ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਧਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਉਦਯੋਗ ਸੰਚਾਲਿਤ ਸਟਾਰਟਅੱਪਸ ਨੂੰ ਹੁਲਾਰਾ ਦੇਵੇਗੀ

Posted On: 26 FEB 2023 4:39PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ) ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਸਪੇਸ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਧਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਉਦਯੋਗ ਸੰਚਾਲਿਤ ਸਟਾਰਟਅੱਪਸ ਨੂੰ ਹੁਲਾਰਾ ਦੇਵੇਗੀ।

ਨੈਸ਼ਨਲ ਇੰਸਟੀਟਿਊਟ ਆਵ੍ਰ ਇਮਯੂਨੋਲੋਜੀ, ਐੱਨਆਈਆਈ, ਦਿੱਲੀ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਬਾਇਓਟੈਕਨੋਲੋਜੀ ਵਿਭਾਗ ਦੇ 37ਵੇਂ ਸਥਾਪਨਾ ਦਿਵਸ ਨੂੰ ਸੰਬੋਧਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਸਟਾਰਟਅੱਪਸ ਬੂਮ ਨੂੰ ਕਾਇਮ ਰੱਖਣ ਲਈ ਉਦਯੋਗ ਦੁਆਰਾ ਬਰਾਬਰ ਸਾਂਝੇਦਾਰੀ ਅਤੇ ਜ਼ਿੰਮੇਵਾਰੀ ਦੇ ਨਾਲ ਇੱਕ ਬਰਾਬਰ ਸਾਂਝੇਦਾਰੀ ਕਰਨ ਦਾ ਸੱਦਾ ਦਿੱਤਾ।

C:\Users\Balwant\Desktop\PIB-Chanchal-13.2.23\Science & technology.jpg

ਉਨ੍ਹਾਂ ਨੇ ਕਿਹਾ ਕਿ ਜੇਕਰ ਉਦਯੋਗ ਸ਼ੁਰੂ ਤੋਂ ਹੀ ਥੀਮ/ਵਿਸ਼ਾ/ਉਤਪਾਦ ਦੀ ਪਛਾਣ ਕਰੇਗਾ ਅਤੇ ਸਰਕਾਰ ਦੇ ਨਾਲ ਸਮਾਨਤਾ ਦਾ ਨਿਵੇਸ਼ ਕਰੇਗਾ, ਤਾਂ ਸਟਾਰਟਅੱਪਸ ਟਿਕਾਊ ਹੋ ਜਾਣਗੇ। ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਦੇਸ਼ ਵਿੱਚ “ਇਨੋਵੇਸ਼ਨ ਇਕੋਸਿਸਟਮ” ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਦੇ ਤਹਿਤ ਧਨ ਦੀ ਘਾਟ ਨਹੀਂ ਰਹੇਗੀ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਦੇ ਵਿਚਾਰ ਦੀ ਉਦਾਹਰਣ ਦਿੱਤੀ, ਜਿੱਥੇ ਭਾਰਤ ਦੀ ਵੈਕਸੀਨ ਰਣਨੀਤੀ ਫਾਰਮਾ, ਉਦਯੋਗ ਅਤੇ ਸਿੱਖਿਆ ਜਗਤ ਨੂੰ ਵਰਤਮਾਨ ਦੇ ਨਾਲ—ਨਾਲ ਸੰਭਾਵਿਤ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਸਾਂਝੇਦਾਰੀ ਵਿੱਚ ਇਕੱਠੇ ਆਈ ਹੈ। ਇਸ ਤਰ੍ਹਾਂ ਦੀ ਪਹਿਲ ਦੇ ਪਿੱਛੇ ਦੀਰਘਕਾਲੀ ਅਵਧੀ ਵਿੱਚ ਇੱਕ ਸਥਾਈ ਸਾਂਝੇਦਾਰੀ ਕਰਨਾ ਅਤੇ ਭਾਰਤ ਦੇ ਯੁਵਾਵਾਂ ਨੂੰ ਆਜੀਵਿਕਾ ਦਾ ਇੱਕ ਸਥਾਈ ਸੋਮਾ ਪ੍ਰਦਾਨ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਕੇ ਇੰਡਸਟਰੀਅਲ ਪਹੁੰਚ ਨੂੰ ਪ੍ਰਤੋਸਾਹਿਤ ਕਰ ਰਹੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਬਾਇਓਟੈੱਕ ਸੋਧਕਰਤਾਵਾਂ ਅਤੇ ਸਟਾਰਟਅੱਪਸ ਦੇ ਲਈ ਸਿੰਗਲ ਨੈਸ਼ਨਲ ਪੋਰਟਲ “ਬਾਇਓਆਰਆਰਏਪੀ” ਲਾਂਚ ਕੀਤਾ ਸੀ ਅਤੇ ਦੇਸ਼ ਵਿਚ ਜੈਵਿਕ ਖੋਜ ਅਤੇ ਵਿਕਾਸ ਗਤੀਵਿਧੀਆਂ ਦੇ ਲਈ ਰੈਗੂਲੇਟਰੀ ਪ੍ਰਵਾਨਗੀ ਚਾਹੁਣ ਵਾਲੇ ਸਾਰੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਕ ਤਰ੍ਹਾਂ ਨਾਲ “ਈਜ਼ ਆਵ੍ਰ ਸਾਇੰਸ ਦੇ ਨਾਲ—ਨਾਲ ਈਜ਼ ਆਵ੍ਰ ਬਿਜਨਸ” ਦੇ ਲਈ ਇੱਕ ਵੱਡੀ ਰਾਹਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ‘ਗਲੋਬਲ ਬਾਇਓ—ਮੈਨੂਫੈਕਚਰਿੰਗ ਹਬ’ ਬਣਨ ਵੱਲ ਵਧ ਰਿਹਾ ਹੈ ਅਤੇ ਸਾਲ 2025 ਤੱਕ ਇਹ ਦੁਨੀਆ ਦੇ ਸ਼ਿਖ਼ਰ 5 ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ।

