰਾਸਟ੍ਰਕਚਰ ਵਿੱਚ ਬਹੁਤ ਦੇਰੀ ਹੋ ਜਾਂਦੀ ਸੀ।
ਇਸ ਵਜ੍ਹਾ ਨਾਲ Logistics ਦੀਆਂ ਕਿਤਨੀਆਂ ਦਿੱਕਤਾਂ ਹੁੰਦੀਆਂ ਸਨ, ਦੇਸ਼ ਦੀ GDP ਦਾ ਕਿਤਨਾ ਬੜਾ ਹਿੱਸਾ ਗ਼ੈਰ-ਜ਼ਰੂਰੀ ਖ਼ਰਚ ਹੋ ਰਿਹਾ ਸੀ। ਅਤੇ ਵਿਕਾਸ ਦੇ ਹਰ ਕੰਮ ਨੂੰ ਇੱਕ ਪ੍ਰਕਾਰ ਨਾਲ ਰੋਕ ਲੱਗ ਜਾਂਦੀ ਸੀ। ਹੁਣ ਇਹ ਸਾਰੇ nodes ਇੱਕ ਸਾਥ, ਤੈਅ ਸਮਾਂ ਸੀਮਾ ਦੇ ਆਧਾਰ ’ਤੇ, ਸਭ ਨੂੰ ਨਾਲ ਲੈ ਕਰ ਕੇ ਇੱਕ ਪ੍ਰਕਾਰ ਨਾਲ ਬਲੂ ਪ੍ਰਿੰਟ ਤਿਆਰ ਕੀਤੇ ਜਾ ਰਹੇ ਹਨ। ਅਤੇ ਮੈਨੂੰ ਖੁਸ਼ੀ ਹੈ ਕਿ PM ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਪਰਿਣਾਮ ਵੀ ਅੱਜ ਆਉਣੇ ਸ਼ੁਰੂ ਹੋ ਗਏ ਹਨ।
ਅਸੀਂ ਉਨ੍ਹਾਂ gaps ਦੀ ਪਹਿਚਾਣ ਕੀਤੀ ਹੈ, ਜੋ ਸਾਡੀ logistic efficiency ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਸ ਸਾਲ ਦੇ ਬਜਟ ਵਿੱਚ 100 critical projects ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ ਅਤੇ ਉਸ ਦੇ ਲਈ 75,000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਕੁਆਲਿਟੀ ਅਤੇ ਮਲਟੀ ਮੋਡਲ ਇਨਫ੍ਰਾਸਟ੍ਰਕਚਰ ਨਾਲ ਸਾਡੀ Logistic Cost ਆਉਣ ਵਾਲੇ ਦਿਨਾਂ ਵਿੱਚ ਹੋਰ ਘੱਟ ਹੋਣ ਵਾਲੀ ਹੈ। ਇਸ ਦਾ ਭਾਰਤ ਵਿੱਚ ਬਣੇ ਸਮਾਨ ’ਤੇ, ਸਾਡੇ ਪ੍ਰੋਡਕਟਸ ਦੀ competency ’ਤੇ ਬਹੁਤ ਹੀ positive ਅਸਰ ਪੈਣਾ ਹੀ ਪੈਣਾ ਹੈ। logistics ਸੈਕਟਰ ਦੇ ਨਾਲ-ਨਾਲ ease of living ਅਤੇ ease of doing business ਵਿੱਚ ਬਹੁਤ ਸੁਧਾਰ ਆਵੇਗਾ। ਐਸੇ ਵਿੱਚ ਪ੍ਰਾਈਵੇਟ ਸੈਕਟਰ ਦੇ participation ਦੇ ਲਈ ਵੀ ਸੰਭਾਵਨਾਵਾਂ ਲਗਾਤਾਰ ਵਧ ਰਹੀਆਂ ਹਨ। ਮੈਂ ਪ੍ਰਾਈਵੇਟ ਸੈਕਟਰ ਨੂੰ ਇਨ੍ਹਾਂ ਪ੍ਰੋਜੈਕਟਾਂ ਵਿੱਚ participate ਕਰਨ ਦੇ ਲਈ ਸੱਦਾ ਦਿੰਦਾ ਹਾਂ।
ਸਾਥੀਓ,
ਨਿਸ਼ਚਿਤ ਤੌਰ ’ਤੇ ਇਸ ਵਿੱਚ ਸਾਡੇ ਰਾਜਾਂ ਦੀ ਵੀ ਬਹੁਤ ਬੜੀ ਭੂਮਿਕਾ ਹੈ। ਰਾਜ ਸਰਕਾਰਾਂ ਦੇ ਪਾਸ ਇਸ ਦੇ ਲਈ ਫੰਡ ਦੀ ਕਮੀ ਨਾ ਹੋਵੇ, ਇਸ ਹੇਤੁ (ਮਕਸਦ) ਨਾਲ 50 ਸਾਲ ਤੱਕ ਦੇ interest free loan ਨੂੰ ਇੱਕ ਸਾਲ ਦੇ ਲਈ ਅੱਗੇ ਵਧਾਇਆ ਗਿਆ ਹੈ। ਇਸ ਵਿੱਚ ਵੀ ਪਿਛਲੇ ਸਾਲ ਦੇ Budgetary expenditure ਦੀ ਤੁਲਨਾ ਵਿੱਚ 30 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਮਕਸਦ ਇਹੀ ਹੈ ਕਿ ਰਾਜ ਵੀ quality infrastructure ਨੂੰ ਪ੍ਰਮੋਟ ਕਰਨ।
ਸਾਥੀਓ,
ਇਸ ਵੈਬੀਨਾਰ ਵਿੱਚ ਆਪ ਸਾਰਿਆਂ ਨੂੰ ਮੇਰੀ ਤਾਕੀਦ ਰਹੇਗੀ ਕਿ ਇੱਕ ਹੋਰ ਵਿਸ਼ੇ ’ਤੇ ਅਗਰ ਤੁਸੀਂ ਸੋਚ ਸਕਦੇ ਹੋ ਤਾਂ ਜ਼ਰੂਰ ਸੋਚੋ। ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਵਿਭਿੰਨ ਤਰ੍ਹਾਂ ਦੇ Material ਦਾ ਹੋਣਾ ਉਤਨਾ ਹੀ ਜ਼ਰੂਰੀ ਹੈ। ਯਾਨੀ ਇਹ ਸਾਡੀ manufacturing industry ਦੇ ਲਈ ਬਹੁਤ ਬੜੀਆਂ ਸੰਭਾਵਨਾਵਾਂ ਬਣਾਉਂਦਾ ਹੈ। ਅਗਰ ਇਹ ਸੈਕਟਰ ਆਪਣੀਆਂ ਜ਼ਰੂਰਤਾਂ ਦਾ ਆਕਲਨ ਕਰਕੇ ਪਹਿਲਾਂ ਤੋਂ forecast ਕਰੇ, ਇਸ ਦਾ ਵੀ ਕੋਈ ਮੈਕੇਨਿਜਮ ਡਿਵੈਲਪ ਹੋ ਪਾਏ ਤਾਂ ਕੰਸਟ੍ਰਕਸ਼ਨ ਇੰਡਸਟ੍ਰੀ ਨੂੰ ਵੀ materials mobilize ਕਰਨ ਵਿੱਚ ਉਤਨੀ ਹੀ ਅਸਾਨੀ ਹੋਵੇਗੀ। ਸਾਨੂੰ integrated approach ਦੀ ਜ਼ਰੂਰਤ ਹੈ, ਸਰਕੁਲਰ ਇਕੌਨੋਮੀ ਦਾ ਹਿੱਸਾ ਵੀ ਸਾਨੂੰ ਸਾਡੇ ਭਾਵੀ ਨਿਰਮਾਣ ਕਾਰਜਾਂ ਦੇ ਨਾਲ ਜੋੜਨਾ ਹੋਵੇਗਾ। Waste ਵਿੱਚੋਂ best ਦਾ concept ਵੀ ਉਸ ਦਾ ਹਿੱਸਾ ਬਣਨਾ ਜ਼ਰੂਰੀ ਹੈ। ਅਤੇ ਮੈਂ ਸਮਝਦਾ ਹਾਂ, ਇਸ ਵਿੱਚ ਪੀਐੱਮ ਗਤੀ-ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਵੀ ਬੜੀ ਭੂਮਿਕਾ ਹੈ।
ਸਾਥੀਓ,
ਜਦੋਂ ਕਿਸੇ ਸਥਾਨ ’ਤੇ ਇਨਫ੍ਰਾਸਟ੍ਰਕਚਰ ਡਿਵੈਲਪ ਹੁੰਦਾ ਹੈ, ਤਾਂ ਉਹ ਆਪਣੇ ਨਾਲ ਵਿਕਾਸ ਵੀ ਲੈ ਕੇ ਆਉਂਦਾ ਹੈ। ਇੱਕ ਪ੍ਰਕਾਰ ਨਾਲ ਡਿਵੈਲਪਮੈਂਟ ਦੀ ਪੂਰੀ ਈਕੋਸਿਸਟਮ simultaneous ਆਪਣੇ ਆਪ ਖੜ੍ਹੀ ਹੋਣਾ ਸ਼ੁਰੂ ਹੋ ਜਾਂਦੀ ਹੈ। ਅਤੇ ਮੈਂ ਜ਼ਰੂਰ ਜਦੋਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ, ਜਦੋਂ ਕੱਛ ਵਿੱਚ ਭੁਚਾਲ ਆਇਆ ਤਾਂ ਸੁਭਾਵਿਕ ਹੈ ਕਿ ਸਰਕਾਰ ਦੇ ਸਾਹਮਣੇ ਇਤਨਾ ਬੜਾ ਹਾਦਸਾ ਆਵੇ ਤਾਂ ਪਹਿਲਾਂ ਹੀ ਕੀ ਕਲਪਨਾ ਰਹਿੰਦੀ ਹੈ।
ਮੈਂ ਇਹ ਕਿਹਾ ਚਲੋ ਭਾਈ ਜਲਦੀ ਤੋਂ ਜਲਦੀ ਕੰਮ ਇੱਧਰ-ਉੱਧਰ ਕਰਕੇ ਪੂਰਾ ਕਰੋ, ਨਾਰਮਲ ਲਾਈਫ ਦੇ ਵੱਲ ਚਲੋ। ਮੇਰੇ ਸਾਹਮਣੇ 2 ਰਸਤੇ ਸਨ, ਜਾਂ ਤਾਂ ਉਸ ਖੇਤਰ ਨੂੰ ਸਿਰਫ਼ ਅਤੇ ਸਿਰਫ਼ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਬਾਅਦ, ਛੋਟੀ ਮੋਟੀ ਜੋ ਵੀ ਟੁੱਟ ਫੁੱਟ ਹੈ ਉਸ ਨੂੰ ਠੀਕ ਕਰ ਕਰਕੇ ਉਨ੍ਹਾਂ ਜ਼ਿਲ੍ਹਿਆਂ ਨੂੰ ਉਨ੍ਹਾਂ ਦੇ ਨਸੀਬ ’ਤੇ ਛੱਡ ਦਿਵਾਂ ਜਾਂ ਫਿਰ ਆਪਦਾ ਨੂੰ ਅਵਸਰ ਵਿੱਚ ਬਦਲਾਂ, ਨਵੀਂ ਅਪ੍ਰੋਚ ਦੇ ਨਾਲ ਕੱਛ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਜੋ ਕੁਝ ਵੀ ਹਾਦਸਾ ਹੋਇਆ ਹੈ, ਜੋ ਕੁਝ ਵੀ ਨੁਕਸਾਨ ਹੋਇਆ ਹੈ, ਲੇਕਿਨ ਹੁਣ ਕੁਝ ਨਵਾਂ ਕਰਾਂ, ਕੁਝ ਅੱਛਾ ਕਰਾਂ, ਕੁਝ ਬਹੁਤ ਬੜਾ ਕਰਾਂ । ਅਤੇ ਸਾਥੀਓ ਤੁਹਾਨੂੰ ਖੁਸ਼ੀ ਹੋਵੇਗੀ ਮੈਂ ਰਾਜਨੀਤਕ ਲਾਭ-ਗ਼ੈਰ ਲਾਭ ਨਾ ਸੋਚਿਆ, ਤਤਕਾਲ ਹਲਕਾ-ਫੁਲਕਾ ਕੰਮ ਕਰਕੇ ਨਿਕਲ ਜਾਣ ਦਾ ਅਤੇ ਵਾਹਵਾਹੀ ਲੁੱਟਣ ਦਾ ਕੰਮ ਨਹੀਂ ਕੀਤਾ, ਮੈਂ ਲੰਮੀ ਛਲਾਂਗ ਲਗਾਈ, ਮੈਂ ਦੂਸਰਾ ਰਸਤਾ ਚੁਣਿਆ ਅਤੇ ਕੱਛ ਵਿੱਚ ਵਿਕਾਸ ਦੇ ਲਈ ਇਨਫ੍ਰਾਸਟ੍ਰਕਚਰ ਨੂੰ ਆਪਣੇ ਕੰਮਾਂ ਦਾ ਮੁੱਖ ਆਧਾਰ ਬਣਾਇਆ। ਤਦ ਗੁਜਰਾਤ ਸਰਕਾਰ ਨੇ ਕੱਛ ਦੇ ਲਈ ਰਾਜ ਦੀ ਸਭ ਤੋਂ ਅੱਛੀ ਸੜਕਾਂ ਬਣਵਾਈਆਂ, ਬਹੁਤ ਚੌੜੀਆਂ ਸੜਕਾਂ ਬਣਵਾਈਆਂ, ਬੜੀਆਂ-ਬੜੀਆਂ ਪਾਣੀ ਦੀਆਂ ਟੰਕੀਆਂ ਬਣਵਾਈਆਂ, ਬਿਜਲੀ ਦੀ ਵਿਵਸਥਾ ਲੰਬੇ ਸਮੇਂ ਤੱਕ ਕੰਮ ਆਵੇ, ਅਜਿਹੀ ਕਰੀ(ਕੀਤੀ)। ਅਤੇ ਤਦ ਮੈਨੂੰ ਮਾਲੂਮ ਹੈ ਬਹੁਤ ਲੋਕ ਮੈਨੂੰ ਕਹਿੰਦੇ ਸਨ, ਅਰੇ ਇਤਨੇ ਬੜੇ ਰੋਡ ਬਣਾ ਰਹੇ ਹੋ, ਪੰਜ ਮਿੰਟ, ਦਸ ਮਿੰਟ ਵਿੱਚ ਵੀ ਇੱਕ ਵਹੀਕਲ ਇੱਥੇ ਆਉਂਦਾ ਨਹੀਂ ਹੈ, ਕੀ ਕਰੋਗੇ ਇਸ ਨੂੰ ਬਣਾ ਕੇ। ਇਤਨਾ ਖਰਚਾ ਕਰ ਰਹੇ ਹੋ। ਅਜਿਹਾ ਮੈਨੂੰ ਕਹਿ ਰਹੇ ਸਨ। ਕੱਛ ਵਿੱਚ ਤਾਂ ਯਾਨੀ ਇੱਕ ਪ੍ਰਕਾਰ ਨਾਲ ਨੈਗੇਟਿਵ ਗ੍ਰੋਥ ਸੀ, ਲੋਕ ਉੱਥੇ ਛੱਡ ਛੱਡ ਕਰਕੇ ਕੱਛ ਛੱਡ ਰਹੇ ਸਨ, ਪਿਛਲੇ 50 ਸਾਲ ਤੋਂ ਛੱਡ ਰਹੇ ਸਨ।
