ਸੱਭਿਆਚਾਰ ਮੰਤਰਾਲਾ
ਰਾਸ਼ਟਰੀ ਸੰਸਕ੍ਰਿਤੀ ਮਹੋਤਸਵ 2023 ਵਿੱਚ ਮੁੰਬਈ ਵਿੱਚ ਸ਼ੁਰੂ ਹੋਇਆ, ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦਾ ਹੈ
14 ਅਪ੍ਰੈਲ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ’ਤੇ ਵਿਸ਼ੇਸ਼ ਬਾਬਾ ਸਾਹਿਬ ਅੰਬੇਡਕਰ ਟੂਰਿਸਟ ਸਰਕਟ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਵੇਗੀ : ਸ਼੍ਰੀ ਜੀ ਕਿਸ਼ਨ ਰੈੱਡੀ
Posted On:
12 FEB 2023 2:18PM by PIB Chandigarh
ਰਾਸ਼ਟਰੀ ਸੰਸਕ੍ਰਿਤੀ ਮਹੋਤਸਵ ਮੁੰਬਈ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਇਹ ਆਯੋਜਨ ਸਾਰਿਆਂ ਲਈ ਇੱਕ ਵਿਸ਼ੇਸ਼ ਵਿਜ਼ੂਅਲ ਅਤੇ ਸੰਗੀਤਕ ਪ੍ਰੋਗਰਾਮ ਹੋਵੇਗਾ। ਰਾਸ਼ਟਰੀ ਸੰਸਕ੍ਰਿਤੀ ਮਹੋਤਸਵ 2023 ਦਾ ਉਦਘਾਟਨ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਕੇਂਦਰੀ ਸਭਿਆਚਾਰਕ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਬੀਤੀ ਸ਼ਾਮ ਮੁੰਬਈ ਵਿੱਚ ਚਰਚਗੇਟ ਸਥਿਤ ਆਜ਼ਾਦ ਮੈਦਾਨ ਵਿੱਚ ਕੀਤਾ ਗਿਆ। ਭਾਰਤ ਸਰਕਾਰ ਨੇ ਸੰਸਕ੍ਰਿਤੀ ਮੰਤਰਾਲੇ ਦੁਆਰਾ 11 ਤੋਂ 19 ਫਰਵਰੀ ਤੱਕ ਸੰਸਕ੍ਰਿਤੀ ਆਦਾਨ-ਪ੍ਰਦਾਨ ਦੇ ਰਾਹੀਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਇਸ ਮਹੋਤਸਵ ਦਾ ਆਯੋਜਨ ਕੀਤਾ ਗਿਆ ਹੈ।
ਮਹਾਰਾਸ਼ਟਰ ਸਰਕਾਰ ਵਿੱਚ ਸੱਭਿਆਚਾਰਕ ਮਾਮਲਿਆਂ, ਵਣ ਅਤੇ ਮੱਛੀ ਪਾਲਣ ਮੰਤਰੀ ਸੁਧੀਰ ਮੁਨਗੰਟੀਵਾਰ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਹੀ ਟੂਰਿਜ਼ਮ, ਹੁਨਰ ਵਿਕਾਸ, ਰੋਜ਼ਗਾਰ, ਉੱਦਮ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੰਗਲ ਪ੍ਰਭਾਤ ਲੋਢਾ ਪ੍ਰੋਗਰਾਮ ਦੇ ਉਦਘਾਟਨ ਵਿੱਚ ਸ਼ਾਮਲ ਹੋਏ ਸਨਮਾਨਿਤ ਮਹਿਮਾਨ ਸਨ।