C:\Users\Balwant\Desktop\PIB-Chanchal-13.2.23\Science & technology.jpg2.jpg

ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ ਆਪਣੇ ਅਣੂ ਦੇ ਵਿਕਾਸ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਭਾਰਤੀ ਸਮੱਸਿਆਵਾਂ ਲਈ, ਭਾਰਤੀ ਉਪਚਾਰਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਇਓਟੈਕਨੋਲੋਜੀ ਕੱਲ੍ਹ ਦੀ ਤਕਨੀਕ ਹੈ ਕਿਉਂਕਿ ਆਈਟੀ ਪਹਿਲਾਂ ਹੀ ਆਪਣੇ ਸਰਵ ਉੱਚ ਬਿੰਦੂ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਾਇਓਟੈਕ ਅੰਮ੍ਰਿਤ ਕਾਲ ਅਰਥ ਵਿਵਸਥਾ ਦੀ ਕੁੰਜੀ ਹੋਵੇਗੀ ਅਤੇ ਭਾਰਤ ਨੂੰ ਵਿਸ਼ਵ ਵਿੱਚ ਇੱਕ ਮੋਹਰੀ ਰਾਸ਼ਟਰ ਬਣਨ ਵਿੱਚ ਮਦਦ ਕਰੇਗੀ। 

