ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਐਫਸੀਆਈ ਨੇ ਦੂਜੀ ਈ-ਨਿਲਾਮੀ ਵਿੱਚ 901 ਕਰੋੜ ਰੁਪਏ ਵਿੱਚ 3.85 ਲੱਖ ਮੀਟਰਿਕ ਟਨ ਕਣਕ ਦੀ ਵਿਕਰੀ ਕੀਤੀ
ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਹ ਈ-ਨਿਲਾਮੀ ਮਾਰਚ 2023 ਦੇ ਦੂਜੇ ਹਫ਼ਤੇ ਤੱਕ ਹਰ ਬੁੱਧਵਾਰ ਨੂੰ ਕੀਤੀ ਜਾਵੇਗੀ।
Posted On:
16 FEB 2023 10:38AM by PIB Chandigarh
ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ 15 ਫਰਵਰੀ, 2023 ਨੂੰ ਜਿਹੜੀ ਦੂਜੀ ਈ-ਨਿਲਾਮੀ ਕੀਤੀ ਸੀ, ਉਸ ਵਿੱਚ 1060 ਤੋਂ ਵੱਧ ਬੋਲੀਕਾਰਾਂ ਨੇ ਹਿੱਸਾ ਲਿਆ ਅਤੇ 3.85 ਲੱਖ ਮੀਟਰਿਕ ਟਨ ਕਣਕ ਦੀ ਵਿਕਰੀ ਕੀਤੀ ਗਈ। ਨਿਗਮ ਨੇ 15.25 ਲੱਖ ਮੀਟਰਿਕ ਟਨ ਕਣਕ ਭੰਡਾਰਨ ਦੀ ਨਿਲਾਮੀ ਦੀ ਪੇਸ਼ਕਸ਼ ਕੀਤੀ ਸੀ।
ਦੂਜੀ ਈ-ਨਿਲਾਮੀ ਵਿੱਚ 100 ਤੋਂ 499 ਮੀਟਰਿਕ ਟਨ ਦੀ ਮਾਤਰਾ ਦੀ ਵੱਧ ਮੰਗ ਸੀ। ਇਸ ਤੋਂ ਬਾਅਦ 500-1000 ਮੀਟਰਿਕ ਟਨ ਦੀ ਮੰਗ ਦੂਜੇ ਨੰਬਰ ’ਤੇ ਰਹੀ। ਤੀਜੇ ਨੰਬਰ ’ਤੇ 50-100 ਮੀਟਰਿਕ ਟਨ ਕਣਕ ਦੀ ਮੰਗ ਰਹੀ। ਇਸ ਤੋਂ ਪਤਾ ਚਲਦਾ ਹੈ ਕਿ ਨਿਲਾਮੀ ਵਿੱਚ ਛੋਟੇ ਅਤੇ ਦਰਮਿਆਨੇ ਪੱਧਰ ਦੇ ਆਟਾ ਮਿੱਲਰਾਂ ਅਤੇ ਵਪਾਰੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇੱਕਮੁਸ਼ਤ 3000 ਮੀਟਰਿਕ ਟਨ ਦੀ ਵੱਧ ਮਾਤਰਾ ਲਈ ਸਿਰਫ਼ ਪੰਜ ਬੋਲੀਆਂ ਹੀ ਪ੍ਰਾਪਤ ਹੋਈਆਂ ਸਨ।
ਨਿਲਾਮੀ ਵਿੱਚ ਐੱਫਸੀਆਈ ਨੇ ਵਜ਼ਨ ਅਧਾਰਿਤ ਔਸਤ ਦਰ 2338.01 ਰੁਪਏ/ਕੁਇੰਟਲ ਜ਼ਾਰੀ ਕੀਤੀ ਸੀ। ਦੂਜੀ ਈ-ਨਿਲਾਮੀ ਵਿੱਚ ਐੱਫਸੀਆਈ ਨੇ 901 ਕਰੋੜ ਰੁਪਏ ਕਮਾਏ।
ਦੇਸ਼ ਵਿੱਚ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਮੰਤਰੀਆਂ ਦੇ ਸਮੂਹ ਦੁਆਰਾ ਕੀਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ ਦੀ ਪਾਲਣਾ ਵਿੱਚ ਐੱਫਸੀਆਈ ਈ-ਨਿਲਾਮੀ ਲਈ ਕਣਕ ਦੀ ਪੇਸ਼ਕਸ਼ ਕਰ ਰਿਹਾ ਹੈ। ਈ-ਨਿਲਾਮੀ ਦੇ ਰਾਹੀਂ ਕਣਕ ਦੀ ਵਿਕਰੀ ਦੇਸ਼ ਭਰ ਵਿੱਚ ਮਾਰਚ 2023 ਦੇ ਦੂਜੇ ਹਫ਼ਤੇ ਤੱਕ ਹਰ ਬੁੱਧਵਾਰ ਨੂੰ ਕੀਤੀ ਜਾਵੇਗੀ।
