ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਵਿੱਚ ਸੰਪੂਰਨ ਬ੍ਰੌਡ ਗੇਜ ਨੈਟਵਰਕ ਦੇ ਬਿਜਲੀਕਰਣ ਦੇ ਨਾਲ ਇੱਕ ਮਹੱਤਵਪੂਰਨ ਉਪਲਬਧੀ ਹਾਸਿਲ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਜ਼ਿਕਰਯੋਗ ਉਪਲਬਧੀ ਦੇ ਲਈ ਭਾਰਤੀ ਰੇਲਵੇ ਦੀ ਸਰਾਹਨਾ ਕੀਤੀ
ਇਸ ਦੇ ਨਾਲ ਹੀ, ਛੇ ਜੌਨਲ ਰੇਲਵੇ (ਈਸੀਓਆਰ, ਐੱਨਸੀਆਰ, ਐੱਨਈਆਰ, ਈਆਰ, ਐੱਸਈਆਰ, ਡਬਲਿਊਸੀਆਰ) ਪੂਰੀ ਤਰ੍ਹਾਂ ਬਿਜਲੀਕਰਣ ਹੋਏ
ਇਸ ਦੇ ਇਲਵਾ, ਅਤਿਅਧਿਕ ਉਪਯੋਗ ਵਿੱਚ ਆਉਣ ਵਾਲਾ ਨੈਟਵਰਕ (ਐੱਚਯੂਐੱਨ-5), ਝਾਂਸੀ-ਮੁਜ਼ੱਫਰਪੁਰ-ਕਟਨੀ ਪੂਰੀ ਤਰ੍ਹਾਂ ਬਿਜਲੀਕਰਣ ਹੋ ਗਿਆ ਹੈ
Posted On:
22 FEB 2023 2:29PM by PIB Chandigarh
ਭਾਰਤੀ ਰੇਲ ਨੇ ਰੇਲਵੇ ਬਿਜਲੀਕਰਣ ਦੇ ਮਾਮਲੇ ਵਿੱਚ ਕੱਲ੍ਹ ਇੱਕ ਮਹੱਤਵਪੂਰਨ ਉਪਲਬਧੀ ਹਾਸਿਲ ਕੀਤੀ। ਉੱਤਰ ਪੂਰਬ ਰੇਲਵੇ ਦੇ ਤਹਿਤ ਸੁਭਾਗਪੁਰ-ਪਛਪੇਰਵਾ ਬ੍ਰੌਡ ਗੇਜ (ਬੀਜੀ) ਮਾਰਗ ਦਾ ਬਿਜਲੀਕਰਣ ਕਾਰਜ ਪੂਰਾ ਹੋਣ ਦੇ ਨਾਲ, ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਵਿੱਚ ਸਾਰੇ ਬੀਜੀ ਮਾਰਗਾਂ ਦੇ ਬਿਜਲੀਕਰਣ ਦਾ ਕਾਰਜ ਪੂਰਾ ਕਰ ਲਿਆ ਹੈ। ਇਸ ਨਾਲ ਇਸ ਖੇਤਰ ਵਿੱਚ ਰੇਲ ਸੰਪਰਕ ਬਿਹਤਰ ਹੋਵੇਗਾ ਅਤੇ ਰੇਲਗੱਡੀਆਂ ਦੀ ਗਤੀ ਵਿੱਚ ਵਾਧਾ ਹੋਵੇਗਾ।
https://twitter.com/RailMinIndia/status/1628031683495858176
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਜ਼ਿਕਰਯੋਗ ਉਪਲਬਧੀ ਨੂੰ ਹਾਸਿਲ ਕਰਨ ਦੇ ਲਈ ਭਾਰਤੀ ਰੇਲਵੇ ਦੀ ਸਰਾਹਨਾ ਕੀਤੀ ਹੈ।
