ਰੇਲ ਮੰਤਰਾਲਾ
ਭਾਰਤੀ ਰੇਲ ਨੇ ਫਰਵਰੀ 2023 ਵਿੱਚ 124.03 ਐੱਮਟੀ ਮਾਲ ਢੋਆਈ ਵਿੱਚ ਫਰਵਰੀ ਮਹੀਨੇ ਵਿੱਚ ਹੁਣ ਤੱਕ ਦਾ ਸਰਵਸ਼੍ਰੇਸ਼ਠ ਰਿਕਾਰਡ ਕਾਇਮ ਕੀਤਾ
ਇਸ ਤੋਂ ਪਹਿਲਾਂ ਫਰਵਰੀ 2022 ਦੇ ਸਰਵਸ਼੍ਰੇਸ਼ਠ ਅੰਕੜਿਆਂ ਦੀ ਤੁਲਨਾ ਵਿੱਚ ਇਸ ਵਾਰ 3.55 ਪ੍ਰਤੀਸ਼ਤ ਦਾ ਵਾਧਾ
ਅਪ੍ਰੈਲ 2022 ਤੋਂ ਫਰਵਰੀ 2023 ਤੱਕ ਸੰਚਿਤ ਮਾਲ ਢੋਆਈ 1367.49 ਐੱਮਟੀ ਦਰਜ
ਭਾਰਤੀ ਰੇਲ ਦੁਆਰਾ ਨਿਰੰਤਰ 30 ਮਹੀਨਿਆਂ ਦੇ ਦੌਰਾਨ ਇਸ ਇੱਕ ਮਹੀਨੇ ਵਿੱਚ ਸਰਵਸ਼੍ਰੇਸ਼ਠ ਮਾਲ ਦੀ ਢੋਆਈ ਕੀਤੀ ਗਈ
Posted On:
04 MAR 2023 11:07AM by PIB Chandigarh
ਭਾਰਤੀ ਰੇਲ ਨੇ ਫਰਵਰੀ 2023 ਵਿੱਚ 124.03 ਐੱਮਟੀ ਮਾਲ ਢੋਅ ਕੇ ਫਰਵਰੀ ਮਹੀਨੇ ਵਿੱਚ ਹੁਣ ਤੱਕ ਦਾ ਸਰਵਸ਼੍ਰੇਸ਼ਠ ਰਿਕਾਰਡ ਕਾਇਮ ਕੀਤਾ ਹੈ। ਇਸ ਵਰ੍ਹੇ ਫਰਵਰੀ ਵਿੱਚ 4.26 ਐੱਮਟੀ ਅਧਿਕ ਮਾਲ ਢੋਇਆ ਗਿਆ, ਜੋ ਕਿ ਫਰਵਰੀ 2022 ਵਿੱਚ ਹੋਈ ਸਭ ਤੋਂ ਵੱਧ ਮਾਲ ਦੀ ਢੋਆਈ ਦੀ ਤੁਲਨਾ ਵਿੱਚ 3.55 ਪ੍ਰਤੀਸ਼ਤ ਵੱਧ ਹੈ। ਇਸੇ ਤਰ੍ਹਾਂ, ਭਾਰਤੀ ਰੇਲ ਨੇ ਲਗਾਤਾਰ 30 ਮਹੀਨਿਆਂ ਵਿੱਚ ਹੁਣ ਤੱਕ ਦੀ ਸਰਵਸ਼੍ਰੇਸ਼ਠ ਮਹੀਨਾਵਾਰ ਮਾਲ ਢੋਆਈ ਕੀਤੀ ਹੈ।
ਭਾਰਤੀ ਰੇਲ ਨੇ ਕੋਲੇ ਵਿੱਚ 3.18 ਮਿਲੀਅਨ ਟਨ, ਖਾਦਾਂ ਵਿੱਚ 0.94 ਮਿਲੀਅਨ ਟਨ, ਹੋਰਨਾਂ ਵਸਤਾਂ ਦੇ ਬਕਾਇਆ ਵਿੱਚ 0.66 ਮਿਲੀਅਨ ਟਨ, ਪੀਓਐੱਲ ਵਿੱਚ 0.28 ਮਿਲੀਅਨ ਟਨ ਅਤੇ ਕੰਟੇਨਰ ਵਿੱਚ 0.27 ਮਿਲੀਅਨ ਟਨ ਦੇ ਕ੍ਰਮਵਾਰ ਵਾਧੇ ਵਾਲੀ ਮਾਲ ਢੋਆਈ ਦਰਜ ਕੀਤੀ ਹੈ।