ਰਾਜਪਾਲ ਨੇ ਉਦਘਾਟਨ ਦੇ ਮੌਕੇ ’ਤੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਸੰਸਕ੍ਰਿਤੀ ਮਹੋਤਸਵ “ ਏਕ ਭਾਰਤ ਸ੍ਰੇਸ਼ਠ ਭਾਰਤ” ਦੀ ਭਾਵਨਾ ਦਾ ਸਥਾਈ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਕਿਹਾ, ਰਾਸ਼ਟਰੀ ਸੰਸਕ੍ਰਿਤੀ ਮਹੋਤਸਵ ਇਹ ਦਰਸਾਉਂਦਾ ਹੈ ਕਿ ਭਾਸ਼ਾ ਅਤੇ ਸੱਭਿਆਚਾਰਕ ਪ੍ਰਗਟਾਵੇ ਵਿੱਚ ਕਈ ਵਿਭਿੰਨਤਾਵਾਂ ਦੇ ਬਾਵਜੂਦ, ਭਾਰਤ ਇੱਕਜੁੱਟ ਅਤੇ ਇੱਕ ਰਾਸ਼ਟਰ ਹੈ। ਰਾਜਪਾਲ ਨੇ ਕਾਮਨਾ ਕਰਦੇ ਹੋਏ ਕਿਹਾ ਕਿ ਇਹ ਮਹੋਤਸਵ ਕੁੰਭ ਮੇਲੇ ਵਰਗਾ ਹੀ ਵਿਸ਼ਵ ਪ੍ਰਸਿੱਧ ਹੋਵੇਗਾ।
ਸ਼੍ਰੀ ਭਗਤ ਸਿੰਘ ਕੋਸ਼ਿਯਾਰੀ ਨੇ ਕਿਹਾ ਕਿ ਭਾਰਤ ਸਰਕਾਰ ਭਾਰਤ ਸੰਸਕ੍ਰਿਤੀ ਦੇ ਪੁਨਰਜਾਗਰਣ ਦੀ ਸ਼ੁਰੂਆਤ ਕਰ ਰਹੀ ਹੈ। ਉਨ੍ਹਾਂ ਨੇ ਇਸ ਸੰਬੰਧੀ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਦੇ ਰੂਪ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਆਯੋਜਨ ਦਾ ਹਵਾਲਾ ਦਿੱਤਾ।
ਰਾਜਪਾਲ ਨੇ ਸਾਰਿਆਂ ਨੂੰ ਅਧਿਆਤਮਕ ਅਤੇ ਸਦੀਵੀ ਪਰੰਪਰਾਵਾਂ ਨੂੰ ਆਪਣੇ ਜੀਵਨ ਵਿੱਚ ਬਰਕਰਾਰ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਮੁੰਬਈ ਵਾਸੀਆਂ ਅਤੇ ਮਹਾਰਾਸ਼ਟਰ ਰਾਜ ਅਤੇ ਦੇਸ਼ ਦੇ ਹੋਰ ਹਿੱਸੇ ਦੇ ਲੋਕਾਂ ਨੂੰ ਇਸ ਮਹੋਤਸਵ ਵਿੱਚ ਆਉਣ ਅਤੇ ਸੱਮ੍ਰਿਧ ਸ਼ਿਲਪਕਾਰੀ, ਕਲਾਵਾਂ, ਪਕਵਾਨਾਂ ਅਤੇ ਭਾਰਤੀ ਸੰਸਕ੍ਰਿਤੀ ਦੇ ਹੋਰ ਪਹਿਲੂਆਂ ਦਾ ਭਰਪੂਰ ਆਨੰਦ ਲੈਣ ਦਾ ਸੱਦਾ ਦਿੱਤਾ।
ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਜੀ ਕਿਸ਼ਨ ਰੈੱਡੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਸ ਵਰ੍ਹੇ 14 ਅਪ੍ਰੈਲ ਨੂੰ ਡਾ.ਬਾਬਾ ਸਾਹਿਬ ਅੰਬੇਡਕਰ ਜੀ ਦੀ ਜਯੰਤੀ ’ਤੇ ਇੱਕ ਵਿਸ਼ੇਸ਼ ਟੂਰਿਸਟ ਬਾਬਾ ਸਾਹਿਬ ਅੰਬਡਕਰ ਸਰਕਟ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਨਾਗਰਿਕਾਂ, ਕਲਾਕਾਰਾਂ ਅਤੇ ਕਾਰੀਗਰਾਂ ਸਮੇਤ ਸਾਰੇ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲਗਭਗ 1000 