ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ (ਘਰੇਲੂ) 2023 ਦੇ ਤਹਿਤ 50 ਲੱਖ ਮੀਟ੍ਰਿਕ ਟਨ ਕਣਕ ਉਪਲਬਧ ਕਰਵਾਉਣ ਦੀ ਘੋਸ਼ਣਾ ਕੀਤੀ

Posted On: 21 FEB 2023 4:04PM by PIB Chandigarh

ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਫੂਡ ਕਾਰਪੋਰੇਸ਼ਨ ਆਵ੍ਰ ਇੰਡੀਆ (ਐੱਫਸੀਆਈ) ਪਿਛਲੇ ਵਰ੍ਹਿਆਂ ਦੀ ਤਰ੍ਹਾਂ ਆਟਾ ਮਿੱਲਾਂ/ਨਿਜੀ ਵਪਾਰੀਆਂ/ਥੋਕ ਖਰੀਦਾਰਾਂ/ਕਣਕ ਨਾਲ ਬਣੇ ਉਤਪਾਦਾਂ ਦੇ ਨਿਰਮਾਤਾਵਾਂ ਨੂੰ ਈ—ਨੀਲਾਮੀ ਦੇ ਜ਼਼ਰੀਏ ਵੇਚ ਲਈ ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ (ਘਰੇਲੂ) 2023 ਦੇ ਤਹਿਤ ਖੁੱਲ੍ਹੇ ਬਜ਼ਾਰ  ਵਿੱਚ 20 ਲੱਖ ਮੀਟ੍ਰਿਕ ਟਨ ਕਣਕ ਦੀ ਅਤਿਰਿਕਤ ਮਾਤਰਾ ਉਤਾਰ ਸਕਦਾ ਹੈ। ਇਸ ਤਰ੍ਹਾਂ, ਹੁਣ ਤੱਕ 50 ਲੱਖ ਮੀਟ੍ਰਿਕ ਟਨ (30+20 ਲੱਖ ਮੀਟ੍ਰਿਕ ਟਨ) ਕਣਕ ਨੂੰ ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ (ਘਰੇਲੂ) 2023 ਦੇ ਤਹਿਤ ਬਜ਼ਾਰ  ਵਿੱਚ ਉਤਾਰਨ ਦਾ ਫੈਸਲਾ ਕੀਤਾ ਜਾ ਚੁੱਕਿਆ ਹੈ।

20 ਲੱਖ ਮੀਟ੍ਰਿਕ ਟਨ ਕਣਕ ਦੀ ਅਤਿਰਿਕਤ ਆਵ੍ਰ ਲੋਡਿੰਗ ਦੇ ਨਾਲ ਹੀ ਰਿਜ਼ਰਵ ਮੁੱਲ ਵਿੱਚ ਕਮੀ ਸਮੂਹਿਕ ਰੂਪ ਨਾਲ ਉਪਭੋਗਤਾਵਾਂ ਲਈ ਕਣਕ ਅਤੇ ਕਣਕ ਤੋਂ ਤਿਆਰ ਉਤਪਾਦਾਂ ਦੇ ਜ਼਼ਰੀਏ ਬਜ਼ਾਰ ਮੁੱਲ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ।

ਫੂਡ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਨੇ ਖੁੱਲ੍ਹੇ ਬਜ਼ਾਰ ਵਿਕਰੀ ਯੋਜਨਾ (ਘਰੇਲੂ) ਦੇ ਤਹਿਤ ਆਯੋਜਿਤ ਦੂਸਰੀ ਨੀਲਾਮੀ  ਸਟਾਕ ਚੁੱਕਣ ਦੀ ਸਮੀਖਿਆ ਲਈ 21.2.2023 ਨੂੰ ਫੂਡ ਕਾਰਪੋਰੇਸ਼ਨ ਆਵ੍ਰ ਇੰਡੀਆ ਅਤੇ ਫਲੋਰ ਮਿਲਰ/ਐਸੋਸੀਏਸ਼ਨਜ਼/ਫੈੱਡਰੇਸ਼ਨ/ਆਟਾ ਅਤੇ ਸੂਜੀ ਉਤਪਾਦ ਨਿਰਮਾਤਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਇਕ ਬੈਠਕ ਆਯੋਜਿਤ ਕੀਤੀ। ਇਸ ਤੋਂ ਇਲਾਵਾ, ਆਟਾ ਮਿੱਲਾਂ ਨੂੰ ਕਣਕ ਦੇ ਜ਼਼ਰੀਏ ਬਜ਼ਾਰ ਮੁੱਲ ਵਿੱਚ ਕਮੀ ਦੇ ਅਨੁਸਾਰ ਆਟਾ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ। 

