ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਅਰਥ ਵਿਵਸਥਾ ਕਾਰਜ ਸਮੂਹ (ਡੀਈਡਬਲਿਊਜੀ) ਦੀ ਪਹਿਲੀ ਬੈਠਕ ਦੂਜੇ ਦਿਨ ਵੀ ਜਾਰੀ ਰਹੀ
ਡਿਜੀਟਲ ਅਰਥ ਵਿਵਸਥਾ ਵਿਚ ਡਿਜੀਟਲ ਸਰਵਜਨ ਸਰਚੰਨਾ (ਡੀਪੀਆਈ) ਅਤੇ ਸਾਇਬਰ ਸੁਰੱਖਿਆ ਤੇ ਤਰਜੀਹ ਵਾਲੇ ਖੇਤਰਾਂ ਤੇ ਚਰਚਾ ਹੋਈ
ਡੀਪੀਆਈ ਦੇ ਪ੍ਰਭਾਵੀ ਲਾਗੂਕਰਨ ਨਾਲ, ਭਾਰਤ ਨੇ ਵਿਕਾਸ ਵਿਚ 40 ਵਰਿ੍ਆਂ ਦੀ ਛਾਲ ਮਾਰੀ ਅਤੇ 7 ਸਾਲਾਂ ਵਿਚ ਹੀ ਇੰਨੀ ਤਰੱਕੀ ਕੀਤੀ ਜੋ ਕਿ 47 ਵਰਿ੍ਆਂ ਵਿਚ ਪ੍ਰਾਪਤ ਹੋਣ ਦੀ ਉਮੀਦ ਸੀ, ਕੋਈ ਵੀ ਦੇਸ਼ ਪਹਿਲਾਂ ਤੋਂ ਹੀ ਵਿਕਸਿਤ ਡੀਪੀਆਈ ਦੀ ਵਰਤੋ ਕਰ ਸਕਦਾ ਹੈ ਅਤੇ ਉਸੇ ਉੱਪਰ ਨਵਾਂਚਾਰ ਕਰ ਸਕਦਾ ਹੈ: ਜੀ20 ਦੇ ਸ਼ੇਰਪਾ ਸ਼੍ਰੀ ਅਮਿਤਾਭ ਕਾਂਤ
ਡਿਜੀਟਲ ਪਰਿਵਰਤਨ ਅਤੇ ਡਿਜੀਟਲ ਅਰਥਵਿਵਸਥਾ ਲਈ ਡਿਜੀਟਲ ਜਨਤਕ ਸਰੰਚਨਾ ਅਤੇ ਸਾਇਬਰ ਸੁਰੱਖਿਆ ਮਹੱਤਵਪੂਰਣ ਹੈ: ਇਲੈਕਟੋ੍ਨਿਕਸ ਅਤੇ ਆਈਟੀ ਮੰਤਰਾਲੇ ਦੇ ਸਕੱਤਰ ਅਤੇ ਡੀਈਡਬਲਿਊਜੀ ਦੇ ਪ੍ਰਧਾਨ ਸ਼੍ਰੀ ਅਲਕੇਸ਼ ਕੁਮਾਰ ਸ਼ਰਮਾ
ਪ੍ਰਧਾਨ ਨੇ ਤੁਰਕੀ ਦੇ ਹੜ ਪੀੜਤਾਂ ਲਈ ਵੀ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਭਾਰਤ ਇਸ ਸੰਕਟ ਵਿਚ ਤੁਰਕੀ ਦੇ ਨਾਲ ਪੂਰੀ ਇਕਜੁਟਤਾ ਨਾਲ ਖੜ੍ਹਾ ਹੈ
ਜੀ20 ਮੈਂਬਰ ਦੇਸ਼ਾਂ ਅਤੇ 8 ਮਹਿਮਾਨ ਦੇਸ਼ਾਂ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ
ਆਈਟੀਯੂ, ਯੂਐੱਨਡੀਪੀ, ਓਈਸੀਡੀ, ਯੂਨੇਸਕੋ ਅਤੇ ਵਿਸ਼ਵ ਬੈਂਕ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਨੇ ਵੀ ਗਿਆਨ ਭਾਗੀਦਾਰਾਂ ਦੇ ਤੌਰ ਤੇ ਇਸ ਵਿਚ ਹਿੱਸਾ ਲਿਆ
Posted On:
