ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਜੀ20 ਦੇ ਚੀਫ ਕੋਆਰਡੀਨੇਟਰ ਸ਼੍ਰੀ ਹਰਸ਼ਵਰਧਨ ਸਿੰਗਲਾ ਨੇ ਲੋਕ ਸੇਵਕਾਂ ਨਾਲ ਲੋਕਾਂ ਨੇ ਜੀਵਨ ਨੂੰ ਬਿਹਤਰ ਬਨਾਉਣ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ


ਮਾਲਦੀਵ ਅਤੇ ਜੰਮੂ—ਕਸ਼ਮੀਰ ਦੇ ਲੋਕ ਸੇਵਕਾਂ ਲਈ ਐੱਨਸੀਜੀਜੀ ਦਾ 2 ਸਪਤਾਹ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਪੂਰਾ ਹੋਇਆ

ਸ਼੍ਰੀ ਭਰਤ ਲਾਲ, ਡਾਇਰੈਕਟਰ ਜਨਰਲ ਨੇ ਜੰਮੂ ਕਸ਼ਮੀਰ ਦੇ ਪ੍ਰਤੀਭਾਗੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਸੁਸ਼ਾਸ਼ਨ ਦੇ ਦ੍ਰਿਸ਼ਟੀਕੋਣ ਨੂੰ ਠੋਸ ਕਾਰਵਾਈ ਵਿਚ ਬਦਲਣ ਦੀ ਬੇਨਤੀ ਕੀਤੀ

ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿਚ ਐੱਨਸੀਜੀਜੀ ਵਿਸ਼ੇਸ਼ ਰੂਪ ਵਿਚ ਗੁਆਂਢੀ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰੋਤਸਾਹਨ ਦਿੰਦਾ ਹੈ

Posted On: 19 FEB 2023 5:47PM by PIB Chandigarh

ਮਾਲਦੀਵ ਦੇ ਸਿਵਲ ਸੇਵਕਾਂ ਲਈ ਇਕ ਸਪਤਾਹ ਦੇ 21ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ (ਸੀਬੀਪੀ) ਅਤੇ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਲਈ 2 ਸਪਤਾਹ ਦੇ 5ਵੇਂ ਪ੍ਰੋਗਰਾਮ ਦੀ ਅੱਜ ਨਵੀਂ ਦਿੱਲੀ ਵਿਚ ਸਮਾਪਨ ਹੋਇਆ। ਮਸੂਰੀ ਅਤੇ ਨਵੀਂ ਦਿੱਲੀ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਮਾਲਦੀਪ ਦੇ 25 ਸਿਵਲ ਸੇਵਕਾਂ ਅਤੇ ਜੰਮੂ ਕਸ਼ਮੀਰ ਦੇ 38 ਸਿਵਲ ਸੇਵਕਾਂ ਨੇ ਹਿੱਸਾ ਲਿਆ। ਸਮੱਰਥਾ ਨਿਰਮਾਣ ਦੇ ਇਹ ਪ੍ਰੋਗਰਾਮ (ਸੀਬੀਪੀ) ਭਾਰਤ ਸਰਕਾਰ ਦੀ ਇਕ ਆਟੋਨੋਮਸ ਸੰਸਥਾ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੇ ਪ੍ਰਮੁੱਖ ਪ੍ਰੋਗਰਾਮ ਹਨ।