ਕਲਾਕਾਰ ਮੁੰਬਈ ਦੇ ਲੋਕਾਂ ਲਈ ਇਸ ਮਹੋਤਸਨ ਦੇ ਦੌਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਰ ਪ੍ਰਾਚੀਨ ਪਰੰਪਰਾ ਅਤੇ ਆਧੁਨਿਕਤਾ ਦਾ ਸੰਗਮ ਹੈ, ਜਿਸ ਵਿੱਚ ਸੰਸਕ੍ਰਿਤਕ ਰੂਪ ਨਾਲ ਸੱਮ੍ਰਿਧ ਟੂਰਿਸਟ ਸਥਾਨ, ਸੰਸਥਾਵਾਂ, ਤਿਉਹਾਰਾਂ ਅਤੇ ਡਾਂਸ ਅਤੇ ਸਿਨੇਮਾ ਸਮੇਤ ਕਲਾ ਦੇ ਰੂਪਾਂ ਦੀ ਇੱਕ ਸੱਮ੍ਰਿਧ ਟੇਪੇਸਟ੍ਰੀ ਹੈ। ਸ਼੍ਰੀ ਜੀ ਕਿਸ਼ਨ ਰੈੱਡੀ ਨੇ ਦੱਸਿਆ ਕਿ “ਏਕ ਭਾਰਤ ਸ੍ਰੇਸ਼ਠ ਭਾਰਤ” ਨਾਲ ਪ੍ਰੇਰਿਤ ਅਤੇ ਕਲਾ ਅਤੇ ਸੰਸਕ੍ਰਿਤੀ ਦੇ ਮਾਧਿਅਮ ਰਾਹੀਂ ਭਾਰਤ ਦੀ ਵਿਭਿੰਨਤਾ ਦੇ ਉਤਸਵ ਨੂੰ ਪ੍ਰਦਰਸ਼ਿਤ ਕਰਨ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਲਈ, ਇਸ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਹੋਤਸਵ ਸਾਡੀ ਸੱਮ੍ਰਿਧ ਸੰਸਕ੍ਰਿਤੀ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਏਗਾ ਅਤੇ ਦੇਸ਼ ਵਾਸੀਆਂ ਦੇ ਵਿੱਚ ਸਾਡੀ ਸਵਦੇਸ਼ੀ ਸੰਸਕ੍ਰਿਤੀ ਅਤੇ ਕਲਾ ਦੇ ਪ੍ਰਤੀ ਸਤਿਕਾਰ ਅਤੇ ਪਿਆਰ ਨੂੰ ਫਿਰ ਤੋਂ ਜਗਾਏਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਵੋਕਲ ਫਾਰ ਲੋਕਲ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ ਅਤੇ ਭਾਰਤ ਸਰਕਾਰ ਨੇ ਵੱਡੇ ਪੱਧਰ ’ਤੇ ਦੇਸ਼ ਦੇ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਹੈ।
ਕੇਂਦਰੀ ਸੰਸਕ੍ਰਿਤੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਸਾਰੇ ਮੁੰਬਈ ਵਾਸੀਆਂ ਨੂੰ ਇੱਕ ਹੀ ਛੱਤ ਹੇਠ ਆਯੋਜਿਤ ਇਸ ਮਹੋਤਸਵ ਵਿੱਚ ਆਉਣ ਅਤੇ ਭਾਰਤੀ ਸੰਸਕ੍ਰਿਤੀ ਦੀ ਵੱਖ-ਵੱਖ ਪ੍ਰਗਟਾਵਿਆਂ ਵਿੱਚ ਲੀਨ ਹੋ ਕੇ ਪ੍ਰੇਰਿਤ, ਗਿਆਨਵਾਨ ਅਤੇ ਮਨੋਰੰਜਨ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਮਹਾਰਾਸ਼ਟਰ ਸਰਕਾਰ ਵਿੱਚ ਸੱਭਿਆਚਾਰਕ ਮਾਮਲੇ, ਵਣ ਅਤੇ ਮੱਛੀ ਪਾਲਣ ਮੰਤਰੀ, ਸੁਧੀਰ ਮੁਨਗੰਟੀਵਾਰ ਨੇ ਕਿਹਾ ਕਿ ਭਾਰਤ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ ਸਭ ਤੋਂ ਵਿਭਿੰਨਤਾ ਅਤੇ ਸੱਭਿਆਚਾਰਕ ਤੌਰ ’ਤੇ ਸੱਮ੍ਰਿਧ ਦੇਸ਼ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਦੇਸ਼ ਅਤੇ ਮਹਾਰਾਸ਼ਟਰ ਰਾਜਾਂ ਦੀ ਕਈ ਲੋਕ ਕਲਾਵਾਂ ਨੂੰ ਯਾਦ ਕੀਤਾ। ਸ਼੍ਰੀ ਸੁਧੀਰ ਮੁਨਰਗੰਟੀਵਾਰ ਨੇ ਕਿਹਾ ਕਿ ਸੰਸਕ੍ਰਿਤੀ ਮਨ ਦੀ ਸ਼ਾਂਤੀ ਲਈ ਮਹੱਤਵਪੂਰਨ ਹੈ, ਜੋ ਕਿ ਸਿਰਫ ਪੈਸੇ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ “ਏਕ ਭਾਰਤ ਸ੍ਰੇਸ਼ਠ ਭਾਰਤ” ਪਹਿਲਕਦਮੀ ਵਿੱਚ ਮਹਾਰਾਸ਼ਟਰ ਸਰਗਰਮੀ ਨਾਲ ਆਪਣਾ ਯੋਗਦਾਨ ਦੇਣਾ ਜਾਰੀ ਰੱਖੇਗਾ।
ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀਮਤੀ ਅਮਿਤਾ ਸਾਰਾਭਾਈ ਨੇ ਕਿਹਾ ਕਿ ਮਹੋਤਸਵ ਦਾ ਉਦੇਸ਼ ਵੱਖ-ਵੱਖ ਰਾਜਾਂ ਦੇ ਸੱਭਿਆਚਾਰਾ ਨੂੰ ਇੱਕ ਦੂਜੇ ਨਾਲ ਅਤੇ 3ਸੀ ਯਾਨੀ ਆਮ ਨਾਗਰਿਕ ਦੇ ਨਾਲ ਸ਼ਿਲਪਕਾਰੀ, ਸੰਸਕ੍ਰਿਤੀ ਅਤੇ ਪਕਵਾਨਾਂ ਰਾਹੀਂ ਜੋੜਨਾ ਹੈ।
ਉਦਘਾਟਨ ਸਮਾਗਮ ਵਿੱਚ ਤੇਜਸਵਿਨੀ ਸਾਠੇ ਅਤੇ ਉਨ੍ਹਾਂ ਦੀ ਮੰਡਲੀ ਦੁਆਰਾ ਕਲਾਸੀਕਲ ਕੱਥਕ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਕਲਾਕਾਰਾਂ ਦੇ ਪ੍ਰਤਿਭਾਸ਼ਾਲੀ ਗਰੁੱਪ ਨੇ ਕਲਾਸੀਕਲ ਡਾਂਸ ਦੇ ਜੀਵੰਤ, ਤਾਲ ਅਤੇ ਭਾਵਪੂਰਣ ਰੂਪ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਉਨ੍ਹਾਂ ਨੂੰ ਆਨੰਦਿਤ ਕਰ ਦਿੱਤਾ। ਮਸ਼ਹੂਰ ਗਾਇਕ ਮੋਹਿਤ ਚੌਹਾਨ ਨੇ ਆਪਣੀ ਪੇਸ਼ਕਾਰੀ ’ਤੁਮਸੇ ਹੀ, 25 ਸਾਲ ਦਾ ਸੁਰੀਲਾ ਸਫਰ’ (25 ਸਾਲ ਦਾ ਸੰਗੀਤਕ ਸਫ਼ਰ) ਸਿਰਲੇਖ ਵਿੱਚ ਕਈ ਗੀਤਾਂ ਦੀ ਸੁਰੀਲੀ ਪੇਸ਼ਕਾਰੀ ਕੀਤੀ।
ਕੇਂਦਰੀ ਮੰਤਰੀ ਨੇ ਸੁਤੰਤਰਤਾ ਸੰਗਰਾਮ ਦੇ ਭੁੱਲੇ ਹੋਏ ਅਤੇ ਘੱਟ ਜਾਣੇ ਜਾਂਦੇ ਨਾਇਕਾਂ ਦੇ ਵਿਸ਼ੇ ’ਤੇ ਆਰਐੱਸਐੱਮ ਦੇ ਆਯੋਜਨ ਸਥਾਨ ’ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਥਾਪਿਤ ਕੀਤੀ ਗਈ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਸਿੱਧ ਗਾਇਕ ਮੋਹਿਤ ਚੌਹਾਨ ਦੇ ਸੰਗੀਤ ਸਮਾਗਮ ਵਿੱਚ ਵੀ ਹਿੱਸਾ ਲਿਆ।