ਡਾ. ਜਿਤੇਂਦਰ ਸਿੰਘ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਪਿਛਲੇ ਅੱਠ ਵਰ੍ਹਿਆਂ ਵਿੱਚ ਭਾਰਤ ਦੀ ਬਾਇਓ—ਅਰਥ ਵਿਵਸਥਾ ਜੋ ਕਿ 2014 ਵਿੱਚ 10 ਬਿਲੀਅਨ ਡਾਲਰ ਸੀ, 2022 ਵਿਚ ਵਧ ਕੇ 80 ਬਿਲੀਅਨ ਡਾਲਰ ਤੋਂ ਵਧ ਹੋ ਗਈ। ਇਸੇ ਤਰ੍ਹਾਂ ਬਾਇਓਟੈੱਕ ਸਟਾਰਟਅੱਪਸ ਜੋ ਕਿ 2014 ਵਿੱਚ 52 ਸਨ, 2022 ਵਿੱਚ 10 ਗੁਣਾ ਵਧ ਕੇ 5300 ਤੋਂ ਵਧ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ 2021 ਵਿੱਚ ਪ੍ਰਤੀਦਿਨ 3 ਬਾਇਓਟੈੱਕ ਸਟਾਰਟਅੱਪਸ ਸ਼ਾਮਲ ਹੋ ਰਹੇ ਹਨ ਅਤੇ 2021 ਵਿੱਚ ਹੀ 1,128 ਬਾਇਓਟੈੱਕ ਸਟਾਰਟਅੱਪਸ ਸਥਾਪਿਤ ਕੀਤੇ ਗਏ ਜਿਹੜੇ ਕਿ ਭਾਰਤ ਵਿੱਚ ਇਸ ਖੇਤਰ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦਾ ਸੰਕੇਤ ਦਿੰਦੇ ਹਨ। 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਬਾਇਓ—ਟੈਕਨੋਲੋਜੀ ਖੇਤਰ ਦਾ ਪਿਛਲੇ ਤਿੰਨ ਦਹਾਕਿਆਂ ਵਿੱਚ ਕਾਫੀ ਵਿਕਾਸ ਹੋਇਆ ਹੈ ਅਤੇ ਇਸ ਨੇ ਸਿਹਤ, ਚਿਕਿਤਸਾ, ਖੇਤੀਬਾੜੀ, ਉਦਯੋਗ ਅਤੇ ਜੈਵ—ਸੂਚਨਾ ਵਿਗਿਆਨ (ਬਾਇਓ ਇਨਫਰਮੇਟਿਵਸ) ਸਹਿਤ ਵਿਭਿੰਨ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਕਿਉਂਕਿ ਇਸ ਨੂੰ ਸਰਕਾਰੀ ਅਤੇ ਨਿਜੀ ਦੋਨੋਂ ਖੇਤਰਾਂ ਵਿੱਚੋਂ ਹੀ ਭਾਰੀ ਸਮਰਥਨ ਮਿਲਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਾਇਓ ਟੈਕਨੋਲੋਜੀ ਖੇਤਰ ਨੇ ਪਿਛਲੇ 9 ਵਰ੍ਹਿਆਂ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਹੁਣ ਭਾਰਤ ਦੁਨੀਆ ਦੇ ਟੌਪ 12 ਬਾਇਓ ਟੈਕਨੋਲੋਜੀ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਇਓ ਟੈਕਨੋਲੋਜੀ ਖੋਜ, ਇਨੋਵੇਸ਼ਨ ਅਤੇ ਉਦਮਿਤਾ ਵਿੱਚ ਭਾਰਤ ਨੂੰ ਵਿਸ਼ਵ ਪੱਧਰ ’ਤੇ ਕਮਪੈਟਿਟਿਵ ਬਣਾਉਣ ਅਤੇ ਸੰਤੋਖਜਨਕ ਭਵਿੱਖ ਦਾ ਰਾਹ ਤਿਆਰ ਕਰਨ ਲਈ ਸਾਲ 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਇਸ ਖੇਤਰ ਨੂੰ ਤਿੰਨ ਗੁਣਾ ਤੋਂ ਅਧਿਕ ਧਨਰਾਸ਼ੀ ਉਪਲਬੱਧ ਕਰਵਾਈ ਗਈ ਹੈ। 

