ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ- ਹਰਿਆਣਾ ਵਿੱਚ ਆਯੋਜਿਤ ਆਗਾਮੀ ਜੀ-20 ਵਰਕਿੰਗ ਗਰੂਪ ਦੀ ਮੀਟਿੰਗ ਵਿੱਚ ਭਾਰਤ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਏਕੀਕ੍ਰਿਤ ਕਾਰਵਾਈ ਕੀਤੀ ਫਿਰ ਤੋਂ ਪੁਸ਼ਟੀ ਅਤੇ ਵਿਸ਼ਵ ਪੱਧਰ ’ਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਲਈ ਜੀ-20 ਵਚਨਬੱਧਤਾਵਾਂ ਨੂੰ ਮਜ਼ਬੂਤ ਕਰੇਗਾ
ਡਾ. ਜਿਤੇਂਦਰ ਸਿੰਘ 1 ਤੋਂ 31 ਮਾਰਚ, 2023 ਤੱਕ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੁਆਰਾ ਆਯੋਜਿਤ ਜੀ-20 ਦੀ ਪਹਿਲੀ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ (ਏਸੀਡਬਲਿਊਜੀ) ਦੀ ਮੀਟਿੰਗ ਦਾ ਉਦਘਾਟਨ ਕਰਨਗੇ।
ਭਾਰਤ ਦੀ ਪ੍ਰਧਾਨਗੀ ਦੇ ਤਹਿਤ ਜੀ-20 ਰਾਸ਼ਟਰ ਭਵਿੱਖ ਦੀ ਕਾਰਵਾਈ ਦੇ ਖੇਤਰਾਂ ’ਤੇ ਵਿਚਾਰ-ਵਟਾਂਦਰਾ ਕਰਨਗੇ, ਜਿੱਥੇ ਉਨ੍ਹਾਂ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ ਹੈ, ਜਿਨ੍ਹਾਂ ਤੋਂ ਭਗੌੜੇ ਆਰਥਿਕ ਅਪਰਾਧੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਤੇਜ਼ੀ ਨਾਲ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਇਲਾਵਾ ਵਿਦੇਸ਼ਾਂ ਵਿੱਚ ਸਥਿਤ ਉਨ੍ਹਾਂ ਦੀ ਜਾਇਦਾਦਾਂ ਨੂੰ ਦੇਸ਼ ਦੇ ਕਾਨੂੰਨ ਦੀ ਪਹੁੰਚ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਹੈ, ਜਿੱਥੋਂ ਤੋਂ ਅਜਿਹੇ ਅਪਰਾਧੀ ਬਚ ਨਿਕਲਦੇ ਹਨ: ਡਾ.ਜਿਤੇਂਦਰ ਸਿੰਘ
ਵਿਸ਼ਵ ਪੱਧਰ ’ਤੇ ਨਿਰਾਸ਼ਾਜਨਕ ਆਰਥਿਕ ਨਜ਼ਰੀਏ ਦੇ ਵਿੱਚ ਆਈਐੱਮਐੱਫ ਅਤੇ ਹੋਰ ਵਿਸ਼ਵ ਏਜੰਸੀਆਂ ਨੇ ਭਾਰਤ ਨੂੰ ਇੱਕ ਉੱਜਵਲ ਸਥਾਨ ਦੱਸਿਆ ਹੈ ਅਤੇ ਇਸ ਨੂੰ ਦੇਖਦੇ ਹੋਏ ਭਾਰਤ ਮਹੱਤਵਪੂਰਨ ਮੁੱਦਿਆ ’ਤੇ ਉੱਤਰ-ਦੱਖਣ ਵੰਡ ਨੂੰ ਦੂਰ ਕਰਨ ਦੇ ਲਈ ਆਪਣੀ ਸਹੀ ਭੂਮਿਕਾ ਨਿਭਾਵੇਗਾ ਅਤੇ ਦੱਖਣ ਦੀ ਗਲੋਬਲ ਆਵਾਜ਼ ਬਣੇਗਾ।
Posted On:
27 FEB 2023 2:00PM by PIB Chandigarh
ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੀ-20 ਦੀ ਪਹਿਲੀ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ (ਏਸੀਡਬਲਿਊਜੀ) ਦੀ ਮੀਟਿੰਗ ਵਿੱਚ ਭਾਰਤ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਸੁਨਿਸ਼ਚਿਤ ਕਰਨ ਅਤੇ ਵਿਸ਼ਵ ਪੱਧਰ ’ਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਨੂੰ ਲੈ ਕੇ ਜੀ-20 ਵਚਨਬੱਧਤਾ ਨੂੰ ਮਜ਼ਬੂਤ ਕਰਨ ਦੇ ਲਈ ਏਕੀਕ੍ਰਿਤ ਕਾਰਵਾਈ ਕੀਤੀ ਫਿਰ ਤੋਂ ਪੁਸ਼ਟੀ ਕਰੇਗਾ। ਇਹ ਮੀਟਿੰਗ 1 ਤੋਂ 3 ਮਾਰਚ, 2023 ਤੱਕ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਆਯੋਜਿਤ ਕੀਤੀ ਜਾਵੇਗੀ।
ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਤੋਂ ਪਹਿਲਾਂ ਜਾਰੀ ਆਪਣੇ ਇੱਕ ਬਿਆਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਬੇਮਿਸਾਲ ਆਰਥਿਕ, ਭੂ-ਰਾਜਨੀਤਿਕ ਅਤੇ ਜਲਵਾਯੂ ਸੰਬੰਧੀ ਚੁਣੌਤੀਆਂ ਦੇ ਵਿਚਕਾਰ ਹੋ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਨਿਰਾਸ਼ਾਜਨਕ ਆਰਥਿਕ ਨਜ਼ਰੀਏ ਦੇ ਵਿੱਚ ਆਈਐੱਮਐੱਫ ਅਤੇ ਹੋਰ ਵਿਸ਼ਵ ਏਜੰਸੀਆਂ ਨੇ ਭਾਰਤ ਨੂੰ ਇੱਕ ਉਜੱਵਲ ਸਥਾਨ ਦੱਸਿਆ ਹੈ ਅਤੇ ਇਸ ਨੂੰ ਦੇਖਦੇ ਹੋਏ ਭਾਰਤ ਮਹੱਤਵਪੂਰਨ ਮੁੱਦਿਆਂ ’ਤੇ ਉੱਤਰ-ਦਖੱਣ ਵੰਡ ਨੂੰ ਦੂਰ ਕਰਨ ਦੇ ਲਈ ਆਪਣੀ ਸਹੀ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਸੁਨਿਸ਼ਚਿਤ ਕਰਨ ਦੇ ਲਈ ਏਕੀਕ੍ਰਿਤ ਕਾਰਵਾਈ ਕੀਤੀ ਫਿਰ ਤੋਂ ਪੁਸ਼ਟੀ ਕਰੇਗਾ।
ਉਨ੍ਹਾਂ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੀ ਥੀਮ “ਵਸੁਧੈਣ ਕੁਟੁੰਬਕਮ” ਜਾਂ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦਾ ਜ਼ਿਕਰ ਕਰਦੇ ਹੋਏ ਵਿਸ਼ਵ ਪੱਧਰ ’ਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਜੀ-20 ਦੀ ਪ੍ਰਤੀਬੱਧਤਾਵਾਂ ਨੂੰ ਮਜ਼ਬੂਤੀ ਦੇਣ ’ਤੇ ਜ਼ੋਰ ਦਿੱਤਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਭਾਰਤ ਦੀ ਜੀ-20 ਪ੍ਰਧਾਨਗੀ ਦੇ ਨਾਲ ਅੱਗੇ ਵਧਦੇ ਹੋਏ ਪਹਿਲੀ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ ਦੀ ਮੀਟਿੰਗ ਆਯੋਜਿਤ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗੁਰੂਗ੍ਰਾਮ ਵਿੱਚ ਇਸ ਤਿੰਨ ਦਿਨਾਂ ਆਯੋਜਨ ਦੇ ਦੌਰਾਨ 20 ਮੈਂਬਰ ਦੇਸ਼ਾਂ, 10 