ਲਗਭਗ 300 ਦੇ ਕਰੀਬ ਸਥਾਨਕ ਲੋਕ ਕਲਾਕਾਰਾਂ, ਕੁਝ ਟਰਾਂਸਜੈਂਡਰ ਅਤੇ ਵੱਖ-ਵੱਖ ਅਸਮਰੱਥ ਕਲਾਕਾਰਾਂ ਅਤੇ ਮਸ਼ਹੂਰ ਕਲਾਸੀਕਲ ਕਲਾਕਾਰਾਂ ਦੇ ਨਾਲ-ਨਾਲ ਹੋਰ ਨਾਮੀ ਕਲਾਕਾਰਾਂ ਦੇ ਨਾਲ ਪੂਰੇ ਭਾਰਤ ਤੋਂ ਆਉਣ ਵਾਲੇ ਕਰੀਬ 350 ਲੋਕ ਅਤੇ ਕਬਾਇਲੀ ਕਲਾਕਾਰ ਆਪਣੇ ਮਨਮੋਹਕ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ ਅਤੇ ਉਨ੍ਹਾਂ ਵਿੱਚ ਉਤਸ਼ਾਹ ਭਰਨਗੇ।
ਇਨ੍ਹਾਂ ਕਲਾਕਾਰਾਂ ਤੋਂ ਇਲਾਵਾ, ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਾਰੇ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਤੋਂ ਲਗਭਗ 150 ਸ਼ਿਲਪਕਾਰਾਂ ਨੂੰ ਵਿਹੜੇ ਹੇਠ ਆਪਣੀ ਕਲਾ ਅਤੇ ਸ਼ਿਲਪਕਾਰੀ ਦੀ ਵਿਕਰੀ-ਕਮ-ਪ੍ਰਦਰਸ਼ਨੀ ਲਈ ਸੱਦਾ ਦਿੱਤਾ ਗਿਆ ਹੈ, ਜਿਸ ਲਈ ਲਗਭਗ 70 ਸਟਾਲ ਉਪਲਬਧ ਕਰਵਾਏ ਗਏ ਹਨ। ਨਾਲ ਹੀ, ਮਹਾਰਾਸ਼ਟਰ ਰਾਜ ਹੈਂਡਲੂਮ ਵਿਭਾਗ ਅਤੇ ਸਟਾਰਟਅੱਪ ਲਈ 25 ਸਟਾਲ ਲਗਾਏ ਜਾ ਰਹੇ ਹਨ।
ਸੱਭਿਆਚਾਰਕ ਮੰਤਰਾਲੇ ਦੁਆਰਾ ਹਰ ਵਰ੍ਹੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਸ ਮਹੋਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਸਾਲ 2019 ਵਿੱਚ ਮੱਧ ਪ੍ਰਦੇਸ਼ ਵਿੱਚ, 2022 ਵਿੱਚ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਆਯੋਜਿਤ ਕੀਤਾ ਗਿਆ ਅਤੇ ਹੁਣ ਮਹਾਰਾਸ਼ਟਰ ਵਿੱਚ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਦੇ ਪ੍ਰੋਗਰਾਮ ਦੇ ਵੇਰਵੇ ਹੇਠ ਲਿਖੇ ਅਨੁਸਾਰ ਹੋਣਗੇ :
ਸਵੇਰੇ 11:00 ਵਜੇ ਤੋਂ ਰਾਤ 10:00 ਵਜੇ ਤੱਕ ਦਸਤਕਾਰੀ ਅਤੇ ਕਲਾ ਪ੍ਰਦਰਸ਼ਨੀ
ਦੁਪਹਿਰ 02:39 ਵਜੇ ਤੋਂ 03:30 ਵਜੇ ਤੱਕ ਸਥਾਨਕ ਕਲਾਕਾਰਾਂ ਦੁਆਰਾ ਮਾਰਸ਼ਲ ਆਰਟ ਪ੍ਰਦਰਸ਼ਨ
