ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਿਲ ਗੇਟਸ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਮੇਰੀ ਗੱਲਬਾਤ ਨੇ ਸਿਹਤ, ਵਿਕਾਸ ਅਤੇ ਜਲਵਾਯੂ ਦੇ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਜਾਣ ਵਾਲੀ ਪ੍ਰਗਤੀ ਬਾਰੇ ਪਹਿਲਾਂ ਤੋਂ ਅਧਿਕ ਆਸਵੰਦ ਬਣਾ ਦਿੱਤਾ ਹੈ: ਬਿਲ ਗੇਟਸ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਵਿਸ਼ਵਾਸ ਹੈ ਕਿ ਕੋ-ਵਿਨ ਵਿਸ਼ਵ ਦੇ ਲਈ ਆਦਰਸ਼ ਹੈ, ਅਤੇ ਮੈਂ ਇਸ ਨਾਲ ਸਹਿਮਤ ਹਾਂ:ਬਿਲ ਗੇਟਸ

ਭਾਰਤ ਇਹ ਦਰਸਾ ਰਿਹਾ ਹੈ ਕਿ ਜਦੋਂ ਅਸੀਂ ਇਨੋਵੇਸ਼ਨ ਵਿੱਚ ਨਿਵੇਸ਼ ਕਰਦੇ ਹਾਂ, ਤਾਂ ਕੀ ਤੋਂ ਕੀ ਸੰਭਵ ਹੋ ਜਾਂਦਾ ਹੈ: ਬਿਲ ਗੇਟਸ

Posted On: 04 MAR 2023 11:56AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬਿਲ ਗੇਟਸ ਨਾਲ ਮੁਲਾਕਾਤ ਕੀਤੀ।

ਸ਼੍ਰੀ ਗੇਟਸ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਭਾਰਤ ਦੀ ਆਪਣੀ ਹਾਲ ਦੀ ਯਾਤਰਾ ‘ਤੇ ਆਪਣਾ ‘ਨੋਟ’ ਸਾਂਝਾ ਕੀਤਾ ਸੀ ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “@BillGates(ਬਿਲ ਗੇਟਸ) ਨਾਲ ਮਿਲ ਕੇ ਪ੍ਰਸੰਨਤਾ ਹੋਈ ਅਤੇ ਅਸੀਂ ਪ੍ਰਮੁੱਖ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਦੀ ਨਿਮਰਤਾ ਅਤੇ ਬਿਹਤਰ ਅਤੇ ਅਧਿਕ ਚਿਰਸਥਾਈ ਗ੍ਰਹਿ ਦੀ ਰਚਨਾ ਕਰਨ ਦਾ ਉਨ੍ਹਾਂ ਦਾ ਉਤਸ਼ਾਹ ਸਪਸ਼ਟ ਦਿਖਾਈ ਦਿੰਦਾ ਹੈ।”

 

ਆਪਣੇ ‘ਸੰਵਾਦ’ ਵਿੱਚ ਸ਼੍ਰੀ ਗੇਟਸ ਨੇ ਕਿਹਾ, “ਮੈਂ ਇਸ ਸਪਤਾਹ ਭਾਰਤ ਵਿੱਚ ਰਿਹਾ, ਇੱਥੇ ਸਿਹਤ, ਜਲਵਾਯੂ ਪਰਿਵਤਰਨ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਜੋ ਇਨੋਵੇਟਿਵ ਕਾਰਜ ਹੋ ਰਹੇ ਹਨ, ਉਨ੍ਹਾਂ ਨੂੰ ਦੇਖਿਆ-ਸਿੱਖਿਆ ਐਸੇ ਸਮੇਂ ਵਿੱਚ ਜਦੋਂ ਦੁਨੀਆ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਹੈ, ਤਦ ਭਾਰਤ ਜਿਹੇ ਜੀਵੰਤ ਅਤੇ ਰਚਨਾਤਮਕ ਸਥਾਨ ‘ਤੇ ਆਉਣਾ ਪ੍ਰੇਰਣਾਦਾਇਕ ਹੈ।”