  • ਵਰਣਨਯੋਗ ਹੈ ਕਿ ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਮੰਤਰੀਆਂ ਦੀ ਕਮੇਟੀ ਦੀ ਬੈਠਕ 25.1.2023 ਨੂੰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੀ ਸਮੀਖਿਆ ਦੇ ਲਈ ਆਯੋਜਿਤ ਹੋਈ ਸੀ। ਕਮੇਟੀ ਨੇ ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਦੇ ਜ਼ਰੀਏ ਐੱਫਸੀਆਈ ਸਟਾਕ ਨਾਲ 30 ਲੱਖ ਮੀਟ੍ਰਿਕ ਟਨ ਕਣਕ ਹੇਠ ਲਿਖੇ ਅਨੁਸਾਰ ਜਾਰੀ ਕਰਨ ਦਾ ਫੈਸਲਾ ਲਿਆ:

  • ਐੱਫਸੀਆਈ ਦੁਆਰਾ ਅਪਣਾਈ ਜਾਣ ਵਾਲੀ ਸਧਾਰਣ ਪ੍ਰਕਿਰਿਆ ਅਨੁਸਾਰ ਵਪਾਰੀਆਂ, ਆਟਾ ਮਿੱਲਾਂ ਆਦਿ ਨੂੰ ਈ—ਨੀਲਾਮੀ ਦੇ ਜ਼ਰੀਏ 25 ਲੱਖ ਮੀਟ੍ਰਿਕ ਟਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਬੋਲੀਕਰਤਾ ਪ੍ਰਤੀ ਨੀਲਾਮੀ ਪ੍ਰਤੀ ਖੇਤਰ ਜ਼ਿਆਦਾਤਰ 3000 ਮੀਟ੍ਰਿਕ ਟਨ ਦੀ ਮਾਤਰਾ ਲਈ ਈ—ਨੀਲਾਮੀ ਵਿੱਚ  ਹਿੱਸਾ ਲੈ ਸਕਦੇ ਹਨ।

  • ਈ—ਨੀਲਾਮੀ ਤੋਂ ਬਿਨਾ ਰਾਜ ਸਰਕਾਰਾਂ ਨੂੰ ਉਨ੍ਹਾਂ ਦੀਆਂ ਜਰੂਰਤਾਂ ਲਈ 10,000 ਮੀਟ੍ਰਿਕ ਟਨ/ਰਾਜਾਂ ਦੀ ਦਰ ਨਾਲ 2 ਲੱਖ ਮੀਟ੍ਰਿਕ ਟਨ ਦੀ ਪੇਸ਼ਕਸ਼ ਕੀਤੀ ਜਾਵੇਗੀ।

  • ਸਰਕਾਰੀ ਪੀਐੱਸਯੂ/ਸਹਿਕਾਰਤਾ/ਫੈੱਡਰੇਸ਼ਨ ਵਰਗੇ ਕੇਂਦਰੀ ਭੰਡਾਰ/ਐੱਨਸੀਸੀਐੱਫ/ਨੇਫੇਡ ਆਦਿ ਨੂੰ ਬਿਨਾ ਈ—ਨੀਲਾਮੀ ਦੇ 3 ਲੱਖ ਮੀਟ੍ਰਿਕ ਟਨ ਦੀ ਪੇਸ਼ਕਸ਼ ਕੀਤੀ  ਜਾਵੇਗੀ।

  • ਇਸ ਤੋਂ ਇਲਾਵਾ, ਫੂਡ ਅਤੇ ਜਨਤਕ ਵੰਡ ਵਿਭਾਗ ਨੇ ਕੇਂਦਰੀ ਭੰਡਾਰ/ਨੇਫੇਡ/ਐੱਨਸੀਸੀਐੱਫ ਨੂੰ ਉਨ੍ਹਾਂ ਦੀਆਂ ਮੰਗਾਂ ਅਨੁਸਾਰ 3 ਲੱਖ ਮੀਟ੍ਰਿਕ ਟਨ ਕਣਕ ਦੀ ਵੰਡ ਕੀਤੀ ਹੈ। ਕੇਂਦਰੀ ਭੰਡਾਰ, ਨੇਫੇਡ ਅਤੇ ਐੱਨਸੀਸੀਐੱਫ ਨੂੰ ਕਣਕ ਦੀ ਕ੍ਰਮਵਾਰ 1.32 ਲੱਖ ਮੀਟ੍ਰਿਕ ਟਨ, 1 ਲੱਖ ਮੀਟ੍ਰਿਕ ਟਨ ਅਤੇ 0.68 ਲੱਖ ਮੀਟ੍ਰਿਕ ਟਨ ਵੰਡ ਕੀਤੀ ਗਈ ਹੈ।

  • ਇਸ ਤੋਂ ਇਲਾਵਾ, 10.2.2023 ਨੂੰ ਕਣਕ ਦੀ ਦਰ ਐੱਨਸੀਸੀਐੱਫ/ਨੇਫੇਡ/ਕੇਂਦਰੀ ਭੰਡਾਰ/ਰਾਜ ਸਰਕਾਰ ਨੂੰ ਵਿਕਰੀ ਦੇ ਲਈ 23.50 ਰੁਪਏ/ਕਿਲੋਗ੍ਰਾਮ ਤੋਂ ਘਟਾ ਕੇ 21.50 ਰੁਪਏ/ਕਿਲੋਗ੍ਰਾਮ (ਪੈਨ ਇੰਡੀਆ) ਕਰ ਦਿੱਤੀ ਗਈ ਹੈ। ਸਹਿਕਾਰੀ ਸਮਿਤੀਆਂ/ਫੈਡਰੇਸ਼ਨਾਂ ਆਦਿ ਦੇ ਨਾਲ—ਨਾਲ ਸਮੁਦਾਇਕ ਰਸੋਈ/ਚੈਰੀਟੇਬਲ/ਐੱਨਜੀਓ ਆਦਿ ਇਹ ਸਾਰੇ ਇਸ ਸ਼ਰਤ ਦੇ ਅਧੀਨ ਹਨ ਕਿ ਉਹ ਕਣਕ ਨੂੰ ਆਟੇ ਵਿੱਚ ਪਰਿਵਰਤਿਤ ਕਰਨਗੇ ਅਤੇ ਇਸ ਨੂੰ ਉਪਭੋਗਤਾਵਾਂ ਨੂੰ ਐੱਮਆਰਪੀ 27.50 ਪ੍ਰਤੀ ਕਿਲੋਗ੍ਰਾਮ ’ਤੇ ਹੀ ਵੇਚਣਗੇ। 

  • ਇਸ ਦੇ ਨਾਲ ਹੀ, ਕਣਕ ਅਤੇ ਆਟੇ ਦੇ ਮੁੱਲ ਨੂੰ ਘੱਟ ਕਰਨ ਲਈ ਫੂਡ ਅਤੇ ਜਨਤਕ ਵੰਡ ਵਿਭਾਗ ਨੇ ਵਿੱਤ ਮੰਤਰਾਲੇ ਦੀ ਸਲਾਹ ਨਾਲ 10.2.2023 ਨੂੰ ਫੈਸਲਾ ਲਿਆ ਹੈ ਕਿ :

  • ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ ਦੇ ਤਹਿਤ ਕਣਕ ਦੀ ਵਿਕਰੀ ਦੇ ਉਦੇਸ਼ ਨਾਲ ਰਿਜ਼ਰਵ ਮੁੱਲ ਐੱਫਏਕਿਉ ਲਈ 2350 ਰੁਪਏ/ਕੁਇੰਟਲ (ਪੈਨ ਇੰਡੀਆ) ਅਤੇ ਆਰਐੱਮਐੱਸ 2023—24 ਸਮੇਤ ਸਾਰੀਆਂ ਫ਼ਸਲਾਂ ਦੇ ਯੂਆਰਐੱਸ ਕਣਕ ਲਈ 2300 ਰੁਪਏ/ਕੁਇੰਟਲ (ਪੈਨ ਇੰਡੀਆ) ਹੋਵੇਗਾ, ਜਿਸ ਵਿੱਚ ਕੋਈ ਟ੍ਰਾਂਸਪੋਰਟ ਲਾਗਤ ਦਾ ਹਿੱਸਾ ਨਹੀਂ ਜੋੜਿਆ ਜਾਵੇਗਾ। ਇਸ ਉਪਰਾਲੇ ਨਾਲ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ  ਆਮ ਜਨਤਾ ਲਈ ਉੱਚਿਤ ਮੁੱਲ ’ਤੇ ਕਣਕ ਦੀ ਸਪਲਾਈ ਵਿੱਚ  ਸਹਾਇਤਾ ਹੋਣਾ ਸੁਨਿਸ਼ਚਿਤ ਹੋਵੇਗਾ।

  • ਰਾਜਾਂ ਨੂੰ ਈ—ਨੀਲਾਮੀ ਵਿੱਚ  ਹਿੱਸਾ ਲਏ ਬਿਨਾ ਹੀ ਉਪਰੋਕਤ ਰਿਜ਼ਰਵ ਮੁੱਲ ’ਤੇ ਆਪਣੀ ਜਰੂਰਤ ਲਈ ਫੂਡ ਕਾਰਪੋਰੇਸ਼ਨ ਆਵ੍ਰ ਇੰਡੀਆ ਤੋਂ ਕਣਕ ਖਰੀਦਣ ਦੀ ਮੰਜੂਰੀ ਦਿੱਤੀ ਜਾ ਸਕਦੀ ਹੈ।  

ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ (ਘਰੇਲੂ) 2023 ਦੀ ਘੋਸ਼ਣਾ ਤੋਂ ਬਾਅਦ ਵਿਭਾਗ ਨੇ ਇਹ ਦੇਖਿਆ ਕਿ ਕਣਕ ਅਤੇ ਆਟੇ ਦੀਆਂ ਕੀਮਤਾਂ ਘੱਟ ਹੋਈਆਂ ਹਨ, ਲੇਕਿਨ ਜਨਵਰੀ 2023 ਲਈ ਮਹਿੰਗਾਈ ਦਾ ਅੰਕੜਾ 3 ਮਹੀਨੇ ਦੇ ਉੱਚ ਪੱਧਰ 6.52 ਪ੍ਰਤੀਸ਼ਤ ’ਤੇ ਸੀ। ਖੁਰਾਕ ਅਰਥਵਿਵਸਥਾ ਵਿੱਚ ਮਹਿੰਗਾਈ ਦੇ ਰੁਝਾਨ ਦੀ ਪੜਤਾਲ ਲਈ ਫੂਡ ਅਤੇ ਜਨਤਕ ਵੰਡ ਵਿਭਾਗ ਨੇ 17.2.2023 ਨੂੰ 31 ਮਾਰਚ 2023 ਤੱਕ ਆਪਣੀ ਖੁਦ ਦੀ ਜਰੂਰਤ ਲਈ ਨਿਜੀ ਪਾਰਟੀਆਂ ਅਤੇ ਰਾਜ ਸਰਕਾਰਾਂ ਨੂੰ ਕਣਕ ਦੀ ਵਿਕਰੀ ਦੇ ਟੀਚੇ ਨਾਲ ਆਰਐੱਮਐੱਸ 2023—24 ਸਮੇਤ ਸਾਰੀਆਂ ਫਸਲਾਂ ਦੇ ਕਣਕ (ਐੱਫਏਕਿਊ) ਲਈ ਰਿਜ਼ਰਵ ਮੁੱਲ ਨੂੰ 2150 ਰੁਪਏ/ਕੁਇੰਟਲ (ਪੈਨ ਇੰਡੀਆ) ਅਤੇ ਕਣਕ (ਯੂਆਰਐੱਸ) ਦੇ ਲਈ 2125 ਕੁਇੰਟਲ (ਪੈਨ ਇੰਡੀਆ) ਤੱਕ ਘੱਟ ਕਰਨ ਦਾ ਫੈਸਲਾ ਕੀਤਾ ਹੈ। 

 

**********

ਏਡੀ/ਐੱਨਐੱਸ/ਏਕੇ



(Release ID: 1901457) Visitor Counter : 112