ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਸੰਚਾਰ ਬਿਊਰੋ ਗੋਆ ਨੇ ਅੰਤਰਰਾਸ਼ਟਰੀ ਮੋਟਾ ਅਨਾਜ ਵਰ੍ਹੇ ’ਤੇ ਮਲਟੀ ਮੀਡੀਆ ਪ੍ਰਦਰਸ਼ਨੀ ਦਾ ਆਯੋਜਨ ਕੀਤਾ

Posted On: 28 FEB 2023 1:55PM by PIB Chandigarh

ਕੇਂਦਰੀ ਸੰਚਾਰ ਬਿਊਰੋ, ਗੋਆ ਨੇ ਪਣਜੀ ਵਿੱਚ ਕਦੰਬਾ ਟ੍ਰਾਂਸਪੋਰਟ ਨਿਗਮ ਬਸ ਸਟੈਂਡ ’ਤੇ ਅੰਤਰਰਾਸ਼ਟਰੀ ਮੋਟਾ ਅਨਾਜ ਵਰ੍ਹੇ ’ਤੇ ਇੱਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਉੱਤਰੀ ਗੋਆ ਦੇ ਸੁਪਰੀਟੈਂਡੈਂਟ ਆਵ੍ਰ ਪੁਲਿਸ (SP) ਨਿਧਿਨ ਵਲਸਨ ਨੇ ਕੀਤਾ। 3 ਮਾਰਚ ਤੱਕ ਜਨਤਾ ਦੇ ਲਈ ਖੁੱਲ੍ਹੀ ਇਸ ਪ੍ਰਦਰਸ਼ਨੀ ਦਾ ਉਦੇਸ਼ ਇੱਥੇ ਆਉਣ ਵਾਲਿਆਂ ਨੂੰ ਮੋਟੇ ਅਨਾਜ ਦੇ ਮਹੱਤਵ ਦੇ ਬਾਰੇ ਵਿੱਚ ਸਿੱਖਿਅਤ ਕਰਨਾ ਅਤੇ ਉਸ ਨੂੰ ਦੈਨਿਕ ਆਹਾਰ ਵਿੱਚ ਸ਼ਾਮਲ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ।

ਆਈਸੀਏਆਰ—ਸੈਂਟਰਲ ਕੋਸਟਲ ਐਗਰੀਕਲਚਰਲ ਰਿਸਰਚ ਇੰਸਟੀਟਿਊਟ ਨੇ ਵੀ ਇਸ ਪ੍ਰੋਗਰਾਮ ਵਿੱਚ ਇੱਕ ਸਟਾਲ ਲਗਾਇਆ ਹੈ ਜਿੱਥੇ ਲੋਕ ਮੋਟੇ ਅਨਾਜ ’ਤੇ ਮਾਹਰਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਇਸ ਦੇ ਅਸਲ ਨਮੂਨੇ ਦੇਖ ਸਕਦੇ ਹਨ। ਇਸ ਪ੍ਰਦਰਸ਼ਨੀ ਦੇ ਲਈ ਗਿਆਨ ਭਾਗੀਦਾਰਾਂ ਦੇ ਰੂਪ ਵਿੱਚ ਵੀ ਇਹ ਇੰਸਟੀਟਿਊਟ ਇਤਿਹਾਸਕ ਅਤੇ ਵਰਤਮਾਨ ਸਥਿਤੀ ਦੇ ਅਵਲੋਕਨ ਦੇ ਨਾਲ—ਨਾਲ ਗੋਆ ਦੇ ਸੰਦਰਭ ਵਿੱਚ ਬਾਜਰਾ ’ਤੇ ਮਾਹਰ ਸਲਾਹ ਦੇ ਰਿਹਾ ਹੈ।

