ਸਿੱਖਿਆ ਮੰਤਰਾਲਾ
azadi ka amrit mahotsav g20-india-2023

ਏਆਈਸੀਟੀਈ ਅਤੇ ਬੀਪੀਆਰਡੀ ਨੇ ਸਾਈਬਰ ਖਤਰਿਆਂ ਨਾਲ ਨਜਿੱਠਣ ਅਤੇ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸੰਯੁਕਤ ਰੂਪ ਨਾਲ ਰਾਸ਼ਟਰੀ ਪੱਧਰ ਦੇ ਹੈਕਾਥੋਨ ‘ਕਵਚ-2023’ ਦੀ ਸ਼ੁਰੂਆਤ ਕੀਤੀ

Posted On: 16 FEB 2023 4:17PM by PIB Chandigarh

ਭਾਰਤ ਦੀ ਸਾਇਬਰ ਤਿਆਰੀਆਂ ਨੂੰ ਅੱਗੇ ਵਧਾਉਂਦੇ ਹੋਏ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ 21ਵੀਂ ਸਦੀ ਦੇ ਸਾਈਬਰ ਕ੍ਰਾਈਮ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵੀਨੀਕਰਨ ਵਿਚਾਰਾਂ ਅਤੇ ਤਕਨੀਕੀ ਹੱਲਾਂ ਦੀ ਪਛਾਣ ਕਰਨ ਲਈ ਅੱਜ ਰਾਸ਼ਟਰੀ ਪੱਧਰ ਦੇ ਹੈਕਾਥੋਨ ‘ਕਵਚ-2023’ ਨੂੰ ਸ਼ੁਰੂ ਕੀਤਾ ਗਿਆ।

 

https://static.pib.gov.in/WriteReadData/userfiles/image/image0012W95.jpg

ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਚੇਅਰਮੈਨ ਡਾ. ਟੀ.ਜੀ. ਸੀਤਾਰਾਮ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਵਚ-2023 ਰਾਸ਼ਟਰੀ ਪੱਧਰ ਦਾ ਇੱਕ ਵਿਲੱਖਣ ਹੈਕਥੋਨ ਹੈ, ਜਿਸ ਨੂੰ ਸਿੱਖਿਆ ਮੰਤਰਾਲੇ ਨੇ ਇਨੋਵੇਸ਼ਨ ਸੈੱਲ,ਏਆਈਸੀਟੀਈ, ਬਿਊਰੋ ਆਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰਐਂਡਡੀ, ਗ੍ਰਹਿ ਮੰਤਰਾਲੇ) ਅਤੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ, ਗ੍ਰਹਿ ਮੰਤਰਾਲਾ)ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਕੀਤਾ ਗਿਆ ਹੈ ਅਤੇ ਜਿਸ ਦਾ ਉਦੇਸ਼ ਸਾਈਬਰ ਸੁਰੱਖਿਆ ਨੂੰ ਸੁਨਿਸ਼ਚਿਤ ਕਰਨਾ ਅਤੇ 21ਵੀਂ ਸਦੀ ਦੀ ਸਾਈਬਰ ਕ੍ਰਾਈਮ ਦੀਆਂ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਨਤਾਕਾਰੀ ਵਿਚਾਰਾਂ ਅਤੇ ਤਕਨੀਕੀ ਹੱਲਾਂ ਦੀ ਪਛਾਣ ਕਰਨਾ ਹੈ ਜਿਨ੍ਹਾਂ ਦਾ ਸਾਹਮਣਾ ਸਾਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਅਤੇ ਆਮ ਨਾਗਰਿਕਾ ਨੂੰ ਕਰਨਾ ਪੈ ਰਿਹਾ ਹੈ। 

