ਵਿੱਤ ਮੰਤਰਾਲਾ
ਡਾਇਰੈਕਟੋਰੇਟ ਆਵ੍ ਰੈਵੇਨਿਊ ਨੇ 11.94 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਅਤੇ ਇਸ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
Posted On:
15 FEB 2023 6:37PM by PIB Chandigarh
ਡਾਇਰੈਕਟੋਰੇਟ ਆਵ੍ ਰੈਵੇਨਿਊ (ਡੀਆਰਆਈ) ਦੇ ਅਧਿਕਾਰੀਆਂ ਨੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੱਲ੍ਹ ਕੀਨੀਆ ਏਅਰਵੇਜ਼ ਰਾਹੀਂ ਨੈਰੋਬੀ ਦੇ ਰਸੱਤੇ ਹੁੰਦੇ ਹੋਏ ਹਰਾਰੇ ਤੋਂ ਮੁੰਬਈ ਆਉਣ ਵਾਲੀ ਇੱਕ ਭਾਰਤੀ ਮਹਿਲਾ ਯਾਤਰੀ ਨੂੰ ਰੋਕਿਆ। ਉਸਦੇ ਸਾਮਾਨ ਦੀ ਜਾਂਚ ਦੇ ਨਤੀਜੇ ਵਜੋਂ, 11.94 ਕਿਲੋਗ੍ਰਾਮ ਕਰੀਮ ਰੰਗ ਦੇ ਦਾਣੇ ਬਰਾਮਦ ਹੋਏ ਅਤੇ ਇਨ੍ਹਾਂ ਨੂੰ ਜ਼ਬਤ ਕੀਤਾ ਗਿਆ। ਨਾਰਕੋਟਿਕਸ ਫੀਲਡ ਟੈਸਟਿੰਗ ਕਿੱਟ ਦੁਆਰਾ ਇਨ੍ਹਾਂ ਦਾ ਟੈਸਟ ਕੀਤੇ ਜਾਣ ਤੋਂ ਬਾਅਦ ਇਸ ਪਦਾਰਥ ਵਿੱਚ “ਹੈਰੋਇਨ” ਦੀ ਮੌਜੂਦਗੀ ਦਾ ਖੁਲਾਸਾ ਹੋਇਆ, ਜੋ ਐੱਨਡੀਪੀਐੱਸ ਐਕਟ, 1985 ਦੇ ਤਹਿਤ ਆਉਣ ਵਾਲੇ ਨਸ਼ੀਲੇ ਪਦਾਰਥ ਹਨ।
ਜ਼ਬਤ ਕੀਤੇ ਗਏ ਐੱਨਡੀਪੀਐੱਸ ਪਦਾਰਥ ਦਾ ਕੁੱਲ ਵਜ਼ਨ 11.94 ਕਿਲੋਗ੍ਰਾਮ ਹੈ ਅਤੇ ਉਸਦੀ ਗੈਰ-ਕਾਨੂੰਨੀ ਮਾਰਕੀਟ ਵਿੱਚ ਕੀਮਤ ਲਗਭਗ 84 ਕਰੋੜ ਰੁਪਏ ਹੈ। ਨਸ਼ੀਲੇ ਪਦਾਰਥ ਨੂੰ ਬੜੀ ਹੁਸ਼ਿਆਰੀ ਨਾਲ ਟਰਾਲੀ ਬੈਗਾਂ ਅਤੇ ਫਾਈਲ ਫੋਲਡਰਾਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ।
ਯਾਤਰੀ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਉਸ ਨੂੰ ਹਰਾਰੇ ਵਿੱਚ ਸੌਂਪੇ ਗਏ ਸਨ ਅਤੇ ਇਸ ਨੂੰ ਮੁੰਬਈ ਵਿੱਚ ਦੋ ਵਿਅਕਤੀਆਂ ਨੂੰ ਦਿੱਤਾ ਜਾਣਾ ਸੀ। ਮਾਲ ਡਾਇਰੈਕਟੋਰੇਟ (ਡੀਆਰਆਈ) ਦੇ ਅਧਿਕਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਦੋਨਾਂ ਵਿਅਕਤੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜੋ ਮੁੰਬਈ ਹਵਾਈ ਅੱਡੇ ਦੇ ਬਾਹਰ ਤੋਂ ਯਾਤਰੀ ਨੂੰ ਅਤੇ ਮਨਾਹੀ ਵਾਲੀ ਵਸਤੂਆਂ ਨੂੰ ਲੈਣ ਆਏ ਸਨ।
ਹੋਰ 2 ਪ੍ਰਾਪਤਕਰਤਾਵਾਂ ਦੇ ਨਾਲ ਯਾਤਰੀ ਨੂੰ ਐੱਨਡੀਪੀਐੱਸ ਐਕਟ, 1985 ਦੀਆਂ ਧਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
****
ਆਰਐੱਮ/ਪੀਪੀਜੀ/ਕੇਐੱਮਐੱਨ/ਐੱਚਐੱਨ
(Release ID: 1900105)
Visitor Counter : 118