ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਉਚਿਤ ਦਰਾਂ ਦੀਆਂ ਦੁਕਾਨਾਂ ਦੇ ਡੀਲਰ ਅਤਿਰਿਕਤ ਭਾਈਚਾਰਕ ਸੇਵਾ ਟੈਕਸ 50,000 ਰੁਪਏ ਕਮਾ ਸਕਦੇ ਹਨ : ਕੇਂਦਰ


ਉਚਿਤ ਦਰ ਦੀਆਂ 40,000 ਦੁਕਾਨਾਂ ਸਮੁਦਾਇਕ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ

75 ਮਾਡਲ ਐੱਫਪੀਐੱਸ ਨੂੰ ਪਖਾਨੇ, ਪੇਯਜਲ, ਕੈਮਰੇ ਅਤੇ ਹੋਰ ਸੁਵਿਧਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ: ਸਕੱਤਰ ਡੀਐੱਫਪੀਡੀ

ਟ੍ਰਾਂਸਪੋਰਟ ਲਾਗਤ ਨੂੰ ਘੱਟ ਕਰਨ ਲਈ ਐੱਫਪੀਐੱਸ ਲਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਮਾਰਗ ਕੱਢਣ ਲਈ ਆਈਆਈਟੀ ਦਿੱਲੀ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਲੱਗੇ ਹੋਏ ਹਨ

Posted On: 16 FEB 2023 5:23PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਵਿਚ ਸਕੱਤਰ ਸੰਜੀਵ ਚੋਪੜਾ ਨੇ ‘ਉਚਿਤ ਦਰ ਦੀਆਂ ਦੁਕਾਨਾਂ ਵਿਚ ਪਰਿਵਰਤਨ ’ਤੇ ਰਾਸ਼ਟਰੀ ਸੰਮੇਲਨ’ ਉੱਤੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਦੇਸ਼ ਵਿਚ ਉਚਿਤ ਦਰ ਦੀਆਂ ਲਗਭਗ 40,000 ਦੁਕਾਨਾਂ (ਐੱਫਪੀਐੱਸ) ਦੇ ਡੀਲਰ ਹੋਰ ਸੇਵਾਵਾਂ ਪ੍ਰਦਾਨ ਕਰਕੇ 50,000 ਰੁਪਏ ਦੀ ਆਮਦਨ ਪ੍ਰਾਪਤ ਕਰ ਰਹੇ ਹਨ।

ਉਦਘਾਟਨ ਭਾਸ਼ਣ ਵਿਚ, ਸਕੱਤਰ, ਡੀਐੱਫਪੀਡੀ ਨੇ ਰਾਸ਼ਨ ਦੀਆਂ ਦੁਕਾਨਾਂ ਨੂੰ ਜੀਵੰਤ, ਆਧੁਨਿਕ ਅਤੇ ਵਿਵਹਾਰਿਕ ਬਣਾਉਣ  ਲਈ ਐੱਫਪੀਐੱਸ ਵਿਚ ਲਾਗੂ ਤਕਨੀਕੀ ਦਖਲਅੰਦਾਜੀ ’ਤੇ ਨਿਰਮਾਣ ਕਰਨ ਦੀ ਜਰੂਰਤ ਉੱਤੇ ਜ਼ੋਰ ਦਿੱਤਾ, ਤਾਂ ਜੋ ਜਨਤਕ  ਵੰਡ ਪ੍ਰਣਾਲੀ ਨੂੰ ਚਲਾਉਣ ਤੋਂ ਇਲਾਵਾ ਜਿਆਦਾ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰ ਸਕਣ। ਰਾਸ਼ਨ ਦੁਕਾਨ ਦੇ ਡੀਲਰਾਂ ਨੂੰ ਐੱਫਐੱਮਸੀਜੀ ਉਤਪਾਦਾਂ ਵਰਗੇ ਗੈਰ ਪੀਡੀਐੱਸ ਮਦ ਰੱਖਣ ਦੀ ਮੰਜੂਰੀ ਦੇਣ ਲਈ ਰਾਜਾਂ ਨੂੰ ਲਿਖਿਆ ਹੈ ਅਤੇ ਕਈ ਰਾਜਾਂ ਨੇ ਉਨ੍ਹਾਂ ਨੂੰ ਮੰਜੂਰੀ ਦਿੱਤੀ ਹੈ। ਉਨ੍ਹਾਂ ਨੇ ਵਰਣਨ ਕੀਤਾ ਹੈ ਕਿ ਲਾਭਾਰਥੀ/ਰਾਸ਼ਨ ਕਾਰਡ ਧਾਰਕ, ਵਿਸ਼ੇਸ਼ ਰੂਪ ਨਾਲ ਖੁਰਾਕ ਸੁਰੱਖਿਆ ਪ੍ਰੋਗਰਾਮ ਤਹਿਤ ਆਉਣ ਵਾਲੇ ਪ੍ਰਵਾਸੀ ਅਬਾਦੀ, ਆਧਾਰ ਪ੍ਰਮਾਣੀਕਰਣ ਦੇ ਜਰੀਏ ਦੇਸ਼ ਵਿਚ ਕਿਸੇ ਵੀ ਐੱਫਪੀਐੱਸ ਤੋਂ ਖੁਰਾਕ ਪਦਾਰਥ ਲੈ ਸਕਦੇ ਹਨ।  ਸੰਚਾਰ ਵਾਲੀ ਇਹ ਪ੍ਰਣਾਲੀ ਲਾਭਾਰਥੀ ਲਈ ਅਸਾਨ ਪਹੁੰਚ ਪ੍ਰਦਾਨ ਕਰਦੀ ਹੈ ਅਤੇ ਡੀਐੱਫਪੀਡੀ ਦੀ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਪਹਿਲ ਦੇ ਤਹਿਤ ਦੇਸ਼ ਭਰ ਵਿਚ 3.5 ਕਰੋੜ ਤੋਂ ਵੱਧ ਸੰਚਾਰ ਲੈਣ ਦੇਣ ਹੋ ਰਹੇ ਹਨ।      