https://twitter.com/narendramodi/status/1628238840464044032
ਇਸ ਉਪਲਬਧੀ ਦੇ ਨਾਲ, ਭਾਰਤੀ ਰੇਲਵੇ ਨੇ ਛੇ ਜੌਨਲ ਰੇਲਵੇ ਅਰਥਾਤ ਪੂਰਵੀ ਤੱਟੀ ਰੇਲਵੇ (ਈਸਟ ਕੋਸਟ ਰੇਲਵੇ), ਉੱਤਰ ਮੱਧ ਰੇਲਵੇ, ਉੱਤਰ ਪੂਰਬ ਰੇਲਵੇ, ਪੂਰਬ ਰੇਲਵੇ, ਦੱਖਣੀ ਪੂਰਬ ਰੇਲਵੇ, ਪੱਛਮੀ ਮੱਧ ਰੇਲਵੇ ਵਿੱਚ ਬੀਜੀ ਮਾਰਗਾਂ ਦੇ ਬਿਜਲੀਕਰਣ ਦਾ ਕਾਰਜ ਪੂਰਾ ਕਰ ਲਿਆ ਹੈ।
ਇਸ ਦੇ ਇਲਾਵਾ, ਅਤਿਅਧਿਕ ਉਪਯੋਗ ਵਿੱਚ ਆਉਣ ਵਾਲਾ ਨੈਟਵਰਕ (ਐੱਚਯੂਐੱਨ-5), ਝਾਂਸੀ-ਮੁਜ਼ੱਫਰਪੁਰ-ਕਟਨੀ ਹੁਣ ਪੂਰੀ ਤਰ੍ਹਾਂ ਬਿਜਲੀਕਰਣ ਹੋ ਗਿਆ ਹੈ। ਇਸ ਵਿੱਚ ਭਟਨੀ-ਵਾਰਾਣਸੀ-ਨੈਨੀ (ਇਲਾਹਾਬਾਦ)-ਮਾਨੀਕਪੁਰ-ਸਤਨਾ-ਕਟਨੀ ਅਤੇ ਛਪਰਾ-ਵਾਰਾਣਸੀ ਸਹਿਤ ਝਾਂਸੀ-ਲਖਨਊ-ਬਾਰਾਬੰਕੀ-ਬੁਢਵਾਲ, ਗੋਂਡਾ-ਆਨੰਦਨਗਰ-ਗੋਰਖਪੁਰ-ਵਾਲਮੀਕੀਨਗਰ-ਸੁਗੌਲੀ, ਮੁਜ਼ੱਫਰਪੁਰ-ਬਚਵਾੜਾ ਅਤੇ ਨਰਕਟੀਆਗੰਜ-ਰਕਸੌਲ-ਸੀਤਾਮੜੀ-ਦਰਭੰਗਾ-ਸਮਸਤੀਪੁਰ, ਸੀਤਾਮੜੀ-ਮੁਜ਼ੱਫਰਪੁਰ-ਹਾਜੀਪੁਰ ਦੇ ਦਰਮਿਆਨ ਕਨੈਕਟੀਵਿਟੀ ਵਿੱਚ ਬਿਹਤਰ ਹੋਵੇਗੀ
ਕੁੱਲ ਰੂਟ ਕਿਲੋਮੀਟਰ (ਆਰਕੇਐੱਮ) ਦੇ 85% ਹਿੱਸੇ ਦੇ ਬਿਜਲੀਕਰਣ ਦੇ ਨਾਲ, ਭਾਰਤੀ ਰੇਲ ਮਿਸ਼ਨ 100% ਬਿਜਲੀਕਰਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਇਹ ਦੁਨੀਆ ਵਿੱਚ ਸਭ ਤੋਂ ਵੱਡਾ ਹਰਿਤ ਰੇਲਵੇ ਨੈਟਵਰਕ ਬਣ ਗਿਆ ਹੈ।
************
ਵਾਈਬੀ/ਡੀਐੱਨਐੱਸ
(Release ID: 1901829)
Visitor Counter : 169