C:\Users\Balwant\Desktop\PIB-Chanchal-13.2.23\science & technology3.jpg

ਬਾਇਓ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਗੋਖਲੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਨੁੰ ਇਸ ਖੇਤਰ ਵਿੱਚ ਪ੍ਰਾਸੰਗਿਕ ਬਣੇ ਰਹਿਣ ਲਈ 21ਵੀਂ ਸਦੀ ਦੀ ਮੂਲਭੂਤ ਟੈਕਨੋਲੋਜੀ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਮਾਧਿਅਮ ਨਾਲ ਹੋਰ ਗੱਲਾਂ ਤੋਂ ਇਲਾਵਾ, ਭਾਰਤ ਨੂੰ ਦੁਨੀਆ ਦੇ ਟੌਪ ਪੰਜ ਵਿਗਿਆਨਿਕ ਸ਼ਕਤੀਆਂ ਵਿੱਚ ਸ਼ਾਮਲ ਕਰਨ ਦੀ ਇੱਛਾ ਰਖੱਦੀ ਹੈ ਅਤੇ ਇਹ ਵਿਭਾਗ ਵਿਗਿਆਨਿਕ ਖੋਜ਼ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਡੀਬੀਟੀ ਦੇਸ਼ ਵਿੱਚ ਬਾਇਓ ਟਰਾਂਸਲੇਸ਼ਨ ਖੋਜ਼ ਅਤੇ ਉਦਮਿਤਾ ਤੇ ਬਾਇਓ ਟੈਕਨੋਲੋਜੀ  ਦੇ ਸਾਰੇ ਖੇਤਰਾਂ ਦੀਆਂ ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਪੋਸ਼ਿਤ ਕਰਦੀ ਹੈ। ਇਹ ਵਿਭਾਗ ਖੋਜ਼, ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ, ਜਿਸ ਨਾਲ ਉਤਪਾਦ ਵਿਕਾਸ, ਸਮਰੱਥਾ ਨਿਰਮਾਣ, ਮਾਨਵ ਸੰਸਾਧਨ ਅਤੇ ਬੁਨਿਆਦੀ ਢਾਂਚੇ ਦੋਨਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਨੂੰ ਹੁਲਾਰਾ ਦਿੰਦਾ ਹੈ।

ਸਥਾਪਨਾ ਦਿਵਸ ’ਤੇ ਲੈਕਚਰ ਦਿੰਦੇ ਹੋਏ ਪ੍ਰੋ. ਰਿਸ਼ੀਕੇਸ਼ ਟੀ ਕ੍ਰਿਸ਼ਣਨ ਨਿਦੇਸ਼ਕ ਭਾਰਤੀ ਪ੍ਰਬੰਧਨ ਸੰਸਥਾਨ ਬੰਗਲੁਰੂ ਨੇ ਕਿਹਾ ਕਿ ਬਾਇਓ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਦਾ ਅਜਿਹਾ ਇੱਕੋ ਇੱਕ ਵਿਭਾਗ ਹੈ ਜਿਸ ਨੂੰ ਅੰਤਿਮ ਉਤਪਾਦ ਦੇ ਵਿਕਾਸ ਦੇ ਲਈ ਵਿਚਾਰ ਤੋਂ ਲੈ ਕੇ ਅੰਤਿਮ ਦ੍ਰਿਸ਼ਟੀਕੋਣ ਪ੍ਰਾਪਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬਾਇਓਟੈੱਕ ਜਾਂ ਅੰਨ ਦੀ ਆਈਆਰ—8 ਕਿਸਮ ਸੀ, ਜੋ ਹਰਿਤ ਕ੍ਰਾਂਤੀ ਦੇ ਲਈ ਜ਼ਿੰਮੇਵਾਰ ਸੀ। ਇਸੇ ਪ੍ਰਕਾਰ ਇਹ ਖੇਤੀਬਾੜੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਸੀ, ਕਿਉਂਕਿ ਇਸ ਦੀ ਉਪਜ ਸਧਾਰਣ ਬੀਜ ਦੀ ਤੁਲਨਾ ਵਿੱਚ ਪ੍ਰਤੀ ਹੈਕਟੇਅਰ 3 ਤੋਂ 4 ਗੁਣਾ ਜ਼ਿਆਦਾ ਸੀ।

ਪ੍ਰੋ. ਕੇ ਵਿਜੈਯਰਾਘਵਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਸਮਾਂ ਸੀ ਜਦੋਂ ਇਹ ਖ਼ਤਰਾ ਸੀ ਕਿ ਡੀਬੀਟੀ ਨੂੰ ਫਰਮੈਂਟੇਸ਼ਨ ਟੈਕਨੋਲੋਜੀ ਦੇ ਲਈ ਗ਼ਲਤ ਮੰਨਿਆ ਜਾ ਸਕਦਾ ਸੀ, ਲੇਕਿਨ ਡਾ. ਰਾਮਚੰਦਰਨ ਦੇ ਪ੍ਰਯਾਸਾਂ ਲਈ ਅਸੀਂ ਧੰਨਵਾਦ ਦਿੰਦੇ ਹਾਂ ਕਿ ਇਹ ਇੱਕ ਵੱਖਰੀ ਵਿਸ਼ੇਸ਼ ਧਾਰਾ ਅਤੇ ਵਿਭਾਗ ਦੇ ਰੂਪ ਵਿੱਚ ਵਿਕਸਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਟੈਕਨੋਲੋਜੀ ਦੇ ਨਾਲ ਬਾਇਓ ਟੈਕਨੋਲੋਜੀ ਦਾ ਜੁੜਾਵ ਇਸ ਖੇਤਰ  ਲਈ ਵਿਕਾਸ ਦਾ ਰਾਹ ਤਿਆਰ ਕਰੇਗਾ।

ਡਾ. ਅਲਕਾ ਸ਼ਰਮਾ, ਸੀਨੀਅਰ ਸਲਾਹਕਾਰ, ਡੀਬੀਟੀ ਅਤੇ ਐੱਮਡੀ, ਬੀਆਈਆਰਏਸੀ (ਬਾਇਓਟੈਕਨੋਲੋਜੀ  ਇੰਡਸਟਰੀ ਰਿਸਰਚ ਅਸਿਸਟੈਂਟ ਕੌਂਸਲ) ਨੇ ਆਪਣੇ ਸਵਾਗਤ ਸੰਬੋਧਨ ਵਿੱਚ ਕਿਹਾ ਕਿ ਡੀਬੀਟੀ ਨੇ ਦੇਸ਼ ਵਿੱਚ 15 ਵਿਸ਼ਾ ਅਧਾਰਿਤ ਸਵੈ—ਸੇਵੀ ਸੰਸਥਾਵਾਂ (autonomous institutions) ਦੀ  ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਇਓਲੋਜੀਕਲ ਦੇ ਨਿਰਮਾਣ ਅਤੇ ਸਟਾਰਟਅੱਪਸ ਇਨੋਵੇਸ਼ਨ ਇਕੋਸਿਸਟਮ ਨੂੰ ਹੁਲਾਰਾ ਦੇਣ ਅਤੇ ਪ੍ਰਸਾਰਿਤ ਕਰਨ ਲਈ ਇੱਕ ਅੰਤਰਰਾਸ਼ਟਰੀ ਸੰਸਥਾ ਭਾਵ ਨਵੀਂ ਦਿੱਲੀ ਸੈਂਟਰ ਫੋਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨੋਲੋਜੀ ਅਤੇ ਦੋ ਜਨਤਕ ਖੇਤਰ ਦੇ ਅਦਾਰੇ ਬੀਆਈਬੀਸੀਓਐੱਲ ਅਤੇ ਬੀਆਈਆਰਏਸੀ ਵੀ ਸਥਾਪਤ ਕੀਤੇ ਗਏ ਹਨ।

ਸੀਨੀਅਰ ਵਿਗਿਆਨਿਕ ਡਾ. ਸੰਜੇ ਮਿਸ਼ਰਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਡੀਬੀਟੀ ਨੂੰ ਦੇਸ਼ ਅਤੇ ਦੁਨੀਆ ਦੇ ਪ੍ਰਮੁੱਖ ਖੋਜ ਅਤੇ ਇਨੋਵੇਸ਼ਨ ਵਿਭਾਗਾਂ ਵਿਚੋਂ ਇੱਕ ਬਣਾਉਣ ਦਾ ਸਮੂਹਿਕ ਸੰਕਲਪ ਲਿਆ।

