ਸੱਭਿਆਚਾਰ ਮੰਤਰਾਲਾ
ਜੀ20 ਦੇ ਕਲਚਰ ਵਰਕਿੰਗ ਗਰੁੱਪ (ਸੀਡਬਲਿਓਜੀ) ਦੀ ਪਹਿਲੀ ਮੀਟਿੰਗ ਕੱਲ੍ਹ ਤੋਂ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਸ਼ੁਰੂ ਹੋਵੇਗੀ
ਮੀਟਿੰਗ ਦੌਰਾਨ, ਕਾਰਜ ਸਮੂਹ ਦੇ ਚਾਰ ਸੈਸ਼ਨ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚ ਮੈਂਬਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭਾਗੀਦਾਰੀ ਹੋਵੇਗੀ
Posted On:
21 FEB 2023 5:18PM by PIB Chandigarh
ਜੀ20 ਦੇ ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਦੀ ਪਹਿਲੀ ਮੀਟਿੰਗ ਕੱਲ੍ਹ ਤੋਂ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਸ਼ੁਰੂ ਹੋਵੇਗੀ। ਇਹ ਮੀਟਿੰਗ 22 ਤੋਂ 25 ਫਰਵਰੀ ਤੱਕ ਆਯੋਜਿਤ ਕੀਤੀ ਜਾਵੇਗੀ।
ਕੇਂਦਰੀ ਸੱਭਿਆਚਾਰ, ਟੂਰਿਜ਼ਮ ਤੇ ਡੋਨਰ ਮੰਤਰੀ ਸ਼੍ਰੀ ਜੀ.ਕੇ.ਰੈੱਡੀ; ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਕੱਲ੍ਹ ਮਹਾਰਾਜਾ ਛੱਤਰਸਾਲ ਕਨਵੈਨਸ਼ਨ ਸੈਂਟਰ (ਐੱਮਸੀਸੀਸੀ) ਵਿੱਚ ‘ਰਿ(ਏ)ਡਰੈਸ: ਰਿਟਰਨ ਆਵ੍ ਟ੍ਰੇਜ਼ਰੀਜ਼’ ਨਾਮ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਖਜੁਰਾਹੋ ਹਵਾਈ ਅੱਡੇ ’ਤੇ ਡੈਲੀਗੇਟਾਂ ਦੇ ਪਹੁੰਚਣ ’ਤੇ ਉਨ੍ਹਾਂ ਦਾ ਸੁਆਗਤ ਲੋਕ ਪੇਸ਼ਕਾਰੀ ‘ਬਧਾਈ’ ਅਤੇ ‘ਰਾਈ’ ਦੇ ਨਾਲ ਕੀਤਾ ਜਾਵੇਗਾ। ਇਨ੍ਹਾਂ ਡੈਲੀਗੇਟਾਂ ਨੂੰ ਪਰੰਪਰਾਗਤ ਕਲਾ ਅਤੇ ਸੱਭਿਆਚਾਰ ਨਾਲ ਜੁੜੇ ਵਿਸ਼ੇਸ਼ ਅਨੁਭਵ ਕਰਾਏ ਜਾਣਗੇ ਅਤੇ ਮੀਟਿੰਗ ਦੌਰਾਨ ਉਹ ਪੇਪਰ ਮੈਸ਼ੀ, ਬਲਾਕ ਪ੍ਰਿਟਿੰਗ, ਮਹਿੰਦੀ ਕਲਾ (ਹੀਨਾ ਆਰਟ) ਵਰਗੀਆਂ ਡੀਆਈਵਾਈ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।