14 FEB 2023 5:27PM by PIB Chandigarh
ਡਿਜੀਟਲ ਅਰਥ ਵਿਵਸਥਾ ਕਾਰਜ ਸਮੂਹ (ਡੀਈਡਬਲਿਊਜੀ) ਦੀ ਪਹਿਲੀ ਬੈਠਕ ਆਪਣੇ ਦੂਜੇ ਦਿਨ ਵੀ ਸ਼ਾਨਦਾਰ ਗਤੀ ਨਾਲ ਜਾਰੀ ਰਹੀ, ਜਿਸ ਵਿਚ ਜੀ20 ਮੈਂਬਰਾਂ, ਗਿਆਨ ਭਾਗੀਦਾਰਾਂ ਅਤੇ 8 ਮਹਿਮਾਨ ਦੇਸ਼ਾਂ ਦੀ ਸਰਗਰਮ ਭਾਗੀਦਾਰੀ ਰਹੀ। ਚਰਚਾਵਾਂ ਦਾ ਫੋਕਸ ਡੀਈਡਬਲਿਊਜੀ ਸਮੂਹ ਦੇ ਦੋ ਪ੍ਰਮੁੱਖ ਪ੍ਰਾਥਮਿਕਤਾ ਵਾਲੇ ਖੇਤਰਾਂ ਉੱਤੇ ਸੀ। ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਅਤੇ ਡਿਜੀਟਲ ਅਰਥ ਵਿਵਸਥਾ ਵਿਚ ਸਾਇਬਰ ਸੁਰੱਖਿਆ।
ਦਿਨ ਦੀ ਸ਼ੁਰੂਆਤ ਸ਼੍ਰੀ ਸੁਸ਼ੀਲ ਪਾਲ, ਸੰਯੁਕਤ ਸਕੱਤਰ, ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਅਤੇ ਸਹਿ—ਪ੍ਰਧਾਨ ਦੇ ਸੁਆਗਤ ਭਾਸ਼ਣ ਦੇ ਨਾਲ ਹੋਈ। ਇਸ ਤੋਂ ਬਾਅਦ, ਸ਼੍ਰੀ ਅਲਕੇਸ਼ ਕੁਮਾਰ ਸ਼ਰਮਾ, ਸਕੱਤਰ, ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਅਤੇ ਡੀਈਡਬਲਿਊਜੀ ਦੇ ਪ੍ਰਧਾਨ ਨੇ ਉਦਘਾਟਨ ਭਾਸ਼ਣ ਦਿੱਤਾ ਅਤੇ ਦਿਨ ਦੇ ਵਿਚਾਰ ਵਟਾਂਦਰੇ ਲਈ ਸੰਦਰਭ ਨਿਰਧਾਰਤ ਕੀਤਾ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਟੀਚਾ ਇਹ ਨਿਸ਼ਚਿਤ ਕਰਨਾ ਹੈ ਕਿ ਟੈਕਨੋਲੋਜੀ ਦਾ ਲਾਭ ਸਾਰਿਆਂ ਲਈ ਉਪਲਬੱਧ ਹੋਵੇ। ਡਿਜੀਟਲ ਪਰਿਵਰਤਨ ਲਈ ਡਿਜੀਟਲ ਜਨਤਕ ਸਰੰਚਨਾ ਅਹਿਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਅਰਥ ਵਿਵਸਥਾ ਦਾ ਲਚੀਲਾਪਣ ਅਤੇ ਸਾਇਬਰ ਸੁਰੱਖਿਆ ਸਰਵੋਤਮ ਹੈ ਅਤੇ ਪਾੜੇ ਨੂੰ ਪੁਰਾ ਕਰਨਾ ਅਤੇ ਭੱਵਿਖ ਲਈ ਕਾਰਜਬਲ ਬਨਾਉਣ ਲਈ ਡਿਜੀਟਲ ਸਕਿੱਲਿੰਗ ਅਹਿਮ ਹੈ।