C:\Users\Balwant\Desktop\PIB-Chanchal-13.2.23\science & technology4.jpg

ਵਿਭਾਗ ਨੇ ਬਾਇਓ ਟੈਕਨੋਲੋਜੀ  ਦੇ ਸਾਰੇ ਵਿਵਿਧ ਪਹਿਲੂਆਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦਿੱਤਾ ਹੈ। ਪ੍ਰਮੁੱਖ ਖੇਤਰਾਂ ਵਿੱਚ ਕੁੱਝ ਪ੍ਰਮੁੱਖ ਉਪਲਬਧੀਆਂ ਇਸ ਪ੍ਰਕਾਰ ਹਨ: 1) ਪ੍ਰਸ਼ਾਸਨ ਵਿੱਚ ਅਸਾਨ—ਨੀਤੀ ਸੁਧਾਰਾਂ ਵਿੱਚ ਬਾਇਓ ਟੈਕਨੋਲੋਜੀ ਖੋਜ਼ ਅਤੇ ਇਨੋਵੇਸ਼ਨ ਪਰਿਸ਼ਦ (BRIC) ਵਿਭਾਗ ਆਪਣੇ 14 ਆਟੋਨੋਮਸ ਸੰਸਥਾਵਾਂ ਨੂੰ ਇੱਕ ਸੁਪਰੀਮ ਆਟੋਨੋਮਸ ਬਾਡੀ ਬਣਾਉਣ ਦੇ ਲਈ ਸ਼ਾਮਲ ਕਰ ਰਿਹਾ ਹੈ। ਸਵਸਥ ਭਾਰਤ ਦੇ ਲਈ ਟੀਕੇ, ਆਤਮ ਨਿਰਭਰ ਭਾਰਤ 3.0 ਦੇ ਤਹਿਤ ਰੁਪਏ ਦਾ ਵਿਸ਼ੇਸ਼ ਅਨੁਦਾਨ। ਕੋਵਿਡ—19 ਦੇ ਇਲਾਜ ਦੇ ਲਈ ਟੀਕਿਆਂ ਦੇ ਵਿਕਾਸ ਦੀ ਦਿਸ਼ਾ ਵਿੱਚ ਮਿਸ਼ਨ ਕੋਵਿਡ ਸੁਰੱਖਿਆ ਦੇ ਲਾਗੂਕਰਨ ਵਿਭਾਗ ਨੂੰ 900 ਕਰੋੜ ਰੁਪਏ ਵੰਡੇ ਗਏ ਸਨ। ਖੇਤਰੀ ਉਪਲਬਧੀਆਂ ਵਿੱਚ ਸ਼ਾਮਲ ਹੈ (ਏ) ਜੀਨੋਮਿਕ ਸੀਕਵੈਂਸਿੰਗ —ਬਾਇਓਟੈਕਨੋਲੋਜੀ ਰਿਸਰਚ ਐਂਡ ਇਨੋਵੇਸ਼ਨ ਕੌਂਸਲ (ਬੀਆਰਆਈਸੀ) ਐੱਨਜੀ ਆਵ੍ਰ ਟ੍ਰੈਕਿੰਗ ਪੈਥੋਜੇਨਸ, (ਬੀ) ਉਪਚਾਰਕ ਉਪਾਅ, (ਸੀ) ਵਿਨਿਯਾਮਕ ਸੁਧਾਰਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਮੈਡੀਕੋ —ਲੀਗਲ ਐਪਲੀਕੇਸ਼ਨ ਅਤੇ ਗੁਣਵੱਤਾ ਪਰੀਖਣ ਦੇ ਲਈ ਜੀਵ ਵਿਗਿਆਨ ਖੋਜ਼ ਰੈਗੂਲੇਟਰੀ ਪ੍ਰਵਾਨਗੀ ਪੋਰਟਲ (ਬਾਇਓਆਰਆਰਏਪੀ) — “ਵਨ ਨੇਸ਼ਨ ਵਨ ਪੋਰਟਲ”, ਬਾਇਓਟੈੱਕ ਕਿਸਾਨ, (100/ਵਰ੍ਹੇ) ਸ਼ਾਮਲ ਹਨ। ਸੀਡੀਐੱਫਡੀ ਦੁਰਲੱਭ ਜੈਨੇਟਿਕ ਵਿਕਾਰਾਂ ਸਮੇਤ ਵਿਭਿੰਨ ਜੈਨੇਟਿਕ ਵਿਕਾਰਾਂ ਦੇ ਲਈ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਕਿ ਆਈਡੀਬੀਟੀ—ਸੈਂਟਰ ਆਵ੍ਰ ਡੀਐੱਨਏ ਫਿੰਗਰਪ੍ਰਿੰਟਿਗ ਐਂਡ ਡਾਇਗਨੌਸਟਿਕ (ਸੀਡੀਐੱਫਡੀ) ਨੂੰ ਡੀਐੱਨਏ ਫਿੰਗਰ ਪ੍ਰਿੰਟਿੰਗ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।  

 

*************

ਐੱਸਐੱਨਸੀ/ਏਕੇ



(Release ID: 1902942) Visitor Counter : 116