https://static.pib.gov.in/WriteReadData/userfiles/image/image001WY9E.jpg

ਜੀ20 ਪ੍ਰਧਾਨਗੀ ਦੇ ਚੀਫ ਕੋਆਰਡੀਨੇਟਰ ਸ਼੍ਰੀ ਹਰਸ਼ਵਰਧਨ ਸਿੰਗਲਾ ਦੇ ਸਮਾਪਤੀ ਸੈਸ਼ਨ ਵਿਚ ਮੁੱਖ ਮਹਿਮਾਨ ਸਨ। ਆਪਣੇ ਸੰਬੋਧਨ ਵਿਚ ਸ਼੍ਰੀ ਸਿੰਗਲਾ ਨੇ ਵਿਕਾਸ ਦੇ ਲਈ ਤੇਜ਼ ਅਤੇ ਸਮਾਵੇਸ਼ੀ ਵਿਕਾਸ ਦੀ ਜਰੂਰਤ’ਤੇ ਜੋਰ ਦੇਣ ਦੇ ਨਾਲ ਹੀ ਨਾਗਰਿਕਾਂ ਦੇ ਜੀਵਨ ਨੁੰ ਬਦਲਣ ਵਿਚ ਟੈਕਨੋਲੌਜੀ ਦੀ ਮਹੱਤਤਾ ਉੱਤੇ ਜੋਰ ਦਿੱਤਾ ਉਨ੍ਹਾਂ ਨੇ ਲੋਕਾਂ ਦੀਆਂ ਜਰੂਰਤਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਇਕ ਵੈਚਾਰਿਕ ਢਾਂਚਾ ਤਿਆਰ ਕਰਨ ਅਤੇ ਖੇਤਰ ਤੇ ਦੇਸ਼ਾਂ ਦੇ ਸਮੁੱਚੇ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਾਂਝੇਦਾਰੀ ਬਣਾ ਕੇ ਦੇਸ਼ਾਂ ਦੇ ਵਿਚਕਾਰ ਸਬੰਧ ਬਨਾਉਣ ਅਤੇ ਇਕ ਸਮਰੱਥ ਵਾਤਾਵਰਣ ਬਨਾਉਣ ਦੇ ਮਹੱਤਵ ’ਤੇ ਵੀ ਚਾਣਨ ਪਾਇਆ। ਸਾਬਕਾ ਵਿਦੇਸ਼ ਸਕੱਤਰ ਸ਼੍ਰੀ ਸਿੰਗਲਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਦੀਆਂ ਉਪਲਬੱਧੀਆਂ ਉੱਤੇ ਵੀ ਚਾਣਨਾ ਪਾਇਆ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਪਰਿਵਰਤਨ ਲਿਆਉਣ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਨਾਉਣ ਲਈ ਪੂਰੇ ਮਨ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਐੱਨਸੀਜੀਜੀ ਦੁਆਰਾ ਆਯੋਜਿਤ ਸਮਰੱਥਾ ਨਿਰਮਾਣ ਪ੍ਰੋਗਰਾਮ ਸਾਮੂਹਿਕ ਰੂਪ ਨਾਲ ਸਿੱਖਣ ਅਤੇ ਸਾਂਝਾ ਕਰਨ ਲਈ ਇਕ ਅਜਿਹਾ ਮੰਚ ਪ੍ਰਦਾਨ ਕਰਦੇ ਹਨ ਜੋ ਕਿ ਅੰਤਮ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਦੀ ਦਿਸ਼ਾ ਵਿਚ ਕੰਮ ਕਰਦਾ ਹੈ।

Description: Image

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਮੇਸ਼ਾ ਹੀ ਇਕ ਅਜਿਹੀ ਸਮਰੱਥ ਅਤੇ ਕੁਸ਼ਲ ਸਿਵਲ ਸੇਵਾ ਦੇ ਨਿਰਮਾਣ ਦੀ ਮਹੱਤਤਾ ’ਤੇ ਜੋਰ ਦਿੰਦੇ ਹਨ ਜੋ ਕਿ ਲੋਕਾਂ ਦੀ ਸੇਵਾ ਕਰਨ ਅਤੇ ਵਿਭਿੰਨ ਜਨਤਕ ਸੇਵਾਵਾਂ ਨੂੰ ਕੁਸ਼ਲਤਾਪੂਰਵਕ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਇਸ ਦ੍ਰਿਸ਼ਟੀ ਅਨੁਸਾਰ ਹੀ ਐੱਨਸੀਜੀਜੀ ਸਿਵਲ ਸੇਵਕਾਂ ਨੂੰ ਇਸ ਦਿਸ਼ਾ ਵਿਚ ਲੋੜੀਂਦਾ ਗਿਆਨ ਅਤੇ ਕੌਸ਼ਲ ਪ੍ਰਦਾਨ ਕਰਕੇ ਉਨ੍ਹਾਂ ਦੇ ਕੱਰਤਵਾਂ ਨੂੰ ਪ੍ਰਭਾਵੀ ਢੰਗ ਨਾਲ ਡਿਸਚਾਰਜ ਕਰਨ ਲਈ ਵਿਵਹਾਰਕ ਬਦਲਾਅ ਲਿਆ ਕੇ ਉਨ੍ਹਾਂ ਦੀ ਸਮਰੱਥਾ ਵਧਾਉਣ ਲਈ ਕੰਮ ਕਰ ਰਿਹਾ ਹੈ। ਵਸੂਧੈਵ ਕੁਟੁੰਬਕਮ ਦੀ ਉਸ ਧਾਰਨਾ ਅਨੁਸਾਰ ਜਿਸ ਦਾ ਅਰਥ ‘ਵਿਸ਼ਵ ਇਕ ਪਰਿਵਾਰ ਹੈ’, ਦੇ ਅਨੁਰੂਪ ਆਮ ਟੀਚਿਆਂ ਨੂੰ ਹਾਸਲ ਕਰਨ ਲਈ ਜਰੂਰੀ ਸਮਰੱਥਾ ਨਿਰਮਾਣ ਦੀ ਦਿਸ਼ਾ ਵਿਚ ਐੱਨਸੀਜੀਜੀ ਦੀਆਂ ਕੋਸ਼ਿਸ਼ਾਂ ਨੂੰ ਵਿਅਕਤੀਆਂ ਅਤੇ ਰਾਸ਼ਟਰ ਦੇ ਵਿਚਕਾਰ ਸਹਿਯੋਗ ਅਤੇ ਸਹਿਯੋਗ ਦੇ ਦਰਸ਼ਨ ਦੇ ਨਾਲ ਜੋੜਿਆ ਗਿਆ ਹੈ, ਭਾਵੇਂ ਉਨ੍ਹਾਂ ਦੇ ਮਤਭੇਦ ਕੁਝ ਵੀ ਹੋਣ। ਐੱਨਸੀਜੀਜੀ ਦੀ ਇਸ ਪਹਿਲ ਦਾ ਉਦੇਸ਼ ਸਿਵਲ ਸੇਵਕਾਂ ਦਾ ਇਕ ਅਜਿਹਾ ਸਮੂਹ ਬਨਾਉਣਾ ਹੈ ਜੋ ਕਿ ਸਮਾਜ ਦੀ ਭਲਾਈ ਲਈ ਸਹਿਯੋਗ ਅਤੇ ਕੰਮ ਕਰਨ ਦੀ ਭਾਵਨਾ ਦਾ ਪ੍ਰਤੀਕ ਹਨ।