ਟ੍ਰੋਇਕਾ ਦੇ ਮੈਂਬਰਾਂ ਇੰਡੋਨੇਸ਼ੀਆ ਅਤੇ ਬ੍ਰਾਜੀਲ ਨੇ ਵੀ ਸਭਾ ਨੂੰ ਸੰਬੋਧਤ ਕੀਤਾ ਅਤੇ ਭਾਰਤ ਦੇ ਜੀ20 ਅਜੰਡਾ ਲਈ ਆਪਣਾ ਸਮਰਥਨ ਪ੍ਰਗਟ ਕੀਤਾ।
ਭਾਰਤ ਦੇ ਜੀ20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਨੇ ਮੁੱਖ ਭਾਸ਼ਣ ਦਿੱਤਾ, ਜਿਨ੍ਹਾਂ ਨੇ ਸਮਾਵੇਸ਼, ਸਮਾਜਿਕ ਸੇਵਾਵਾਂ ਦੀ ਵੰਡ, ਡਿਜੀਟਲ ਖੇਤਰ ਵਿਚ ਏਕਾਧਿਕਾਰ ਨੂੰ ਰੋਕਣ ਅਤੇ ਸੁੱਰਖਿਆ, ਗੋਪਨੀਯਤਾ ਅਤੇ ਸ਼ਾਸਨ ਦੇ ਮਾਮਲੇ ਵਿਚ ਡੀਪੀਆਈ ਦੀਆਂ ਸਫਲਤਾਵਾਂ ਦੇ ਬਾਰੇ ਵਿਚ ਵਿਸਤਾਰ ਨਾਲ ਗੱਲ ਕੀਤੀ। ਅਧਾਰ, ਮੋਸਿਪ, ਕੋਵਿਨ, ਡਿਜੀਲੋਕਰ, ਉਮੰਗ, ਡੇਪਾ, ਓਐੱਨਡੀਸੀ, ਯੂਲਿਪ ਆਦਿ ਵਰਗੇ ਭਾਰਤੀ ਡੀਪੀਆਈ ਦਾ ਪੂਰਾ ਬਿਓਰਾ ਸਾਂਝਾ ਕੀਤਾ। ਡੀਪੀਆਈ ਦੇ ਪ੍ਰਭਾਵੀ ਲਾਗੂਕਰਨ ਦੇ ਨਾਲ, ਭਾਰਤ ਨੇ ਵਿਕਾਸ ਅਤੇ ਤਰੱਕੀ ਵਿਚ 40 ਵਰਿ੍ਹਆਂ ਦੀ ਛਾਲ ਮਾਰੀ ਹੈ ਅਤੇ 7 ਸਾਲਾਂ ਵਿਚ ਹੀ ਇੰਨੀ ਤਰੱਕੀ ਕੀਤੀ ਜੋ ਕਿ 47 ਵਰਿ੍ਹਆਂ ਵਿਚ ਪ੍ਰਾਪਤ ਹੋਣ ਦੀ ਉਮੀਦ ਸੀ। ਕੋਈ ਵੀ ਦੇਸ਼ ਪਹਿਲਾਂ ਤੋਂ ਵਿਕਸਿਤ ਡੀਪੀਆਈ ਦੀ ਵਰਤੋਂ ਕਰ ਸਕਦਾ ਹੈ ਅਤੇ ਉਸ ਉੱਤੇ ਨਵਾਂਚਾਰ ਕਰ ਸਕਦਾ ਹੈ।
ਦਿਨ ਭਰ ਜੀ20 ਮੈਂਬਰਾਂ, ਪ੍ਰਮੁੱਖ ਗਿਆਨ ਭਾਗੀਦਾਰਾਂ ਅਤੇ ਮਹਿਮਾਨ ਦੇਸ਼ਾਂ ਨੇ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਦਿੱਤੀਆਂ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਤੀਨਿਧੀਆਂ ਨੇ ਤੁਰਕੀਏ ਵਿਚ ਹੜ ਪੀੜਤਾਂ ਪ੍ਰਤੀ ਆਪਣੀ ਸੰਵੇਦਨ ਵੀ ਪ੍ਰਗਟ ਕੀਤੀ। ਦਿਨ ਦਾ ਸਮਾਪਤੀ ਭਾਸ਼ਣ ਸਹਿ—ਪ੍ਰਧਾਨ ਸ਼੍ਰੀ ਸੁਸ਼ੀਲ ਪਾਲ ਨੇ ਦਿੱਤਾ।
*******************
ਆਰਕੇਜੇ/ਬੀਕੇ/ਐੱਚਐੱਨ
(Release ID: 1899790)
Visitor Counter : 189