C:\Users\Balwant\Desktop\PIB-Chanchal-13.2.23\1903013.jpeg

ਐੱਸਪੀ ਨਿਧਿਨ ਵਲਸਨ ਜੋ ਕਿ ਇੱਕ ਕੈਂਸਰ ਸਰਵਾਈਵਰ ਅਤੇ ਟ੍ਰਾਇਥਲੋਨ ਐਥਲੀਟ (triathlon athlete) ਹੈ, ਉਨ੍ਹਾਂ ਨੇ ਉਦਘਾਟਨ ਦੇ ਮੌਕੇ ’ਤੇ ਕਿਹਾ ਕਿ ਮੋਟਾ ਅਨਾਜ ਉਨ੍ਹਾਂ ਦੀ ਸਿਹਤ ਵਿਚ ਬਦਲਾਅ ਦਾ ਇੱਕ ਬੜਾ ਹਿੱਸਾ ਸੀ। ਬਾਜਰੇ ਦੀ ਵਰਤੋ ਦੇ ਆਪਣੇ ਅਨੁਭਵ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਹਾਲ ਦੀ ਆਇਰਨਮੈਨ ਟ੍ਰਾਇਥਲੋਨ ਦੇ ਲਈ ਮੋਟਾ ਅਨਾਜ ਉਨ੍ਹਾਂ ਦੀ ਟ੍ਰੇਨਿੰਗ ਵਿੱਚ ਮਹੱਤਵਪੂਰਨ ਸੀ। ਉਸ ਟ੍ਰਾਇਥਲੋਨ ਨੂੰ ਉਨ੍ਹਾਂ ਨੇ ਸਫ਼ਲਤਾਪੂਰਵਕ ਪੂਰਾ ਕੀਤਾ। ਆਪਣੇ ਸਵਸਥ ਕੱਲ੍ਹ ਲਈ ਭੋਜਨ ਵਿੱਚ ਮੋਟਾ ਅਨਾਜ ਸ਼ਾਮਲ ਕਰਨ ਦਾ ਸੱਦਾ ਦਿੰਦੇ ਹੋਏ ਐੱਸਪੀ ਮਹੋਦਯਾ ਨੇ ਕਿਹਾ, “ਪਿਛਲੇ 10 ਮਹੀਨਿਆਂ ਤੋਂ ਮੇਰੇ ਰਾਤ ਦੇ ਖਾਣੇ ਅਤੇ ਨਾਸ਼ਤੇ ਵਿੱਚ ਬਾਜਰਾ ਸ਼ਾਮਲ ਹੈ। ਜਦੋਂ ਤੋਂ ਮੈਂ ਪਹਿਲੀ ਵਾਰ ਖਾਣ—ਪੀਣ ਬਦਲਿਆ ਉਦੋਂ ਤੋਂ ਰਾਗੀ ਮਾਲਟ ਹਰ ਰੋਜ਼ ਮੇਰਾ ਡਿਨਰ ਰਿਹਾ ਹੈ ਅਤੇ ਬਿਨਾ ਵਜ਼ਨ ਵਧੇ ਮੇਰੀ ਤਾਕਤ ਅਤੇ ਹੌਂਸਲੇ ਵਿੱਚ ਵਰਣਨਯੋਗ ਸੁਧਾਰ ਹੋਇਆ ਹੈ।”

ਆਈਸੀਏਆਰ— ਸੈਂਟਰਲ ਕੋਸਟਲ ਐਗਰੀਕਲਚਰਲ ਰਿਸਰਚ ਇੰਸਟੀਟਿਊਟ ਦੇ ਡਾਇਰੈਕਟਰ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਮੋਟੇ ਅਨਾਜ ਦੇ ਉਤਪਾਦਨ ਵਿੱਚ ਸਿਰਫ਼ ਮਾਮੂਲੀ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣ ਪਾਇਆ ਕਿ ਕਿਵੇਂ ਮੋਟੇ ਅਨਾਜ ਨੂੰ ਬਹੁਤ ਘੱਟ ਲਾਗਤ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਵਿੱਚ ਬਹੁਤ ਘੱਟ ਪਾਣੀ ਦੀ ਖਪਤ ਹੁੰਦੀ ਹੈ, ਜਿਸ ਨਾਲ ਕਿਸਾਨਾਂ ਦੇ ਲਈ ਇਸ ਨੂੰ ਉਗਾਉਣਾ ਅਸਾਨ ਹੋ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਟਾ ਅਨਾਜ ਸ਼ਰੀਰ ਨੂੰ ਵੱਡੀ ਮਾਤਰਾ ਵਿੱਚ ਪੋਸ਼ਣ ਪ੍ਰਦਾਨ ਕਰਦੇ ਹੋਏ ਜੀਵਨਸ਼ੈਲੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ। ਡਾ. ਪ੍ਰਵੀਨ ਕੁਮਾਰ ਆਪਣਾ ਵਜਨ ਘਟਾਉਣ ਅਤੇ ਬਲੱਡ ਸ਼ੁਗਰ ਲੈਵਲ ਵਿੱਚ ਬਿਹਤਰ ਨਿਯੰਤਰਣ ਦੇ ਲਈ ਆਪਣੇ ਭੋਜਣ ਵਿੱਚ ਸ਼ਾਮਲ ਮੋਟੇ ਅਨਾਜ ਨੂੰ ਕ੍ਰੈਡਿਟ ਦਿੰਦੇ ਹਨ।

C:\Users\Balwant\Desktop\PIB-Chanchal-13.2.23\1903013-1.jpeg

ਇਸ ਪ੍ਰੋਗਰਾਮ ਵਿੱਚ ਮੋਟੇ ਅਨਾਜ ਨਾਲ ਬਣੇ ਸਨੈਕਸ ਵੰਡੇ ਗਏ ਅਤੇ ਨਾਲ ਹੀ ਸਥਾਨਕ ਕਲਾਕਾਰਾਂ ਦੁਆਰਾ ਇਕ ਲਘੂ ਸੱਭਿਆਚਾਰਕ ਪ੍ਰੋਗਰਾਮ ਵੀ ਹੋਇਆ। ਇਸ ਪ੍ਰਦਰਸ਼ਨੀ ਵਿੱਚ ਪ੍ਰਵੇਸ਼ ਮੁਫ਼ਤ ਹੈ ਅਤੇ ਇਹ ਸਾਰਿਆਂ ਲਈ ਖੁੱਲ੍ਹੀ ਹੈ।

