ਬਿਜਲੀ ਮੰਤਰਾਲਾ
azadi ka amrit mahotsav

ਐੱਨਟੀਪੀਸੀ ਲਿਮਿਟਿਡ ਨੇ ਨਵਿਆਉਣਯੋਗ ਊਰਜਾ ਸੰਪਤੀਆਂ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ (ਐੱਨਜੀਈਐੱਲ) ਨੂੰ ਟ੍ਰਾਂਸਫਰ ਕੀਤੀਆਂ

Posted On: 01 MAR 2023 10:17AM by PIB Chandigarh

1 ਐੱਨਟੀਪੀਸੀ ਲਿਮਿਟਿਡ ਨੇ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ (ਐੱਨਜੀਈਐੱਲ) ਨਾਮਕ ਇੱਕ ਨਵੀਂ ਇਕਾਈ ਦੇ ਤਹਿਤ ਆਪਣੀ ਨਵਿਆਉਣਯੋਗ ਊਰਜਾ (ਆਰਈ) ਸੰਪਤੀਆਂ ਦਾ ਏਕੀਕਰਣ  ਪੂਰਾ ਕਰ ਲਿਆ ਹੈ।

2 ਏਕੀਕਰਣ ਦੀ ਪ੍ਰਕਿਰਿਆ ਵਿੱਚ ਬਿਜਨਸ ਟ੍ਰਾਂਸਫਰ ਐਗਰੀਮੈਂਟ (ਬੀਟੀਏ) ਦੇ ਮਾਧਿਅਮ ਨਾਲ 15 ਨਵਿਆਉਣਯੋਗ ਊਰਜਾ ਸੰਪਤੀਆਂ ਨੂੰ ਟ੍ਰਾਂਸਫਰ ਕੀਤਾ ਜਾਣਾ ਸ਼ਾਮਲ ਹੈ। 

3 ਇਹ ਸਮੇਕਨ ਪ੍ਰਕਿਰਿਆ ਵਿੱਤ ਵਰ੍ਹੇ 2032 ਤੱਕ 60 ਗੀਗਾ ਵਾਟ (GW RE), ਨਵਿਆਉਣਯੋਗ ਊਰਜਾ ਦੇ ਟੀਚੇ ਨੁੰ ਪ੍ਰਾਪਤ ਕਰਨ ਦੇ ਲਈ ਸਮੂਹ ਦੇ ਕਾਰਪੋਰੇਟ ਬਿਜਨਸ ਪਲਾਨ ਦਾ ਹਿੱਸਾ ਹੈ।

4 ਭਾਰਤ ਸਰਕਾਰ ਦੀ ਰਾਸ਼ਟਰੀ ਮੁਦਰੀਕਰਣ ਪਾਈਪਲਾਈਨ ਨੇ ਇਸ ਏਕੀਕਰਣ ਨੂੰ ਦੇਸ਼ ਦੀ ਸੰਪਤੀ ਦੇ ਮੁੱਲ ਦਾ ਮੁਦਰੀਕਰਣ ਕਰਨ ਅਤੇ ਟ੍ਰਾਂਸਫਰ ਕਰ ਕੇ ਵਰਤੋ ਲਈ ਸੁਲਭ ਬਣਾਉਣ ਦੇ ਸਾਧਨ ਦੇ ਰੂਪ ਵਿੱਚ ਸੁਵਿਧਾ ਪ੍ਰਦਾਨ ਕੀਤੀ ਹੈ।

ਭਾਰਤ ਸਰਕਾਰ ਦੀ ਰਾਸ਼ਟਰੀ ਮੁਦਰੀਕਰਣ ਪਾਈਪਲਾਈਨ ਦੀ ਸੁਰੱਖਿਆ ਵਿੱਚ, ਐੱਨਟੀਪੀਸੀ ਲਿਮਿਟਿਡ (“ਐੱਨਟੀਪੀਸੀ”) ਨੇ ਆਪਣੀ ਨਵਿਆਉਣਯੋਗ ਊਰਜਾ (“ਆਰਈ”) ਸੰਪਤੀਆਂ ਨੂੰ ਇੱਕ ਹੋਰ ਇਕਾਈ ਭਾਵ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ (ਐੱਨਜੀਈਐੱਲ) ਦੇ ਤਹਿਤ ਸਮੇਕਿਤ ਕਰਨ ਦੇ ਸਬੰਧ ਵਿੱਚ 28 ਫਰਵਰੀ, 2023 ਨੂੰ ਲੈਣ—ਦੇਣ ਦੀ ਸਮਾਪਨ ਪ੍ਰਕਿਰਿਆ ਪੂਰੀ ਕੀਤੀ ਹੈ। ਇਹ ਕਾਰਵਾਈ 07 ਅਪ੍ਰੈਲ, 2022 ਨੂੰ ਨਿਗਮਿਤ ਐੱਨਟੀਪੀਸੀ ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਨਜੀਈਐੱਲ ਨੂੰ ਨਵਿਆਉਣਯੋਗ ਊਰਜਾ ਸੰਪਤੀਆਂ/ਸੰਸਥਾਵਾਂ ਦਾ ਟ੍ਰਾਂਸਫਰ ਹੈ।

ਆਪਸੀ ਸਮਝੌਤੇ ਵਿੱਚ ਬਿਜਨਸ ਟ੍ਰਾਂਸਫਰ ਐਗਰੀਮੈਂਟ (ਬੀਟੀਏ) ਦੇ ਮਾਧਿਅਮ ਨਾਲ 15 ਨਵਿਆਉਣਯੋਗ ਊਰਜਾ ਸੰਪਤੀਆਂ ਦਾ ਟ੍ਰਾਂਸਫਰ ਅਤੇ ਸ਼ੇਅਰ ਖ਼ਰੀਦ ਦੇ ਜਰੀਏ ਐੱਨਟੀਪੀਸੀ ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਨਟੀਪੀਸੀ ਰਿਨਿਊਏਬਲ ਐਨਰਜੀ ਲਿਮਿਟਿਡ (“ਐੱਨਆਰਈਐੱਲ”) ਦੀ ਸ਼ਤ ਪ੍ਰਤੀਸ਼ਤ (100%) ਇਕੁਵਿਟੀ ਸ਼ੇਅਰਹੋਲਡਿੰਗ ਦਾ ਟ੍ਰਾਂਸਫਰ ਸ਼ਾਮਲ ਹੈ। ਇਹ ਸਮਝੌਤਾ (ਐੱਸਪੀਏ), 08 ਜੁਲਾਈ, 2022 ਨੂੰ ਲਾਗੂ ਹੋਇਆ ਸੀ।

ਇਹ ਵਿਵਸਥਾ ਵਿੱਤੀ ਵਰ੍ਹੇ 2032 ਤੱਕ 60 ਗੀਗਾ ਵਾਟ (GW RE) ਨਵਿਆਉਣਯੋਗ ਊਰਜਾ ਸਮਰੱਥਾ ਟੀਚੇ ਨੂੰ ਹਾਸਲ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਉਦੇਸ਼ ਨਾਲ ਸਮੂਹ ਦੇ ਕਾਰਪੋਰੇਟ ਬਿਜਨਸ ਪਲਾਨ ਦੀ ਇੱਕ ਹਿੱਸੇਦਾਰੀ ਦੇ ਰੂਪ ਵਿੱਚ ਲਾਗੂ ਕੀਤੀ ਗਈ ਹੈ।

*********

ਏਐੱਮ/ਆਈਜੀ/ਐੱਚਐੱਨ


(Release ID: 1903588) Visitor Counter : 105