ਆਪਣੇ ਮੁੱਖ ਭਾਸ਼ਣ ਵਿਚ ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਭਰਤ ਲਾਲ ਨੇ ਵਿਭਿੰਨ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਵਿਦੇਸ਼ ਮੰਤਰਾਲਾ ਅਤੇ ਐੱਲਸੀਜੀਜੀ ਦੇ ਵਿਚਕਾਰ ਸਾਰਥਕ ਸਹਿਯੋਗ ’ਤੇ ਚਾਣਨ ਪਾਇਆ। ਉਨ੍ਹਾਂ ਨੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਈ ਲੋਕ ਕੇਂਦ੍ਰਿਤ ਸ਼ਾਸਨ ਵਿਵਸਥਾ ਪ੍ਰਦਾਨ ਕਰਨ ਵਿਚ ਸਿਵਲ ਸੇਵਕਾਂ ਦੀ ਭੂਮਿਕਾ ’ਤੇ ਜੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ’ਤੇ ਵੀ ਚਾਣਨ ਪਾਇਆ ਕਿ ਕਿਵੇਂ ਹਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਹ ਨਿਸ਼ਚਿਤ ਕੀਤਾ ਕਿ ਜੰਮੂ—ਕਸ਼ਮੀਰ ਅਤੇ ਉੱਤਰ—ਪੂਰਵੀ ਰਾਜਾਂ ਦੇ ਸਿਵਲ ਸੇਵਕਾਂ ਨੂੰ ਉੱਚ ਗੁਣਵੱਤਾ ਵਾਲੇ ਸਿਖਲਾਈ ਪ੍ਰੋਗਰਾਮਾਂ ਵਿਚ ਭਾਗ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਣ। 

ਐੱਨਸੀਜੀਜੀ ਡਾਇਰੈਕਟਰ ਜਨਰਲ ਨੇ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਕਿਵੇਂ ਭਾਰਤ ਇਕ ਭਾਗੀਦਾਰ ਦੇ ਰੂਪ ਵਿਚ ਮਾਲਦੀਵ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜੋ ਕਿ ਦੋਂਵੇ ਦੇਸ਼ਾਂ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਜਨ ਕੇਂਦ੍ਰਿਤ ਸ਼ਾਸਨ ਪ੍ਰਦਾਨ ਕਰਨ ਅਤੇ ਲੋਕਾਂ ’ਤੇ ਪਰਿਵਰਤਨਕਾਰੀ ਪ੍ਰਭਾਵ ਪਾਉਣ ਲਈ ਇਕ ਸਮਰੱਥ ਵਾਤਾਵਰਣ ਬਨਾਉਣ ’ਤੇ ਸਿਵਲ ਸੇਵਾਵਾਂ ਦੀ ਭੂਮਿਕਾਵਾਂ ’ਤੇ ਜੋਰ ਦਿੱਤਾ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਸ਼ਾਸਨ ਸਮਾਵੇਸ਼ੀ ਹੋਣ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਰਹਿਤ ਹੈ ਅਤੇ ਜਿੱਥੇ ਕੋਈ ਵੀ ਵਿਅਕਤੀ ਛੁਟਿਆ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਰਤਮਾਨ ਸਰਕਾਰ ਨੇ ਪਿਛਲੇ 8—9  ਸਾਲਾਂ ਵਿਚ ਸ਼ਾਸਨ ਨੂੰ ਇਕ ਅਜਿਹਾ ਨਵਾਂ ਦ੍ਰਿਸ਼ਟੀਕੋਣ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਲੋਕਾਂ ਅਤੇ ਉਨ੍ਹਾਂ ਦੀਆਂ ਜਰੂਰਤਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। 