ਸੱਦੇ ਗਏ ਦੇਸ਼ਾਂ ਅਤੇ 9 ਅੰਤਰਰਾਸ਼ਟਰੀ ਸੰਗਠਨਾਂ ਦੇ 90 ਤੋਂ ਜ਼ਿਆਦਾ ਡੈਲੀਗੇਟ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਤੰਤਰ ਨੂੰ ਮਜ਼ਬੂਤ ਕਰਨ ’ਤੇ ਵਿਸਤਰਿਤ ਵਿਚਾਰ-ਵਟਾਂਦਰਾ ਕਰਨਗੇ। ਇਸ ਤੋਂ ਇਲਾਵਾ ਇਹ ਡੈਲੀਗੇਟ ਵਿਸ਼ੇਸ਼ ਰੂਪ ਨਾਲ ਆਯੋਜਿਤ ਯੋਗ ਸੈਸ਼ਨਾਂ, ਇਤਿਹਾਸਿਕ ਸਥਾਨਾਂ ਦੀ ਯਾਤਰਾ, ਸੱਭਿਆਚਾਰ ਪ੍ਰੋਗਰਾਮ ਅਤੇ ਸਥਾਨਕ ਪਕਵਾਨਾਂ ਦੇ ਰਾਹੀਂ ਭਾਰਤ ਦੀ ਸੰਸਕ੍ਰਿਤੀ ਦਾ ਅਨੁਭਵ ਕਰਨਗੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਰ੍ਹੇ 2010 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਜੀ-20 ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ (ਏਸੀਡਬਲਿਊਜੀ) ਜੀ-20 ਦੇਸ਼ਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਪਹਿਲੂਆਂ ਨੂੰ ਲੈ ਕੇ ਮਾਰਗਦਰਸ਼ਨ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ। ਜੀ-20 ਏਸੀਡਬਲਿਊਜੀ ਮੀਟਿੰਗਾਂ ਵਿੱਚ ਇੱਕ ਚੇਅਰ (ਚੇਅਰ ਕੰਟਰੀ) ਅਤੇ ਇੱਕ ਕੋ-ਚੇਅਰ ਦੇਸ਼ ਹੁੰਦਾ ਹੈ। ਜੀ-20 ਏਸੀਡਬਲਿਊਜੀ 2023 ਦਾ ਕੋ-ਚੇਅਰ ਦੇਸ਼ ਇਟਲੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੇ ਜਿਵੇਂ ਮਨੀ-ਲਾਂਡਰਿੰਗ, ਸੰਪੰਤੀ ਦੀ ਵਸੂਲੀ ਅਤੇ ਲਾਭਕਾਰੀ ਸਵਾਮੀਤੱਵ ਵਰਗੇ ਮੁੱਦਿਆਂ ਨੂੰ ਸੰਬੋਧਿਤ ਕਰਕੇ ਵਿਸ਼ਵ ਭ੍ਰਿਸ਼ਟਾਚਾਰ-ਵਿਰੋਧੀ ਕੋਸ਼ਿਸਾਂ ਦਾ ਤੇਜ਼ੀ ਨਾਲ ਪਤਾ ਕਰਕੇ ਹੋਰ 19 ਸ਼ਕਤੀਆਂ ਦੇ ਨਾਲ ਇੱਕਜੁਟ ਹੋ ਕੇ ਵਿਸ਼ਵ ਦੱਖਣ (ਦੱਖਣੀ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਓਸਿਨਿਯਾ) ਦੀ ਆਵਾਜ਼ ਬਣਨ ਦਾ ਇੱਕ ਸੁਨਹਿਰਾ ਮੌਕਾ ਪ੍ਰਦਾਨ ਕੀਤਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਦੇ ਮੈਂਬਰ ਰਾਸ਼ਟਰ ਭਵਿੱਖ ਦੀ ਕਾਰਵਾਈ ਦੇ ਖੇਤਰਾਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਇਨ੍ਹਾਂ ਵਿੱਚ ਉਨ੍ਹਾਂ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ ਹੈ, ਜਿਨ੍ਹਾਂ ਵਿੱਚੋ ਭਗੌੜੇ ਆਰਥਿਕ ਅਪਰਾਧੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਤੇਜ਼ੀ ਨਾਲ ਉਸ ਨੂੰ ਹਵਾਲਗੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਵਿਦੇਸ਼ਾਂ ਵਿੱਚ ਸਥਿਤ ਉਨ੍ਹਾਂ ਦੀ ਸੰਪਤੀਆਂ ਨੂੰ ਦੇਸ਼ ਦੇ ਕਾਨੂੰਨ ਦੀ ਪਹੁੰਚ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਹੈ, ਜਿੱਥੋਂ ਦੀ ਅਜਿਹੇ ਅਪਰਾਧੀ ਬਚ ਨਿਕਲਦੇ ਹਨ।
ਕੇਂਦਰੀ ਮੰਤਰੀ ਨੇ ਵਰਕਿੰਗ ਗਰੁੱਪ ਦੇ ਵਿਸ਼ੇ ’ਤੇ ਚਰਚਾ ਕੀਤੀ। ਡਾ. ਜਿਤੇਂਦਰ ਸਿੰਘ ਨੇ ਇਸ ’ਤੇ ਜ਼ੋਰ ਦਿੱਤਾ ਕਿ ਭ੍ਰਿਸ਼ਟਾਚਾਰ ਇੱਕ ਮੁਸੀਬਤ ਹੈ, ਜੋ ਸਰੋਤਾਂ ਦੇ ਪ੍ਰਭਾਵੀ ਉਪਯੋਗ ਅਤੇ ਸਮੂਚੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗ਼ਰੀਬ ਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵਧ ਪ੍ਰਭਾਵਿਤ ਕਰਦਾ ਹੈ। ਭਾਰਤ ਦੀ ਪ੍ਰਧਾਨਗੀ ਦਾ ਉਦੇਸ਼ ਭ੍ਰਿਸ਼ਟਾਚਾਰ ਅਤੇ ਆਰਥਿਕ ਅਪਰਾਧਾਂ ਦੇ ਵਿਰੁੱਧ ਕਾਰਵਾਈ ਅਤੇ ਚੋਰੀ ਦੀ ਸੰਪਤੀ ਦੀ ਵਸੂਲੀ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਜੀ-20 ਏਸੀਡਬਲਿਊਜੀ ਅਪਰਾਧਿਕ ਮਾਮਲਿਆਂ ਵਿੱਚ ਘਰੇਲੂ ਕਾਨੂੰਨ ਪ੍ਰਵਰਤਨ ਅਧਿਕਾਰੀਆਂ ਦੇ ਵਿੱਚ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੇ ਲਈ ਮੌਜੂਦਾ ਆਪਸੀ ਕਾਨੂੰਨੀ ਸਹਾਇਤਾ ਢਾਂਚੇ ਵਿੱਚ ਸੁਧਾਰ ਅਤੇ ਤੰਤਰ ਨੂੰ ਸਰਲ ਬਣਾਉਣ ਦੇ ਲਈ ਸੂਚਨਾਵਾਂ ਦੇ ਸਰਗਰਮ ਆਦਾਨ-ਪ੍ਰਦਾਨ ’ਤੇ ਕੰਮ ਕਰੇਗਾ।
ਭਾਰਤ ਦੀ ਪ੍ਰਧਾਨਗੀ ਭ੍ਰਿਸ਼ਟਾਚਾਰ ਦੇ ਵਿਰੁੱਧ ਉਨ੍ਹਾਂ ਦੀ ਵਿਆਪਕ ਰਣਨੀਤੀ ਵਿੱਚ ਚੋਰੀ ਦੀ ਸੰਪਤੀ ਦੀ ਵਸੂਲੀ ਅਤੇ ਵਾਪਸੀ ਨੂੰ ਪ੍ਰਾਥਮਿਕਤਾ ਦੇਣ ਵਿੱਚ ਜੀ-20 ਦੇਸ਼ਾਂ ਦੀ ਸਹਾਇਤਾ ਕਰੇਗੀ। ਇਸ ਦੇ ਲਈ ਸੰਪਤੀ ਦਾ ਪਤਾ ਲਗਾਉਣ ਅਤੇ ਪਹਿਚਾਣ ਤੰਤਰ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ, ਅਵੈਧ ਸੰਪੰਤੀਆਂ ਨੂੰ ਤੇਜ਼ੀ ਨਾਲ ਨਿਯੰਤਰਣ ਕਰਨ ਦੇ ਲਈ ਤੰਤਰ ਵਿਕਸਿਤ ਕਰਨਾ ਅਤੇ ਓਪਨ-ਸੋਰਸ ਸੂਚਨਾ ਤੇ ਸੂਚਨਾ ਵਸੂਲੀ ਨੈੱਟਵਰਕ ਦੇ ਪ੍ਰਭਾਵੀ ਉਪਯੋਗ ਨੂੰ ਉਤਸ਼ਾਹਿਤ ਕਰਨਾ ਪ੍ਰਮੁੱਖ ਕੇਂਦ੍ਰਿਤ ਖੇਤਰ ਹੋਣਗੇ । ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਜੀ-20 ਦੇਸ਼ਾਂ ਦੇ ਵਿੱਚ ਗੈਰ-ਰਸਮੀ ਸਹਿਯੋਗ ਦੇ ਮਹੱਤਵ ਅਤੇ ਸਹਿਯੋਗ ਦੇ ਮੌਜੂਦਾ ਤੰਤਰ ਦੇ ਉਪਯੋਗ ਨੂੰ ਵਧਾਉਣ ਵਿੱਚ ਮੈਂਬਰ ਦੇਸ਼ਾਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੀ ਸੁਵਿਧਾ ਦੇ ਲਈ ਇੱਕ ਗਿਆਨ ਕੇਂਦਰ ਦੇ ਨਿਰਮਾਣ ਨੂੰ ਰੇਖਾਂਕਿਤ ਕੀਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਲਈ ਪਾਰਦਰਸ਼ੀ ਨਿਯਾਮਕ ਢਾਂਚਾ ਅਤੇ ਪ੍ਰਭਾਵੀ ਆਂਤਰਿਕ ਨਿਯੰਤਰਣ ਤੰਤਰ ਮੌਜੂਦਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਦੱਸਿਆ ਕਿ ਏਸੀਡਬਲਿਊਜੀ ਦੀ ਪਹਿਲੀ ਮੀਟਿੰਗ ਦੇ ਤਹਿਤ ਜਨਤਕ ਖੇਤਰ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਲਈ ਆਈਸੀਟੀ ਦਾ ਲਾਭ ਉਠਾਉਣ ’ਤੇ ਇੱਕ ‘ਸਾਈਡ ਇਵੈਂਟ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਦਾ ਉਦੇਸ਼ ਪੂਰੇ ਵਿਸ਼ਵ ਵਿੱਚ ਭ੍ਰਿਸ਼ਟਾਚਾਰ ਨਾਲ ਲੜਨ ਵਿੱਚ ਆਈਸੀਟੀ ਦੀ ਭੂਮਿਕਾ ਅਤੇ ਭਾਰਤ ਵਲੋਂ ਭ੍ਰਿਸ਼ਟਾਚਾਰ ਨੂੰ ਘਟ ਕਰਨ ਅਤੇ ਇਸ ਦੇ ਸਮਾਧਾਨ ਦੇ ਲਈ ਅਪਣਾਏ ਗਏ ਪਹਿਲੂਆਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦੇਣਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਇਸ ਸਾਈਡ ਇਵੈਂਟ ਦੇ ਦੌਰਾਨ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਪ੍ਰਾਪਤ ਆਪਣੇ ਅਨੁਭਵ ਦਾ ਉਪਯੋਗ ਭ੍ਰਿਸ਼ਟਾਚਾਰ ਨੂੰ ਰੋਕਣ, ਉਸਦਾ ਪਤਾ ਲਗਾਉਣ ਅਤੇ ਉਸ ਨਾਲ ਲੜਣ ਵਿੱਚ ਸੂਚਨਾ ਤੇ ਸੰਚਾਰ ਟੈਕਨੋਲੋਜੀ ਦੀ ਭੂਮਿਕਾ ਦੱਸੇਗਾ ਅਤੇ ਉੱਚ ਪਾਰਦਰਸ਼ਿਤਾ ਅਤੇ ਅਨੁਭਵਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਪ੍ਰਦਰਸ਼ਿਤ ਕਰੇਗਾ।
ਡਾ. ਜਿਤੇਂਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਪਹਿਲੀ ਏਸੀਡਬਲਿਊਜੀ ਮੀਟਿੰਗ ਭ੍ਰਿਸ਼ਟਾਚਾਰ-ਵਿਰੋਧੀ ਜਾਗਰੂਕਤਾ ਵਧਾਉਣ, ਸਿੱਖਿਆ ਪ੍ਰਦਾਨ ਕਰਨ, ਸਮਰੱਥਾ ਨਿਰਮਾਣ ਅਤੇ ਸਿਵਿਲ ਸੋਸਾਇਟੀ 20, ਥਿੰਕ ਟੈਂਕ, ਮਹਿਲਾ 20 ਤੇ ਵਪਾਰ 20 ਵਰਗੇ ਮੰਚਾਂ ਦੇ ਅਨੁਭਵ ਦੇ ਲਾਭਾਂ ਨੂੰ ਵਿਸ਼ੇਸ਼ ਰੂਪ ਨਾਲ ਸ਼ਾਮਲ ਕਰਨ ਦੇ ਲਈ ਇੱਕ ਠੋਸ ਕੋਸ਼ਿਸ਼ ਪੈਦਾ ਕਰੇਗੀ।
************
SNC / SM
(Release ID: 1903079)
Visitor Counter : 171