ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਗਲੋਬਲ ਬਾਇਓਫਿਊਲ ਅਲਾਇੰਸ : ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਅਧੀਨ ਤਰਜੀਹਾਂ ਵਿੱਚੋਂ ਇੱਕ


Posted On: 11 FEB 2023 1:58PM by PIB Chandigarh

ਪ੍ਰਮੁੱਖ ਬਾਇਓਫਿਊਲ ਉਤਪਾਦਕਾਂ ਅਤੇ ਖਪਤਕਾਰਾਂ ਦੇ ਰੂਪ ਵਿੱਚ ਭਾਰਤ, ਅਮਰੀਕਾ, ਬ੍ਰਾਜ਼ੀਲ ਅਤੇ ਹੋਰ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਦੇ ਨਾਲ ਮਿਲ ਕੇ ਇੱਕ ਗਲੋਬਲ ਬਾਇਓਫਿਊਲ ਗਠਜੋੜ ਦੇ ਵਿਕਾਸ ਲਈ ਕੰਮ ਕਰਨਗੇ। ਇਸ ਗਠਜੋੜ ਦਾ ਉਦੇਸ਼ ਸਹਿਯੋਗ ਨੂੰ ਅਸਾਨ ਬਣਾਉਣਾ ਅਤੇ ਆਵਾਜਾਈ ਦੇ ਖੇਤਰ ਸਮੇਤ ਟਿਕਾਊ ਬਾਇਓਫਿਊਲ ਦੀ ਵਰਤੋ ਵਿੱਚ ਤੇਜ਼ੀ ਲਿਆਉਣਾ ਹੈ। ਇਹ ਬਜ਼ਾਰਾਂ ਨੂੰ ਮਜ਼ਬੂਤ ਕਰਨ, ਗਲੋਬਲ ਬਾਇਓਫਿਊਲ ਵਪਾਰ ਦੀ ਸਹੂਲਤ, ਠੋਸ ਨੀਤੀ ਸਬਕ ਸਾਂਝਾ ਕਰਨ ਦੇ ਵਿਕਾਸ ਅਤੇ ਦੁਨੀਆ ਭਰ ਵਿੱਚ ਰਾਸ਼ਟਰੀ ਬਾਇਓਫਿਊਲ ਪ੍ਰੋਗਰਾਮਾਂ ਲਈ ਤਕਨੀਕੀ ਸਹਾਇਤਾ ਦੇ ਮਾਮਲਿਆਂ ਤੇ ਜ਼ੋਰ ਦੇਵੇਗਾ। ਇਹ ਪਹਿਲਾਂ ਤੋਂ ਲਾਗੂ  ਕੀਤੇ ਗਏ ਵਧੀਆ ਕਾਰਜ ਯੋਜਨਾਵਾਂ ਅਤੇ ਸਫ਼ਲਤਾ ਦੇ ਮਾਮਲਿਆਂ ’ਤੇ ਵੀ ਜ਼ੋਰ ਦੇਵੇਗਾ। 

ਇਹ ਗਠਜੋੜ ਮੌਜੂਦਾ ਖੇਤਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਨਾਲ-ਨਾਲ ਸਵੱਛ ਊਰਜਾ ਮੰਤਰਾਲੇ ਬਾਇਓਫਿਊਚਰ ਪਲੈਟਫਾਰਮ , ਮਿਸ਼ਨ  ਇਨੀਸ਼ੀਏਟਿਵਿਜ਼, ਗਲੋਬਲ ਬਾਇਓਐਨਰਜੀ ਪਾਰਟਨਰਸ਼ਿਪ (ਜੀਬੀਈਪੀ) ਸਮੇਤ ਬਾਇਓਐਨਰਜੀ, ਬਾਇਓ ਆਰਥਿਕਤਾ ਅਤੇ ਊਰਜਾ ਪਰਿਵਰਤਨ ਖੇਤਰਾਂ ਵਿੱਚ ਜ਼ਿਆਦਾ ਵਿਆਪਕ ਰੂਪ ਨਾਲ ਪਹਿਲਕਦਮੀਆਂ ਦੇ ਸਹਿਯੋਗ ਨਾਲ ਕੰਮ ਕਰੇਗਾ।

ਗਲੋਬਲ ਬਾਇਓਫਿਊਲ ਅਲਾਇੰਸ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਤਰਜੀਹਾਂ ਵਿੱਚੋਂ ਇੱਕ ਹੈ ਅਤੇ ਇਸਦੀ ਘੋਸ਼ਣਾ ਭਾਰਤ ਊਰਜਾ ਹਫਤੇ 2023 ਦੇ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਐੱਸ ਪੁਰੀ ਦੁਆਰਾ ਕੀਤੀ ਗਈ ਸੀ।

 

******

ਆਰਕੇਜੇ/ਐੱਮ


(Release ID: 1899451) Visitor Counter : 149