Description: Image

ਜੰਮੂ ਅਤੇ ਕਸ਼ਮੀਰ ਦੇ ਸੰਦਰਭ ਵਿਚ ਉਨ੍ਹਾਂ ਨੇ ਰਾਸ਼ਟਰ ਦੇ ਨਿਰਮਾਣ ਲਈ ਕੰਮ ਕਰਨ ਦੇ ਮਹੱਤਵ ’ਤੇ ਵੀ ਚਰਚਾ ਕੀਤੀ ਅਤੇ ਪ੍ਰਤੀਭਾਗੀਆਂ ਤੋਂ ਸੁਸਾਸ਼ਨ ’ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਠੋਸ ਨਤੀਜਿਆਂ ਵਿਚ ਬਦਲਣ ਦੀ ਬੇਨਤੀ ਕੀਤੀ। ਇਨ੍ਹਾਂ ਪ੍ਰੋਗਰਾਮਾਂ ਦਾ ਸਮੁੱਚਾ ਉਦੇਸ਼ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਅਤੇ ਲੋਕਾਂ ਲਈ ਅਵਸਰ ਪੈਦਾ ਕਰਨ ਲਈ ਇਕ ਜੁਟਤਾ ਨਾਲ ਕੰਮ ਕਰਨ ਲਈ ਅਧਿਕਾਰੀਆਂ ਨੂੰ ਮੁੜ ਤੋਂ ਤਿਆਰ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸ਼ਾਸਨ ਦੇ ਵਿਵਹਾਰਕ ਪਹਿਲੂਆਂ ਨੂੰ ਸਾਂਝਾ ਕਰਨ, ਗਤੀ ਅਤੇ ਨਿਰਧਾਰਤ ਪੈਮਾਨੇ ਦੇ ਨਾਲ ਕੰਮ ਕਰਨ ਅਤੇ ਨਾਗਰਿਕਾਂ ਪ੍ਰਤੀ ਉਤਰਦਾਈ ਹੋਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਕਾਰਜਸ਼ੀਲ ਹੋ ਕੇ ਸਮਾਧਾਨ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। 

ਇਨ੍ਹਾਂ ਪ੍ਰੋਗਰਾਮਾਂ ਦੌਰਾਨ ਮਾਲਦੀਵ ਅਤੇ ਜੰਮੂ ਕਸ਼ਮੀਰ ਦੇ ਸਿਵਲ ਸੇਵਕਾਂ ਨੇ ਵੱਖ ਵੱਖ ਵਿਸ਼ਿਆਂ ਜਿਵੇਂ ਕਿ ਇਨਵੈਂਸ਼ਨ ਅਤੇ ਉੱਤਮਤਾ, ਸੰਚਾਰ ਰਣਨੀਤੀਆਂ, ਗਰੀਬੀ ਹਟਾਉਣ, ਸਮਾਵੇਸ਼ੀ ਵਿਕਾਸ, ਜਲ ਜੀਵਨ ਮਿਸ਼ਨ, ਵਿਕੇਂਦ੍ਰੀਕ੍ਰਿਤ ਨਗਰਪਾਲਿਕਾ ਸੌਲਿਡ ਵੇਸਟ ਪ੍ਰਬੰਧਨ, ਡਿਜੀਟਲ ਇੰਡੀਆ, 2030 ਤੱਕ ਸਤਤ ਵਿਕਾਸ ਟੀਚਿਆਂ ਲਈ ਪਰਿਕਲਪਨਾ, ਆਯੁਸ਼ਮਾਨ ਭਾਰਤ, ਭ੍ਰਿਸ਼ਟਾਚਾਰ ਵਿਰੋਧੀ ਪ੍ਰਥਾਵਾਂ, ਐੱਲਆਈਐੱਫਈ, ਸਰਕੂਲਰ ਅਰਥਵਿਵਸਥਾ ਆਦਿ ਹੋਰ ਮੱਹਤਵਪੂਰਣ ਖੇਤਰਾਂ ’ਤੇ ਇਨ੍ਹਾਂ ਵਿਸ਼ਿਆਂ ਦੇ ਮਾਹਰਾਂ ਨਾਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਨੂੰ ਭਾਰਤੀ ਸੰਸਦ, ਰਾਸ਼ਟਰਪਤੀ ਭਵਨ ਅਤੇ ਅੰਮ੍ਰਿਤ ਉਦਯਾਨ ਦੀ ਸੈਰ ’ਤੇ ਵੀ ਲਿਆਇਆ ਗਿਆ।