ਇਸ ਤੋਂ ਇਲਾਵਾ, ਉਨ੍ਹਾਂ ਨੇ ਇਸ ਗੱਲ ਉੱਤੇ ਚਾਣਨ ਪਾਇਆ ਕਿ ਡੀਐੱਫਪੀਡੀ ਨੇ ਉੱਚਿਤ ਮੁੱਲ ਦੀਆਂ ਇਨ੍ਹਾਂ ਦੁਕਾਨਾਂ ਲਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਾਹ ਕੱਢਣ ਲਈ ਆਈਆਈਟੀ ਦਿੱਲੀ ਅਤੇ ਵਿਸ਼ਵ ਖੁਕਾਰ ਪ੍ਰੋਗਰਾਮ ਨੂੰ ਸ਼ਾਮਲ ਕੀਤਾ ਹੈ, ਜਿਸ ਨਾਲ ਟ੍ਰਾਂਸਪੋਰਟ ਲਾਗਤ ਘੱਟ ਹੋਵੇਗੀ ਅਤੇ ਖੁਰਾਕ ਸਬਸਿਡੀ ’ਤੇ ਬੱਚਤ ਹੋਵੇਗੀ। ਇਨ੍ਹਾਂ ਉੱਚਿਤ ਦਰ ਦੀਆਂ ਦੁਕਾਨਾਂ ਨੂੰ ਦਰਵਾਜੇ ਤੱਕ ਰਾਸ਼ਨ ਪਹੁੰਚਾਉਣ ਦੇ ਤਹਿਤ ਸਪਲਾਈ ਚੇਨ ਸਿਸਟਮ ਅਤੇ ਖੁਰਾਕ ਪਦਾਰਥਾਂ ਦੀ ਆਵਾਜਾਈ ਨੂੰ ਵੀ ਸੁਚਾਰੂ ਕਰੇਗਾ। ਉਨ੍ਹਾਂ ਨੇ ਗੁਜਰਾਤ ਵਿਚ ਹੋਰ ਸੀਐੱਸਸੀ ਸੇਵਾਵਾਂ ਪ੍ਰਦਾਨ ਕਰਕੇ 50,000 ਰੁਪਏ ਦੀ ਕਮਾਈ ਕਰ ਰਹੇ ਐੱਫਪੀਐੱਸ ਡੀਲਰਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਉੱਤੇ ਵੀ ਚਾਣਨ ਪਾਇਆ। ਅੰਤ ਵਿਚ, ਉਨ੍ਹਾਂ ਨੇ ਸਾਰੇ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨਾਲ ਡੀਐੱਫਡੀ ਦੁਆਰਾ ਸਾਂਝਾ ਕੀਤੀ ਗਈ ਸਾਂਕੇਤਿਕ ਵਿਸ਼ੇਸ਼ਤਾਵਾਂ ਅਨੁਸਾਰ ਹਰੇਕ ਜ਼ਿਲੇ੍ ਵਿਚ 75 ਮਾਡਲ ਐੱਫਪੀਐੱਸ ਦੀ ਪਹਿਚਾਣ ਕਰਨ ਅਤੇ ਵਿਕਸਿਤ ਕਰਨ ਦੀ ਬੇਨਤੀ ਕੀਤੀ ਹੈ। ਇਨ੍ਹਾਂ ਮਾਡਲ ਦੁਕਾਨਾਂ ਵਿਚ ਵੇਟਿੰਗ ਰੂਮ, ਸੀਸੀਟੀਵੀ ਕੈਮਰੇ, ਪਖਾਨੇ ਅਤੇ ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਆਦਿ ਹੋ ਸਕਦੀਆਂ ਹਨ। 

