ਸੱਭਿਆਚਾਰ ਮੰਤਰਾਲਾ
azadi ka amrit mahotsav g20-india-2023

ਸੰਸਕ੍ਰਿਤੀ ’ਤੇ ਜੀ—20 ਕਾਰਜ ਸਮੂਹ (ਸੀਡਬਲਿਊਜੀ) ਦੀ ਪਹਿਲੀ ਬੈਠਕ ਦਾ ਉਦਘਾਟਨ ਸੈਸ਼ਨ ਅੱਜ ਮੱਧ ਪ੍ਰਦੇਸ਼ ਦੇ ਖਜੁਰਾਹੋ ਦੇ ਮਹਾਰਾਜਾ ਛਤਰਸਾਲ ਕਨਵੈਂਸ਼ਨ ਸੈਂਟਰ (ਐੱਮਸੀਸੀਸੀ) ਵਿੱਚ ਆਯੋਜਿਤ ਕੀਤਾ ਗਿਆ


ਸੱਭਿਆਚਾਰ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦਾ ਰਾਹ ਬਣਾਉਣ ਦੇ ਉਦੇਸ਼ ਨਾਲ ਵਿਭਿੰਨ ਦੇਸ਼ਾਂ ਅਤੇ ਭਾਈਚਾਰਿਆਂ ਦੇ ਵਿਚਕਾਰ ਮਜ਼ਬੂਤ ਸਬੰਧ ਬਣਾਉਣ ਦਾ ਮੰਚ ਹੈ: ਡਾ. ਵੀਰੇਂਦਰ ਕੁਮਾਰ

ਜੀ—20 ਵਿੱਚ ਸੱਭਿਆਚਾਰ ਕਾਰਜ ਸਮੂਹ ਦੇਸ਼ਾਂ ਦੇ ਵਿਚਕਾਰ ਪੁੱਲ ਦਾ ਕੰਮ ਕਰਦਾ ਹੈ ਅਤੇ ਇਸ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਮਨੁੱਖ ਪ੍ਰਯਾਸ ਅਤੇ ਮਾਨਵਤਾ ਨੂੰ ਦੇਖਦਾ ਹੈ: ਸ਼੍ਰੀਮਤੀ ਮੀਨਾਕਸ਼ੀ ਲੇਖੀ

Posted On: 23 FEB 2023 2:14PM by PIB Chandigarh

ਸ੍ਰੰਸਕ੍ਰਿਤੀ ’ਤੇ ਜੀ—20 ਕਾਰਜ ਸਮੂਹ (ਸੀਡਬਲਿਊਜੀ) ਦੀ ਪਹਿਲੀ ਬੈਠਕ ਦਾ ਉਦਘਾਟਨ ਸੈਸ਼ਨ ਸੈਸ਼ਨ ਅੱਜ ਮੱਧ ਪ੍ਰਦੇਸ਼ ਦੇ ਖਜੁਰਾਹੋ ਦੇ ਮਹਾਰਾਜਾ ਛਤਰਸਾਲ ਕਨਵੈਂਸ਼ਨ ਸੈਂਟਰ (ਐੱਮਸੀਸੀਸੀ) ਦੇਸ਼ ਵਿੱਚ ਆਯੋਜਿਤ ਕੀਤਾ ਗਿਆ। ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ. ਵੀਰੇਂਦਰ ਕੁਮਾਰ ਤੇ ਸੱਭਿਆਚਾਰਕ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਸੈਸ਼ਨ ਨੂੰ ਸੰਬੋਧਤ ਕੀਤਾ।

ਡਾ. ਵੀਰੇਂਦਰ ਕੁਮਾਰ (Dr. Virendra Kumar) ਨੇ ਪ੍ਰਤੀਭਾਗੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸੱਭਿਆਚਾਰ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦਾ ਰਸਤਾ ਬਣਾਉਣ ਦੇ ਉਦੇਸ਼ ਨਾਲ ਵਿਭਿੰਨ ਦੇਸ਼ਾਂ ਅਤੇ ਭਾਈਚਾਰਿਆਂ ਦੇ ਵਿਚਕਾਰ ਸਬੰਧ ਬਣਾਉਣ ਦਾ ਮੰਚ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀ—20 ਦੇ ਏਜੰਡੇ ਦੇ ਅੰਦਰ ਸੱਭਿਆਚਾਰ ਨੂੰ ਏਕੀਕ੍ਰਿਤ ਕਰਨਾ ਇੱਕ ਮਹੱਤਵਪੂਰਨ ਉਪਲਬਧੀ ਰਹੀ ਹੈ ਅਤੇ ਸੱਭਿਆਚਾਰਕ —ਆਰਥਿਕ ਵਿਕਾਸ, ਸਮਾਜਿਕ  ਤਾਲਮੇਲ ਅਤੇ ਵਾਤਾਵਰਣ ਦੀ ਸੰਭਾਲ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦੀ ਹੈ। ਇਹ ਵਧ ਤੋਂ ਵਧ ਅੰਤਰ—ਸੱਭਿਆਚਾਰਕ ਸਮਝ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰ ਸਕਦੀ ਹੈ, ਇਹ ਵਿਸ਼ਵ ਦੇ ਸਾਹਮਣੇ ਆਉਣ ਵਾਲੀਆਂ ਜਟਿਲ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਰੂਰੀ ਹੈ। 