ਵਿੱਤੀ ਵਰ੍ਹੇ 2022-23 ਵਿੱਚ ਮੋਟਰ ਵਾਹਨ ਲੋਡਿੰਗ ਵਿੱਚ ਵਾਧਾ ਮਾਲ ਢੋਆਈ ਵਪਾਰ ਦਾ ਇੱਕ ਹੋਰ ਵਰਣਨਯੋਗ ਪੱਖ ਰਿਹਾ ਹੈ ਅਤੇ ਵਿੱਤੀ ਵਰ੍ਹੇ 2022-23 ਵਿੱਚ ਫਰਵਰੀ ਤੱਕ 5015 ਰੈਕ ਲੋਡ ਕੀਤੇ ਗਏ ਹਨ, ਜਦਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੌਰਾਨ 2966 ਰੈਕ ਲੋਡ ਕੀਤੇ ਗਏ ਸੀ ਯਾਨੀ ਕਿ ਇਸ ਵਿੱਚ 69 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਅਪ੍ਰੈਲ 2022 ਤੋਂ ਫਰਵਰੀ 2023 ਤੱਕ ਸੰਚਿਤ ਮਾਲ ਲੋਡਿੰਗ 1367.49 ਮੀਟ੍ਰਿਕ ਟਨ ਰਿਹਾ ਹੈ, ਜਦਕਿ 2021-22 ਵਿੱਚ 1278.84 ਐੱਮਟੀ ਮਾਲ ਦੀ ਢੋਆਈ ਹੋਈ। ਇਸ ਤਰ੍ਹਾਂ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 6.93 ਪ੍ਰਤੀਸ਼ਤ ਦਾ ਵਾਧਾ ਦਰਜ ਕਰਦੇ ਹੋਏ ਕ੍ਰਮਵਾਰ ਰੂਪ ਨਾਲ 88.65 ਐੱਮਟੀ ਮਾਲ ਢੋਆਈ ਵਿੱਚ ਵਾਧਾ ਹੋਇਆ।
ਫਰਵਰੀ 2023 ਵਿੱਚ ਮਾਲ ਭਾੜਾ ਐੱਨਟੀਕੇਐੱਮ (ਨੈੱਟ ਟਨ ਕਿਲੋਮੀਟਰਸ) ਵਧਕੇ 73 ਅਰਬ ਹੋ ਗਿਆ ਹੈ, ਜੋ ਕਿ ਫਰਵਰੀ 2022 ਦੇ 70 ਅਰਬ ਦੀ ਤੁਲਨਾ ਵਿੱਚ 4.28 ਪ੍ਰਤੀਸ਼ਤ ਵੱਧ ਹੈ। ਅਪ੍ਰੈਲ 2022 ਤੋਂ ਫਰਵਰੀ 2023 ਦੇ ਦੌਰਾਨ ਸੰਚਿਤ ਮਾਲਭਾੜਾ ਐੱਨਟੀਕੇਐੱਮ ਪਿੱਛਲੇ ਵਰ੍ਹੇ ਦੇ 74 ਅਰਬ ਦੀ ਤੁਲਨਾ ਵਿੱਚ ਇਸ ਵਾਰ 10.81 ਪ੍ਰਤੀਸ਼ਤ ਦੇ ਵਾਧੇ ਦੇ ਨਾਲ 82 ਅਰਬ ਰਿਹਾ।