Description: Image

ਪਰਸਪਰ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਉਹ ਐੱਨਸੀਜੀਜੀ ਦੁਆਰਾ ਆਯੋਜਿਤ ਟ੍ਰੇਨਿੰਗ ਪ੍ਰੋਗਰਾਮਾਂ ਤੋਂ ਬਹੁਤ ਖੁਸ਼ ਹਨ। ਜ਼ੰਮੂ ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਕੈਰੀਅਰ ਦੇ 20 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਉਨ੍ਹਾਂ ਨੂੰ ਰਾਜ (ਜੰਮੂ ਅਤੇ ਕਸ਼ਮੀਰ) ਤੋਂ ਬਾਹਰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਇਸ ਪਹਿਲ ਲਈ ਸਰਕਾਰ ਦਾ ਧੰਨਵਾਦ ਕੀਤਾ।

ਜੰਮੂ ਅਤੇ ਕਸ਼ਮੀਰ ਤੇ ਮਾਲਦੀਵ ਦੇ ਨਾਲ ਸਬੰਧਤ ਸਿਲੇਬਸ ਲਈ ਸਬੰਧਤ ਕੋਆਰਡੀਨੇਟਰਜ਼ ਡਾ. ਏ.ਪੀ.ਸਿੰਘ ਅਤੇ ਡਾ. ਬੀ.ਐੱਸ.ਬਿਸ਼ਟ ਨੇ ਸ਼੍ਰੀ ਸੰਜੇ ਦੱਤ ਪੰਤ ਅਤੇ ਸ਼੍ਰੀ ਬ੍ਰਿਜੇਸ਼ ਬਿਸ਼ਟ ਦੀ ਸਹਾਇਤਾ ਨਾਲ ਇਸ ਸਮਰੱਥਾ ਨਿਰਮਾਣ ਪ੍ਰੋਗਰਾਮ (ਸੀਬੀਪੀ) ਦਾ ਸਫਲਤਾਪੂਰਵਕ ਆਯੋਜਨ ਕੀਤਾ। ਪ੍ਰਤੀਭਾਗੀਆਂ ਨੇ ਸ਼ਾਸਨ ਉੱਤੇ ਸਰਵੋਤਮ ਪ੍ਰਥਾਵਾਂ ਅਤੇ ਮਹਾਨ ਵਿਚਾਰਾਂ ਬਾਰੇ ਵੀ ਬਹੁਤ ਕੁਝ ਸਿਖਿਆ।

ਇਹ ਸਵੀਕਾਰ ਕਰਦੇ ਹੋਏ ਕਿ ਪ੍ਰਭਾਵੀ ਪ੍ਰਸ਼ਾਸਨ ਅਤੇ ਜਨ ਕੇਂਦ੍ਰਿਤ ਨੀਤੀਆਂ ਹੀ ਸਮਾਜ ਦਾ ਅਧਾਰ ਹਨ, ਐੱਨਸੀਜੀਜੀ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ, ਉਨ੍ਹਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਨੁੰ ਵਧਾਉਣ ਲਈ ਅਧਿਕਾਰੀਆਂ ਨੂੰ ਸਮਰੱਥ ਬਨਾਉਂਦਾ ਹੈ। ਹੁਣ ਤੱਕ ਇਸ ਕੇਂਦਰ ਨੇ ਬੰਗਲਾਦੇਸ਼, ਕੀਨੀਆ, ਤੰਜਾਨੀਆ, ਟਿਊਨੀਸ਼ੀਆ, ਗਾਂਮਬਿਆ, ਮਾਲਦੀਵ, ਸ਼੍ਰੀਲੰਕਾ, ਅਫਗਾਨਿਸਤਾਨ, ਲਾਓਸ, ਵਿਯਤਨਾਮ, ਭੂਟਾਨ ਅਤੇ ਮਿਆਂਮਾਰ ਤੋਂ ਵੱਡੀ ਸੰਖਿਆ ਵਿਚ ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਹੈ। 

 

*************

ਐੱਸਐੱਨਸੀ



(Release ID: 1900752) Visitor Counter : 103