ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਦੇਸ਼ ਭਰ ਦੇ 10,062 ਵਿਦਿਆਰਥੀਆਂ ਨੇ ‘ਭਾਰਤ ਵਿੱਚ ਚੀਤਾ ਵਾਪਸ ਲਿਆਉਣ ਸੰਬੰਧੀ ਜਾਗਰੂਕਤਾ ਪ੍ਰੋਗਰਾਮ’ ਵਿੱਚ ਹਿੱਸਾ ਲਿਆ
प्रविष्टि तिथि:
21 FEB 2023 4:54PM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਇੱਕ ਅਧੀਨ ਆਫਿਸ ਨੈਸ਼ਨਲ ਮਿਊਜ਼ੀਅਮ ਆਵ੍ ਨੈਚੂਰਲ ਹਿਸਟਰੀ, ਨਵੀਂ ਦਿੱਲੀ ਅਤੇ ਮੈਸੂਰ, ਭੋਪਾਲ, ਭੁਵਨੇਸ਼ਵਰ ਅਤੇ ਸਵਾਈ ਮਾਧੋਪੁਰ ਸਥਿਤ ਇਸ ਦੇ ਖੇਤਰੀ ਮਿਊਜ਼ੀਅਮਾਂ ਨੇ ਚੀਤਾ ਨੂੰ ਭਾਰਤ ਵਾਪਸ ਲਿਆਉਣਾ- ਰਾਸ਼ਟਰ ਦੀ ਕੁਦਰਤੀ ਵਿਰਾਸਤ ਬਹਾਲ ਕਰਨ ‘ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਹ ਜਾਗਰੂਕਤ ਪ੍ਰੋਗਰਾਮ 14-18 ਫਰਵਰੀ 2023 ਤੱਕ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ ਦੇਸ਼ ਭਰ ਦੇ 10,062 ਵਿਦਿਆਰਥੀਆਂ ਨੇ ਹਿੱਸਾ ਲਿਆ।


************
ਐੱਮਜੀਪੀਐੱਸ/ਐੱਸਐੱਸਵੀ
(रिलीज़ आईडी: 1901274)
आगंतुक पटल : 150