ਬਿਜਲੀ ਅਤੇ ਕੋਲਾ ਮੰਤਰਾਲੇ ਦੇ ਟਿਕਾਊ ਪ੍ਰਯਾਸਾਂ ਦੇ ਜ਼ਰੀਏ ਭਾਰਤੀ ਰੇਲ ਨੇ ਬਿਜਲੀ ਘਰਾਂ ਨੂੰ ਕੋਲੇ ਦੀ ਪੂਰਤੀ ਵਧਾਉਣ ਲਈ ਫਰਵਰੀ ਮਹੀਨੇ ਵਿੱਚ ਮਾਲ ਢੋਆਈ ਦੇ ਨਿਸ਼ਪਾਦਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਰਿਹਾ ਹੈ। ਬਿਜਲੀ ਵਿੱਚ ਕੋਲਾ (ਘਰੇਲੂ ਅਤੇ ਆਯਾਤ ਦੋਵਾਂ) ਦੀ ਲੋਡਿੰਗ ਜਨਵਰੀ ਵਿੱਚ 3.39 ਮਿਲੀਅਨ ਟਨ ਵਧੀ, ਜਿਸ ਵਿੱਚ 45.63 ਮੀਟ੍ਰਿਕ ਟਨ ਕੋਲੇ ਨੂੰ ਬਿਜਲੀ ਘਰਾਂ ਵਿੱਚ ਤਬਦੀਲ ਕੀਤਾ ਗਿਆ, ਜਦਕਿ ਪਿਛਲੇ ਵਰ੍ਹੇ ਇਹ 42.24 ਮਿਲੀਅਨ ਟਨ ਸੀ, ਯਾਨੀ ਕਿ 8.02 ਪ੍ਰਤੀਸ਼ਤ ਦਾ ਵਾਧਾ ਹੋਇਆ। ਸੰਚਿਤ ਰੂਪ ਨਾਲ, ਵਰ੍ਹੇ ਦੇ ਪਹਿਲੇ ਗਿਆਰ੍ਹਾਂ ਮਹੀਨਿਆਂ ਵਿੱਚ, ਭਾਰਤੀ ਰੇਲਵੇ ਨੇ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੀ ਤੁਲਨਾ ਵਿੱਚ ਬਿਜਲੀ ਘਰਾਂ ਨੂੰ 79.69 ਮਿਲੀਅਨ ਟਨ ਤੋਂ ਵਧ ਅਤਿਰਿਕਤ ਕੋਲਾ ਲੋਡ ਕੀਤਾ ਹੈ, ਜਿਸ ਵਿੱਚ 15.44 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਵਸਤੂ ਕੋਮੋਡਿਟੀ ਵਾਧੇ ਦੇ ਅੰਕੜੇ ਦੱਸਦੇ ਹਨ ਕਿ ਭਾਰਤੀ ਰੇਲ ਨੇ ਹੇਠ ਲਿਖੀਆਂ ਵਿਕਾਸ ਦਰਾਂ ਦੇ ਨਾਲ ਲਗਭਗ ਸਾਰੀਆਂ ਵਸਤਾਂ ਦੀ ਢੋਆਈ ਵਿੱਚ ਵਾਧਾ ਦਰਜ ਕੀਤਾ ਹੈ:
ਕੋਮੋਡਿਟੀ
|
ਅੰਤਰ (ਮੀਟ੍ਰਿਕ ਟਨ)
|
ਅੰਤਰ (ਪ੍ਰਤੀਸ਼ਤ ਵਿੱਚ)
|
ਕੋਲਾ
|
3.18
|
5.70%
|
ਖਾਦਾਂ
|
0.94
|
25%
|
ਹੋਰ ਮਾਲ ਦਾ ਬਕਾਇਆ
|
0.66
|
6.51%
|
ਪੀਓਐੱਲ
|
0.28
|
7.77%
|
ਕੰਟੇਨਰ
|
0.27
|
4.32%
|
********
ਵਾਈਬੀ/ਡੀਐੱਨਐੱਸ/ਏਕੇ
(Release ID: 1904519)
Visitor Counter : 173