ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਅਤੇ ਚਿਲੀ ਦਰਮਿਆਨ ਸਹਿਮਤੀ ਪੱਤਰ 'ਤੇ ਦਸਤਖਤ ਨੂੰ ਪ੍ਰਵਾਨਗੀ ਦਿੱਤੀ

Posted On: 15 FEB 2023 3:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਗਣਰਾਜ ਦੀ ਸਰਕਾਰ ਅਤੇ ਚਿੱਲੀ ਗਣਰਾਜ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ ਸਮਝੌਤਾ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਦੀ ਵਿਵਸਥਾ ਕਰਦਾ ਹੈ।  ਸਹਿਯੋਗ ਦੇ ਮੁੱਖ ਖੇਤਰਾਂ ਵਿੱਚ ਆਧੁਨਿਕ ਖੇਤੀਬਾੜੀ ਦੇ ਵਿਕਾਸ ਲਈ ਖੇਤੀਬਾੜੀ ਨੀਤੀਆਂ, ਜੈਵਿਕ ਉਤਪਾਦਾਂ ਦੇ ਦੁਵੱਲੇ ਵਪਾਰ ਦੀ ਸੁਵਿਧਾ ਲਈ ਜੈਵਿਕ ਖੇਤੀ, ਅਤੇ ਨਾਲ ਹੀ ਦੋਵਾਂ ਦੇਸ਼ਾਂ ਵਿੱਚ ਜੈਵਿਕ ਉਤਪਾਦਨ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਨੀਤੀਆਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ, ਵਿਗਿਆਨ ਅਤੇ ਇਨੋਵੇਸ਼ਨ ਲਈ ਸਾਂਝੇਦਾਰੀ ਦੀ ਖੋਜ ਕਰਨਾ, ਭਾਰਤੀ ਸੰਸਥਾਵਾਂ ਅਤੇ ਚਿਲੀ ਦੀਆਂ ਸੰਸਥਾਵਾਂ ਦਰਮਿਆਨ ਖੇਤੀਬਾੜੀ ਸੈਕਟਰ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਸਹਿਯੋਗ ਕਰਨਾ ਸ਼ਾਮਲ ਹੈ।  

 

ਐੱਮਓਯੂ ਦੇ ਤਹਿਤ, ਚਿਲੀ-ਭਾਰਤ ਖੇਤੀਬਾੜੀ ਕਾਰਜ ਸਮੂਹ ਦਾ ਗਠਨ ਕੀਤਾ ਜਾਵੇਗਾ ਜੋ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਦੀ ਨਿਗਰਾਨੀ, ਸਮੀਖਿਆ ਅਤੇ ਮੁਲਾਂਕਣ ਦੇ ਨਾਲ-ਨਾਲ ਲਗਾਤਾਰ ਸੰਚਾਰ ਅਤੇ ਤਾਲਮੇਲ ਸਥਾਪਿਤ ਕਰਨ ਲਈ ਜ਼ਿੰਮੇਵਾਰ ਹੋਵੇਗਾ।

 

ਐਗਰੀਕਲਚਰ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਸਾਲ ਵਿੱਚ ਇੱਕ ਵਾਰ ਹੋਣਗੀਆਂ ਜੋ ਚਿੱਲੀ ਅਤੇ ਭਾਰਤ ਵਿੱਚ ਵਾਰੀ-ਵਾਰੀ ਆਯੋਜਿਤ ਕੀਤੀਆਂ ਜਾਣਗੀਆਂ। ਇਹ ਸਮਝੌਤਾ ਇਸ ਦੇ ਦਸਤਖਤ ਤੋਂ ਬਾਅਦ ਲਾਗੂ ਹੋਵੇਗਾ ਅਤੇ ਲਾਗੂ ਹੋਣ ਦੀ ਮਿਤੀ ਤੋਂ ਪੰਜ ਵਰ੍ਹਿਆਂ ਲਈ ਲਾਗੂ ਰਹੇਗਾ ਜਿਸ ਤੋਂ ਬਾਅਦ ਇਸਨੂੰ 5 ਵਰ੍ਹਿਆਂ ਦੀ ਹੋਰ ਅਵਧੀ ਲਈ ਆਪਣੇ ਆਪ ਹੀ ਨਵਿਆਇਆ ਜਾਵੇਗਾ।

 

 *******

ਡੀਐੱਸ


(Release ID: 1899500) Visitor Counter : 120