ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ 6500 ਕਰੋੜ ਰੁਪਏ ਦੇ ਨਿਵੇਸ਼ ਨਾਲ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 27 FEB 2023 3:21PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗਾਂ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉੱਤਰ ਪ੍ਰੇਦਸ਼ ਦੇ ਬਲੀਆ ਦੇ ਚਿਤਬੜਾ ਪਿੰਡ ਵਿੱਚ 6500 ਕਰੋੜ ਰੁਪਏ ਦੇ ਨਿਵੇਸ਼ ਨਾਲ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਮੌਕੇ ’ਤੇ ਬੋਲਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਬਲੀਆ (Ballia) ਲਿੰਕ ਐਕਸਪ੍ਰੈੱਸ—ਵੇ ਦੇ ਬਣਨ ਨਾਲ ਹੁਣ ਪੁਰਵਾਂਚਲ ਐਕਸਪ੍ਰੈੱਸ—ਵੇ ਦਾ ਇਸਤੇਮਾਲ ਕਰਦੇ ਹੋਏ ਲਖਨਊ ਤੋਂ ਪਟਨਾ ਸਿਰਫ਼ ਸਾਢੇ ਚਾਰ ਘੰਟਿਆਂ ਵਿੱਚ ਪਹੁੰਚਿਆਂ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਬਲੀਆ ਤੋਂ ਬਕਸਰ ਅੱਧੇ ਘੰਟੇ ਵਿੱਚ, ਬਲੀਆ ਤੋਂ ਛਪਰਾ ਇੱਕ ਘੰਟੇ ਵਿੱਚ ਅਤੇ ਬਲੀਆ ਤੋਂ ਪਟਨਾ ਡੇਢ ਘੰਟੇ ਵਿੱਚ ਪੰਹੁਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗ੍ਰੀਨਫੀਲਡ ਹਾਈਵੇ ਦੇ ਨਿਰਮਾਣ ਨਾਲ ਪੂਰਬੀ ਉੱਤਰ ਪ੍ਰਦੇਸ਼ ਨੂੰ ਬਿਹਾਰ ਦੇ ਛਪਰਾ, ਪਟਨਾ, ਬਕਸਰ ਨਾਲੋਂ ਬਿਹਤਰ ਕਨੈਕਟੀਵਿਟੀ ਮਿਲੇਗੀ।

ਸ਼੍ਰੀ ਗਡਕਰੀ ਨੇ ਕਿਹਾ ਕਿ ਬਲੀਆ ਦੇ ਕਿਸਾਨਾਂ ਦੀਆਂ ਸਬਜ਼ੀਆਂ ਲਖਨਊ, ਵਾਰਾਨਸੀ ਅਤੇ ਪਟਨਾ ਦੀਆਂ ਮੰਡੀਆਂ ਵਿੱਚ ਅਸਾਨੀ ਨਾਲ ਪਹੁੰਚ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਐਕਸਪ੍ਰੈੱਸ—ਵੇ ਨਾਲ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਵਾਰਾਨਸੀ, ਗ਼ਾਜੀਪੁਰ ਅਤੇ ਹਲਦੀਯਾ ਦੇ ਤਿੰਨ ਮਲਟੀ ਮਾਡਲ ਟਰਮੀਨਲ ਦਾ ਸਿੱਧਾ ਲਾਭ ਮਿਲੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ 130 ਕਰੋੜ ਰੁਪਏ ਦੀ ਲਾਗਤ ਨਾਲ ਚੰਦੌਲੀ ਤੋਂ ਮੋਹਨੀਯਾ ਤੱਕ ਬਣਨ ਵਾਲੀ ਗ੍ਰੀਨਫੀਲਡ ਸੜਕ ਉੱਤਰ ਪ੍ਰਦੇਸ਼ ਦੇ ਚੰਦੌਲੀ ਅਤੇ ਬਿਹਾਰ ਦੇ ਕੈਮੂਰ ਜ਼ਿਲ੍ਹੇ ਨੂੰ ਦਿੱਲੀ—ਕੋਲਕਾਤਾ ਜੀਟੀ ਰੋਡ ਨਾਲ ਜੋੜੇਗੀ। ਉਨ੍ਹਾਂ ਨੇ ਕਿਹਾ ਕਿ ਸੈਦਪੁਰ ਤੋਂ ਮਰਹਦ ਸੜਕ ਦੇ ਬਣਨ ਨਾਲ ਸੈਦਪੁਰ ਹੁੰਦੇ ਹੋਏ ਮਊ ਤੋਂ ਵਾਰਾਨਸੀ ਦਾ ਸਿੱਧਾ ਸੰਪਰਕ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੇ ਹੋਰ ਸ਼ਹਿਰਾਂ ਤੋਂ ਬਿਹਤਰ ਕਨੈਕਟੀਵਿਟੀ ਨਾਲ ਦੇਸ਼ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਨਾਲ ਹੀ ਆਜ਼ਮਗੜ ਜ਼ਿਲ੍ਹੇ ਦੇ ਪਿਛੜੇ ਇਲਾਕਿਆਂ ਨੂੰ ਵੀ ਨਵੀਂ ਕਨੈਕਟੀਵਿਟੀ ਮਿਲੇਗੀ।

ਇਸ ਮੌਕੇ ’ਤੇ ਸ਼੍ਰੀ ਗਡਕਰੀ ਨੇ ਬਲੀਆ—ਆਰਾ ਦੇ ਵਿਚਕਾਰ 1500 ਕਰੋੜ ਰੁਪਏ ਦੀ ਲਾਗਤ ਨਾਲ 28 ਕਿਲੋਮੀਟਰ ਗ੍ਰੀਨਫੀਲਡ ਸਪਰ ਰੋਡ ਦੇ ਜ਼ਰੀਏ ਨਵੇਂ ਸੰਪਰਕ ਮਾਰਗ ਦੀ ਵੀ ਘੋਸ਼ਣਾ ਕੀਤੀ।

 

***************

ਐੱਮਜੇਪੀਐੱਸ/ਏਕੇ


(Release ID: 1903022) Visitor Counter : 117