C:\Users\Balwant\Desktop\PIB-Chanchal-13.2.23\24th Feb\CULTURE1.jpg

C:\Users\Balwant\Desktop\PIB-Chanchal-13.2.23\24th Feb\CULTURE2.jpg

ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਜੀ—20 ਸੱਭਿਆਚਾਰ ਟ੍ਰੈਕ ਟਿਕਾਊ ਜੀਵਨ ਦੇ ਲਈ ਇੱਕ ਮੁਹਿੰਮ ਦੇ ਰੂਪ ਵਿੱਚ “ਲਾਈਫ ਦੇ ਲਈ ਸੱਭਿਆਚਾਰ” ਦੇ ਵਿਚਾਰ ’ਤੇ ਬਣਾਇਆ ਗਿਆ ਹੈ। ਇਹ ਵਿਚਾਰ ਸਥਾਈ ਜੀਵਨ ਵਿਵਹਾਰਾਂ ਨੂੰ ਹੁਲਾਰਾ ਦੇਣਾ ਚਾਹੁੰਦਾ ਹੈ ਜੋ ਕਿ ਭਾਰਤ ਦੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਵਿੱਚ ਡੂੰਘਾਈ ਨਾਲ ਜੁੜਿਆ ਹੈ ਜਿਵੇਂ ਕਿ ਖੇਤੀਬਾੜੀ, ਜਲ ਸੁਰੱਖਿਆ ਅਤੇ ਕਚਰਾ ਪ੍ਰਬੰਧਨ ਦੇ ਵਾਤਾਵਰਣ ਅਨੁਕੂਲ ਤਰੀਕੇ।  ਕੇਂਦਰੀ ਮੰਤਰੀ ਨੇ ਕਿਹਾ ਕਿ 2023 ਜੀ—20 ਦੀ ਥੀਮ “ਵਸੂਧੈਵ ਕੁਟੁੰਬਕਮ—ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭੱਵਿਖ” ਵਿਸ਼ਵ ਵਿੱਚ ਸਾਰਿਆਂ ਲਈ ਇੱਕ ਸਥਾਈ, ਸਮੁੱਚੀ ਅਤੇ ਜ਼ਿੰਮੇਵਾਰੀ ਨਾਲ ਨਿਆਂਪੂਰਣ ਅਤੇ ਉੱਚਿਤ ਵਿਕਾਸ ਲਈ ਕੋਸ਼ਿਸ਼ ਕਰਨ ਦਾ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ।

C:\Users\Balwant\Desktop\PIB-Chanchal-13.2.23\24th Feb\CULTURE3.jpg

ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੀ—20 ਵਿੱਚ ਸੱਭਿਆਚਾਰ ਕਾਰਜ ਸਮੂਹ ਦੇਸ਼ਾਂ ਦੇ ਵਿਚਕਾਰ ਇੱਕ ਪੁੱਲ ਦਾ ਕੰਮ ਕਰਦਾ ਹੈ ਅਤੇ ਇਹ ਸਮੂਹ ਮਨੁੱਖੀ ਪ੍ਰਯਾਸ ਅਤੇ ਮਾਨਵਤਾ ਨੂੰ ਸੱਭਿਆਚਾਰਕ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ ਕਿਉਂਕਿ ਸੱਭਿਆਚਾਰ ਸਾਨੂੰ ਸਾਰਿਆਂ ਨੂੰ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ, ਲਿੰਗਿਕ ਅਧਿਕਾਰਾਂ, ਮਹਿਲਾ ਸਮਾਨਤਾ ’ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਲੇਕਿਨ ਹੜੱਪਾ ਯੁੱਗ ਨਾਲ ਸਬੰਧਤ ਡਾਂਸਿੰਗ ਗਰਲ ਦੀ ਕਾਂਸੀ ਕੀ ਪ੍ਰਤਿਮਾ ਸਾਫ਼ ਤੌਰ ’ਤੇ ਇਹ ਦਰਸਾਉਂਦੀ ਹੈ ਕਿ ਲਿੰਗਿਕ ਸਮਾਨਤਾ ਕੀ ਸੀ। ਇਹ ਦਰਸਾਉਂਦਾ ਹੈ ਕਿ ਸਾਡੇ ਦੇਸ਼ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੀ ਲਿੰਗਿਕ ਸਮਾਨਤਾ ਨੇ ਨਾ ਸਿਰਫ਼ ਮਹਿਲਾਵਾਂ ਨੂੰ ਮਾਨਤਾ ਦਿੱਤੀ ਸਗੋਂ ਉਨ੍ਹਾਂ ਨੂੰ ਊਰਜਾ ਦੇ ਰੂਪ ਵਿੱਚ, ਦੇਵੀ ਰੂਪ ਵਿੱਚ ਪੂਜਿਆ ਜਾਂਦਾ ਸੀ। ਭਾਰਤੀ ਸੱਭਿਆਚਾਰ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਲੋਕਚਾਰ ਹਮੇਸ਼ਾ ਮਹਿਲਾਵਾਂ ਦੀ ਸਮਾਨਤਾ, ਵਾਤਾਵਰਣ ਦੀ ਸੰਭਾਲ ਅਤੇ ਸਥਿਰਤਾ ਲਈ ਖੜ੍ਹਾ ਹੋ ਰਿਹਾ ਹੈ, ਜੋ ਕਿ ਅੱਜ ਵਿਸ਼ਵ ਦੇ ਸਾਹਮਣੇ ਮੁੱਦੇ ਹਨ।

ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਇਹ ਵੀ ਕਿਹਾ ਕਿ ਜੀ—20 ਕਾਰਜ ਸਮੂਹ ਨੂੰ ਖਜ਼ਾਨੇ ਨੂੰ ਵਾਪਸ ਲਿਆਉਣ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ’ਤੇ ਵਿਚਾਰ—ਵਟਾਂਦਰਾ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮਨੁੱਖੀ ਖਜ਼ਾਨੇ ਹਨ ਅਤੇ ਇਹ ਖਜ਼ਾਨੇ ਨਾ ਸਿਰਫ ਆਰਥਿਕ ਪੱਖੋਂ ਮਹੱਤਵਪੂਰਨ ਹਨ ਸਗੋਂ ਦੇਸ਼ ਦੇ ਸੱਭਿਆਚਾਰਕ ਲੋਕਾਚਾਰ ਨਾਲ ਇਨ੍ਹਾਂ ਦਾ ਸਬੰਧ ਹੈ। ਇਸੇ ਦੇ ਅਨੁਸਾਰ ਹੁਣ ਸਮਾਂ ਆ ਗਿਆ ਹੈ ਕਿ ਜੀ—20 ਦੇਸ਼ ਚਰਚਾਵਾਂ ਤੋਂ ਅੱਗੇ ਵਧੇ ਅਤੇ ਦੇਸ਼ ਤੋਂ ਬਾਹਰ ਲਿਜਾਈਆਂ ਗਈਆਂ ਪੁਰਾਤਨ ਵਸਤਾਂ ਨੂੰ ਦੇਸ਼ ਵਿੱਚ ਵਾਪਸ ਲਿਆਉਣ ਲਈ ਸੁਵਿਧਾਜਨਕ ਕਾਰਜ ਪ੍ਰਣਾਲੀ ਤਿਆਰ ਕਰੀਏ।

ਸੱਭਿਆਚਾਰਕ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਕਿਹਾ ਕਿ ਕੋਵਿਡ ਦੇ ਦੌਰਾਨ ਸੱਭਿਆਚਾਰਕ ਥਾਵਾਂ ਦੇ ਬੰਦ ਹੋਣ ਕਾਰਨ ਸੱਭਿਆਚਾਰ ਖੇਤਰ ਨੂੰ ਚੁਣੌਤੀਆਂ ਝੱਲਣੀਆਂ ਪਈਆਂ। ਭਾਵੇਂ ਜਲਵਾਯੂ ਪਰਿਵਰਤਨ ਨੇ ਇਸ ਖੇਤਰ ਦੀ ਅਤਿ ਸੰਵੇਦਨਸ਼ੀਲਤਾ ਨੂੰ ਵਧਾ ਦਿੱਤਾ ਹੈ, ਹੁਣ ਇੱਕਠੇ ਹੋ ਕੇ ਕੰਮ ਕਰਨ ਅਤੇ ਸਾਡੀ ਸਾਂਝੀ ਵਿਰਾਸਤ ਦੀ ਰੱਖਿਆ ਕਰਨ ਦੀ ਤੁਰੰਤ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰ ਖਾਸ ਤੌਰ ’ਤੇ ਕਮਜ਼ੋਰ ਖੇਤਰ ਦੇ ਸਮਾਵੇਸ਼ ਲਈ ਇੱਕ ਵਧੀਆ ਉੱਤਪ੍ਰੇਰਕ ਦਾ ਕੰਮ ਕਰਦੀ ਹੈ ਅਤੇ ਜੀ—20 ਵਿੱਚ ਇਸ ਦੇ ਸ਼ਾਮਲ ਹੋਣ ਨਾਲ ਖੇਤਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। 