ਪ੍ਰਧਾਨ ਮੰਤਰੀ ਨਾਲ ਆਪਣੀ ਮੁਲਾਕਾਤ ਨੂੰ ਆਪਣੀ ਯਾਤਰਾ ਦਾ ਹਾਈਲਾਈਟ ਦੱਸਦੇ ਹੋਏ, ਸ਼੍ਰੀ ਗੇਟਸ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਇੱਕ-ਦੂਸਰੇ ਦੇ ਸੰਪਰਕ ਵਿੱਚ ਰਹੇ ਹਨ, ਖਾਸ ਤੌਰ ‘ਤੇ ਕੋਵਿਡ-19 ਵੈਕਸੀਨ ਦੇ ਵਿਕਾਸ ਅਤੇ ਭਾਰਤ ਦੀ ਸਿਹਤ ਪ੍ਰਣਾਲੀਆਂ ਵਿੱਚ ਨਿਵੇਸ਼ ਦੇ ਵਿਸ਼ੇ ‘ਤੇ । ਭਾਰਤ ਵਿੱਚ ਤਮਾਮ ਸੁਰੱਖਿਅਤ, ਕਾਰਗਰ ਅਤੇ ਸਸਤੀ ਵੈਕਸੀਨ ਬਣਾਉਣ ਦੀ ਅਦਭੁਤ ਸਮਰੱਥਾ ਹੈ, ਇਨ੍ਹਾਂ ਵਿੱਚੋਂ ਕੁਝ ਨੂੰ ਗੇਟਸ ਫਾਊਂਡੇਸ਼ਨ ਸਮਰਥਨ ਦਿੰਦਾ ਹੈ। ਭਾਰਤ ਵਿੱਚ ਉਤਪਾਦਿਤ ਵੈਕਸੀਨਾਂ ਨੇ ਮਹਾਮਾਰੀ ਦੇ ਦੌਰਾਨ ਲੱਖਾਂ ਜਾਨਾ ਬਚਾਈਆਂ ਹਨ ਅਤੇ ਪੂਰੇ ਵਿਸ਼ਵ ਵਿੱਚ ਹੋਰ ਬਿਮਾਰੀਆਂ ਨੂੰ ਫੈਲਾਣ ਤੋਂ ਰੋਕਿਆ ਹੈ।”

ਸ਼੍ਰੀ ਗੇਟਸ ਨੇ ਮਹਾਮਾਰੀ ਦੇ ਪ੍ਰਤੀ ਭਾਰਤ ਦੀ ਵਿਵਸਥਾ ‘ਤੇ ਕਿਹਾ, ਪ੍ਰਾਣਰੱਖਿਆ  ਦੇ ਨਵੇਂ ਉਪਕਰਣ ਬਣਾਉਣ ਦੇ ਇਲਾਵਾ, ਭਾਰਤ ਨੇ ਉਨ੍ਹਾਂ ਦੀ ਸਪਲਾਈ ਵਿੱਚ ਵੀ ਉਤਕ੍ਰਿਸ਼ਟਤਾ ਪ੍ਰਾਪਤ ਕੀਤੀ ਹੈ- ਉਸ ਦੀ ਜਨਤਕ ਸਿਹਤ ਪ੍ਰਣਾਲੀ ਨੇ ਕੋਵਿਡ ਵੈਕਸੀਨ ਦੀ 2.2 ਅਰਬ ਖੁਰਾਕ ਤੋਂ ਅਧਿਕ ਦੀ ਸਪਲਾਈ ਕੀਤੀ। ਉਨ੍ਹਾਂ ਨੇ ਕੋ-ਵਿਨ ਨਾਮਕ ਓਪਨ-ਸੋਰਸ ਪਲੈਟਫਾਰਮ ਬਣਾਇਆ, ਜਿਸ ਦੇ ਤਹਿਤ ਲੋਕਾਂ ਨੇ ਟੀਕਾਕਰਣ ਦੇ ਅਰਬਾਂ ਅਪੁਆਇਟਮੈਂਟਸ ਲਈਆਂ ਅਤੇ ਜਿਨ੍ਹਾਂ ਨੂੰ ਟੀਕੇ ਲਗਾਏ ਗਏ, ਉਨ੍ਹਾਂ ਨੂੰ ਡਿਜੀਟਲ ਪ੍ਰਮਾਣਪੱਤਰ ਦਿੱਤੇ ਗਏ। ਇਸ ਪਲੈਟਫਾਰਮ ਨੂੰ ਹੁਣ ਵਿਸਤ੍ਰਿਤ ਕੀਤਾ ਜਾ ਰਿਹਾ, ਤਾਕਿ ਭਾਰਤ ਦੇ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਨੂੰ ਸਮਰਥਨ ਦਿੱਤਾ ਜਾਏ । ਪ੍ਰਧਾਨ ਮੰਤਰੀ ਮੋਦੀ ਦਾ ਮੰਨਣਾ ਹੈ ਕਿ ਕੋ-ਵਿਨ ਪੂਰੀ ਦੁਨੀਆ ਦੇ ਲਈ ਆਦਰਸ਼ ਹੈ, ਅਤੇ ਮੈਂ ਇਸ ਨਾਲ ਸਹਿਮਤ ਹਾਂ।”

