ਰੱਖਿਆ ਮੰਤਰਾਲਾ
ਲੈਫਟੀਨੈਂਟ ਜਨਰਲ ਐੱਮ.ਵੀ.ਸੁਚਿੰਦਰ ਕੁਮਾਰ ਨੇ ਸਹਿ-ਸੈਨਾ ਪ੍ਰਮੁੱਖ ਦੇ ਰੂਪ ਵਿੱਚ ਅਹੁਦਾ ਸੰਭਾਲਿਆ
Posted On:
01 MAR 2023 2:13PM by PIB Chandigarh
ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ ਨੇ ਮਿਤੀ 01 ਮਾਰਚ 2023 ਨੂੰ ਸਹਿ ਸੈਨਾ ਪ੍ਰਮੁੱਖ ਦਾ ਅਹੁਦਾ ਗ੍ਰਹਿਣ ਕੀਤਾ। ਜਨਰਲ ਅਫ਼ਸਰ ਨੇ ਲੈਫਟੀਨੈਂਟ ਜਨਰਲ ਬੀ.ਐੱਸ.ਰਾਜੂ ਤੋਂ ਇਹ ਅਹੁਦਾ ਗ੍ਰਹਿਣ ਕੀਤਾ, ਜਿਨ੍ਹਾਂ ਨੇ ਅੱਜ ਜੈਪੁਰ ਸਥਿਤ ਸਪਤ ਸ਼ਕਤੀ ਕਮਾਨ ਦੀ ਬਾਗਡੋਰ ਸੰਭਾਲੀ ਹੈ।
ਲੈਫਟੀਨੈਂਟ ਜਨਰਲ ਐੱਮ,ਵੀ.ਸੁਚਿੰਦਰ ਕੁਮਾਰ ਮੌਜੂਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਰਮੀ ਹੈੱਡਕੁਆਰਟਰ ਵਿੱਚ ਡਿਪਟੀ ਚੀਫ ਆਵ੍ ਆਰਮੀ ਸਟਾਫ਼ (ਰਣਨੀਤੀ) ਅਹੁਦੇ ’ਤੇ ਸਨ। ਉਨ੍ਹਾਂ ਦੀ ਹਾਲੀਆ ਜ਼ਿੰਮੇਵਾਰੀਆਂ ਵਿੱਚ ਉਨ੍ਹਾਂ ਦੇ ਕੋਲ ਇੰਟੈਲੀਜੈਂਸ, ਆਪਰੇਸ਼ਨਸ, ਫੋਰਸ ਸਟ੍ਰਕਚਰਿੰਗ, ਆਪਰੇਸ਼ਨਲ ਲੋਜਿਸਟਿਕਸ ਅਤੇ ਟੈਕ ਇਨਫਿਊਜ਼ਨ ਵਰਗੇ ਵਿਭਾਗਾਂ ਦਾ ਅਨੁਭਵ ਹੈ।
ਉਹ ਸੈਨਿਕ ਸਕੂਲ ਬੀਜਾਪੁਰ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ। ਜਨਰਲ ਅਫ਼ਸਰ ਨੂੰ ਜੂਨ 1985 ਵਿੱਚ ਪਹਿਲੀ ਅਸਾਮ ਰੈਜ਼ੀਮੈਂਟ ਵਿੱਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਨਿਯੰਤਰਣ ਰੇਖਾ ’ਤੇ 59 ਰਾਸ਼ਟਰੀ ਰਾਈਫਲਜ਼ ਬਟਾਲੀਅਨ (ਅਸਾਮ), ਇੱਕ ਇਨਫੈਂਟਰੀ ਬ੍ਰਿਗੇਡ, ਇੱਕ ਇਨਫੈਂਟਰੀ ਡਿਵੀਜ਼ਨ ਅਤੇ ਉੱਤਰੀ ਕਮਾਂਡ ਵਿੱਚ ਸਕ੍ਰਿਅ ਵ੍ਹਾਈਟ ਨਾਈਟ ਕੋਰ ਦੀ ਕਮਾਨ ਸੰਭਾਲੀ ਹੈ।
ਜਨਰਲ ਅਫ਼ਸਰ ਨੇ ਕਈ ਸਟਾਫ਼ ਅਤੇ ਇੰਸਟ੍ਰਕਸ਼ਨਲ ਜ਼ਿੰਮੇਵਾਰੀਆਂ ਸੰਭਾਲੀਆਂ ਹਨ ਜਿਨ੍ਹਾਂ ਵਿੱਚ ਇੰਫੈਂਟਰੀ ਸਕੂਲ, ਮਹੂ ਵਿੱਚ ਇੱਕ ਕਾਰਜਕਾਲ, ਕੰਬੋਡੀਆ ਵਿੱਚ ਸੰਯੁਕਤ ਰਾਸ਼ਟਰ ਸੈਕਟਰ ਵਿੱਚ ਸੀਨੀਅਰ ਆਪਰੇਸ਼ਨਸ ਅਫ਼ਸਰ, ਫੌਜੀ ਸਕੱਤਰ ਸ਼ਾਖਾ ਵਿੱਚ ਕਰਨਲ (ਨੀਤੀ) ਲੇਸੋਥੋ ਵਿੱਚ ਭਾਰਤੀ ਸੈਨਾ ਟ੍ਰੇਨਿੰਗ ਟੀਮ ਦਾ ਹਿੱਸਾ ਹੋਣਾ, ਪੂਰਬੀ ਥੀਏਟਰ ਵਿੱਚ ਇੱਕ ਕੋਰ ਦੇ ਬ੍ਰਿਗੇਡੀਅਰ ਜਨਰਲ ਸਟਾਫ਼ (ਆਪਰੇਸ਼ਨਸ), ਮਿਲਟ੍ਰੀ ਇੰਟੈਲੀਜੈਂਸ ਦੇ ਵਧੀਕ ਡਾਇਰੈਕਟਰ ਜਨਰਲ ਅਤੇ ਆਰਮੀ ਹੈੱਡਕੁਆਰਟਰ ਵਿੱਚ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਸ਼ਾਮਲ ਹਨ।
ਅਧਿਕਾਰੀ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ, ਹਾਇਰ ਕਮਾਂਡ ਕੋਰਸ, ਮਹੂ ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਵਿੱਚ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਸ਼੍ਰੀਲੰਕਾ ਵਿੱਚ ‘ਸਹਿਕਾਰੀ ਸੁਰੱਖਿਆ ਇਨ ਸਾਊਥ ਏਸ਼ੀਆ’ ਅਤੇ ਮਿਸਰ ਵਿੱਚ ‘ਸੰਯੁਕਤ ਰਾਸ਼ਟਰ ਦੇ ਸੀਨੀਅਰ ਮਿਸ਼ਨ ਲੀਡਰਜ਼ ਕੋਰਸ ’ ਵਿੱਚ ਵੀ ਹਿੱਸਾ ਲਿਆ ਹੈ। ਉਨ੍ਹਾਂ ਦੇ ਮਿਲਟ੍ਰੀ ਪੇਪਰਸ ਕਈ ਪੇਸ਼ੇਵਰ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ ਹਨ।


****
ਐੱਸਸੀ/ਆਰਐੱਸਆਰ/ਵੀਕੇਟੀ/ਐੱਚਐੱਨ
(Release ID: 1903612)
Visitor Counter : 168