ਡੀਐੱਫਪੀਡੀ ਨੇ ਮਾਈਕਰੋਸੇਵ ਕੰਸਲਟਿੰਗ (ਐੱਮਐੱਸਸੀ) ਦੇ ਸਹਿਯੋਗ ਨਾਲ 15 ਫਰਵਰੀ 2023 ਨੂੰ ਐੱਫਪੀਐੱਸ ਦੇ ਪਰਿਵਰਤਨ ’ਤੇ ਇਕ ਰਾਸ਼ਟਰੀ ਪੱਧਰ ਦੇ ਸੰਮੇਲਨ ਦਾ ਆਯੋਜਨ ਕੀਤਾ। ਸੰਮੇਲਨ ਨੇ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰੇਦਸ਼ਾਂ ਅਤੇ ਵਿਭਿੰਨ ਸੇਵਾ ਪ੍ਰਦਾਤਾਵਾਂ ਵਿਚਕਾਰ  ਵਿਚਾਰਾਂ ਅਤੇ ਸਟੀਕ ਜਾਣਕਾਰੀ ਦੇ ਆਦਾਨ ਪ੍ਰਦਾਨ ਲਈ ਇਕ ਸਾਂਝਾ ਮੰਚ ਪ੍ਰਦਾਨ ਕੀਤਾ ਅਤੇ ਦੇਸ਼ ਭਰ ਵਿਚ ਐੱਫਪੀਐੱਸ ਪਰਿਵਰਤਨ ਗਤੀਵਿਧੀਆਂ ਨੂੰ ਵਧਾਉਣ ਲਈ ਰੋਡਮੈਪ ਪ੍ਰਦਾਨ ਕੀਤਾ।

ਸੰਮੇਲਨ ਦੀ ਪ੍ਰਧਾਨਗੀ, ਸਕੱਤਰ, ਡੀਐੱਫਪੀਡੀ ਨੇ ਕੀਤੀ। ਪ੍ਰੋਗਰਾਮ ਵਿਚ ਪ੍ਰਮੁੱਖ ਸਕੱਤਰਾਂ/ਸਕੱਤਰਾਂ/ਰਾਜਾਂ/ਸੰਘ ਰਾਜ ਖੇਤਰਾਂ ਦੇ ਹੋਰ ਸੀਨੀਅਰ ਅਧਿਕਾਰੀਆਂ, ਸਧਾਰਨ ਸੇਵਾ ਕੇਂਦਰਾਂ (ਸੀਐੱਸਸੀ) ਟੈਲੀਫੋਨ ਵਿਭਾਗ, ਡਾਕ ਵਿਭਾਗ, ਆਈਪੀਪੀਬੀ, ਵਿੱਤੀ ਸੇਵਾ ਵਿਭਾਗ, ਭਾਰਤੀ ਦੇ ਸੀਨੀਅਰ ਅਧਿਕਾਰੀਆਂ/ਮਾਹਰਾਂ ਨੇ ਕੀਤੀ। ਇਸ ਪ੍ਰੋਗਰਾਮ ਵਿਚ ਬੈਂਕ ਐਸੋਸੀਏਸ਼ਨ (ਆਈਬੀਏ), ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ (ਬੀਐੱਮਜੀਐੱਫ), ਏਸ਼ਿਆਈ ਵਿਕਾਸ ਬੈਂਕ (ਏਡੀਬੀ), ਆਲ ਇੰਡੀਆ ਪ੍ਰਾਈਸ ਸ਼ੋਪ ਡੀਲਰ ਫੈਡਰੇਸ਼ਨ ਦੇ ਪ੍ਰਤੀਨਿਧੀਆਂ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ।

ਅੱਗੇ ਦੇ ਰੋਡਮੈਪ ਵਿਚ ਤਿੰਨ ਪ੍ਰਮੁੱਖ ਖੇਤਰਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ—

— ਜਾਗਰੂਕਤਾ: ਉਚਿਤ ਦਰ ਦੀ ਦੁਕਾਨ ਦੇ ਹਰੇਕ ਡੀਲਰ ਨੂੰ ਐੱਫਪੀਐੱਸ ਪਰਿਵਰਤਨ ਦੇ ਤਹਿਤ ਕੀਤੀਆਂ ਗਈਆਂ ਅਨੇਕ ਸੇਵਾਵਾਂ ਦੀ ਪੇਸ਼ਕਸ਼ ਦੇ ਬਾਰੇ ਵਿਚ ਸਪਸ਼ੱਟ ਰੂਪ ਵਿਚ ਜਾਣਕਾਰੀ ਦਿੱਤੀ ਜਾਵੇ। ਇਸ ਲਈ, ਸਾਰੇ ਹਿੱਤਧਾਰਕਾਂ ਨੂੰ ਇੱਕਠੇ ਕੰਮ ਕਰਨ ਅਤੇ ਸਹਿਯੋਗ ਦੇਣ ਦੀ ਜ਼ਰੂਰਤ ਹੈ ਅਤੇ ਇਹ ਵੀ ਸੁਨਿਸ਼ਚਿਤ ਕਰਨ ਕਿ ਜਾਣਕਾਰੀ ਵਧਾ—ਚੜਾ ਕੇ ਨਾ ਦੇਣ, ਜੋ ਕਿ ਡੀਲਰਾਂ ਨੂੰ ਗੁੰਮਰਾਹ ਕਰ ਸਕਦੀ ਹੈ।

— ਸਮਰੱਥਾ ਨਿਰਮਾਣ ਅਤੇ ਬੁਨਿਆਦੀ ਢਾਂਚਾ— ਐੱਫਪੀਐੱਸ ਡੀਲਰਾਂ ਦੀਆਂ ਜ਼ਰੂਰਤਾਂ ਅਨੁਸਾਰ ਕੁਸ਼ਲ ਅਤੇ ਵਿਲੱਖਣ ਲਾਗੂਕਰਨ ਮਾਡਲ ਬਣਾਉਣ ’ਤੇ ਕੰਮ ਦਰਨ ਅਤੇ ਉਦਮਿੱਤਾ ਅਤੇ ਵਿੱਤੀ ਸੇਵਾਵਾਂ ਵਿਚ ਉਨ੍ਹਾਂ ਦੀ ਸਮਰੱਥਾ ਅਤੇ ਕੁਸ਼ਲਤਾ ਦਾ ਨਿਰਮਾਣ ਕਰਨ।

— ਨਿਵੇਸ਼ ਅਤੇ ਵਿੱਤ: ਉੱਚਿਤ ਮੁੱਲ ਦੀਆਂ ਦੁਕਾਨਾਂ (ਐੱਫਪੀਐੱਸ) ’ਤੇ ਸੇਵਾ ਦੀਆਂ ਪੇਸ਼ਕਸ਼ਾਂ ਨੂੰ ਨਿਰੰਤਰ ਸੰਚਾਲਨ ਲਈ ਲੋੜੀਂਦੇ ਸ਼ੁਰੂਆਤੀ ਬੁਨਿਆਦੀ ਢਾਂਚੇ ਅਤੇ ਕਾਰਜਸ਼ੀਲ ਪੂੰਜੀ ਦੇ ਤੇਜੀ ਨਾਲ ਵਿਕਾਸ ਦੀ ਮੰਜੂਰੀ ਦੇਣਾ। 

 

***********

ਏਡੀ/ਐੱਨਐੱਸ 


(Release ID: 1900766) Visitor Counter : 126


Read this release in: English , Urdu , Hindi , Tamil , Telugu