ਇਸ ਮੌਕੇ ’ਤੇ ਸ਼੍ਰੀ ਬਾਲਾਜੀ ਸ਼੍ਰੀਵਾਸਤਵ, ਆਈਪੀਐੱਸ, ਡਾਇਰੈਕਟਰ ਜਨਰਲ, ਬਿਊਰੋ ਆਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ  (ਬੀਪੀਆਰਐਂਡਡੀ) ਨੇ ਕਿਹਾ ਕਿ ਇਹ 36 ਘੰਟੇ ਦਾ ਈਵੈਂਟ ਹੋਵੇਗਾ, ਜਿਸ ਵਿੱਚ ਦੇਸ਼ ਭਰ ਤੋਂ ਵਿਦਿਅਕ ਅਦਾਰਿਆਂ ਅਤੇ ਰਜਿਸਟਰਡ ਸਟਾਰਟਅੱਪਸ ਦੇ ਨੌਜਵਾਨ ਹਿੱਸਾ ਲੈਣਗੇ ਜੋ ਆਪਣੀ ਤਕਨੀਕੀ ਮੁਹਾਰਤ ਅਤੇ ਅਭਿਨਵ ਹੁਨਰ ਦਾ ਉਪਯੋਗ ਕਰਕੇ ਸਾਈਬਰ ਸੁਰੱਖਿਆ ਲਈ ਮਜ਼ਬੂਤ, ਸੁਰੱਖਿਅਤ ਅਤੇ ਪ੍ਰਭਾਵੀ ਟੈਕਨੋਲੋਜੀ ਹੱਲ ਲੱਭਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸੰਬੰਧਿਤ ਪ੍ਰਣਾਲੀ ਦੀ ਮਜ਼ਬੂਤ ਨਿਗਰਾਨੀ ਅਤੇ ਸੁਰੱਖਿਆ ਵਿਵਸਥਾ ਦੇ ਰਾਹੀਂ ਸਾਈਬਰ ਸੁਰੱਖਿਆ ਸੰਬੰਧੀ ਅਪਰਾਧਾਂ ਨੂੰ ਰੋਕਣ ਵਿੱਚ ਮਦਦ ਕਰੇਗਾ।

ਏਆਈਸੀਟੀਈ ਦੇ ਵਾਈਸ ਚੇਅਰਮੈਨ ਸ਼੍ਰੀ ਅਭੈਯ ਜੇਰੇ ਨੇ ਦੱਸਿਆ ਕਿ ‘ਕਵਚ-2023’ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਸਮੱਸਿਆ ਸੰਬੰਧੀ ਬਿਆਨਾਂ ਨੂੰ ਸੰਬੰਧਿਤ ਨੌਜਵਾਨਾਂ ਦੇ ਸਾਹਮਣੇ ਰੱਖਿਆ ਜਾਵੇਗਾ, ਜਿਨ੍ਹਾਂ ਨੂੰ ਫੇਕ ਨਿਊਜ਼/ਸੋਸ਼ਲ ਮੀਡੀਆ, ਡਾਰਕ ਵੈੱਬ, ਵੂਮੈਨ ਸੇਫਟੀ, ਫਿਸ਼ਿੰਗ ਡਿਟੈਕਸ਼ਨ, ਵੀਡੀਓ ਐਨਾਲਿਟਿਕਸ/ਸੀਸੀਟੀਵੀ, ਪੋਰਨੋਗ੍ਰਾਫੀ ਡਿਟੈਕਸ਼ਨ, ਸਪੈਮ ਅਲਰਟ ਅਤੇ ਮਾਲਵੇਅਰ ਵਿਸ਼ਲੇਸ਼ਣ/ਡਿਜ਼ੀਟਲ ਫੋਰੈਂਸਿਕ ਵਰਗੇ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਭਾਗੀਦਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਰਟੀਫੀਸ਼ੀਅਲ ਇਂਟੈਲੀਜੈਂਸ/ਮਸ਼ੀਨ ਲਰਨਿੰਗ, ਡੀਪ ਲਰਨਿੰਗ, ਔਗਮੈਂਟੇਡ ਰਿਐਲਿਟੀ/ਵਰਚੁਲ ਰਿਐਲਟੀ ਵਰਗੀਆਂ ਮਜ਼ਬੂਤ ਟੈਕਨੋਲੋਜੀਆਂ ਦਾ ਉਪਯੋਗ ਕਰਕੇ ਸਮੱਸਿਆ ਸੰਬੰਧੀ ਇਨ੍ਹਾਂ ਬਿਆਨਾਂ ਦੇ ਡਿਜ਼ੀਟਲ ਹੱਲ ਵਿਕਸਿਤ ਕਰਨਗੇ ਅਤੇ ਕਵਚ-2023 ਦੇ ਪੋਰਟਲ ’ਤੇ ਆਪਣੇ ਸੰਕਲਪ ਪੇਸ਼ ਕਰਨਗੇ।