C:\Users\Balwant\Desktop\PIB-Chanchal-13.2.23\24th Feb\CULTURE4.jpg

22 ਫਰਵਰੀ ਨੂੰ ਮਹਾਰਾਜਾ ਛਤਰਸਾਲ ਕਨਵੈਂਸ਼ਨ ਸੈਂਟਰ, ਖਜੁਰਾਹੋ, ਮੱਧ ਪ੍ਰਦੇਸ਼ ਵਿੱਚ ਸੱਭਿਆਚਾਰਕ ਵਿਰਾਸਤ ਦੀ ਸਫ਼ਲ ਵਾਪਸੀ ਦੀਆਂ ਚੁਣੀਆਂ ਹੋਈਆਂ ਉਦਾਹਰਣਾਂ ਦੇ ਜ਼ਰੀਏ ਸੱਭਿਆਚਾਰਕ ਸੰਪਤੀ ਦੀ ਵਾਪਸੀ ਦੀ ਭਾਵਨਾ, ਜ਼ਰੂਰਤ ਅਤੇ ਭੱਵਿਖ ਨੂੰ ਦਿਖਾਉਣ ਦੇ ਉਦੇਸ਼ ਨਾਲ ‘ਰੀ(ਐਡ) ਡ੍ਰੈਸ: ਰਿਟਰਨ ਆਵ੍ਰ ਟ੍ਰੇਜਰਸ’ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰਦਰਸ਼ਨੀ ਹੋਲੋਗ੍ਰਾਮ ਸਮੇਤ ਨਵੀਨਤਮ ਟੈਕਨੋਲੋਜੀ ਦੀ ਸਹਾਇਤਾ ਨਾਲ ਖਜ਼ਾਨੇ ਵਿੱਚ ਵਾਪਸ ਲਿਆਉਣ ਵਾਲੇ ਵਿਭਿੰਨ ਪਹਿਲੂਆਂ ਅਤੇ ਚੁਣੌਤੀਆਂ ’ਤੇ ਚਾਣਨਾ ਪਾਉਂਦੀ ਹੈ। ਪ੍ਰਦਰਸ਼ਨੀ ਵਿੱਚ ਵਰਾਹ, ਨ੍ਰਿਤ ਗਣੇਸ਼ ਅਮੀਨ ਥੰਮ, ਟੈਰਾਕੋਟਾ ਯਕਸ਼, ਮਾਨਵ—ਰੂਪੀ ਆਕ੍ਰਿਤੀ, ਖਜੁਰਾਹੋ ਦੀ ਤੋਤਾ ਮਹਿਲਾ ਸਮੇਤ 26 ਅਮੁੱਲ ਵਾਪਿਸ ਲਿਆਂਦੀਆਂ ਗਈਆਂ ਪੁਰਾਤਨ ਵਸਤਾਂ ਦੀ ਭੌਤਿਕ ਪ੍ਰਦਰਸ਼ਨੀ ਵੀ ਸ਼ਾਮਲ ਹੈ।

ਸੰਸਕ੍ਰਿਤੀ ’ਤੇ ਜੀ—20 ਕਾਰਜ ਸਮੂਹ (ਸੀਡਬਲਿਊਜੀ) ਦੀ ਪਹਿਲੀ ਬੈਠਕ ਵਿੱਚ ਚਾਰ ਕਾਰਜ ਸੈਸ਼ਨ ਹੋਣਗੇ ਜਿਸ ਵਿੱਚ ਜੀ—20 ਮੈਂਬਰ ਦੇਸ਼, ਅੰਤਰਰਾਸ਼ਟਰੀ ਸੰਗਠਨਾਂ ਅਤੇ ਸੱਭਿਆਚਾਰ ਮੰਤਰਾਲੇ ਦੇ ਅਧਿਕਾਰੀ ਹਿੱਸਾ ਲੈ ਰਹੇ ਹਨ। 25 ਫਰਵਰੀ ਤੱਕ ਚਲੱਣ ਵਾਲੀ ਬੈਠਕ ਵਿੱਚ ਖਜੁਰਾਹੋ ਨ੍ਰਿਤ ਮਹੋਤਸਵ ਸੱਭਿਆਚਾਰਕ ਪ੍ਰੋਗਰਾਮ ਸਮੇਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। 

 

********

ਐੱਨਬੀ/ਐੱਸਕੇ/ਯੂਡੀ(Release ID: 1902078) Visitor Counter : 90