nzsookPNoh w'N/ nBki d/ pko/ ftZu

ਮੋਟਾ ਅਨਾਜ ਪਾਰੰਪਰਕ ਅਨਾਜ ਹੈ, ਜਿਸ ਨੂੰ ਭਾਰਤੀ ਉਪ ਮਹਾਦੀਪ ਵਿੱਚ ਉਗਾਇਆ ਅਤੇ ਖਾਇਆ ਜਾਂਦਾ ਹੈ। ਮੋਟਾ ਅਨਾਜ ਘਾਹ ਪਰਿਵਾਰ ਨਾਲ ਸਬੰਧਤ ਛੋਟੇ ਦਾਣੇ ਵਾਲੇ, ਸਲਾਨਾ, ਗਰਮ ਮੌਸਮ ਵਾਲਾ ਅਨਾਜ ਹੈ। ਹੋਰਨਾਂ ਪਸੰਦੀਦਾ ਅਨਾਜਾਂ ਦੀ ਤੁਲਨਾ ਵਿੱਚ ਇਸ ਨੂੰ ਪਾਣੀ ਅਤੇ ਖਾਦ ਦੀ ਘੱਟ ਜ਼ਰੂਰਤ ਹੁੰਦੀ ਹੈ। ਵਰਤਮਾਨ ਵਿੱਚ 130 ਤੋਂ ਅਧਿਕ ਦੇਸ਼ਾਂ ਵਿੱਚ ਉਗਾਏ ਜਾਣ ਵਾਲੇ ਮੋਟੇ ਅਨਾਜਾਂ ਨੂੰ ਪੂਰੇ ਏਸ਼ੀਆ ਅਤੇ ਅਫਰੀਕਾ ਵਿੱਚ ਅੱਧੇ ਅਰਬ ਤੋਂ ਵਧ ਲੋਕਾਂ ਦੇ ਲਈ ਪਾਰੰਪਰਕ ਭੋਜਨ ਮੰਨਿਆ ਜਾਂਦਾ ਹੈ। ਭਾਰਤ ਦੇ ਇੱਕ ਪ੍ਰਸਤਾਵ ਤੋਂ ਬਾਅਦ 2023 ਨੂੰ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਮੋਟਾ ਅਨਾਜ ਵਰ੍ਹਾ ਐਲਾਨਿਆ ਗਿਆ ਹੈ। ਅਜਿਹੇ ਸਮੇਂ ਵਿੱਚ ਜਦੋਂ ਗਲੋਬਲ ਐਗਰੀਫੂਡ ਸਿਸਟਮ ਨਿਰੰਤਰ ਵਧਦੀ ਗਲੋਬਲ ਅਬਾਦੀ ਨੂੰ ਭੋਜਨ ਦੇਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਇਸ ਤਰ੍ਹਾਂ ਦੇ ਮੋਟੇ ਅਨਾਜ ਵਰਗਾ ਲਚੀਲਾ ਅਨਾਜ ਇੱਕ ਕਿਫ਼ਾਇਤੀ ਅਤੇ ਪੌਸ਼ਟਿਕ ਵਿਕਲਪ ਪ੍ਰਦਾਨ ਕਰਦਾ ਹੈ, ਅਤੇ ਉਸ ਦੀ ਖੇਤੀ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਅਪ੍ਰੈਲ 2018 ਵਿੱਚ ਮੋਟੇ ਅਨਾਜ ਨੂੰ “ਨਿਊਟ੍ਰੀ ਅਨਾਜ” ਦੇ ਰੂਪ ਵਿੱਚ ਫਿਰ ਤੋਂ ਬਰਾਂਡ ਕੀਤਾ ਗਿਆ, ਇਸ ਤੋਂ ਬਾਅਦ ਸਾਲ 2018 ਨੂੰ ਰਾਸ਼ਟਰੀ ਮੋਟਾ ਅਨਾਜ ਵਰ੍ਹਾ ਘੋਸ਼ਿਤ ਕੀਤਾ ਗਿਆ, ਜਿਸ ਦਾ ਟੀਚਾ ਵੱਡੇ ਪੈਮਾਨੇ ’ਤੇ ਪ੍ਰਚਾਰ ਅਤੇ ਮੰਗ ਪੈਦਾ ਕਰਨਾ ਸੀ। 2021—2026 ਦੇ ਵਿਚਾਕਾਰ ਪੂਰਵਾਨੁਮਾਨ ਅਵਧੀ ਦੇ ਦੌਰਾਨ ਗਲੋਬਲ ਮੋਟਾ ਅਨਾਜ ਬਜਾਰ ਵਿੱਚ 4.5 ਪ੍ਰਤੀਸ਼ਤ ਦਾ ਸੀਏਜੀਆਰ ਦਰਜ ਕਰਨ ਦਾ ਅਨੁਮਾਨ ਹੈ।

**********

ਪੀਆਈਬੀ ਗੋਆ/ਗੌਤਮ ਕੇ/ਸੀ ਯਾਦਵ/ਐੱਚਐੱਨ


(Release ID: 1903388) Visitor Counter : 92