ਮੀਟਿੰਗ ਦੇ ਪਹਿਲੇ ਦਿਨ ਪਦਮ ਸ਼੍ਰੀ ਨਾਲ ਸਨਮਾਨਿਤ ਸ਼੍ਰੀ ਨੇਕ ਰਾਮ, ਜੋ ‘ਮਿਲਟ ਮੈਨ’ ਦੇ ਨਾਮ ਤੋਂ ਜਾਣੇ ਜਾਂਦੇ ਹਨ, ਨੂੰ ‘ਅੰਤਰਰਾਸ਼ਟਰੀ ਮਿਲਟ ਵਰ੍ਹੇ (ਆਈਵਾਈਐੱਮ) 2023’ ਮਨਾਉਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਮੀਟਿੰਗ ਦੇ ਅਗਲੇ ਤਿੰਨ ਦਿਨਾਂ ਵਿੱਚ ਕਈ ਸੱਭਿਆਚਾਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਖਜੁਰਾਹੋ ਡਾਂਸ ਫੈਸਟੀਵਲ ਸੱਭਿਆਚਾਰ ਪੇਸ਼ਕਾਰੀਆਂ ਵੀ ਸ਼ਾਮਲ ਹਨ। ਇਹ ਪ੍ਰਤੀਨਿਧੀ ਪੱਛਮੀ ਮੰਦਰ ਸਮੂਹ ਦਾ ਵੀ ਦੌਰਾ ਕਰਨਗੇ, ਜੋ ਕਿ ਯੂਨੈਸਕੋ ਦਾ ਵਿਸ਼ਵ ਵਿਰਾਸਤ ਸਥਾਨ ਹੈ। ਉਨ੍ਹਾਂ ਨੂੰ ਪੰਨਾ ਟਾਈਗਰ ਰਿਜ਼ਰਵ ਵੀ ਲਿਜਾਇਆ ਜਾਵੇਗਾ। ਇਸ ਮੀਟਿੰਗ ਵਿੱਚ 125 ਤੋਂ ਵਧ ਡੈਲੀਗੇਟ ਹਿੱਸਾ ਲੈਣਗੇ।
ਇਸ ਮੀਟਿੰਗ ਦੌਰਾਨ ਮਹਾਰਾਜਾ ਛੱਤਰਸਾਲ ਕਨਵੈਨਸ਼ਨ ਸੈਂਟਰ ਵਿੱਚ ਵਰਕਿੰਗ ਗਰੂੱਪ ਦੇ ਚਾਰ ਸੈਸ਼ਨ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚ ਜੀ20 ਦੇ ਮੈਂਬਰ ਦੇਸ਼, ਅੰਤਰਰਾਸ਼ਟਰੀ ਸੰਗਠਨ, ਸੱਭਿਆਚਾਰ ਮੰਤਰਾਲੇ ਦੇ ਅਧਿਕਾਰੀ ਹਿੱਸਾ ਲੈਣਗੇ। ਉਦਘਾਟਨ ਸੈਸ਼ਨ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵਿਰੇਂਦਰ ਕੁਮਾਰ ਤੋਂ ਇਲਾਵਾ ਸੱਭਿਆਚਾਰਕ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਵੀ ਸੰਬੋਧਿਤ ਕਰਨਗੇ। ਸੱਭਿਆਚਾਰ ਸਕੱਤਰ ਸ਼੍ਰੀ ਗੋਵਿੰਦ ਮੋਹਨ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਸੈਸ਼ਨ ਵਿੱਚ ਟਰੋਈਕਾ (ਇੰਡੋਨੇਸ਼ੀਆ ਅਤੇ ਬ੍ਰਾਜ਼ੀਲ) ਦੀ ਟਿੱਪਣੀ ਵੀ ਪੇਸ਼ ਕੀਤੀ ਜਾਵੇਗੀ।
ਅੱਜ ਖਜੁਰਾਹੋ ਨੇੜੇ ਛਤਰਪੁਰ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸੰਯੁਕਤ ਸਕੱਤਰ ਸ਼੍ਰੀਮਤੀ ਲਿਲੀ ਪਾਂਡੇ ਨੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਖਜੁਰਾਹੋ, ਹੰਪੀ, ਭੁਵਨੇਸ਼ਵਰ, ਵਾਰਾਣਸੀ ਵਿੱਚ ਸੱਭਿਆਚਾਰ ਕਾਰਜ ਸਮੂਹ ਦੀ ਚਾਰ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ ਇਸ ਵਰ੍ਹੇ ਜੀ-20 ਦੀ ਥੀਮ ‘ਵਸੂਧੈਵ ਕੁਟੁੰਬਕਮ-‘ਇੱਕ ਧਰਤੀ’ ‘ਇੱਕ ਪਰਿਵਾਰ’ ‘ਇੱਕ ਭਵਿੱਖ’ ਹੈ।
****
ਐੱਨਬੀ/ਐੱਸਕੇ
(Release ID: 1901395)
Visitor Counter : 169