ਲੇਕਿਨ ਸਾਥੀਓ, ਉਸ ਸਮੇਂ ਇੰਫ੍ਰਾਰਾਸਟ੍ਰਕਚਰ ’ਤੇ ਜੋ ਅਸੀਂ ਇਨਵੈਸਟ ਕੀਤਾ, ਉਸ ਸਮੇਂ ਦੀ ਜ਼ਰੂਰਤ ਨੂੰ ਛੱਡ ਕਰਕੇ ਭਵਿੱਖ ਦੀਆਂ ਵੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕਰਕੇ ਸਾਰਾ ਪਲਾਨ ਕੀਤਾ, ਅੱਜ ਉਸ ਦਾ ਲਾਭ ਕੱਛ ਜ਼ਿਲ੍ਹੇ ਨੂੰ ਅਦਭੁਤ ਮਿਲ ਰਿਹਾ ਹੈ। ਅੱਜ ਕੱਛ, ਗੁਜਰਾਤ ਦਾ ਸਭ ਤੋਂ ਤੇਜ਼ ਵਿਕਾਸ ਕਰਨ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜੋ ਕਦੇ ਸੀਮਾ ’ਤੇ ਯਾਨੀ ਇੱਕ ਪ੍ਰਕਾਰ ਨਾਲ ਅਫ਼ਸਰਾਂ ਦੀ ਵੀ ਪੋਸਟਿੰਗ ਕਰਦੇ ਸਨ ਤਾਂ punishment in posting ਮੰਨਿਆ ਜਾਂਦਾ ਸੀ, ਕਾਲ਼ਾਪਾਣੀ ਦੀ ਸਜਾ ਬੋਲਿਆ ਜਾਂਦਾ ਸੀ। ਉਹ ਅੱਜ ਸਭ ਤੋਂ ਡਿਵੈਲਪ ਡਿਸਟ੍ਰਿਕਟ ਬਣ ਰਿਹਾ ਹੈ।
ਇਤਨਾ ਬੜਾ ਖੇਤਰ ਜੋ ਕਦੇ ਵੀਰਾਨ ਸੀ, ਉਹ ਹੁਣ ਵਾਇਬ੍ਰੈਂਟ ਹੈ ਅਤੇ ਉੱਥੋਂ ਦੀ ਚਰਚਾ ਅੱਜ ਪੂਰੇ ਦੇਸ਼ ਵਿੱਚ ਹੈ। ਇੱਕ ਹੀ ਡਿਸਟ੍ਰਿਕਟ ਵਿੱਚ ਪੰਜ ਤਾਂ ਏਅਰਪੋਰਟ ਹਨ। ਅਤੇ ਇਸ ਦਾ ਪੂਰਾ ਕ੍ਰੈਡਿਟ ਅਗਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਕੱਛ ਵਿੱਚ ਜੋ ਆਧੁਨਿਕ ਇਨਫ੍ਰਾਸਟ੍ਰਕਚਰ ਬਣਿਆ, ਆਪਦਾ ਨੂੰ ਅਵਸਰ ਵਿੱਚ ਪਲਟਿਆ, ਅਤੇ ਤਤਕਾਲੀਨ ਜ਼ਰੂਰਤਾਂ ਤੋਂ ਅੱਗੇ ਸੋਚਿਆ, ਉਸ ਦਾ ਅੱਜ ਪਰਿਣਾਮ ਮਿਲ ਰਿਹਾ ਹੈ।
ਸਾਥੀਓ,
Physical infrastructure ਦੀ ਮਜ਼ਬੂਤੀ ਦੇ ਨਾਲ ਹੀ ਦੇਸ਼ ਦੇ social infrastructure ਦਾ ਵੀ ਮਜ਼ਬੂਤ ਹੋਣਾ ਉਤਨਾ ਹੀ ਜ਼ਰੂਰੀ ਹੈ। ਸਾਡਾ social infrastructure ਜਿਤਨਾ ਮਜ਼ਬੂਤ ਹੋਵੇਗਾ, ਉਤਨੇ ਹੀ ਟੈਲੰਟਿਡ ਯੁਵਾ, Skilled ਯੁਵਾ, ਕੰਮ ਕਰਨ ਦੇ ਲਈ ਅੱਗੇ ਆ ਪਾਉਣਗੇ। ਇਸ ਲਈ ਹੀ skill development, project management, finance skills, entrepreneur skill ਐਸੇ ਅਨੇਕ ਵਿਸ਼ਿਆਂ ’ਤੇ ਵੀ ਪ੍ਰਾਥਮਿਕਤਾ ਦੇਣਾ, ਜ਼ੋਰ ਦੇਣਾ ਉਤਨਾ ਹੀ ਜ਼ਰੂਰੀ ਹੈ। ਅਲੱਗ-ਅਲੱਗ ਸੈਕਟਰਸ ਵਿੱਚ, ਛੋਟੇ ਅਤੇ ਬੜੇ ਉਦਯੋਗਾਂ ਵਿੱਚ ਸਾਨੂੰ skill forecast ਦੇ ਬਾਰੇ ਵਿੱਚ ਵੀ ਇੱਕ ਮੈਕੇਨਿਜ਼ਮ ਵਿਕਸਿਤ ਕਰਨਾ ਹੋਵੇਗਾ। ਇਸ ਨਾਲ ਦੇਸ਼ ਦੇ Human Resource Pool ਨੂੰ ਵੀ ਬਹੁਤ ਫਾਇਦਾ ਹੋਵੇਗਾ। ਮੈਂ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਨੂੰ ਵੀ ਕਹਾਂਗਾ ਕਿ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨ।
ਸਾਥੀਓ,
ਆਪ ਸਿਰਫ਼ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੀ ਨਹੀਂ ਕਰ ਰਹੇ, ਬਲਕਿ ਭਾਰਤ ਦੀ ਗ੍ਰੋਥ age ਨੂੰ momentum ਦੇਣ ਦਾ ਵੀ ਕੰਮ ਕਰ ਰਹੇ ਹੋ। ਇਸ ਲਈ ਇਸ ਵੈਬੀਨਾਰ ਵਿੱਚ ਜੁੜੇ ਹਰ ਸਟੇਕਹੋਲਡਰ ਦੀ ਭੂਮਿਕਾ ਅਤੇ ਉਨ੍ਹਾਂ ਦੇ ਸੁਝਾਅ ਬਹੁਤ ਅਹਿਮ ਹਨ। ਅਤੇ ਇਹ ਵੀ ਦੇਖੋ ਕਿ ਜਦੋਂ ਇਨਫ੍ਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਤਾਂ ਕਦੇ-ਕਦੇ ਰੇਲ, ਰੋਡ, ਏਅਰਪੋਰਟ, ਪੋਰਟ ਉਸੇ ਦੇ ਆਸਪਾਸ; ਹੁਣ ਦੇਖੋ ਇਸ ਬਜਟ ਵਿੱਚ ਪਿੰਡਾਂ ਵਿੱਚ ਭੰਡਾਰਣ ਦਾ ਬਹੁਤ ਬੜਾ ਪ੍ਰੋਜੈਕਟ ਲਿਆ ਗਿਆ ਹੈ ਸਟੋਰੇਜ ਦੇ ਲਈ, ਕਿਸਾਨਾਂ ਦੀ ਪੈਦਾਵਾਰ ਦੇ ਸਟੋਰੇਜ ਦੇ ਲਈ। ਕਿਤਨਾ ਬੜਾ ਇਨਫ੍ਰਾਸਟ੍ਰਕਚਰ ਬਣਾਉਣਾ ਪਵੇਗਾ। ਅਸੀਂ ਹੁਣੇ ਤੋਂ ਸੋਚ ਸਕਦੇ ਹਾਂ।