ਭਾਰਤ ਸਰਕਾਰ ਨੇ ਜਨਤਕ ਖੇਤਰ ਦੇ ਅਦਾਰਿਆਂ, ਸਹਿਕਾਰਤਾਵਾਂ ਅਤੇ ਕੇਂਦਰੀ ਭੰਡਾਰ, ਐੱਨਸੀਸੀਐੱਫ ਅਤੇ ਨਾਫੇਡ ਵਰਗੇ ਸੰਗਠਨਾਂ ਲਈ ਬਿਨਾਂ ਈ-ਨਿਲਾਮੀ ਦੇ 03 ਲੱਖ ਮੀਟਰਿਕ ਟਨ ਕਣਕ ਅਲਾਟ ਕੀਤੀ ਹੈ। ਪਹਿਲਾਂ ਰਿਆਇਤੀ ਦਰਾਂ ’ਤੇ ਕਣਕ 23.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਉਠਾਈ ਜਾ ਸਕਦੀ ਸੀ। ਇਸੇ ਤਰ੍ਹਾਂ ਇਸ ਯੋਜਨਾ ਦੇ ਤਹਿਤ ਆਟਾ ਵੀ ਜਨਤਾ ਨੂੰ ਐੱਮਐੱਸਪੀ ਦੀ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਲਬਧ ਕਰਵਾਇਆ ਜਾਂਦਾ ਰਿਹਾ ਹੈ, ਜੋ 29.50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਨਹੀਂ ਸੀ। ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਦਰਾਂ ਵਿੱਚ ਸੋਧ ਕਰ ਦਿੱਤੀ ਹੈ, ਜਿਸਦੇ ਅਨੁਸਾਰ ਕਣਕ 21.50 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਆਟਾ ਐੱਮਐੱਸਪੀ ਦੀ ਦਰ ਤੋਂ ਅਜਿਹੇ ਭੰਡਾਰਣ ਤੋਂ ਚੁੱਕਿਆ ਜਾ ਸਕਦਾ ਹੈ, ਜਿਸਦੀ ਕੀਮਤ 27.50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਨਹੀਂ ਹੋਵੇਗੀ।
ਭਾਰਤੀ ਰਾਸ਼ਟਰੀ ਸਹਿਕਾਰੀ ਉਪਭੋਗਤਾ ਮਹਾਸੰਘ ਲਿਮਿਟੇਡ (ਐੱਨਸੀਸੀਐੱਫ) ਨੂੰ ਉਪਰੋਕਤ ਯੋਜਨਾ ਦੇ ਤਹਿਤ ਅੱਠ ਰਾਜਾਂ ਵਿੱਚ 68,000 ਮੀਟਰਿਕ ਟਨ ਕਣਕ ਚੁੱਕਣ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਨੈਫੇਡ ਨੂੰ 01 ਲੱਖ ਮੀਟਰਿਕ ਟਨ ਕਣਕ ਦਾ ਅਲਾਟ ਅਤੇ ਕੇਂਦਰੀ ਭੰਡਾਰ ਨੂੰ 1.32 ਲੱਖ ਮੀਟਰਿਕ ਟਨ ਕਣਕ ਦਾ ਅਲਾਟ ਕੀਤਾ ਗਿਆ ਹੈ, ਤਾਂ ਕਿ ਦੇਸ਼ ਭਰ ਵਿਚ ਆਟੇ ਦੀ ਕੀਮਤਾਂ ਨੂੰ ਹੇਠਾਂ ਲੈ ਕੇ ਆਇਆ ਜਾਵੇ। ਐੱਫਸੀਆਈ ਤੋਂ ਭੰਡਾਰਣ ਚੁੱਕਣ ਤੋਂ ਬਾਅਦ ਆਟੇ ਦੀ ਵਿਕਰੀ ਇਨ੍ਹਾਂ ਸਹਿਕਾਰਤਾਵਾਂ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਓਐੱਮਐੱਸਐੱਸ (ਡੀ) ਯੋਜਨਾ ਰਾਹੀਂ ਦੋ ਮਹੀਨਿਆਂ ਦੀ ਮਿਆਦ ਵਿੱਚ ਬਾਜ਼ਾਰ ਵਿੱਚ ਓਐੱਮਐੱਸਐੱਸਡੀ (ਡੀ) ਦੇ ਤਹਿਤ ਵਿਕਰੀ ਲਈ 30 ਲੱਖ ਮੀਟਰਿਕ ਟਨ ਕਣਕ ਰੱਖੀ ਗਈ ਸੀ, ਜਿਸ ਵਿੱਚੋਂ 25 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਚੁੱਕ ਲਈ ਗਈ ਹੈ। ਇਹ ਗਤੀਵਿਧੀ ਕਈ ਚੈਨਲਾਂ ਦੇ ਦੁਆਰਾ ਚਲਾਈ ਜਾ ਰਹੀ ਹੈ। ਇਸ ਦਾ ਵੀ ਕਣਕ ਅਤੇ ਆਟੇ ਦੀ ਵਧੱਦੀ ਕੀਮਤਾਂ ਨੂੰ ਕਾਬੂ ਕਰਨ ਵਿੱਚ ਭੂਮਿਕਾ ਰਹੇਗੀ ਅਤੇ ਖੁਰਾਕੀ ਆਰਥਿਕਤਾ ਵਿੱਚ ਕੀਮਤਾਂ ਨੂੰ ਸਥਿਰ ਕਰਕੇ ਆਮ ਆਦਮੀ ਨੂੰ ਰਾਹਤ ਮਿਲੇਗੀ
********
ਏਡੀ/ਐੱਨਐੱਸ/ਐੱਚਐੱਨ
(Release ID: 1900108)
Visitor Counter : 151