ਡਿਜੀਟਲ ਭੁਗਤਾਨ ਵਿੱਚ ਭਾਰਤ ਦੇ ਵਧਦੇ ਕਦਮ ਦੀ ਤਾਰੀਫ਼ ਕਰਦੇ ਹੋਏ ਬਿਲ ਗੇਟਸ ਨੇ ਕਿਹਾ, “ਮਹਾਮਾਰੀ ਦੇ ਦੌਰਾਨ ਭਾਰਤ 200 ਮਿਲੀਅਨ ਮਹਿਲਾਵਾਂ ਸਹਿਤ 300 ਮਿਲੀਅਨ ਲੋਕਾਂ ਨੂੰ ਐਮਰਜੈਂਸੀ ਡਿਜੀਟਲ ਭੁਗਤਾਨ ਕਰਨ ਦੇ ਸਮਰੱਥ ਰਿਹਾ ਹੈ। ਇਹ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਭਾਰਤ ਨੇ ਵਿੱਤੀ ਸਮਾਵੇਸ਼ ਨੂੰ ਪ੍ਰਾਥਮਿਕਤਾ ਦਿੱਤੀ, ਇੱਕ ਡਿਜੀਟਲ ਪਹਿਚਾਣ ਪ੍ਰਣਾਲੀ (ਆਧਾਰ) ਵਿੱਚ ਨਿਵੇਸ਼ ਕੀਤਾ ਅਤੇ ਡਿਜੀਟਲ ਬੈਂਕਿੰਗ ਦੇ ਲਈ ਇਨੋਵੇਟਿਵ ਪਲੈਟਫਾਰਮਾਂ ਦੀ ਰਚਨਾ ਕੀਤੀ। ਇਹ ਦੱਸਦਾ ਹੈ ਕਿ ਵਿੱਤੀ ਸਮਾਵੇਸ਼ ਇੱਕ ਸ਼ਾਨਦਾਰ ਨਿਵੇਸ਼ ਹੈ।”

ਸ਼੍ਰੀ ਗੇਟਸ ਦੇ ‘ਸੰਵਾਦ’ ਵਿੱਚ ਪੀਐੱਮ ਗਤੀਸ਼ਕਤੀ ਮਾਸਟਰ-ਪਲਾਨ, ਜੀ-20 ਪ੍ਰਧਾਨਗੀ, ਸਿੱਖਿਆ, ਇਨੋਵੇਸ਼ਨ, ਰੋਗਾਂ ਨਾਲ ਲੜਨਾ ਅਤੇ ਮੋਟੇ ਅਨਾਜ ਦੇ ਪ੍ਰਤੀ ਆਗ੍ਰਹ ਜਿਹੀਆਂ ਉਪਲਬਧੀਆਂ ‘ਤੇ ਵੀ ਬਾਤ ਕੀਤੀ ਗਈ ਹੈ।

ਸ਼੍ਰੀ ਗੇਟਸ ਨੇ ਅੰਤ ਵਿੱਚ ਲਿਖਿਆ ਹੈ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਮੇਰੀ ਗੱਲਬਾਤ ਨੇ ਸਿਹਤ, ਵਿਕਾਸ ਅਤੇ ਜਲਵਾਯੂ ਦੇ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਜਾਣ ਵਾਲੀ ਪ੍ਰਗਤੀ ਬਾਰੇ ਪਹਿਲੇ ਤੋਂ ਅਧਿਕ ਆਸ਼ਾਵਾਨ ਬਣਾ ਦਿੱਤਾ ਹੈ। ਭਾਰਤ ਇਹ ਦਰਸ਼ਾ  ਰਿਹਾ ਹੈ ਕਿ ਜਦੋਂ ਅਸੀਂ ਇਨੋਵੇਸ਼ਨ ਵਿੱਚ ਨਿਵੇਸ਼ ਕਰਦੇ ਹਾਂ, ਤਾਂ ਕੀ ਤੋਂ ਕੀ ਸੰਭਵ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਭਾਰਤ ਇਸ ਪ੍ਰਗਤੀ ਨੂੰ ਕਾਇਮ ਰੱਖੇਗਾ ਅਤੇ ਦੁਨੀਆ ਦੇ ਨਾਲ ਆਪਣੇ ਇਨੋਵੇਸ਼ਨਾਂ ਨੂੰ ਸਾਂਝਾ ਕਰੇਗਾ।

***

ਡੀਐੱਸ



(Release ID: 1904581) Visitor Counter : 128