ਸ਼ਾਮ 04:00 ਵਜੇ ਤੋਂ ਸ਼ਾਮ 05:30 ਵਜੇ ਤੱਕ ਸਥਾਨਕ ਕਲਾਕਾਰਾਂ ਦੁਆਰਾ ਪ੍ਰਦਰਸ਼ਨ
ਸ਼ਾਮ 06:00 ਵਜੇ ਤੋਂ ਸ਼ਾਮ 06:45 ਵਜੇ ਤੱਕ ਰਵਾਇਤੀ, ਕਬਾਇਲੀ ਅਤੇ ਲੋਕ ਨਾਚ ਕੋਰੀਓਗ੍ਰਾਫਿਕ ਪੇਸ਼ਕਾਰੀ
ਸ਼ਾਮ 07:00 ਵਜੇ ਤੋਂ ਰਾਤ 08:15 ਵਜੇ ਤੱਕ ਪ੍ਰਸਿੱਧ ਸ਼ਾਸਤਰੀ ਕਲਾਕਾਰਾਂ ਦੁਆਰਾ ਆਯੋਜਿਤ ਪ੍ਰੋਗਰਾਮ
ਰਾਤ 08:30 ਵਜੇ ਤੋਂ ਰਾਤ 10:00 ਵਜੇ ਤੱਕ ਪ੍ਰਸਿੱਧ ਸਟਾਰ ਕਲਾਕਾਰਾਂ ਦੁਆਰਾ ਆਯੋਜਿਤ ਪ੍ਰੋਗਰਾਮ
ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਇੱਥੇ ਰੋਜ਼ਾਨਾ ਪ੍ਰੋਗਰਾਮਾਂ ਦਾ ਵੇਰਵੇ ਪ੍ਰਾਪਤ ਕਰੋ।
ਰਾਸ਼ਟਰੀ ਸੰਸਕ੍ਰਿਤੀ ਮਹੋਤਸਵ ਦੇ ਆਯੋਜਜਨ ਸਥਾਨ ’ਤੇ ਇੱਕ ਫੂਡ ਕੋਰਟ ਸਥਾਪਿਤ ਕੀਤਾ ਗਿਆ ਹੈ,ਜਿਸ ਵਿੱਚ ਪੂਰੇ ਭਾਰਤ ਤੋਂ ਖਾਧ ਪਦਾਰਥਾਂ ਨੂੰ ਉਪਲਬਧ ਕਰਾਉਣ ਵਾਲੇ ਲਗਭਗ 37 ਸਟਾਲ ਹੋਣਗੇ ਅਤੇ ਸਥਾਨਕ ਫੂਡ ਸਟਾਲ ਦੇ ਨਾਲ-ਨਾਲ ਆਮ ਲੋਕਾਂ ਲਈ ਮੋਟੇ ਅਨਾਜ ਤੋਂ ਬਣੇ ਭੋਜਨ ਵੀ ਉਪਲਬਧ ਹੋਣਗੇ।
ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਪ੍ਰਬੰਧਕੀ ਨਿਯੰਤਰਣ ਵਾਲੇ ਸਾਰੇ ਸੱਤ ਖੇਤਰੀ ਸੱਭਿਆਚਾਰਕ ਕੇਂਦਰ ਅਤੇ ਅਕੈਡਮੀਆਂ ਹਿੱਸਾ ਲੈ ਰਹੀਆਂ ਹਨ। ਇਹ ਪ੍ਰੋਗਰਾਮ ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਰਾਸ਼ਟਰੀ ਸੱਭਿਆਚਾਰਕ ਮਹੋਤਸਵ ਸਾਡੀ ਸੱਮ੍ਰਿਧ ਸੱਭਿਆਚਾਰਕ ਵਿਰਾਸਤ ਦਾ ਉਤਸਵ ਹੈ ਅਤੇ ਇਹ ਲੋਕਾਂ ਨੂੰ ਇੱਕਠੇ ਆਉਣ ਅਤੇ ਭਾਰਤ ਦੀਆਂ ਵਧੀਆ ਸੱਭਿਆਚਾਰਕ ਪਰੰਪਰਾਵਾਂ ਦਾ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਹੈ। ਪੂਰੇ ਪ੍ਰੋਗਰਾਮ ਦੇ ਦੌਰਾਨ ਸਾਰੇ ਨਾਗਰਿਕਾਂ ਅਤੇ ਕਲਾ ਪ੍ਰੇਮੀਆਂ ਲਈ ਦਾਖ਼ਲਾ ਮੁਫ਼ਤ ਹੈ। ਇਸ ਵਿਲੱਖਣ ਸੱਭਿਆਚਾਰਕ ਅਨੁਭਵ ਨੂੰ ਦੇਖਣਾ ਨਾ ਭੂਲਣਾ ਅਤੇ ਸਾਡੇ ਨਾਲ ਸੰਗੀਤਕ ਅਤੇ ਸੱਭਿਆਚਾਰਕ ਯਾਤਰਾ ਦਾ ਆਨੰਦ ਮਾਣੋ !
*****
ਐੱਨਬੀ/ਡੀਜੇਐੱਮ/ਐੱਸਕੇ/ਐੱਨ
(Release ID: 1899455)
Visitor Counter : 130