ਸ਼੍ਰੀ ਰਾਜੇਸ਼ ਕੁਮਾਰ, ਆਈਪੀਐੱਸ, ਸੀਈਓ, ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਇਸ ਹੈਕਥੋਨ ਦੀ ਸ਼ੁਰੂਆਤ ਦੌਰਾਨ ਡਿਜ਼ੀਟਲ ਅਪਰਾਧਾਂ ਦੇ ਇਸ ਯੁੱਗ ਨੂੰ ਮੱਦੇਨਜ਼ਰ ਇਸ ਹੈਕਥੋਨ ਦੇ ਵਿਸ਼ੇਸ਼ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਵਚ-2023 ਦਾ ਗ੍ਰੈਂਡ ਫਿਨਾਲੇ 36 ਘੰਟੇ ਦਾ ਲੰਬਾ ਮੈਗਾ ਈਵੈਂਟ ਹੋਵੇਗਾ, ਜਿਸ ਦੌਰਾਨ ਦੇਸ਼ ਭਰ ਦੇ ਵਿਦਿਅਕ ਅਦਾਰਿਆਂ ਅਤੇ ਰਜਿਸਟਰਡ ਸਟਾਰਟ-ਅਪੱਸ ਦੇ ਚੁਣੇ ਹੋਏ ਨੌਜਵਾਨ ਆਪਣੇ ਗਿਆਨ, ਤਕਨੀਕੀ ਮੁਹਾਰਤ ਅਤੇ ਅਭਿਨਵ ਹੁਨਰ ਦਾ ਉਪਯੋਗ ਕਰਕੇ ਮਜ਼ਬੂਤ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਕਨੀਕੀ ਹੱਲ ਲਭੱਣ ਲਈ ਇਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਜੇਤੂ ਟੀਮਾਂ ਨੂੰ ਕੁੱਲ ਮਿਲਾ ਕੇ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਸ਼੍ਰੀਮਤੀ ਰੇਖਾ ਲੋਹਾਨੀ, ਆਈਪੀਐੱਸ, ਡਾਇਰੈਕਟਰ, ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਭਾਗੀਦਾਰਾਂ ਦੁਆਰਾ ਪੇਸ਼ ਕੀਤੇ ਗਏ ਸੰਕਲਪਾਂ ਦਾ ਮੁਲਾਂਕਣ ਡੋਮੇਨ ਮਾਹਰਾਂ ਦੇ ਇੱਕ ਸਮੂਹ ਦੁਆਰਾ ਕੀਤਾ ਜਾਵੇਗਾ ਅਤੇ ਦੂਜੇ ਪੜਾਅ ਦੌਰਾਨ ਸਭ ਤੋਂ ਨਵੀਨਤਾਕਾਰੀ ਵਿਚਾਰਾਂ ਜਾਂ ਵਿਚਾਰਾਂ ਦੀ ਚੋਣ ਕੀਤੀ ਜਾਵੇਗੀ ਜਿਸਦੀ ਸਮਾਪਤੀ ਗ੍ਰੈਂਡ ਫਿਨਾਲੇ ਦੇ ਨਾਲ ਹੋਵੇਗੀ। ਚੁਣੇ ਹੋਏ ਭਾਗੀਦਾਰਾਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਆਪਣੇ-ਆਪਣੇ ਹੱਲਾਂ ਦੀ ਤਕਨੀਕੀ ਸੰਭਾਵਨਾ ਅਤੇ ਲਾਗੂ ਕਰਨ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਲਈ ਆਪਣੇ ਹੱਲ ਸਾਹਮਣੇ ਰੱਖਣਗੇ ਜਾਂ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨਗੇ। ਜਿਊਰੀ ਦੁਆਰਾ ਸਭ ਤੋਂ ਵਧੀਆ ਵਿਚਾਰ ਜਾਂ ਵਿਚਾਰਾਂ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ।

https://static.pib.gov.in/WriteReadData/userfiles/image/image002HREU.jpg

****

ਐੱਨਬੀ/ਏਕੇ/ਐਚੱਐੱਨ
 (Release ID: 1900163) Visitor Counter : 63


Read this release in: English , Urdu , Hindi , Telugu