ਦੇਸ਼ ਵਿੱਚ wellness centre ਬਣਾਏ ਜਾ ਰਹੇ ਹਨ। ਲੱਖਾਂ ਪਿੰਡਾਂ ਵਿੱਚ health services ਦੇ ਲਈ ਉੱਤਮ ਤੋਂ ਉੱਤਮ wellness centre ਬਣਾਏ ਜਾ ਰਹੇ ਹਨ। ਇਹ ਵੀ ਇੱਕ ਇਨਫ੍ਰਾਸਟ੍ਰਕਚਰ ਹੈ। ਅਸੀਂ ਨਵੇਂ ਰੇਲਵੇ ਸਟੇਸ਼ਨ ਬਣਾ ਰਹੇ ਹਾਂ, ਇਹ ਵੀ ਇਨਫ੍ਰਾਸਟ੍ਰਕਚਰ ਦਾ ਕੰਮ ਹੈ। ਅਸੀਂ ਹਰ ਪਰਿਵਾਰ ਨੂੰ ਪੱਕਾ ਘਰ ਦੇਣ ਦਾ ਕੰਮ ਕਰ ਰਹੇ ਹਾਂ, ਉਹ ਵੀ ਇਨਫ੍ਰਾਸਟ੍ਰਕਚਰ ਦਾ ਕੰਮ ਹੈ। ਇਨ੍ਹਾਂ ਕੰਮਾਂ ਵਿੱਚ ਸਾਨੂੰ ਨਵੀਂ ਟੈਕਨੋਲੋਜੀ, material ਵਿੱਚ ਵੀ ਨਵਾਂਪਣ, ਕੰਸਟ੍ਰਕਸ਼ਨ ਟਾਈਮ ਵਿੱਚ ਵੀ ਸਮਾਂ ਸੀਮਾ ਵਿੱਚ ਕੰਮ ਕਿਵੇਂ ਹੋਵੇ, ਇਨ੍ਹਾਂ ਸਾਰੇ ਵਿਸ਼ਿਆਂ ’ਤੇ ਹੁਣ ਭਾਰਤ ਨੂੰ ਬਹੁਤ ਬੜੀ ਛਲਾਂਗ ਲਗਾਉਣ ਦੀ ਜ਼ਰੂਰਤ ਹੈ। ਅਤੇ ਇਸ ਲਈ ਇਹ ਵੈਬੀਨਾਰ ਬਹੁਤ ਹੀ ਮਹੱਤਵਪੂਰਨ ਹੈ।
ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ! ਤੁਹਾਡਾ ਇਹ ਮੰਥਨ, ਤੁਹਾਡੇ ਇਹ ਵਿਚਾਰ, ਤੁਹਾਡਾ ਅਨੁਭਵ ਇਸ ਬਜਟ ਨੂੰ ਉੱਤਮ ਤੋਂ ਉੱਤਮ ਤਰੀਕੇ ਨਾਲ implement ਕਰਨ ਦਾ ਕਾਰਨ ਬਣੇਗਾ, ਤੇਜ਼ ਗਤੀ ਨਾਲ implementation ਹੋਵੇਗਾ ਅਤੇ ਸਭ ਤੋਂ ਅਧਿਕ ਅੱਛੇ outcome ਵਾਲਾ ਪਰਿਣਾਮ ਮਿਲੇਗਾ। ਇਹ ਮੈਨੂੰ ਪੂਰਾ ਵਿਸ਼ਵਾਸ ਹੈ। ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ।
ਧੰਨਵਾਦ !
*****
ਡੀਐੱਸ/ਐੱਨਐੱਸ/ਏਕੇ
(Release ID: 1904587)
Visitor Counter : 151
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam